ਰੇਲ ਮੰਤਰਾਲਾ

ਨਵੀਆਂ ਰੇਲ ਲਾਈਨਾਂ

Posted On: 21 SEP 2020 5:22PM by PIB Chandigarh

ਰੇਲਵੇ ਪ੍ਰੋਜੈਕਟਾਂ ਨੂੰ ਜ਼ੋਨਲ ਰੇਲਵੇ ਅਨੁਸਾਰ ਪ੍ਰਵਾਨਗੀ ਦਿੱਤੀ ਜਾਂਦੀ ਹੈ, ਨਾ ਕਿ ਰਾਜ ਰੇਲਵੇ ਦੇ ਤੌਰ ਤੇ, ਕਿਉਂਕਿ ਭਾਰਤੀ ਰੇਲਵੇ ਵੱਖ-ਵੱਖ ਰਾਜਾਂ ਦੀਆਂ ਹੱਦਾਂ ਪਾਰ ਫੈਲੀ ਹੋਈ ਹੈ। 01.04.2020 ਤੱਕ, 53,039 ਕਿਲੋਮੀਟਰ ਲੰਬਾਈ ਵਾਲੇ ਕੁੱਲ 513 ਪ੍ਰੋਜੈਕਟ (189ਨਵੀਆਂ ਲਾਈਨਾ, 54 ਗੇਜ ਤਬਦੀਲੀ ਅਤੇ 270 ਡਬਲਿੰਗ) ਜੋ ਦਿੱਲੀ / ਐੱਨਸੀਆਰ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਰਾਜ ਵਿੱਚ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਲੰਘਦੇ ਹਨ, ਇਹ ਪ੍ਰੋਜੈਕਟ ਯੋਜਨਾਬੰਦੀ / ਪ੍ਰਵਾਨਗੀ / ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਤੇ ਹਨ, ਜਿਨ੍ਹਾਂ ਵਿੱਚੋਂ 10,013 ਕਿਲੋਮੀਟਰ ਲੰਬਾਈ ਨੂੰ ਮੁਕੰਮਲ ਕੀਤਾ ਗਿਆ ਹੈ ਅਤੇ ਮਾਰਚ, 2020 ਤੱਕ  1.86 ਲੱਖ ਕਰੋੜ ਰੁਪਏ ਦਾ ਖ਼ਰਚਾ ਆਇਆ ਹੈ

 

 

ਪ੍ਰੋਜੈਕਟ ਦੀ ਲਾਗਤ, ਖ਼ਰਚੇ ਅਤੇ ਖਾਕੇ ਦੇ ਵੇਰਵੇ ਨੂੰ ਭਾਰਤੀ ਰੇਲਵੇ ਦੀ ਵੈਬਸਾਈਟ  www.indianrailways.gov.inਤੇ ਪਾਇਆ ਗਿਆ ਹੈ, ਜਿਸ ਵਿੱਚ ਜਾ ਕੇ ਤੁਸੀਂ >ਰੇਲਵੇ ਮੰਤਰਾਲਾ>ਰੇਲਵੇ ਬੋਰਡ>ਭਾਰਤੀ ਰੇਲਵੇ ਬਾਰੇ>ਰੇਲਵੇ ਬੋਰਡ ਦੇ ਡਾਇਰੈਕਟੋਰੇਟ>ਵਿੱਤ (ਬਜਟ)>ਪਿੰਕ ਕਿਤਾਬ (ਸਾਲ)>ਰੇਲਵੇ ਅਨੁਸਾਰ ਕੰਮ, ਮਸ਼ੀਨਰੀ ਅਤੇ ਰੋਲਿੰਗ ਸਟਾਕ ਪ੍ਰੋਗਰਾਮ (ਆਰਐੱਸਪੀ) ਬਾਰੇ ਜਾਣਕਾਰੀ ਦੇਖ ਸਕਦੇ ਹੋ

 

 

2014-19 ਦੌਰਾਨ ਭਾਰਤੀ ਰੇਲਵੇ ਦੀ 13,124 ਕਿਲੋਮੀਟਰ ਲੰਬਾਈ (ਨਵੀਂ ਲਾਈਨ, ਗੇਜ ਤਬਦੀਲੀ ਅਤੇ ਡਬਲਿੰਗ) ਨੂੰ ਸ਼ੁਰੂ ਕੀਤਾ ਗਿਆ ਹੈ, ਜੋ ਕਿ 2009-14 (7,599 ਕਿਲੋਮੀਟਰ) ਦੇ ਮੁਕਾਬਲੇ 73% ਵਧੇਰੇ ਹੈ

 

 

ਕਿਸੇ ਵੀ ਰੇਲਵੇ ਪ੍ਰੋਜੈਕਟ ਦਾ ਕੰਮ ਵੱਖ-ਵੱਖ ਕਾਰਕਾਂ ਤੇ ਨਿਰਭਰ ਕਰਦਾ ਹੈ ਜਿਸ ਵਿੱਚ ਰਾਜ ਸਰਕਾਰ ਦੁਆਰਾ ਛੇਤੀ ਜ਼ਮੀਨ ਗ੍ਰਹਿਣ ਕਰ ਕੇ ਦੇਣਾ, ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੁਆਰਾ ਜੰਗਲਾਤ ਦੀ ਪ੍ਰਵਾਨਗੀ, ਵੱਖ-ਵੱਖ ਅਥਾਰਿਟੀਆਂ ਤੋਂ ਕਾਨੂੰਨੀ ਪ੍ਰਵਾਨਗੀ, ਖੇਤਰ ਦੀਆਂ ਭੂ-ਵਿਗਿਆਨਿਕ ਅਤੇ ਟੌਪੋਗ੍ਰਾਫਿਕ ਹਾਲਤਾਂ, ਪ੍ਰੋਜੈਕਟ ਦੀ ਜਗ੍ਹਾ ਤੇ ਕਾਨੂੰਨ ਵਿਵਸਥਾ ਦੀ ਸਥਿਤੀ, ਮੌਸਮ ਦੀਆਂ ਹਾਲਤਾਂ ਕਾਰਨ ਖ਼ਾਸ ਪ੍ਰੋਜੈਕਟ ਜਗ੍ਹਾ ਤੇ ਇੱਕ ਸਾਲ ਵਿੱਚ ਕੰਮ ਕਰਨ ਦੇ ਮਹੀਨਿਆਂ ਦੀ ਗਿਣਤੀ ਆਦਿ ਸ਼ਾਮਲ ਹੈ ਅਤੇ ਇਹ ਸਾਰੇ ਕਾਰਕ ਵੱਖ-ਵੱਖ ਪ੍ਰੋਜੈਕਟਾਂ ਤੇ ਵੱਖਰੇ ਹੁੰਦੇ ਹਨ ਅਤੇ ਪ੍ਰੋਜੈਕਟ ਦੇ ਪੂਰਾ ਹੋਣ ਦੇ ਸਮੇਂ ਨੂੰ ਪ੍ਰਭਾਵਿਤ ਕਰਦੇ ਹਨ

 

 

ਸਾਲ 2014-19 ਦੌਰਾਨ ਨਵੀਆਂ ਰੇਲ ਲਾਈਨਾਂ, ਗੇਜ ਤਬਦੀਲੀ ਅਤੇ ਡਬਲਿੰਗ ਪ੍ਰੋਜੈਕਟਾਂ ਲਈ ਔਸਤਨ ਸਲਾਨਾ ਖ਼ਰਚਾ 11,527 ਕਰੋੜ/ਸਾਲ (2009-14 ਦੇ ਦੌਰਾਨ) ਤੋਂ ਵਧ ਕੇ 26,026 ਕਰੋੜ / ਸਾਲ ਹੋ ਗਿਆ ਹੈ ਜੋ 2009-14 ਦੇ ਮੁਕਾਬਲੇ 126% ਵਧੇਰੇ ਹੈ 2019-20 ਦੌਰਾਨ ਖ਼ਰਚਾ ਵਧ ਕੇ 39,836 ਕਰੋੜ ਰੁਪਏ ਹੋ ਗਿਆ, ਜੋ ਕਿ ਸਾਲ 2009-14 ਦੇ ਔਸਤਨ ਸਲਾਨਾ ਖ਼ਰਚੇ ਨਾਲੋਂ 246% ਵਧੇਰੇ ਹੈ ਅਤੇ ਇਹ ਕਿਸੇ ਵਿੱਤ ਵਰ੍ਹੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਖ਼ਰਚਾ ਹੈ।

 

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

 

 

****

 

 

ਡੀਜੇਐੱਨ / ਐੱਮਕੇਵੀ



(Release ID: 1657554) Visitor Counter : 37


Read this release in: English , Urdu