ਰੇਲ ਮੰਤਰਾਲਾ

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਿਡ (NHSRCL) ਨੇ ਸਭ ਤੋਂ ਵੱਡੇ ਟੈਂਡਰਾਂ ਵਿੱਚੋਂ ਇੱਕ ਦੀਆਂ ਤਕਨੀਕੀ ਬੋਲੀਆਂ ਖੋਲ੍ਹੀਆਂ, ਜਿਨ੍ਹਾਂ ਅਧੀਨ 47% ਮੁੰਬਈ–ਅਹਿਮਦਾਬਾਦ ਤੇਜ਼ ਰਫ਼ਤਾਰ ਰੇਲ (MAHSR) ਅਲਾਈਨਮੈਂਟ ਅਤੇ 4 ਸਟੇਸ਼ਨ ਆਉਂਦੇ ਹਨ

Posted On: 23 SEP 2020 8:13PM by PIB Chandigarh

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਿਡ (NHSRCL) ਨੇ ਸਭ ਤੋਂ ਵੱਡੇ ਟੈਂਡਰਾਂ ਵਿੱਚੋਂ ਇੱਕ ਦੀਆਂ ਤਕਨੀਕੀ ਬੋਲੀਆਂ ਖੋਲ੍ਹ ਦਿੱਤੀਆਂ ਹਨ, ਜਿਨ੍ਹਾਂ ਅਧੀਨ 47% ਮੁੰਬਈਅਹਿਮਦਾਬਾਦ ਤੇਜ਼ ਰਫ਼ਤਾਰ ਰੇਲ (MAHSR) ਅਲਾਈਨਮੈਂਟ ਅਤੇ 4 ਸਟੇਸ਼ਨ ਆਉਂਦੇ ਹਨ।

 

ਮੁੰਬਈਅਹਿਮਦਾਬਾਦ ਤੇਜ਼ ਰਫ਼ਤਾਰ ਰੇਲ ਲਾਂਘੇ ਦੀ 237 ਕਿਲੋਮੀਟਰ ਲੰਬੀ ਮੁੱਖਪਟੜੀ ਦੇ ਡਿਜ਼ਾਈਨ ਤੇ ਨਿਰਮਾਣ ਲਈ ਤਕਨੀਕੀ ਬੋਲੀਆਂ ਅੱਜ ਖੋਲ੍ਹੀਆਂ ਗਈਆਂ ਸਨ।

 

ਇਹ ਟੈਂਡਰ ਗੁਜਰਾਤ ਰਾਜ ਵਿੱਚ ਵਾਪੀ ਅਤੇ ਵੜੋਦਰਾ ਵਿਚਾਲੇ ਕੁੱਲ 508 ਕਿਲੋਮੀਟਰ ਦੀ ਅਲਾਈਨਮੈਂਟ ਦਾ ਲਗਭਗ 47% ਨੂੰ ਕਵਰ ਕਰਦਾ ਹੈ। ਇਸ ਵਿੱਚ ਚਾਰ (04) ਸਟੇਸ਼ਨ ਵਾਪੀ, ਬਿੱਲੀਮੋਰਾ, ਸੂਰਤ ਅਤੇ ਭਰੂਚ, 24 ਦਰਿਆ ਤੇ 30 ਰੋਡ ਕ੍ਰਾਸਿੰਗਜ਼ ਆਉਂਦੇ ਹਨ।

 

ਇਹ ਸਮੁੱਚਾ ਸੈਕਸ਼ਨ ਗੁਜਰਾਤ ਰਾਜ ਵਿੱਚ ਹੈ, ਜਿੱਥੇ ਇਸ ਪ੍ਰੋਜੈਕਟ ਲਈ ਜ਼ਮੀਨ ਅਕਵਾਇਰ ਕਰਨ ਦਾ 83% ਤੋਂ ਵੱਧ ਹੋ ਚੁੱਕਾ ਹੈ।

 

ਕੁੱਲ ਤਿੰਨ ਬੋਲੀਆਂ ਵਿੱਚ ਬੁਨਿਆਦੀ ਢਾਂਚੇ ਨਾਲ ਜੁੜੀਆਂ 7 (ਸੱਤ) ਕੰਪਨੀਆਂ ਪ੍ਰਤੀਯੋਗੀ ਬੋਲੀ ਵਿੱਚ ਭਾਗ ਲੈ ਰਹੀਆਂ ਹਨ।

 

ਬੋਲੀਕਾਰਾਂ ਦੇ ਨਾਮ:

 

1: ਐਫ਼ਕੌਨਜ਼ ਇਨਫ਼੍ਰਾਸਟ੍ਰਕਚਰ ਲਿਮਿਟਿਡ – IRCON ਇੰਟਰਨੈਸ਼ਨਲ ਲਿਮਿਟਿਡ – JMC ਪ੍ਰੋਜੈਕਟਸ ਇੰਡੀਆ ਲਿਮਿਟਿਡ ਕੰਸੋਰਟੀਅਮ

 

2: ਲਾਰਸੇਨ ਐਂਡ ਟੂਬਰੋ ਲਿਮਿਟਿਡ

 

3: ਐੱਨਸੀਸੀ ਲਿਮਿਟਿਡ ਟਾਟਾ ਪ੍ਰੋਜੈਕਟ ਲਿਮਿਟਿਡ, – ਜੇ. ਕੁਮਾਰ ਇਨਫ਼੍ਰਾ ਪ੍ਰੋਜੈਕਟਸ ਲਿਮਿਟਿਡ, –ਐੱਚਐੱਸਆਰ ਕੰਸੋਰਟੀਅਮ

 

MAHSR ਪ੍ਰੋਜੈਕਟ ਇਕੱਲਾ ਹੀ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 90,000 ਸਿੱਧੀਆਂ ਤੇ ਅਸਿੱਧੀਆਂ ਨੌਕਰੀਆਂ ਪੈਦਾ ਕਰੇਗਾ। ਸਿਰਫ਼ ਰੋਜ਼ਗਾਰ ਬਜ਼ਾਰ ਹੀ ਨਹੀਂ, ਸਗੋਂ ਉਤਪਾਦਨ ਅਤੇ ਨਿਰਮਾਣ ਬਜ਼ਾਰ ਨੂੰ ਇਸ ਪ੍ਰੋਜੈਕਟ ਤੋਂ ਫ਼ਾਇਦਾ ਪੁੱਜੇਗਾ। ਇਸ ਨਿਰਮਾਣ ਦੌਰਾਨ, ਅਨੁਮਾਨ ਮੁਤਾਬਕ 75 ਲੱਖ ਮੀਟ੍ਰਿਕ ਟਨ ਦੇ ਲਗਭਗ ਸੀਮਿੰਟ, 21 ਲੱਖ ਮੀਟ੍ਰਿਕ ਟਨ ਸਟੀਲ ਅਤੇ 1.4 ਲੱਖ ਮੀਟ੍ਰਿਕ ਟਨ ਢਾਂਚਾਗਤ ਸਟੀਲ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਸਭ ਦਾ ਉਤਪਾਦਨ ਭਾਰਤ ਵਿੱਚ ਹੋਵੇਗਾ। ਇਸ ਤੋਂ ਇਲਾਵਾ, ਭਾਰੀ/ਵਿਸ਼ਾਲ ਨਿਰਮਾਣ ਮਸ਼ੀਨਰੀ ਇੱਕ ਹੋਰ ਬਜ਼ਾਰ ਹੈ, ਜਿਸ ਲੂੰ ਇਸ ਪ੍ਰੋਜੈਕਟ ਤੋਂ ਲੰਮੇਂ ਸਮੇਂ ਲਈ ਫ਼ਾਇਦਾ ਪੁੱਜੇਗਾ।

 

*****

 

ਡੀਜੇਐੱਨ/ਐੱਮਕੇਵੀ


(Release ID: 1658447)
Read this release in: English , Urdu , Hindi