ਸਿੱਖਿਆ ਮੰਤਰਾਲਾ

ਆਨਲਾਈਨ ਕਲਾਸਾਂ ਲਈ ਅਧਿਆਪਕਾਂ ਦੀ ਸਿਖਲਾਈ ਲਈ ਚੁੱਕੇ ਗਏ ਕਦਮ

Posted On: 22 SEP 2020 7:09PM by PIB Chandigarh

ਦੀਕਸ਼ਾ ਦਾ ਲਾਭ ਬਹੁ ਯੋਗਤਾਵਾਂ ਵਾਲੇ ਅਧਿਆਪਕਾਂ ਨੂੰ ਆਨਲਾਈਨ ਕੋਰਸ ਡਿਲਵਰ ਕਰਨ ਲਈ ਉਠਾਇਆ ਗਿਆ ਹੈ। ਹੁਣ ਤੱਕ, 6 ਰਾਜਾਂ, ਐਨਸੀਈਆਰਟੀ ਅਤੇ ਸੀਬੀਐਸਈ ਆਪਣੇ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਹਨ ਅਤੇ 200 ਤੋਂ ਵੱਧ ਕੋਰਸ ਅਪਲੋਡ ਕਰ ਚੁੱਕੇ ਹਨ ਅਤੇ ਸਮੂਹਕ ਤੌਰ 'ਤੇ 12 ਲੱਖ ਅਧਿਆਪਕਾਂ ਨੂੰ ਸਿਖਲਾਈ ਦੇ ਚੁੱਕੇ ਹਨ।ਇਸ ਨਾਲ ਇਨ੍ਹਾਂ ਅਧਿਆਪਕਾਂ ਲਈ 8 ਕਰੋੜ ਸਿੱਖਣ ਦੇ ਸੈਸ਼ਨ ਹੋਏ ਹਨ।

ਸੀਬੀਐਸਈ ਨੇ ਕੁਸ਼ਲਤਾਵਾਂ ਜਿਵੇਂ ਤਜ਼ਰਬੇਕਾਰ ਸਿਖਲਾਈ, ਵਿਦਿਅਕ ਯੋਗਤਾਵਾਂ, ਆਈਸੀਟੀ ਆਦਿ ਦੇ 20 ਕੋਰਸ ਅਪਲੋਡ ਕੀਤੇ ਹਨ ਅਤੇ 1 ਲੱਖ ਤੋਂ ਵੱਧ ਅਧਿਆਪਕਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀਜਾ ਚੁਕੀ ਹੈ। ਐਨਸੀਈਆਰਟੀ ਨੇ ਦੀਕਸ਼ਾ ਦਾ ਲਾਭ ਉਠਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ 2 ਕੋਰਸ ਅਪਲੋਡ ਕੀਤੇ ਹਨ ਅਤੇ ਦੇਸ਼ ਭਰ ਦੇ 40 ਲੱਖ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਟੀਚੇ ਨਾਲ ਨਿਸ਼ਠਾ ਸਿਖਲਾਈ ਦੇ ਮਾਡਿਉਲ ਅਪਲੋਡ ਕੀਤੇ ਜਾ ਰਹੇ ਹਨ।

ਯੂਪੀ ਵਰਗੇ ਰਾਜਾਂ ਨੇ 88 ਕੋਰਸ ਸ਼ੁਰੂ ਕੀਤੇ ਹਨ, ਗੁਜਰਾਤ ਨੇ 30 ਕੋਰਸ ਸ਼ੁਰੂ ਕੀਤੇ ਹਨ, ਮੱਧ ਪ੍ਰਦੇਸ਼ ਨੇ 11 ਕੋਰਸ ਅਪਲੋਡ ਕੀਤੇ ਹਨ ਅਤੇ ਹਰਿਆਣਾ 'ਤੇ ਰਾਜਸਥਾਨ ਦੋਵਾਂ ਨੇ 5 ਕੋਰਸ ਲਾਂਚ ਕੀਤੇ ਹਨ ਜੋ ਉਨ੍ਹਾਂ ਦੇ ਅਧਿਆਪਕਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਹਨ ,ਜੋ ਵੱਡੀ ਪੱਧਰ ਤੇ ਐਨਰੋਲਮੈਂਟ ਅਤੇ ਸੰਪੂਰਨਤਾ ਦੀ ਅਗਵਾਈ ਕਰੇਗਾ। ।

ਕੋਰਸ https://diksha.gov.in/explore-course 'ਤੇ ਉਪਲਬਧ ਹਨ

 

ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

--------------------------------

ਐਮਸੀ / ਏਕੇਜੇ / ਏਕੇ



(Release ID: 1657970) Visitor Counter : 71


Read this release in: English , Urdu , Telugu