ਆਯੂਸ਼
ਜੰਮੂ-ਕਸ਼ਮੀਰ ਵਿੱਚ 21 ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਕੱਲ੍ਹ ਉਦਘਾਟਨ ਕੀਤਾ ਜਾਵੇਗਾ
ਨੈਸ਼ਨਲ ਆਯੁਸ਼ ਮਿਸ਼ਨ ਫਾਰ ਮੈਡੀਸਨਲ ਪਲਾਂਟ ਦੇ ਤਹਿਤ ਪੋਸਟ-ਹਾਰਵੈਸਟ ਮੈਨੇਜਮੈਂਟ ਸੈਂਟਰ ਲਾਂਚ ਕੀਤਾ ਜਾਵੇਗਾ
Posted On:
24 SEP 2020 6:49PM by PIB Chandigarh
ਕੇਂਦਰੀ ਆਯੁਸ਼ ਮੰਤਰੀ , ਸ਼੍ਰੀ ਸ਼੍ਰੀਪਦ ਯੈਸੋ ਨਾਇਕ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਸਾਂਝੇ ਤੌਰ 'ਤੇ ਭਦਰਵਾਹ ਵਿਖੇ ਮੈਡੀਸਨਲ ਪਲਾਂਟ ਲਈ ਪੋਸਟ-ਹਾਰਵੈਸਟ ਮੈਨੇਜਮੈਂਟ ਸੈਂਟਰ ਦੇ ਨਾਲ- ਨਾਲ 21 ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰ ਕੱਲ੍ਹ ਜੰਮੂ-ਕਸ਼ਮੀਰ ਵਿਚ ਸ਼ੁਰੂ ਕਰਨਗੇ । ਉਦਘਾਟਨ ਇੱਕ ਡਿਜੀਟਲ ਈਵੈਂਟ ਰਾਹੀਂ ਕੀਤਾ ਜਾਵੇਗਾ । ਵੈਦਿਆ ਰਾਜੇਸ਼ ਕੋਟੇਚਾ, ਆਯੂਸ਼ ਮੰਤਰਾਲਾ ਦੇ ਸਕੱਤਰ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ ।
ਮੌਜੂਦਾ ਸਾਲ ਦੌਰਾਨ, ਜੰਮੂ ਅਤੇ ਕਸ਼ਮੀਰ ਵਿੱਚ, 194 ਆਯੁਸ਼ ਐਚ ਡਬਲਯੂ ਸੀ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ ਅਤੇ ਆਯੁਸ਼ ਮੰਤਰਾਲਾ ਨੇ ਇਸ ਮੰਤਵ ਲਈ 12.81 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਵੀ ਪ੍ਰਦਾਨ ਕੀਤੀ ਹੈ । ਯੂਟੀ ਵਿਚ ਅਗਲੇ 3 ਸਾਲਾਂ ਵਿਚ 319 ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨ ਦਾ ਟੀਚਾ ਹੈ । ਉਨ੍ਹਾਂ ਵਿੱਚੋਂ, ਆਯੁਸ਼ ਮੰਤਰਾਲਾ 25 ਸਤੰਬਰ, 2020 ਨੂੰ ਜੰਮੂ-ਕਸ਼ਮੀਰ ਵਿੱਚ 21 ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸ਼ੁਰੂਆਤ ਕਰ ਰਿਹਾ ਹੈ ।
ਐਮਵੀ / ਐਸ ਕੇ
(Release ID: 1658818)
Visitor Counter : 130