ਰੇਲ ਮੰਤਰਾਲਾ

ਰੇਲਵੇ ਵਿੱਚ ਸੁਵਿਧਾਵਾਂ ਬਾਰੇ ਸਰਵੇ

Posted On: 23 SEP 2020 4:20PM by PIB Chandigarh

ਰੇਲਵੇ ਦੁਆਰਾ ਟ੍ਰੇਨ ਅਤੇ ਸਟੇਸ਼ਨ ਦੀ ਸਫਾਈ ਸਮੇਤ ਯਾਰਤੀਆਂ ਦੀਆਂ ਸਾਰੀਆਂ ਸੁਵਿਧਾਵਾਂ ਬਾਰੇ 01.07.2015 ਤੋਂ 24.03.2020 ਤੱਕ ਇੰਟਰੈਕਟਿਵ ਵੌਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਰਾਹੀਂ ਸਰਵੇਖਣ ਕੀਤਾ ਗਿਆ ਸੀ।

 

ਹਰ ਰੋਜ਼ ਇੱਕ ਲੱਖ ਕਾਲਾਂ ਰਾਖਵੇਂ ਮੁਸਾਫਰਾਂ ਨੂੰ ਉਨ੍ਹਾਂ ਦੇ ਫੀਡਬੈਕ ਪ੍ਰਾਪਤ ਕਰਨ ਲਈ ਬੇਤਰਤੀਬੇ ਕੀਤੀਆਂ ਜਾਂਦੀਆਂ ਸਨ। ਕੋਵਿਡ ਦੇ ਫੈਲਣ ਤੋਂ ਬਾਅਦ ਤੋਂ ਇਸ ਫੀਡਬੈਕ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਬਹੁਤ ਸੀਮਤ ਟ੍ਰੇਨਾਂ ਹੀ ਭਾਰਤੀ ਰੇਲਵੇ ਦੁਆਰਾ ਚਲਾਈਆ ਜਾ ਰਹੀਆਂ ਹਨ। ਹਾਲਾਂਕਿ, ਯਾਤਰੀਆਂ ਦੀ ਸਮਾਜਿਕ-ਆਰਥਿਕ ਪ੍ਰੋਫਾਈਲ ਦੇ ਆਧਾਰ ਕੋਈ ਸਰਵੇਖਣ ਨਹੀਂ ਕੀਤਾ ਜਾ ਰਿਹਾ ਹੈ।

 

ਘੱਟ ਆਮਦਨੀ ਗਰੁੱਪਾਂ ਦੀਆਂ ਯਾਤਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ ਮੇਲ ਐਕਸਪ੍ਰੈੱਸ ਟ੍ਰੇਨਾਂ ਚਲਾਉਂਦਾ ਹੈ ਜਿਨ੍ਹਾਂ ਵਿੱਚ ਜਨਰਲ ਕਲਾਸ ਕੋਚ ਅਤੇ ਸਲੀਪਰ ਕਲਾਸ ਕੋਚ ਹੁੰਦੇ ਹਨ। ਇਸ ਤੋਂ ਇਲਾਵਾ, ਜਨ ਸਧਾਰਨ, ਜਨਸੇਵਾ, ਜਨ ਨਾਇਕ ਐਕਸਪ੍ਰੈੱਸ, ਅੰਤੋਦਯਾ ਐਕਸਪ੍ਰੈੱਸ, ਕੁਝ ਇੰਟਰਸਿਟੀ ਟ੍ਰੇਨਾਂ, ਯਾਤਰੀ ਟ੍ਰੇਨਾਂ ਵੀ ਪੂਰੀ ਤਰ੍ਹਾ ਅਨਰਿਜ਼ਰਵਡ ਸੇਵਾਵਾਂ ਜਿਨ੍ਹਾਂ ਨੂੰ ਕਿ ਰੇਲਵੇ ਦੁਆਰਾ ਚਲਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਵਪਾਰਕ ਵਿਵਹਰਤਾ ਅਤੇ ਸੰਚਾਲਨ ਦੀ ਸੰਭਾਵਨਾ ਦੇ ਅਨੁਸਾਰ ਟ੍ਰੇਨਾਂ ਨੂੰ ਜਨਰਲ ਕਲਾਸ ਅਤੇ ਸਲੀਪਰ ਕਲਾਸ ਕੋਚਾਂ ਨਾਲ ਵਧਾਇਆ ਜਾਂਦਾ ਹੈ। ਇਸ ਦੇ ਅਨੁਸਾਰ ਸਾਲ 2019-20 ਦੌਰਾਨ,ਮੌਜੂਦਾ ਸੇਵਾਵਾਂ ਦੇ ਵਾਧੇ ਲਈ ਵਰਤੇ ਗਏ ਕੁੱਲ 1490 ਕੋਚਾਂ ਵਿੱਚੋਂ, 940 ਕੋਚ (524 ਸਲੀਪਰ ਕਲਾਸ,389 ਜਨਰਲ ਕਲਾਸ ਅਤੇ 27 ਸੈਕਿੰਡ ਕਲਾਸ ਦੇ ਚੇਆਰ ਕਾਰ ਕੋਚ) ਘੱਟ ਆਮਦਨੀ ਗਰੁੱਪਾਂ ਦੇ ਯਾਤਰੀਆਂ ਦੀ ਸੁਵਿਧਾ ਲਈ ਸਨ।

 

ਸੇਵਾਵਾਂ,ਕੋਚਾਂ ਦਾ ਜਮ੍ਹਾਕਰਨ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਚੱਲ ਰਹੀ ਸਰਗਰਮੀ ਹੈ ਜਿਸ ਵਿੱਚ ਮੰਗ, ਵਪਾਰਕ ਅਤੇ ਕਾਰਜ਼ਸੀਲ ਵਿਹਾਰਕਤਾ ਸ਼ਾਮਲ ਹੈ।

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

                                                    *****

 

ਡੀਜੇਐੱਨ/ਐੱਮਕੇਵੀ



(Release ID: 1658391) Visitor Counter : 79


Read this release in: Tamil , English , Urdu