ਸਿੱਖਿਆ ਮੰਤਰਾਲਾ
ਸ਼ਿਕਸ਼ਕ ਪਰਵ ਪਹਿਲਕਦਮੀ ਤਹਿਤ ਉੱਚ ਸਿੱਖਿਆ ਵਿੱਚ ਰੈਗੂਲੇਟਰੀ ਸੁਧਾਰਾਂ ਬਾਰੇ ਵੈਬਿਨਾਰ
Posted On:
22 SEP 2020 7:17PM by PIB Chandigarh
ਸਿੱਖਿਆ ਮੰਤਰਾਲੇ ਵੱਲੋਂ ਨਵੀਂ ਐਲਾਨੀ ਰਾਸ਼ਟਰੀ ਸਿੱਖਿਆ ਨੀਤੀ 2020 ਉੱਤੇ ਵੱਖ-ਵੱਖ ਰਾਸ਼ਟਰੀ ਵੈਬਿਨਾਰਜ ਕਰਵਾ ਕੇ 08 ਤੋਂ 25 ਸਤੰਬਰ, 2020 ਦੌਰਾਨ “ਸਿੱਕਸ਼ਕ ਪਰਵ” ਮਨਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ‘ਉੱਚ ਸਿੱਖਿਆ ਵਿੱਚ ਰੈਗੂਲੇਟਰੀ ਸੁਧਾਰਾਂ’ ਬਾਰੇ ਇੱਕ ਰਾਸ਼ਟਰੀ ਵੈਬਿਨਾਰ ਦਾ ਆਯੋਜਨ 21 ਸਤੰਬਰ, 2020 ਨੂੰ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਆਰ ਪੀ ਤਿਵਾੜੀ,ਮੈਂਬਰ ਯੂ.ਜੀ.ਸੀ ਅਤੇ ਉਪ-ਕੁਲਪਤੀ, ਸੈਂਟਰਲ ਯੂਨੀਵਰਸਿਟੀ,ਪੰਜਾਬ, ਪ੍ਰੋ.ਕੇ ਕੇ ਅਗਰਵਾਲ, ਨੈਸ਼ਨਲ ਬੋਰਡ ਆਫ ਏਕ੍ਰੀਡਿਟੇਸ਼ਨ ਦੇ ਚੇਅਰਪਰਸਨ, ਪ੍ਰੋ: ਨਿਤਿਨ ਆਰ. ਕਰਮਲਕਰ, ਉਪ-ਕੁਲਪਤੀ, ਸਵਿੱਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ, ਪ੍ਰੋ: ਵੀ.ਕੇ. ਜੈਨ, ਵਾਈਸ-ਚਾਂਸਲਰ, ਤੇਜਪੁਰ ਯੂਨੀਵਰਸਿਟੀ ਨੂੰ ਬੁਲਾਰਿਆਂ ਵਜੋਂ ਬੁਲਾਇਆ ਗਿਆ ਸੀ ਅਤੇ ਡਾ. (ਸ੍ਰੀਮਤੀ) ਪੰਕਜ ਮਿੱਤਲ, ਸਕੱਤਰ ਜਨਰਲ, ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨੂੰ ਵੈਬਿਨਾਰ ਵਿੱਚ ਸਪੀਕਰ ਅਤੇ ਸੰਚਾਲਕ ਵਜੋਂ ਬੁਲਾਇਆ ਗਿਆ ਸੀ।
ਡਾ. (ਸ੍ਰੀਮਤੀ) ਪੰਕਜ ਮਿੱਤਲ ਨੇ ਸਿੱਕਸ਼ਕ ਪਰਵ ਬਾਰੇ ਬੋਲਦਿਆਂ ਅਤੇ ਨਵੀਂ ਰਾਸ਼ਟਰੀ ਸਿਖਿਆ ਨੀਤੀ - 2020 ਵਿਚ ਉੱਚ ਸਿੱਖਿਆ ਦੀ ਕਲਪਨਾ ਵਿਚ ਰੈਗੂਲੇਟਰੀ ਰਿਪੋਰਟਾਂ 'ਤੇ ਇਸ ਵੈਬਿਨਾਰ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵੈਬਿਨਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਐਨਈਪੀ ਵਿਚ ਪ੍ਰਸਤਾਵਿਤ ਰੈਗੂਲੇਟਰੀ ਸੁਧਾਰ, ਸਿਖਾਉਣ ਅਤੇ ਸਿੱਖਣ ਵਿੱਚ ਬਹੁਤ ਸਾਰੇ ਲੋੜੀਂਦੇ ਸੁਧਾਰਾਂ ਦੀ ਗਤੀ ਸਥਾਪਤ ਕਰਨਗੇ। ਭਾਰਤ ਦੇ ਉੱਚ ਸਿੱਖਿਆ ਕਮਿਸ਼ਨ ਦੀ ਸਥਾਪਨਾ (ਐਚ.ਈ.ਸੀ.ਆਈ.) ਚਾਰ ਵਰਟੀਕਲਾਂ ਨਾਲ ਅਰਥਾਤ; (i) ਅਕਾਦਮਿਕ ਪ੍ਰਸ਼ਾਸਨ ਅਤੇ ਨਿਯਮਾਂ ਲਈ ਰਾਸ਼ਟਰੀ ਉੱਚ ਸਿੱਖਿਆ ਰੈਗੂਲੇਟਰੀ ਕੌਂਸਲ (ਐਨਐਚਈਆਰਸੀ), (ii) ਮਿਆਰੀ ਸੈਟਿੰਗ ਲਈ ਜਨਰਲ ਐਜੂਕੇਸ਼ਨ ਕਾਉਂਸਿਲ (ਜੀ.ਈ.ਸੀ.), (iii) ਫੰਡਾਂ ਲਈ ਉੱਚ ਸਿੱਖਿਆ ਗ੍ਰਾਂਟ ਕਾਉਂਸਿਲ (ਐਚ.ਈ.ਜੀ.ਸੀ.), ਅਤੇ (iv) ਮਾਨਤਾ ਲਈ ਰਾਸ਼ਟਰੀ ਪ੍ਰਵਾਨਗੀ ਕਾਉਂਸਲ (ਐਨ.ਏ.ਸੀ.), ਇੱਕ ਪਾਰਦਰਸ਼ੀ ਰੈਗੂਲੇਟਰੀ ਤੰਤਰ ਪੈਦਾ ਕਰੇਗੀ।
ਪ੍ਰੋ: ਵੀ.ਕੇ.ਜੈਨ ਨੇ ਉੱਚ ਸਿੱਖਿਆ ਗ੍ਰਾਂਟਸ ਕੌਂਸਲ (ਐਚ.ਈ.ਜੀ.ਸੀ) ਦੀ ਭੂਮਿਕਾ ਬਾਰੇ ਦਸਦਿਆਂ ਐਚ ਈ ਜੀ ਸੀ ਦੀ ਪ੍ਰਸਤਾਵਤ ਕਾਰਜਵਿਧੀ , ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਸਹਾਇਤਾ ਲਈ ਸੰਸਥਾਗਤ ਵਿਕਾਸ ਪ੍ਰੋਗਰਾਮ, ਉੱਚ ਸਿਖਿਆ ਵਿੱਚ ਸਮਾਨਤਾ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਵਾਲੇ ਉਪਰਾਲੇ, ਸੰਸਥਾਗਤ ਸਮਾਜਿਕ ਜ਼ਿੰਮੇਵਾਰੀ ਅਤੇ ਅੱਗੇ ਜਾਣ ਵਾਲੇ ਰਸਤੇ ਤੇ ਚਾਨਣਾ ਪਾਇਆ। ਸੰਸਥਾਗਤ ਸਮਾਜਿਕ ਜ਼ਿੰਮੇਵਾਰੀ ਬਾਰੇ ਬੋਲਦਿਆਂ ਉਨ੍ਹਾਂ ਉੱਨਤ ਭਾਰਤ ਮੁਹਿੰਮ ਤਹਿਤ ਪਿੰਡ ਗੋਦ ਲੈਣ, ਸਵੱਛ ਭਾਰਤ ਮੁਹਿੰਮ, ਫਿਟ ਇੰਡੀਆ ਮੂਵਮੈਂਟ, ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਆਪਦਾ ਪ੍ਰਬੰਧਨ ਸਿੱਖਿਆ ‘ਤੇ ਜ਼ੋਰ ਦਿੱਤਾ।
ਪ੍ਰੋ: ਕੇ.ਕੇ. ਅਗਰਵਾਲ ਨੇ ਰਾਸ਼ਟਰੀ ਮਾਨਤਾ ਪ੍ਰੀਸ਼ਦ (ਐਨਏਸੀ) ਬਾਰੇ ਗੱਲ ਕਰਦਿਆਂ ਭਾਰਤ ਵਿੱਚ ਮਾਨਤਾ ਦੇ ਮੌਜੂਦਾ ਤੰਤਰ ਅਤੇ ਮੁਲਾਂਕਣ ਤੇ ਚਾਨਣਾ ਪਾਇਆ ਅਤੇ ਭਾਰਤ ਵਿੱਚ ਸਾਰੀਆਂ ਉੱਚ ਸਿਖਿਆ ਸੰਸਥਾਵਾਂ ਦੀਮੁਕੰਮਲ ਅਤੇ ਲਾਜ਼ਮੀ ਮਾਨਤਾ ਨੂੰ ਯਕੀਨੀ ਬਣਾਉਣ ਲਈ ਐਨਏਸੀ ਦੀ ਪ੍ਰਸਤਾਵਤ ਭੂਮਿਕਾ, ਗੁਣਵਤਾ ਪ੍ਰਵਾਨਗੀਦੇ ਮੌਜੂਦਾ ਤੰਤਰ ਨੂੰ ਉਪਰ ਚੁੱਕਣ ਅਤੇ ਇਸ ਦੇ ਮਾਪਦੰਡਾਂ ਦੀ ਜ਼ਰੂਰਤ ਤੇ ਰੋਸ਼ਨੀ ਪਾਈ।ਉਨ੍ਹਾਂ ਜਾਗਰੂਕਤਾ ਵਰਕਸ਼ਾਪਾਂ / ਕੋਰਸਾਂ ਅਤੇ ਮੈਂਟਰਸ਼ਿਪ ਦੇ ਆਯੋਜਨ ਨਾਲ ਸੰਸਥਾਵਾਂ ਨੂੰ ਮਾਨਤਾ ਪ੍ਰਾਪਤੀ ਦੀ ਬੇਨਤੀ ਲਈ ਵਿਸ਼ਵਾਸੀ ਬਣਾਉਣ ਦੀ ਲੋੜ ਤੇ ਧਿਆਨ ਕੇਂਦਰਤ ਕਰਨ ਤੇ ਜ਼ੋਰ ਦਿੱਤਾ।
ਪ੍ਰੋ: ਆਰ ਪੀ ਤਿਵਾੜੀ ਨੇ ਜਨਰਲ ਐਜੂਕੇਸ਼ਨ ਕਾਉਂਸਲ (ਜੀ ਈ ਸੀ) ‘ਤੇ ਚਾਨਣਾ ਪਾਇਆ। ਉਨ੍ਹਾਂ ਉੱਚ ਸਿੱਖਿਆ ਸੰਸਥਾਵਾਂ ਲਈ ਮਿਆਰੀ ਸੈਟਿੰਗਾਂ ਦੇ ਆਦੇਸ਼ ਨੂੰ ਪ੍ਰਾਪਤ ਕਰਨ ਲਈ ਜੀ.ਈ.ਸੀ. ਦੀ ਸਿਰਜਣਾ ਅਤੇ ਇਸਦੇ ਕਾਰਜਾਂ ਬਾਰੇ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੀ.ਈ.ਸੀ ਵਿਦਿਆਰਥੀਆਂ ਵੱਲੋਂ ਗ੍ਰੈਜੂਏਟ ਵਿਸ਼ੇਸ਼ਤਾਵਾਂ ਦੀ ਪ੍ਰਾਪਤੀ ਨੂੰ ਮਾਪਣ ਲਈ ਵਿਦਿਅਕ ਮਾਰਗਾਂ ਅਤੇ ਸੰਦਾਂ ਨਾਲ ਗ੍ਰੈਜੂਏਟ ਵਿਸ਼ੇਸ਼ਤਾ ਤਿਆਰ ਕਰੇਗੀ। ਉਨ੍ਹਾਂ ਨੇ ਕਾਰਜਸ਼ਕਤੀ (ਵਰਕਫੋਰਸ) ਦੀ ਵਿਸ਼ਵ ਵਿਆਪੀ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਉੱਚ ਸਿੱਖਿਆ ਦੇ ਨਾਲ ਹੁਨਰਾਂ ਦੇ ਏਕੀਕਰਣ 'ਤੇ ਵੀ ਜ਼ੋਰ ਦਿੱਤਾ ਜਿਸ ਲਈ ਪੇਂਡੂ ਭਾਰਤ ਵਿੱਚ ਰਵਾਇਤੀ ਹੁਨਰ ਕੇਂਦਰਾਂ ਨੂੰ ਸੰਸਥਾਗਤ ਬਣਾਇਆ ਜਾਣਾ ਹੈ।
ਪ੍ਰੋ: ਨਿਤਿਨ ਆਰ. ਕਰਮਲਕਰ ਨੇ ਨੈਸ਼ਨਲ ਹਾਇਰ ਐਜੂਕੇਸ਼ਨ ਰੈਗੂਲੇਟਰੀ ਕੌਂਸਲ (ਐੱਨ.ਐੱਚ.ਈ.ਆਰ.ਸੀ.) ਦੇ ਵਿਦਿਅਕ ਪ੍ਰਸ਼ਾਸਨ ਅਤੇ ਨਿਯਮਾਂ ਉੱਤੇ ਜ਼ੋਰ ਦੇਣ ਸੰਬੰਧੀ ਮੁੱਦਿਆਂ ਤੇ ਚਾਨਣਾ ਪਾਇਆ। ਐਨ ਐਚ.ਈ.ਆਰ.ਸੀ.ਦੀ ਸਿਰਜਣਾ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਨੇ ਐਨ.ਐਚ.ਈ.ਆਰ.ਸੀ. ਦੇ ਕਾਰਜਾਂ ਦਾ ਵੇਰਵਾ ਦਿੱਤਾ, ਜਿਸ ਵਿੱਚ ਉੱਚ ਸਿਖਿਆ ਸੰਸਥਾਵਾਂ (ਐਚਈਆਈ'ਜ) ਲਈ ਨੀਤੀ ਨਿਯਮਤ ਤੰਤਰ ਤਿਆਰ ਕਰਨਾ ਵੀ ਸ਼ਾਮਲ ਹੈ।
----------------------------------------------------
ਐਮਸੀ / ਏਕੇਜੇ / ਏਕੇ
(Release ID: 1657980)
Visitor Counter : 121