ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

“ਨੈਸ਼ਨਲ ਬਾਇਓਫਾਰਮਾ ਮਿਸ਼ਨ ਛੋਟੇ ਅਤੇ ਦਰਮਿਆਨੇ ਉੱਦਮੀਆਂ ਨੂੰ ਬਾਇਓਫਾਰਮਾਸਿਊਟੀਕਲ ਉਤਪਾਦਾਂ ਦੇ ਵਿਕਾਸ, ਉਦਯੋਗ ਅਕਾਦਮਿਕ ਸੰਪਰਕ ਜੋੜਨ ਅਤੇ ਵੈਕਸੀਨ, ਬਾਇਓਥੈਰਾਪਟਿਕਸ, ਉਪਕਰਨ ਅਤੇ ਡਾਇਗਨੌਸਟਿਕਸ ਲਈ ਉਤਪਾਦਾਂ / ਟੈਕਨੋਲੋਜੀ ਵਿੱਚ ਗਿਆਨ ਦਾ ਅਨੁਵਾਦ ਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਸਹਾਇਤਾ ਕਰ ਰਿਹਾ ਹੈ।” - ਡਾ. ਹਰਸ਼ ਵਰਧਨ

Posted On: 24 SEP 2020 4:45PM by PIB Chandigarh

ਨੈਸ਼ਨਲ ਬਾਇਓਫਾਰਮਾ ਮਿਸ਼ਨ ਨੂੰ ਸਾਲ 2017 ਵਿੱਚ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਸੀ, ਜਿਸ ਦੇ ਉਦੇਸ਼ ਨਾਲ ਕਿਫਾਇਤੀ ਉਤਪਾਦਾਂ ਦੇ ਵਿਕਾਸ ਰਾਹੀਂ ਦੇਸ਼ ਦੇ ਸਿਹਤ ਮਿਆਰਾਂ ਨੂੰ ਬਦਲਿਆ ਜਾ ਸਕੇ ਅਤੇ 5-7 ਬਾਇਓਫਰਮਾਸਿਊਟੀਕਲ ਉਤਪਾਦਾਂ ਨੂੰ ਬਾਜ਼ਾਰ ਦੇ ਨੇੜੇ ਲਿਆਇਆ ਜਾਵੇ।

 

ਮਿਸ਼ਨ ਦੇ ਉਦੇਸ਼ ਅਤੇ ਟੀਚੇ ਹਨ:

 

1) ਵੈਕਸੀਨ, ਬਾਇਓਸਿਮੀਲਰਸ ਅਤੇ ਮੈਡੀਕਲ ਉਪਕਰਣਾਂ ਦੇ ਅਧੀਨ ਵਿਸ਼ੇਸ਼ ਉਤਪਾਦ ਵਿਕਾਸ

 

2) ਉਤਪਾਦਾਂ ਦੀ ਜਾਂਚ, ਗੁਣ ਅਤੇ ਨਿਰਮਾਣ ਲਈ ਸਾਂਝੇ ਢਾਂਚੇ ਦਾ ਨਿਰਮਾਣ ਕਰਨਾ

 

3) ਅਨੁਵਾਦਕ ਖੋਜ ਸੰਗ੍ਰਹਿ ਦੀ ਸਥਾਪਨਾ ਅਤੇ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਨੋਵਲ ਬਾਇਓਫਰਮਾਸਿਊਟੀਕਲ ਅਤੇ ਉਪਕਰਣਾਂ ਦਾ ਵਿਕਾਸ

 

4) ਟ੍ਰੇਨਿੰਗ ਦੇ ਰਾਹੀਂ ਕੌਸ਼ਲ ਵਿਕਾਸ

 

5) ਟੈਕਨੋਲੋਜੀ ਟ੍ਰਾਂਸਫਰ ਅਤੇ ਬੌਧਿਕ ਜਾਇਦਾਦ ਪ੍ਰਬੰਧਨ ਦਾ ਨਿਰਮਾਣ ਅਤੇ ਵਾਧਾ।

 

ਇਹ ਮਿਸ਼ਨ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਬਾਇਓਫਰਮਾਸਿਊਟੀਕਲ ਉਤਪਾਦਾਂ ਦੇ ਵਿਕਾਸ, ਉਦਯੋਗ ਅਕਾਦਮਿਕ ਇੰਟਰਲਿੰਕਜ਼ ਨੂੰ ਵਧਾਉਣ ਅਤੇ ਵੈਕਸੀਨ , ਬਾਇਓਥੈਰਾਪਟਿਕਸ, ਉਪਕਰਣਾਂ ਅਤੇ ਡਾਇਗਨੌਸਟਿਕਸ ਦੇ ਲਈ ਉਤਪਾਦਾਂ / ਟੈਕਨੋਲੋਜੀ ਵਿੱਚ ਗਿਆਨ ਦਾ ਅਨੁਵਾਦ ਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਸਹਾਇਤਾ ਕਰ ਰਿਹਾ ਹੈ। ਸਵਦੇਸ਼ੀ ਨਿਰਮਾਣ ਨੂੰ ਪ੍ਰੋਸੈੱਸ ਓਪਟੀਮਾਈਜ਼ੇਸ਼ਨ, ਕਲੀਨੀਕਲ ਗ੍ਰੇਡ ਨਿਰਮਾਣ ਬਾਇਓਲੌਜਿਕਸ, ਵਿਸ਼ਲੇਸ਼ਣ ਜਾਂਚ ਲੈਬਾਂ, ਸੈੱਲ ਲਾਈਨ ਰਿਪੋਜ਼ਟਰੀ, ਪ੍ਰੋਟੋਟਾਈਪਿੰਗ ਸੁਵਿਧਾਵਾਂ, ਵੱਡੇ ਜਾਨਵਰਾਂ ਦੀਆਂ ਜਾਂਚ ਸੁਵਿਧਾਵਾਂ ਅਤੇ ਵੱਡੇ ਪੱਧਰ ਤੇ ਨਿਰਮਾਣ ਉਪਕਰਣਾਂ ਅਤੇ ਡਾਇਗਨੌਸਟਿਕਸ ਲਈ ਮੈਡਟੈਕ ਜ਼ੋਨ ਲਈ ਸਹਿਯੋਗੀ ਸਾਂਝੀਆਂ ਸੁਵਿਧਾਵਾਂ ਰਾਹੀਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਉੱਚ ਪੂੰਜੀ ਸੁਵਿਧਾਵਾਂ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਦੀ ਅਸਾਨ ਪਹੁੰਚ ਪ੍ਰਦਾਨ ਕਰਦੀਆਂ ਹਨ ਅਤੇ ਇਸ ਤਰ੍ਹਾਂ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਦੇ ਹਨ। ਉਦਮਤਾ ਅਤੇ ਟੈਕਨੋਲੋਜੀ ਨੂੰ ਸਮਰਥਨ ਦੇਣ ਲਈ ਤਕਨੀਕ ਟਰਾਂਸਫਰ ਦੇ ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਹੈ

 

ਸਵਦੇਸ਼ੀ ਉਤਪਾਦਾਂ ਦੇ ਵਿਕਾਸ ਲਈ ਉਦਯੋਗ ਅਤੇ ਅਕਾਦਮਿਕ ਨੂੰ ਵਿੱਤੀ ਅਤੇ ਸਲਾਹਕਾਰ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਵਿੱਚ ਅਪਸਟ੍ਰੀਮ ਅਤੇ ਡਾਊਨਸਟ੍ਰੀਮ ਬਾਇਓਲੋਜੀਕਲ ਨਿਰਮਾਣ ਦੇ ਹਿੱਸਿਆਂ ਦੇ ਵਿਕਾਸ ਪ੍ਰੋਜੈਕਟ ਸ਼ਾਮਲ ਹਨ, ਜਿਵੇਂ ਕਿ ਇੰਜੀਨੀਅਰਡ ਸੈਲ ਲਾਈਨਜ਼, ਮੀਡੀਆ, ਰੇਜ਼ਿਨ ਅਤੇ ਬਾਇਓਰੀਐਕਟਰਸ, ਜੋ ਇਸ ਵੇਲੇ ਲਾਇਸੰਸਸ਼ੁਦਾ ਹਨ, ਨੂੰ ਭਾਰੀ ਪੂੰਜੀ ਦੀ ਲੋੜ ਹੈ। ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ, ਇਹ ਮਿਸ਼ਨ ਨੋਵਲ ਜੀਵ ਵਿਗਿਆਨ, ਨੋਵਲ ਵੈਕਸੀਨ ਅਤੇ ਮੈਡੀਕਲ ਉਪਕਰਣਾਂ ਜਿਵੇਂ ਐੱਮਆਰਆਈ, ਵੈਂਟੀਲੇਟਰਾਂ, ਡਾਇਗਨੌਸਟਿਕ ਅਤੇ ਮੈਡੀਕਲ ਗ੍ਰੇਡ ਕੈਮਰਾ ਦੇ ਵਿਕਾਸ ਲਈ ਵੀ ਸਹਾਇਤਾ ਕਰ ਰਿਹਾ ਹੈ।

 

ਹਰਿਆਣੇ ਵਿੱਚ ਪੰਜ ਪ੍ਰੋਜੈਕਟ, ਫਰੀਦਾਬਾਦ ਜ਼ਿਲ੍ਹੇ ਵਿੱਚ 3ਪ੍ਰੋਜੈਕਟ (ਮੈਡੀਕਲ ਡਿਵਾਈਸ ਐਂਡ ਟਰਾਂਸਲੇਸ਼ਨਲ ਰਿਸਰਚ ਕੰਸੋਰਟੀਆ ਲਈ) ਅਤੇ ਗੁੜਗਾਉਂ ਜ਼ਿਲ੍ਹੇ ਵਿੱਚ 2 (ਮੈਡੀਕਲ ਡਿਵਾਈਸ ਅਤੇ ਕਲੀਨਿਕਲ ਟ੍ਰਾਇਲ ਨੈੱਟਵਰਕ ਲਈ) ਸਹਾਇਤਾ ਪ੍ਰਾਪਤ ਹੈ।

 

ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ,ਵਿਗਿਆਨ ਤੇ ਟੈਕਨੋਲੋਜੀ ਅਤੇਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ਵਰਧਨ ਨੇ 23 ਸਤੰਬਰ, 2020 ਨੂੰ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*****

 

ਐੱਨਬੀ /ਕੇਜੀਐੱਸ



(Release ID: 1658884) Visitor Counter : 92


Read this release in: English , Bengali , Tamil