ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਦੇ ਸੰਸਥਾਨਾਂ ਵਿੱਚੋਂ ਲਖਨਊ ਦੀ ਲੈਬ ਨੇ ਸਭ ਤੋਂ ਘੱਟ ਔਸਤ ਸਮੇਂ ’ਚ ਕੋਵਿਡ–19 ਸੈਂਪਲ ਪ੍ਰੋਸੈੱਸ ਕਰਨ ਦਾ ਰਿਕਾਰਡ ਬਣਾਇਆ
Posted On:
23 SEP 2020 2:11PM by PIB Chandigarh
ਇਸ ਵੇਲੇ ਜਦੋਂ ਕੋਵਿਡ–19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੁੰਦਾ ਜਾ ਰਿਹਾ ਹੈ, ਦੇਸ਼ ਦੇ ਸੰਸਥਾਨਾਂ ਵਿੱਚੋਂ ਲਖਨਊ ਦੀ ਇੱਕ ਟੈਸਟਿੰਗ ਹੱਬ ਨੇ ਸਭ ਤੋਂ ਘੱਟ ਔਸਤ ਸਮੇਂ ’ਚ ਕੋਵਿਡ–19 ਦੇ ਸੈਂਪਲ ਪ੍ਰੋਸੈੱਸ ਕਰਨ ਦਾ ਰਿਕਾਰਡ ਬਣਾਇਆ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਖ਼ੁਦਮੁਖਤਿਆਰ ਸੰਸਥਾਨ ‘ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼’ (BSIP), ਜਿੱਥੇ ਰੋਜ਼ਾਨਾ 1,000 ਤੋਂ 1,200 ਸੈਂਪਲਾਂ ਦਾ ਟਰਾਇਲ ਕੀਤਾ ਜਾ ਰਿਹਾ ਹੈ – ਦੀ ਕਹਾਣੀ ਬੇਹੱਦ ਵਿਲੱਖਣ ਹੈ ਜੋ ਆਪਣੀ ਦ੍ਰਿੜ੍ਹਤਾ ਤੇ ਸਮਰਪਣ ਨਾਲ ਸੈਂਪਲਾਂ ਦੇ ਔਸਤ ਪ੍ਰੋਸੈਸਿੰਗ ਸਮੇਂ ਦੇ ਮਾਮਲੇ ਵਿੱਚ ਰਾਜ ਦਾ ਹੀ ਨਹੀਂ, ਬਲਕਿ ਸਮੁੱਚੇ ਦੇਸ਼ ਦਾ ਹੀ ਇੱਕ ਉੱਚ ਸੰਸਥਾਨ ਹੋ ਬਣ ਗਿਆ ਹੈ।
8 ਮੈਂਬਰਾਂ ਦੀ ਛੋਟੀ ਟੀਮ ਨਾਲ ਇਹ ਲੈਬ ਉੱਤਰ ਪ੍ਰਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਤੋਂ ਆਉਣ ਵਾਲੇ ਸੈਂਪਲਾਂ ਦੇ ਟੈਸਟ 24x7 ਕਰ ਰਹੀ ਹੈ। ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼ -BSIP ਦੁਆਰਾ ਟੈਸਟ ਕੀਤੇ ਗਏ ਸੈਂਪਲਾਂ ਦੀ ਗਿਣਤੀ 50,000 ਨੂੰ ਪਾਰ ਕਰ ਚੁੱਕੀ ਹੈ, ਜਿਨ੍ਹਾਂ ਵਿੱਚੋਂ 1,600 ਸੈਂਪਲ SARS-CoV-2 ਲਈ ਪਾਜ਼ਿਟਿਵ ਪਾਏ ਗਏ ਸਨ ਅਤੇ ਉਸ ਪਾਸ ਕੋਈ ਵੀ ਸੈਂਪਲ ਮੁਲਤਵੀ ਨਹੀਂ ਰਹਿੰਦਾ। ਮੌਜੂਦਾ ਦ੍ਰਿਸ਼ ਨੂੰ ਧਿਆਨ ’ਚ ਰੱਖਦਿਆਂ ਇਹ ਮਹਾਮਾਰੀ ਰੋਕਣ ਵਿੱਚ ਅਥਾਰਿਟੀਜ਼ ਦੀ ਮਦਦ ਲਈ BSIP ਨੇ 24 ਘੰਟਿਆਂ ਦੇ ਰਿਕਾਰਡ ਸਮੇਂ ਅੰਦਰ ਸਬੰਧਿਤ ਜ਼ਿਲ੍ਹਿਆਂ ਨੂੰ ਟੈਸਟਿੰਗ ਰਿਪੋਰਟਾਂ (ਰੋਜ਼ਾਨਾ ਅਧਾਰ ਉੱਤੇ) ਮੁਹੱਈਆ ਕਰਵਾਈਆਂ ਹਨ।
ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼ -BSIP ਨੇ ਰਾਜ ਵਿੱਚ ਕੋਵਿਡ–19 ਦਾ ਟਾਕਰਾ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨਾਲ ਹੱਥ ਮਿਲਾਏ ਸਨ ਅਤੇ ਇਹ ਲਖਨਊ ਸਕਿਤ ਕੇਂਦਰ ਸਰਕਾਰ ਦੇ ਪੰਜ ਖੋਜ ਸੰਸਥਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਕੋਵਿਡ–19 ਦੀ ਲੈਬੋਰੇਟਰੀ ਟੈਸਟਿੰਗ ਸ਼ੁਰੂ ਕਰਨ ਲਈ ਮੁਢਲੇ ਕਦਮ ਚੁੱਕੇ ਸਨ। ਇਸ ਸੰਸਥਾਨ ਨੂੰ ਆਪਣੀ ਪ੍ਰਾਚੀਨ DNA ਦੇ ਪ੍ਰਮੁੱਖ ਕੰਮ ਲਈ BSL-2A ਲੈਬੋਰੇਟਰੀ ਦੀ ਉਪਲਬਧਤਾ ਦਾ ਹੀ ਲਾਭ ਮਿਲਿਆ, ਇਸੇ ਲਈ ਉਹ ਟੈਸਟਿੰਗ ਲਈ ਤੁਰੰਤ ਤਿਆਰ ਹੋ ਸਕਿਆ।
ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼ -BSIP ਨੇ ਕੋਵਿਡ–19 ਦੀ ਟੈਸਟਿੰਗ ਦੀਆਂ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਲਈ ਭਾਰਤ ਸਰਕਾਰ ਤੇ ਉੱਤਰ ਪ੍ਰਦੇਸ਼ ਸਰਕਾਰ ਨਾਲ ਅਪ੍ਰੈਲ ਮਹੀਨੇ ਦੇ ਅਰੰਭ ਵਿੱਚ ਪਹੁੰਚ ਕੀਤੀ ਸੀ। ਆਈਸੀਐੱਮਆਰ (ICMR) ਅਤੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਲੈਬੋਰੇਟਰੀ ਦੇ ਨਿਰੀਖਣ ਤੇ ਪ੍ਰਵਾਨਗੀ ਤੋਂ ਬਾਅਦ ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼ -BSIP ਲਖਨਊ ’ਚ ਕੇਂਦਰ ਸਰਕਾਰ ਦੇ ਪੰਜ ਕੇਂਦਰਾਂ ਵਿੱਚੋਂ ਪਹਿਲਾ ਸੀ, ਜਿਸ ਨੇ 2 ਮਈ, 2020 ਤੋਂ RT-PCR ਅਧਾਰਤ ਟੈਸਟਿੰਗ ਨਾਲ ਸ਼ੁਰੂ ਕੀਤੀ ਸੀ।
ਇਸ ਸੰਸਥਾਨ ਦੀ ਸ਼ੁਰੂਆਤ 100–150 ਸੈਂਪਲ ਰੋਜ਼ਾਨਾ ਟੈਸਟਿੰਗ ਨਾਲ ਹੋਈ ਸੀ ਤੇ ਜੁਲਾਈ 2020 ਤੋਂ ਇਹ ਰੋਜ਼ਾਨਾ 1,000 ਤੋਂ 1,200 ਸੈਂਪਲ ਟੈਸਟ ਕਰ ਰਿਹਾ ਹੈ। BSIP ਨੇ ਆਪਣੇ ਵਾਜਬ ਲੈਬ ਪ੍ਰਬੰਧ ਤੇ ਲੈਬ ਸਟਾਫ਼ ਦੇ ਸਮਰਪਣ ਸਦਕਾ ਸੈਂਪਲਾਂ ਦੀ ਪ੍ਰੋਸੈੱਸਿੰਗ ਦੇ ਆਪਣੇ ਔਸਤ ਸਮੇਂ ਨੂੰ ਘਟਾ ਲਿਆ ਹੈ। BSIP ਇਸ ਵੇਲੇ ਔਸਤਨ 18 ਘੰਟਿਆਂ ਦੇ ਸਮੇਂ ਵਿੱਚ ਸੈਂਪਲਾਂ ਦੀ ਪ੍ਰੋਸੈੱਸਿੰਗ ਅਤੇ ਰਿਪੋਰਟਿੰਗ ਕਰ ਰਿਹਾ ਹੈ। ਇਸ ਦੇ ਨਾਲ ਹੀ, ਇੱਥੇ ਟੈਸਟਿੰਗ ਲਈ ਆਇਆ ਕੋਈ ਵੀ ਸੈਂਪਲ 18 ਘੰਟਿਆਂ ਬਾਅਦ ਮੁਲਤਵੀ ਨਹੀਂ ਰਹਿੰਦਾ।
ਡਾਇਓਗਨੋਸਟਿਕ ਸੇਵਾ ਤੋਂ ਇਲਾਵਾ ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼ -BSIP ਕੋਵਿਡ–19 ਮਹਾਮਾਰੀ ਨਾਲ ਸਬੰਧਿਤ ਖੋਜ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਹੈ। ਇਸ ਪ੍ਰਕਾਰ, SARS-CoV-2 ਜੀਨੋਟਾਈਪ ਅਧਾਰਿਤ ਵਿਸ਼ਲੇਸ਼ਣ ਦੀ ਵਰਤੋਂ ਕਰਦਿਆਂ ਭਾਰਤ ਵਿੱਚ ਕੋਵਿਡ–19 ਦੇ ਫ਼ੈਲਣ ਦੀ ਨਾਲੋ–ਨਾਲ ਟ੍ਰੈਕਿੰਗ ਵਿਕਸਤ ਕੀਤੀ ਜਾ ਰਹੀ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ,‘RT-PCR ਸੰਕਟ ਦੇ ਇਸ ਸਮੇਂ ਤੇਜ਼–ਰਫ਼ਤਾਰ ਨਾਲ, ਵੱਡੇ ਪੱਧਰ ਉੱਤੇ ਟੈਸਟਿੰਗ ਕਰਨ ਦੀਆਂ ਜ਼ਰੂਰਤਾਂ ਪ੍ਰਭਾਵਸ਼ਾਲੀ ਢੰਗ ਨਾਲ ਪੂਰੀਆਂ ਕਰਨ ਹਿਤ ਖੋਜ ਲਈ ਬਣੇ ਬੁਨਿਆਦੀ ਢਾਂਚੇ ਅਤੇ ਮੌਜੂਦਾ ਮਾਨਵ ਸੰਸਾਧਨਾਂ ਦੇ ਮੁੜ–ਉਦੇਸ਼ ਦੀ ਇੱਕ ਮੁਕੰਮਲ ਮਿਸਾਲ ਹੈ।’
ਬੀਐੱਸਆਈਪੀ (BSIP) ਦੇ ਡਾਇਰੈਕਟਰ ਡਾ. ਵੰਦਨਾ ਪ੍ਰਸਾਦ ਅਤੇ ਕੋਵਿਡ–19 ਲੈਬ ਦੇ ਨੋਡਲ ਇੰਚਾਰਜ ਡਾ. ਅਨੁਪਮ ਸ਼ਰਮਾ ਦੀ ਨਿਗਰਾਨੀ ਹੇਠ 8 ਮੈਂਬਰਾਂ ਦੀ ਟੀਮ ਪੂਰੀ ਦ੍ਰਿੜ੍ਹਤਾ ਤੇ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਪ੍ਰਾਚੀਨ DNA ਲੈਬੋਰੇਟਰੀ ਦੇ ਇੰਚਾਰਜ ਡਾ. ਨੀਰਜ ਰਾਏ ਕੋਵਿਡ–19 ਸੁਵਿਧਾ ਦੇ ਵੀ ਇੰਚਾਰਜ ਹਨ। ਕੋਵਿਡ–19 ਲੈਬ ਮੈਨੇਜਰ ਵਜੋਂ ਨਾਗਾਰਜੁਨਾ ਪੀ. ਲੈਬੋਰੇਟਰੀ ਵਿੱਚ ਨਿਰੰਤਰ ਟੈਸਟਿੰਗ ਦੀਆਂ ਸਾਰੀਆਂ ਆਵਸ਼ਕਤਾਵਾਂ ਦਾ ਖ਼ਿਆਲ ਰੱਖਦੇ ਹਨ। ਨਾਗਾਰਜੁਨਾ ਪੀ. ਨਾਲ ਡਾ. ਇੰਦੂ ਸ਼ਰਮਾ, ਡਾ. ਵਰੁਣ ਸ਼ਰਮਾ ਬੀਐੱਸਆਈਪੀ-BSIP BSL-2A ਲੈਬੋਰੇਟਰੀ ਵਿੱਚ ਕੰਮ ਕਰਦੇ ਹਨ। ਵਿਗਿਆਨ ਦੇ ਅਧਿਆਪਕ ਸ੍ਰੀ ਸੱਤਿਆ ਪ੍ਰਕਾਸ਼ ਸਵੈ–ਇੱਛਾ ਨਾਲ ਕੰਮ ਕਰ ਰਹੇ ਹਨ ਅਤੇ ਸਬੰਧਿਤ ਆਥੋਰਾਈਜ਼ਡ ਪੋਰਟਲਜ਼ ਵਿੱਚ ਨਤੀਜਿਆਂ ਦੀ ਸਮੇਂ–ਸਿਰ ਰਿਪੋਰਟਿੰਗ ਉੱਤੇ ਨਜ਼ਰ ਰੱਖਦੇ ਹਨ।
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1658299)
Visitor Counter : 172