ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਅੰਤਰਰਾਸ਼ਟਰੀ ਸੰਕੇਤ ਭਾਸ਼ਾਵਾਂ ਦਿਵਸ (23 ਸਤੰਬਰ) ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸ਼ਸਕਤੀਕਰਨ ਮੰਤਰਾਲੇ ਦੁਆਰਾ ਮਨਾਇਆ ਗਿਆ

Posted On: 23 SEP 2020 6:49PM by PIB Chandigarh

ਅੰਤਰਰਾਸ਼ਟਰੀ ਸੰਕੇਤ ਭਾਸ਼ਾਵਾਂ ਦਿਵਸ ਅੱਜ ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸ਼ਸਕਤੀਕਰਨ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਇੰਡੀਅਨ ਸਾਈਨ ਲੈਂਗੂਏਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ (ਆਈਐੱਸਐੱਲਆਰਟੀਸੀ) ਦੁਆਰਾ ਵਰਚੁਅਲ ਸਮਾਗਮ ਰਾਹੀਂ ਮਨਾਇਆ ਗਿਆ। ਸੰਯੁਤਕ ਰਾਸ਼ਟਰ ਨੇ 23 ਸਤੰਬਰ ਨੂੰ ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ ਵਜੋਂ ਐਲਾਨਿਆ ਹੋਇਆ ਹੈ।

 

ਇਸ ਸਾਲ ਦਾ ਵਿਸ਼ਾ ਸੰਕੇਤ ਭਾਸ਼ਾਵਾਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੀ ਪਹੁੰਚ ਹਰ ਕਿਸੇ ਤੱਕ ਵਧਾਉਣ ਦੇ ਮੱਦੇਨਜ਼ਰ ਸੰਕੇਤ ਭਾਸ਼ਾਵਾਂ ਹਰੇਕ ਲਈ ਹਨਹੈ।

 

ਡੀਈਪੀਡਬਲਿਊਡੀ ਦੀ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਮੁੱਖ ਮਹਿਮਾਨ ਸਨ ਅਤੇ ਡੀਈਪੀਡਬਲਿਊਡੀ ਅਤੇ ਆਈਐੱਸਐੱਲਆਰਟੀਸੀ ਦੇ ਡਾਇਰੈਕਟਰ ਜੇਐੱਸ ਡਾ. ਪ੍ਰਬੋਧ ਸੇਠ ਨੇ ਵਰਚੁਅਲ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਆਲ ਇੰਡੀਆ ਫੈਡਰੇਸ਼ਨ ਆਫ ਡੈੱਫ ਦੇ ਜਨਰਲ ਸਕੱਤਰ ਸ਼੍ਰੀ ਵੀ. ਗੋਪਾਲ ਕ੍ਰਿਸ਼ਨਨ, ਨੈਸ਼ਨਲ ਐਸੋਸੀਏਸ਼ਨ ਆਵ੍ ਦ ਡੈੱਫ ਦੇ ਪ੍ਰਧਾਨ ਸ਼੍ਰੀ ਏ. ਐੱਸ ਨਰਾਇਣਨ, ਆਲ ਇੰਡੀਆ ਫਾਊਂਡੇਸ਼ਨ ਆਵ੍ ਦ ਡੈੱਫ ਵੂਮੈਨ ਦੀ ਮੀਤ ਪ੍ਰਧਾਨ ਡਾ. ਊਸ਼ਾ ਪੰਜਾਬੀ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।

 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀਮਤੀ ਸ਼ਕੁੰਤਲਾ ਡੀ ਗੈਮਲਿਨ ਨੇ ਕਿਹਾ ਕਿ ਅਯੋਗ ਵਿਅਕਤੀਆਂ ਦੇ ਅਧਿਕਾਰ ਕਾਨੂੰਨ, 2016 ਸੰਕੇਤ ਭਾਸ਼ਾ ਨੂੰ ਸੰਚਾਰ ਦੇ ਸਾਧਨ ਵਜੋਂ ਮਾਨਤਾ ਦਿੰਦਾ ਹੈ। ਸੁਣਨ ਸ਼ਕਤੀ ਵਿੱਚ ਕਮਜ਼ੋਰ ਵਿਅਕਤੀਆਂ ਲਈ ਸੰਕੇਤ ਭਾਸ਼ਾ ਦੇ ਮਹੱਤਵ ਨੂੰ ਸਮਝਦਿਆਂ ਸਰਕਾਰ ਨੇ ਭਾਰਤੀ ਸੰਕੇਤ ਭਾਸ਼ਾ ਵਿੱਚ ਵਰਤੋਂ, ਸਿਖਾਉਣ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ 2015 ਵਿੱਚ ਆਈਐੱਸਐੱਲਆਰਟੀਸੀ ਦੀ ਸਥਾਪਨਾ ਕੀਤੀ ਹੈ ਜੋ ਲੋਕਾਂ ਨੂੰ ਨੇੜੇ ਲਿਆਉਂਦੀ ਹੈ ਅਤੇ ਉਨ੍ਹਾਂ ਵਿੱਚ ਏਕਤਾ ਪੈਦਾ ਕਰਦੀ ਹੈ। ਟੈਕਨੋਲੋਜੀ ਨਾਲ ਸੰਕੇਤ ਭਾਸ਼ਾ ਨੇ ਅਲੱਗ-ਅਲੱਗ ਭਾਸ਼ਾਵਾਂ ਅਤੇ ਭੂਗੋਲਿਕ ਵੰਡ ਰਾਹੀਂ ਬਣਾਈ ਗਈ ਦੂਰੀ ਨੂੰ ਪੂਰਾ ਕਰਦਿਆਂ ਆਪਣੇ ਪ੍ਰਗਟਾਵੇ ਦੇ ਢੰਗਾਂ ਅਤੇ ਏਕਤਾ ਦੇ ਸ਼੍ਰੇਸ਼ਠ ਫਲਸਫੇ ਨੂੰ ਸੁਧਾਰਨ ਵਿੱਚ ਸਾਡੀ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਕੇਤ ਭਾਸ਼ਾ ਇੱਕ ਵਿਗਿਆਨਕ ਭਾਸ਼ਾ ਹੈ ਜੋ ਚਿੰਨ੍ਹ ਅਤੇ ਇਸ਼ਾਰਿਆਂ ਰਾਹੀਂ ਚੁੱਪ ਚਾਪ ਪ੍ਰਗਟ ਕੀਤੀ ਜਾਂਦੀ ਹੈ: ਇਸ ਲਈ ਇਹ ਬਿਹਤਰੀਨ ਅਤੇ ਮੌਕੇ ਨਾਲ ਮੇਲ ਖਾਂਦੀ ਹੈ ਜੋ ਸਾਨੂੰ ਇਸ ਦੇ ਇਕਸਾਰ ਮਾਪਦੰਡਾਂ ਅਤੇ ਢੰਗਾਂ ਰਾਹੀਂ ਜੋੜਦੀ ਹੈ। ਉਨ੍ਹਾਂ ਨੇ ਕੋਵਿਡ-19 ਨਾਲ ਸਬੰਧਿਤ ਲੌਕਡਾਊਨ ਦੌਰਾਨ ਮਹੱਤਵਪੂਰਨ ਦਿਸ਼ਾ ਨਿਰਦੇਸ਼ਾਂ/ਅਡਵਾਇਜ਼ਰੀ ਦੀ ਸੰਕੇਤਕ ਭਾਸ਼ਾ ਵੀਡਿਓ ਬਣਾਉਣ ਰਾਹੀਂ ਲੌਕਡਾਊਨ ਦੌਰਾਨ ਸੁਣਨ ਵਿੱਚ ਅਸਮਰੱਥ ਲੋਕਾਂ ਦੀ ਭਲਾਈ ਲਈ ਆਈਐੱਸਐੱਲਆਰਟੀਸੀ ਦੇ ਯੋਗਦਾਨ ਤੇ ਪ੍ਰਕਾਸ਼ ਪਾਇਆ।

 

ਡਾ. ਪ੍ਰਬੋਧ ਸੇਠ ਨੇ ਆਪਣੇ ਸੰਬੋਧਨ ਵਿੱਚ ਆਈਐੱਸਐੱਲਆਰਟੀਸੀ ਅਤੇ ਆਈਐੱਸਐੱਲਆਰਟੀਸੀ ਦੇ ਪ੍ਰੋਜੈਕਟਾਂ ਜਿਵੇਂ ਆਈਐੱਸਐੱਲ ਸ਼ਬਦਕੋਸ਼ ਅਤੇ ਡੀਈਏਐੱਫ-ਐੱਨਪੀ ਪ੍ਰੋਜੈਕਟਾਂ ਦੁਆਰਾ ਕੀਤੇ ਜਾ ਰਹੇ ਵਿਭਿੰਨ ਪ੍ਰੋਜੈਕਟਾਂ ਪਾਠ¬ਕ੍ਰਮਾਂ ਅਤੇ ਜਾਗਰੂਕਤਾ ਪ੍ਰੋਗਰਾਮ ਬਾਰੇ ਦੱਸਿਆ।

 

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ 6000 ਸ਼ਬਦਾਂ ਵਾਲੇ ਆਈਐੱਸਐੱਲ ਸ਼ਬਦਕੋਸ਼ ਵਿੱਚ 4000 ਸ਼ਬਦ ਅਤੇ ਭਾਵ ਜੋੜੇ ਜਾਣਗੇ। ਉਨ੍ਹਾਂ ਨੇ ਆਈਐੱਸਐੱਲਆਰਟੀਸੀ ਦੁਆਰਾ ਸੰਚਾਲਿਤ ਦੋ ਮਹੱਤਵਪੂਰਨ ਪਾਠ¬ਕ੍ਰਮਾਂ ਬਾਰੇ ਜ਼ਿਕਰ ਕੀਤਾ, ਯਾਨੀ ਡਿਪਲੋਮਾ ਇਨ ਇੰਡੀਅਨ ਸਾਈਨ ਲੈਂਗੂਏਜ਼ ਇੰਟਰਪ੍ਰਿਟੇਸ਼ਨ (ਡੀਆਈਐੱਸਐੱਲਆਈ) ਅਤੇ ਡਿਪਲੋਮਾ ਇਨ ਟੀਚਿੰਗ ਇੰਡੀਅਨ ਸਾਈਨ ਲੈਂਗਏਜ਼ (ਡੀਟੀਆਈਐੱਸਐੱਲ) ਹਨ।

 

ਇਸ ਮੌਕੇ ਤੇ ਆਈਐੱਸਐੱਲਆਰਟੀਸੀ ਨੇ ਡਿਪਲੋਮਾ ਇਨ ਟੀਚਿੰਗ ਇੰਡੀਅਨ ਸਾਈਨ ਲੈਂਗੂਏਜ (ਡੀਟੀਆਈਐੱਸਐੱਲ) ਅਤੇ ਡਿਪਲੋਮਾ ਇਨ ਇੰਡੀਅਨ ਸਾਈਨ ਲੈਂਗਏਜ ਇੰਟਰਪ੍ਰਿਟੇਸ਼ਨ (ਡੀਆਈਐੱਸਐੱਲਆਈ) ਦੇ ਵਿਦਿਆਰਥੀਆਂ ਵਿਚਕਾਰ ਡਿਜੀਟਲ ਪਲੈਟਫਾਰਮ ਰਾਹੀਂ ਪੈਨ-ਭਾਰਤੀ ਪੱਧਰ ਤੇ ਆਯੋਜਿਤ ਤੀਜੀ ਭਾਰਤੀ ਸੰਕੇਤ ਭਾਸ਼ਾ ਪ੍ਰਤੀਯੋਗਤਾ 2020 ਦੇ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ।

 

*****

 

ਐੱਨਬੀ/ਐੱਸਕੇ


(Release ID: 1658449) Visitor Counter : 126


Read this release in: English , Hindi , Manipuri