ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੀਮਤੀ ਧਾਤਾਂ ਦੀ ਹਾਲਮਾਰਕਿੰਗ

Posted On: 23 SEP 2020 1:34PM by PIB Chandigarh

ਹਾਲਮਾਰਕਿੰਗ ਦੇ ਲਾਜ਼ਮੀ ਹੋਣ ਦੇ ਮੱਦੇਨਜ਼ਰ ਜਿਊਲਰਾਂ ਦੀ ਗਿਣਤੀ ਤੇ ਹਾਲਮਾਰਕਿੰਗ ਕੇਂਦਰਾਂ ਜਿੱਥੇ ਬਿਊਰੋ ਆਫ ਇੰਡੀਅਨ ਸਟੈਂਡਰਡ ਸਰਟੀਫਿਕੇਟ ਲੈਣ ਲਈ ਗਿਣਤੀ ਕਈ ਗੁਣਾ ਵਧੇਗੀ ਅਤੇ ਅਰਜ਼ੀਆਂ ਦੀ ਇਸ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਬੀ ਆਈ ਐੱਸ ਸਰਟੀਫਿਕੇਟ ਆਨਲਾਈਨ ਸਿਸਟਮ ਰਾਹੀਂ ਜਾਰੀ ਕਰਨ ਲਈ ਬੀ ਆਈ ਐੱਸ ਵੱਲੋਂ ਆਨਲਾਈਨ ਸਿਸਟਮ ਵਿਕਸਿਤ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਸਰਕਾਰ ਨੇ 21 ਅਗਸਤ 2020 ਨੂੰ ਕੀਤੀ ਹੈ ਇਸ ਆਨਲਾਈਨ ਸਿਸਟਮ ਰਾਹੀਂ ਜਿਊਲਰ ਆਪਣੀ ਰਜਿਸਟ੍ਰੇਸ਼ਨ ਅਤੇ ਫੀਸ ਅਦਾ ਕਰ ਸਕਦੇ ਹਨ ਇਸ ਸਿਸਟਮ ਵਿੱਚ ਅਰਜ਼ੀਆਂ ਦੀ ਪ੍ਰਕਿਰਿਆ ਤਹਿਤ ਕੋਈ ਮਨੁੱਖੀ ਇੰਟਰਫੇਸ ਨਹੀਂ ਹੋਵੇਗਾ ਜਿਉਂ ਹੀ ਜਿਊਲਰ ਲੋੜੀਂਦੀ ਫੀਸ ਦੇ ਨਾਲ ਆਪਣੀ ਅਰਜ਼ੀ ਦਿੰਦਾ ਹੈ ਉਸ ਦੇ ਨਾਲ ਹੀ ਉਸ ਨੂੰ ਰਜਿਸਟ੍ਰੇਸ਼ਨ ਦੇ ਦਿੱਤੀ ਜਾਵੇਗੀ ਅਸੇਇੰਗ ਤੇ ਹਾਲਮਾਰਕਿੰਗ ਸੈਂਟਰਾਂ ਲਈ ਆਨਲਾਈਨ ਸਿਸਟਮ ਇਹ ਯਕੀਨੀ ਬਣਾਏਗਾ ਕਿ ਨਵਾਂ ਸੈਂਟਰ ਖੋਲ੍ਹਣ ਅਤੇ ਮੌਜੂਦਾ ਲਾਇਸੈਂਸ ਨੂੰ ਨਵਿਆਉਣ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕੇ ਕੇਂਦਰਾਂ ਦੇ ਸਾਰੇ ਕੰਮ ਕਾਜ ਦੀ ਪਛਾਣ ਲਈ ਜਿਸ ਵਿੱਚ ਕੇਂਦਰਾਂ ਦਾ ਆਡਿਟ , ਆਡਿਟ ਰਿਪੋਰਟ ਦੇਣਾ ਅਤੇ ਮਨਜ਼ੂਰੀ ਅਤੇ ਲਾਇਸੈਂਸ ਨਵਿਆਉਣ ਪ੍ਰਕਿਰਿਆ ਨੂੰ ਆਟੋਮੈਟਿਕ ਕਰ ਦਿੱਤਾ ਗਿਆ ਹੈ ਬਿਨੈਕਾਰ ਨੂੰ ਸਾਰੀ ਜਾਣਕਾਰੀ ਉਪਲਬੱਧ ਹੋਵੇਗੀ ਤੇ ਉਹ ਆਪਣੀ ਐਪਲੀਕੇਸ਼ਨ ਦੀ ਪ੍ਰਕਿਰਿਆ ਮੌਨੀਟਰ ਕਰ ਸਕਦਾ ਹੈ
ਜਿਵੇਂ ਅਤੇ ਬੀ ਵਿੱਚ ਉੱਪਰ ਦੱਸਿਆ ਗਿਆ ਹੈ , ਜਿਊਲਰਾਂ ਵੱਲੋਂ ਲਾਇਸੈਂਸਾਂ ਦੀ ਰਜਿਸਟ੍ਰੇਸ਼ਨ ਅਤੇ ਨਵਿਆਉਣ ਅਤੇ ਅਸੇਇੰਗ ਤੇ ਹਾਲਮਾਰਕਿੰਗ ਸੈਂਟਰਾਂ ਲਈ ਇਹ ਸਾਰਾ ਕੁਝ ਈਜ਼ ਆਫ ਡੂਈਂਗ ਬਿਜਨੇਸ ਤਹਿਤ ਮੁਹੱਈਆ ਕੀਤਾ ਗਿਆ ਹੈ
ਭਾਰਤ ਦੇ ਕਿਸੇ ਵੀ ਜਿ਼ਲ੍ਹੇ ਵਿੱਚ ਸੋਨੇ ਦੇ ਅਸੇਇੰਗ ਤੇ ਹਾਲਮਾਰਕਿੰਗ ਸੈਂਟਰ ਸਥਾਪਿਤ ਕਰਨ ਲਈ ਜਿੱਥੇ ਪਹਿਲਾਂ ਇਹੋ ਜਿਹਾ ਕੋਈ ਸੈਂਟਰ ਮੌਜੂਦ ਨਹੀਂ ਹੈ ਸਰਕਾਰ ਮਸ਼ੀਨਰੀ ਤੇ ਸਾਜ਼ੋ ਸਮਾਨ ਜੋ ਕਿ ਸੈਂਟਰ ਦੀ ਲੋਕੇਸ਼ਨ ਤੇ ਮਲਕੀਅਤ ਤੇ ਅਧਾਰਿਤ ਹੋਵੇਗਾ , ਲਈ 30 ਤੋਂ 75% ਵਿੱਤੀ ਸਹਾਇਤਾ ਮੁਹੱਈਆ ਕਰੇਗਾ

 

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਖ਼ਪਤਕਾਰ ਮਾਮਲੇ , ਖੁਰਾਕ ਤੇ ਜਨਤਕ ਵੰਡ ਮੰਤਰਾਲਾ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਦਾਨਵੇ ਰਾਓਸਾਹੇਬ ਦਾਦਾਰਾਓ ਨੇ ਲਿਖਤੀ ਜਵਾਬ ਵਿੱਚ ਦਿੱਤੀ


ਪੀ ਐੱਸ / ਐੱਸ ਜੀ / ਐੱਮ ਐੱਸ
 



(Release ID: 1658250) Visitor Counter : 71


Read this release in: English , Urdu , Bengali , Tamil