ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਟ੍ਰੈਕ ਚਾਈਲਡ ਪੋਰਟਲ

Posted On: 23 SEP 2020 7:32PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਲਾਪਤਾ ਅਤੇ ਮਿਲੇ ਬੱਚਿਆਂ ਦਾ ਪਤਾ ਲਗਾਉਣ ਲਈ ਇੱਕ ਵੈੱਬ ਪੋਰਟਲ "ਟ੍ਰੈਕ ਚਾਈਲਡ" ਤਿਆਰ ਕੀਤਾ ਹੈ। ਟ੍ਰੈਕ ਚਾਈਲਡ ਪੋਰਟਲ ਵੱਖ-ਵੱਖ ਹਿਤਧਾਰਕਾਂ ਦੀ ਸਹਾਇਤਾਂ ਨਾਲ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਗ੍ਰਹਿ ਮੰਤਰਾਲਾ, ਰੇਲਵੇ ਮੰਤਰਾਲਾ, ਰਾਜ ਸਰਕਾਰਾਂ/ ਯੂਟੀ ਪ੍ਰਸ਼ਾਸਨ, ਬਾਲ ਭਲਾਈ ਕਮੇਟੀਆਂ, ਨਾਬਾਲਗ ਜਸਟਿਸ ਬੋਰਡ, ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਆਦਿ ਸ਼ਾਮਲ ਹਨ। ਰਾਸ਼ਟਰ ਸੂਚਨਾ ਵਿਗਿਆਨ ਕੇਂਦਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਰੂਰਤ ਦੇ ਅਨੁਸਾਰ ਟ੍ਰੈਕ ਚਾਈਲਡ ਪੋਰਟਲ 'ਤੇ ਨਿਯਮਿਤ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਦਾ ਹੈ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

                                                        ****

 

ਏਪੀਐੱਸ/ਐੱਸਜੀ/ਆਰਸੀ


(Release ID: 1658711) Visitor Counter : 125


Read this release in: Telugu , English , Urdu