ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਬਾਇਓਟੈਕਨੋਲੋਜੀ ਵਿਭਾਗ ਵੱਲੋਂ ‘ਗੁਆਂਢੀ ਦੇਸ਼ਾਂ ’ਚ ਕਲੀਨਿਕਲ ਟਰਾਇਲ ਖੋਜ ਸਮਰੱਥਾ ਵਧਾਉਣ’ ਲਈ ਪ੍ਰੋਗਰਾਮ ਲਾਂਚ ਇਹ ਪ੍ਰੋਗਰਾਮ ਕੋਵਿਡ–19 ਵੈਕਸੀਨ ਦੇ ਕਲੀਨਿਕਲ ਟਰਾਇਲ ਲਈ ਸਮਰੱਥਾਵਾਂ ’ਚ ਵਾਧਾ ਕਰਨ ਲਈ ਗੁਆਂਢੀ ਦੇਸ਼ਾਂ ਤੇ LMICs ਦੀ ਮਦਦ ਕਰੇਗਾ: ਸਕੱਤਰ, ਬਾਇਓਟੈਕਨੋਲੋਜੀ ਵਿਭਾਗ
Posted On:
23 SEP 2020 2:10PM by PIB Chandigarh
ਭਾਰਤ ਸਰਕਾਰ ਦਾ ਬਾਇਓਟੈਕਨੋਲੋਜੀ ਵਿਭਾਗ ‘ਤੇਜ਼–ਰਫ਼ਤਾਰ ਵੈਕਸੀਨ ਵਿਕਾਸ ਤੇ ਭਾਰਤੀ ਵੈਕਸੀਨ ਵਿਕਾਸ ਸਮਰਥਨ’, ਜਿਸ ਦਾ ਤਾਲਮੇਲ ‘ਮਹਾਮਾਰੀ ਦੀ ਤਿਆਰੀ ਹਿਤ ਨਵੀਆਂ ਖੋਜਾਂ ਲਈ ਵਿਸ਼ਵ–ਪੱਧਰੀ ਗੱਠਜੋੜ’ ਨਾਲ ਹੈ, ਲਈ Ind-CEPI ਮਿਸ਼ਨ (ਇੰਡੀਆ ਸੈਂਟ੍ਰਿਕ ਐਪੀਡੈਮਿਕ ਪ੍ਰੀਪੇਅਰਡਨੈੱਸ – ਭਾਰਤ ਕੇਂਦ੍ਰਿਤ ਮਹਾਮਾਰੀ ਦੀ ਤਿਆਰੀ) ਜ਼ਰੀਏ ਭਾਰਤ ਵਿੱਚ ਮਹਾਮਾਰੀ ਰੋਗਾਂ ਦੀ ਸੰਭਾਵਨਾ ਹਿਤ ਵੈਕਸੀਨਾਂ ਤੇ ਸਹਾਇਕ ਸਮਰੱਥਾਵਾਂ / ਟੈਕਨੋਲੋਜੀਆਂ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਮਿਸ਼ਨ ਦੇ ਮੁੱਖ ਫ਼ੋਕਸ ਖੇਤਰਾਂ ਵਿੱਚੋਂ ਇੱਕ – LMICs (ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼) ਨੂੰ ਸਮਰੱਥਾ ਨਿਰਮਾਣ ਵਿੱਚ ਮਦਦ ਕਰਨਾ ਅਤੇ ਖੇਤਰੀ ਨੈੱਟਵਰਕਿੰਗ ਕਾਇਮ ਕਰਨਾ ਹੈ।
ਕੋਵਿਡ–19 ਮਹਾਮਾਰੀ ਦੀ ਮੌਜੂਦਾ ਸਥਿਤੀ ਵਿੱਚ ਵੈਕਸੀਨ ਦੇ ਕਲੀਨਿਕਲ ਟਰਾਇਲ ਵਾਸਤੇ ਸਮਰੱਥਾਵਾਂ ਦਾ ਨਿਰਮਾਣ ਕਰਨਾ ਅਹਿਮ ਹੈ। ਸਾਡੀਆਂ ਵਿਗਿਆਨ ਕੂਟਨੀਤੀ ਪਹਿਲਾਂ ਉੱਤੇ ਅਧਾਰਿਤ ਸਿਧਾਂਤਾਂ ਅਨੁਸਾਰ ਬਾਇਓਟੈਕਨੋਲੋਜੀ ਵਿਭਾਗ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਭਾਈਵਾਲੀ ਨਾਲ ‘ਗੁਆਂਢੀ ਦੇਸ਼ਾਂ ਲਈ ਕਲੀਨਿਕਲ ਟਰਾਇਲ ਸਮਰੱਥਾ ਵਿੱਚ ਵਾਧਾ ਕਰਨ ਹਿਤ ਟਰੇਨਿੰਗ ਪ੍ਰੋਗਰਾਮ’ ਦੇ ਪਹਿਲੇ ਗੇੜ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਟ੍ਰੇਨਿੰਗਾਂ ਦਾ ਉਦੇਸ਼ ICH-GCP (ਇੱਕਸੁਰਤਾ ਲਈ ਅੰਤਰਰਾਸ਼ਟਰੀ ਕਾਨਫ਼ਰੰਸ – ਚੰਗਾ ਕਲੀਨਿਕਲ ਅਭਿਆਸ) ਦੀ ਪਾਲਣਾ ਕਰਦੇ ਹੋਏ ਕਲੀਨਿਕਲ ਟਰਾਇਲ ਕਰਨ ਵਾਸਤੇ ਉਨ੍ਹਾਂ ਦੀਆਂ ਕਲੀਨਿਕਲ ਟਰਾਇਲ ਸਮਰੱਥਾਵਾਂ ਵਿੱਚ ਵਾਧਾ ਕਰਨ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਖੋਜਕਾਰਾਂ ਤੇ ਜਾਂਚਕਾਰ ਟੀਮਾਂ ਦੀ ਮਦਦ ਕਰਨਾ ਹੋਵੇਗਾ। ਇਸ ਟ੍ਰੇਨਿੰਗ ਪ੍ਰੋਗਰਾਮ ਅਤੇ ਗਿਆਨ ਸਾਂਝਾ ਕਰਨ ਦੇ ਉੱਦਮਾਂ ਜ਼ਰੀਏ ਭਾਰਤ ਸਰਕਾਰ ਗੁਆਂਢੀ ਦੇਸ਼ਾਂ ਵਿੱਚ ਆਪਣੀਆਂ ਵਿਭਿੰਨ ਤਕਨੀਕੀ ਸਮਰੱਥਾਵਾਂ ਵਿੱਚ ਵਾਧਾ ਕਰਨ ਦੀ ਆਪਣੀ ਪ੍ਰਤੀਬੱਧਤਾ ਪੂਰੀ ਕਰ ਰਹੀ ਹੈ। ਇਸ ਉਦੇਸ਼ ਲਈ ਦੱਖਣੀ ਏਸ਼ੀਆ, ਆਸੀਆਨ (ASEAN) ਅਤੇ ਅਫ਼ਰੀਕੀ ਖੇਤਰਾਂ ਨਾਲ ਨੈੱਟਵਰਕ ਕਾਇਮ ਕਰਨ ਦੇ ਯਤਨਾਂ ਨੂੰ ਇੰਡ-ਸੇਪੀ (Ind-CEPI) ਦਾ ਸਮਰਥਨ ਮਿਲੇਗਾ।
ਇਸ ਟ੍ਰੇਨਿੰਗ ਪ੍ਰੋਗਰਾਮ ਦਾ ਪਹਿਲਾ ਔਨਲਾਈਨ ਓਰੀਐਂਟੇਸ਼ਨ 22 ਸਤੰਬਰ, 2020 ਨੂੰ ਕੀਤਾ ਗਿਆ ਸੀ। ਇਸ ਮੌਕੇ ਬੋਲਦਿਆਂ ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਅਤੇ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ- BIRAC ਦੇ ਚੇਅਰਪਰਸਨ ਡਾ. ਰੇਣੂ ਸਵਰੂਪ ਨੇ ਦੱਸਿਆ ਕਿ ਸਾਡੇ ਗੁਆਂਢੀ ਦੇਸ਼ਾਂ ਤੇ ਸਾਰੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼-LMICs ਵਿੱਚ ਕਲੀਨਿਕਲ ਟਰਾਇਲ ਸਮਰੱਥਾ ਦਾ ਨਿਰਮਾਣ ਉਨ੍ਹਾਂ ਦੇ ਵਿਭਾਗ ਦੀ ਤਰਜੀਹ ਹੈ ਅਤੇ ਇਹ ਪਹਿਲਾਂ ਇੰਡ-ਸੇਪੀ (Ind-CEPI) ਮਿਸ਼ਨ ਅਧੀਨ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਨਾਲ ਸਾਡੇ ਭਾਗੀਦਾਰ ਦੇਸ਼ਾਂ ਨੂੰ ਵੈਕਸੀਨ ਕਲੀਨਿਕਲ ਟਰਾਇਲ ਲਈ ਸਮਰੱਥਾਵਾਂ ਦਾ ਨਿਰਮਾਣ ਕਰਨ ਅਤੇ ਕੋਵਿਡ–19 ਵੈਕਸੀਨਾਂ ਲਈ ਗੇੜ III ਦੇ ਟਰਾਇਲ ਕਰਨ ਵਿੱਚ ਮਦਦ ਮਿਲੇਗੀ।
ਇਹ ਟ੍ਰੇਨਿੰਗ ਪ੍ਰੋਗਰਾਮ 6–8 ਹਫ਼ਤਿਆਂ ਤੱਕ ਚਲੇਗਾ, ਜਿਸ ਵਿੱਚ ਨੇਪਾਲ, ਮਾਲਦੀਵ, ਬੰਗਲਾਦੇਸ਼, ਮਾਰੀਸ਼ਸ, ਸ੍ਰੀਲੰਕਾ, ਭੂਟਾਨ ਤੇ ਅਫ਼ਗ਼ਾਨਿਸਤਾਨ ਦੇ ਖੋਜਕਾਰ, ਐਪੀਡੈਮੀਓਲੌਜਿਸਟਸ, ਕਲੀਨਿਸ਼ੀਅਨ ਅਤੇ ਪ੍ਰਤੀਨਿਧ ਭਾਗ ਲੈਣਗੇ। ਇਨ੍ਹਾਂ ਸਾਰੇ ਦੇਸ਼ਾਂ ਦੇ ਸੀਨੀਅਰ ਪ੍ਰਤੀਨਿਧਾਂ ਨੇ 22 ਸਤੰਬਰ, 2020 ਨੂੰ ‘ਓਰੀਐਂਟੇਸ਼ਨ ਟੂ ਦ ਟ੍ਰੇਨਿੰਗ ਪ੍ਰੋਗਰਾਮ’ ਵਿੱਚ ਹਿੱਸਾ ਲਿਆ। ਇਸ ਵਿੱਚ ਵਿਦੇਸ਼ ਮੰਤਰਾਲੇ, ਬਾਇਓਟੈਕਨੋਲੋਜੀ ਵਿਭਾਗ, BIRAC ਅਤੇ CDSA ਦੇ ਸੀਨੀਅਰ ਪ੍ਰਤੀਨਿਧਾਂ ਨੇ ਵੀ ਹਿੱਸਾ ਲਿਆ।
ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਬਾਇਓਟੈਕਨੋਲੋਜੀ ਵਿਭਾਗ ਖੇਤੀਬਾੜੀ ਹੈਲਥਕੇਅਰ, ਪਸ਼ੂ–ਵਿਗਿਆਨ, ਵਾਤਾਵਰਣ ਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੀ ਵਰਤੋਂ ਅਤੇ ਲਾਗੂ ਕਰਨ ਨੂੰ ਉਤਸ਼ਾਹਿਤ ਕਰਦਾ ਹੈ।
ਬਾਇਓਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ – BIRAC) ਇੱਕ ਗ਼ੈਰ–ਮੁਨਾਫ਼ਾਕਾਰੀ ਸੈਕਸ਼ਨ 8, ਅਨੁਸੂਚੀ ਬੀ, ਜਨਤਕ ਖੇਤਰ ਦਾ ਉੱਦਮ ਹੈ, ਜਿਸ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਨੇ ਰਾਸ਼ਟਰੀ ਪੱਧਰ ਉੱਤੇ ਵਾਜਬ ਉਤਪਾਦ ਵਿਕਾਸ ਜ਼ਰੂਰਤਾਂ ਪੂਰੀਆਂ ਕਰਨ ਹਿਤ ਰਣਨੀਤਕ ਖੋਜ ਤੇ ਇਨੋਵੇਸ਼ਨ ਲਿਆਉਣ ਲਈ ਉੱਭਰਦੇ ਬਾਇਓਟੈੱਕ ਉੱਦਮਾਂ ਨੂੰ ਮਜ਼ਬੂਤ ਤੇ ਸਸ਼ਕਤ ਬਣਾਉਣ ਲਈ ਇੱਕ ਇੰਟਰਫ਼ੇਸ ਏਜੰਸੀ ਵਜੋਂ ਸਥਾਪਿਤ ਕੀਤਾ ਹੈ।
[ਹੋਰ ਵਧੇਰੇ ਜਾਣਕਾਰੀ ਲਈ : ਸੰਪਰਕ ਕਰੋ ਸੰਚਾਰ ਸੈੱਲ ਆਵ੍DBT/BIRAC
@DBTIndia@BIRAC_2012www.dbtindia.gov.inwww.birac.nic.in]
*****
ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)
(Release ID: 1658221)
Visitor Counter : 216