ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਚੰਡੀਗੜ੍ਹ ਪਿੱਛਲੇ 5 ਸਾਲਾਂ ਦੌਰਾਨ ਸਵੱਛ ਸਰਵੇੱਖਣਾ (ਐਸਐਸਐਸ) ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ
Posted On:
22 SEP 2020 5:53PM by PIB Chandigarh
ਸਵੱਛ ਸਰਵੇੱਖਣਾ (ਐਸਐਸਐਸ) ਵਿੱਚ ਪਿਛਲੇ 5 ਸਾਲਾਂ ਦੌਰਾਨ ਚੰਡੀਗੜ੍ਹ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਵਿੱਚ ਸਾਲਿਡ ਵੇਸਟ ਮੈਨੇਜਮੈਂਟ (ਐਸਡਬਲਯੂਐਮ) ਇੱਕ ਪੈਰਾਮੀਟਰ ਵਜੋਂ ਸ਼ਾਮਲ ਹੈ । ਸ਼ਹਿਰਾਂ ਲਈ ਕੂੜਾ-ਮੁਕਤ ਸਿਟੀ (ਜੀ.ਐੱਫ.ਸੀ.) ਰੇਟਿੰਗ ਪ੍ਰੋਟੋਕੋਲ ਵਿਚ ਚੰਡੀਗੜ੍ਹ ਵੀ ਇਕ ਥ੍ਰੀ ਸਟਾਰ ਪ੍ਰਮਾਣਿਤ ਸ਼ਹਿਰ ਹੈ I
ਸਾਲਿਡ ਵੇਸਟ ਮੈਨੇਜਮੈਂਟ (ਐਸ ਡਬਲਯੂ ਐਮ) ਵਿੱਚ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ, ਸਰਕਾਰ ਵੱਲੋਂ ਵੱਖ-ਵੱਖ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿਚ ਐੱਸ ਡਬਲਯੂ ਐਮ ਪ੍ਰੋਜੈਕਟਾਂ ਦੀ ਫੰਡਿੰਗ ਸ਼ਾਮਲ ਹੈ; ਐਸਡਬਲਯੂਐਮ 'ਤੇ ਦਿਸ਼ਾ ਨਿਰਦੇਸ਼, ਸਲਾਹ ਅਤੇ ਦਿਸ਼ਾ ਨਿਰਦੇਸ਼ ਜਾਰੀ ਕਰਨਾ (ਘਰ-ਦਰ-ਘਰ ਕੂੜਾ ਇਕੱਠਾ ਕਰਨਾ, ਮੌਕੇ ਤੇ ਹੀ ਕੂੜੇ ਨੂੰ ਵੱਖਰਾ ਅਤੇ ਪ੍ਰੋਸੈਸਿੰਗ ਸਮਰੱਥਾ ਨਿਰਮਾਣ (ਸੀਬੀ) ਵਰਕਸ਼ਾਪਾਂ ਦਾ ਆਯੋਜਨ; ਨਿਯਮਤ ਅਵਧੀ ਤੇ ਕਾਰਗੁਜ਼ਾਰੀ ਦੀ ਸਮੀਖਿਆ ਆਦਿ ਸ਼ਾਮਲ ਹੈ ।
ਇਹ ਜਾਣਕਾਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
-----------------------------
ਆਰਜੇ / ਆਰਪੀ
(Release ID: 1657938)
ਵਿਜ਼ੀਟਰ ਕਾਊਂਟਰ : 136