ਰੇਲ ਮੰਤਰਾਲਾ
ਪੁਰਾਣੇ ਟ੍ਰੈਕਾਂ ਅਤੇ ਪੁਲ਼ਾਂ ਦੀ ਮੁਰੰਮਤ
Posted On:
21 SEP 2020 5:23PM by PIB Chandigarh
ਟ੍ਰੈਕ: ਰੇਲਵੇ ਟ੍ਰੈਕਾਂ ਨੂੰ ਟ੍ਰੈਕ ਨਵੀਨੀਕਰਣ ਕਾਰਜਾਂ ਦੁਆਰਾ ਬਦਲਿਆ ਜਾਂਦਾ ਹੈ ਜੋ ਕਿ ਇੱਕ ਚੱਲ ਰਹੀ ਪ੍ਰਕਿਰਿਆ ਹੈ।ਟ੍ਰੈਕ ਨਵੀਨੀਕਰਣ ਦੇ ਕੰਮ ਇੰਡੀਅਨ ਰੇਲਵੇ ਪਰਮਾਨੈਂਟ ਵੇਅ ਮੈਨੂਅਲ ਵਿੱਚ ਨਿਰਧਾਰਤ ਮਾਪਦੰਡਾਂ ਦੇ ਅਧਾਰ ’ਤੇ ਕੀਤੇ ਜਾਂਦੇ ਹਨ, ਜਿਵੇਂ ਕਿ ਟ੍ਰੈਕ ਦੀ ਉਮਰ / ਹਾਲਤ ਦੇ ਅਧਾਰ ’ਤੇ, ਟ੍ਰੈਫਿਕ ਕੀਤੇ ਕੁੱਲ ਮਿਲੀਅਨ ਟਨਾ ਦੇ ਅਧਾਰ ’ਤੇ, ਰੇਲ ਫ੍ਰੈਕਚਰ / ਫੇਲੀਅਰ ਦੇ ਅਧਾਰ ’ਤੇ, ਲਾਈਨਾਂ ਦੇ ਟੁੱਟਣ, ਖ਼ੁਰਨ ਅਤੇ ਟ੍ਰੈਕ ਦੀ ਰੱਖ-ਰਖਾਅ ਆਦਿ ਦੇ ਦੇ ਅਧਾਰ ’ਤੇ ਕੀਤੇ ਜਾਂਦੇ ਹਨ।ਮੀਟਰ ਗੇਜ ਅਤੇ ਨੈਰੋ ਗੇਜ ਟ੍ਰੈਕਾਂ, ਜੋ ਕਿ ਗੇਜ ਤਬਦੀਲੀ ਲਈ ਮਨਜ਼ੂਰ ਹਨ, ਟ੍ਰੈਕ ਨਵੀਨੀਕਰਣ ਕਾਰਜ, ਜੇ ਲੋੜੀਂਦੇ ਹਨ, ਗੇਜ ਤਬਦੀਲੀ ਨੂੰ ਲਾਗੂ ਕਰਨ ਦੀ ਪ੍ਰਗਤੀ ’ਤੇ ਵਿਚਾਰ ਕਰਨ ਤੋਂ ਬਾਅਦ ਸ਼ੁਰੂ ਕੀਤੇ ਗਏ ਹਨ।
ਟ੍ਰੈਕ ਨਵੀਨੀਕਰਣਾਂ ਦਾ ਵੇਰਵਾ ਜ਼ੋਨ-ਅਨੁਸਾਰ ਰੱਖਿਆ ਜਾਂਦਾ ਹੈ ਨਾ ਕਿ ਰਾਜ-ਅਨੁਸਾਰ।ਬਿਹਾਰ ਰਾਜ ਪੂਰਬੀ ਰੇਲਵੇ, ਪੂਰਬੀ ਕੇਂਦਰੀ ਰੇਲਵੇ, ਉੱਤਰ ਪੂਰਬੀ ਰੇਲਵੇ ਅਤੇ ਉੱਤਰ ਪੂਰਬੀ ਸਰਹੱਦੀ ਰੇਲਵੇ ਵਿੱਚ ਪੈਂਦਾ ਹੈ।ਪਿਛਲੇ ਪੰਜ ਸਾਲਾਂ (2015 - 16 ਤੋਂ 2019 - 20) ਦੇ ਦੌਰਾਨ, ਭਾਰਤੀ ਰੇਲਵੇ ਦੇ ਕੁੱਲ 17985 ਕਿਲੋਮੀਟਰ ਟ੍ਰੈਕ ਦਾ ਨਵੀਨੀਕਰਣ ਕੀਤਾ ਗਿਆ ਹੈ, ਜਿਸ ਵਿੱਚੋਂ 3260 ਕਿਲੋਮੀਟਰ ਬਿਹਾਰ ਰਾਜ ਨੂੰ ਕਵਰ ਕਰਨ ਵਾਲੇ ਉਪਰੋਕਤ ਚਾਰ (04) ਰੇਲਵੇ ਜ਼ੋਨਾਂ ਵਿੱਚ ਕੀਤਾ ਗਿਆ ਸੀ। ਸਾਲ 2020 - 21 ਲਈ ਭਾਰਤੀ ਰੇਲਵੇ ਲਈ 3200 ਕਿਲੋਮੀਟਰ ਦੇ ਟ੍ਰੈਕ ਨਵੀਨੀਕਰਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 493 ਕਿਲੋਮੀਟਰ ਟ੍ਰੈਕ ਬਿਹਾਰ ਰਾਜ ਦੇ ਉਪਰੋਕਤ ਚਾਰ ਰੇਲਵੇ ਜ਼ੋਨਾਂ ਦੇ ਵਿੱਚ ਪੈਂਦਾ ਹੈ।
ਟ੍ਰੈਕ ਨਵੀਨੀਕਰਣ ਦੇ ਕੰਮ ਹਰ ਸਾਲ ਟ੍ਰੈਫਿਕ ਲਿਜਾਣ ਅਤੇ ਹਾਲਾਤ ਆਦਿ ਦੇ ਅਧਾਰ ’ਤੇ ਮਨਜ਼ੂਰ ਕੀਤੇ ਜਾਂਦੇ ਹਨ ਅਤੇ ਟ੍ਰੈਕ ਦੀ ਸਥਿਤੀ ਅਤੇ ਫੰਡਾਂ ਦੀ ਸਮੁੱਚੀ ਉਪਲਬਧਤਾ ਦੇ ਅਨੁਸਾਰ ਉਨ੍ਹਾਂ ਦੀ ਕਾਰਜਸ਼ੀਲਤਾ ਨੂੰ ਪਹਿਲ ਦਿੱਤੀ ਜਾਂਦੀ ਹੈ।ਆਮ ਤੌਰ ’ਤੇ, ਟ੍ਰੈਕ ਨਵੀਨੀਕਰਨ ਦੇ ਕੰਮ ਪ੍ਰਵਾਨਗੀ ਦੇ ਦੋ ਤੋਂ ਤਿੰਨ ਸਾਲਾਂ ਵਿੱਚ ਪੂਰੇ ਹੁੰਦੇ ਹਨ।
ਪੁਲ਼: ਭਾਰਤੀ ਰੇਲਵੇ ’ਤੇ ਪੁਲ਼ਾਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੱਤੀ ਗਈ ਹੈ। ਭਾਰਤੀ ਰੇਲਵੇ ਵਿੱਚ ਪੁਲ਼ਾਂ ਦੀ ਜਾਂਚ ਲਈ ਇੱਕ ਚੰਗੀ ਤਰ੍ਹਾਂ ਸਥਾਪਿਤ ਪ੍ਰਣਾਲੀ ਹੈ।ਸਾਰੇ ਪੁਲ਼ਾਂ ਦਾ ਸਾਲ ਵਿੱਚ ਦੋ ਵਾਰ ਨਿਰੀਖਣ ਕੀਤਾ ਜਾਂਦਾ ਹੈ, ਇੱਕ ਵਾਰ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਇੱਕ ਵਾਰ ਨਾਮਜ਼ਦ ਅਧਿਕਾਰੀ ਦੁਆਰਾਂ ਐਲਾਨੇ ਮਾਨਸੂਨ ਦੇ ਖ਼ਾਤਮੇ ਤੋਂ ਬਾਅਦ।ਨਿਰੀਖਣ ਤੋਂ ਬਾਅਦ, ਹਰ ਪੁਲ਼ ਨੂੰ ਇੱਕ ਓਵਰਆਲ ਰੇਟਿੰਗ ਨੰਬਰ (ਓਆਰਐੱਨ) ਨਿਰਧਾਰਤ ਕੀਤਾ ਜਾਂਦਾ ਹੈ ਅਤੇ ਪੁਲ਼ ਦੇ ਓਆਰਐਨ ਦੇ ਅਧਾਰ ’ਤੇ, ਪੁਲ਼ ਨੂੰ ਦੁਬਾਰਾ ਬਣਾਉਣ / ਮਜ਼ਬੂਤ ਕਰਨ ਦਾ ਕੰਮ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ, ਕੁਝ ਪੁਲ਼ਾਂ ਦੀ ਸਥਿਤੀ ’ਤੇ ਨਿਰਭਰ ਕਰਦਿਆਂ ਉਨ੍ਹਾਂ ਦਾ ਅਕਸਰ ਨਿਰੀਖਣ ਵੀ ਕੀਤਾ ਜਾਂਦਾ ਹੈ।
ਰੇਲਵੇ ਪੁਲ਼ਾਂ ਦੀ ਮੁਰੰਮਤ / ਮਜ਼ਬੂਤੀ / ਮੁੜ ਨਿਰਮਾਣ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਜਦੋਂ ਇਨ੍ਹਾਂ ਨਿਰੀਖਣਾਂ ਦੌਰਾਨ ਉਨ੍ਹਾਂ ਦੀ ਠੋਸ ਸਥਿਤੀ ਦਾ ਪਤਾ ਲਗਦਾ ਹੈ ਤਾਂ ਉਨ੍ਹਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ।ਪਿਛਲੇ ਪੰਜ ਸਾਲਾਂ (2015 - 16 ਤੋਂ 2019-20) ਦੇ ਦੌਰਾਨ, ਕੁੱਲ 4727ਪੁਲ਼ਾਂ ਦੀ ਮੁਰੰਮਤ / ਮਜ਼ਬੂਤੀ / ਮੁੜ ਨਿਰਮਾਣ ਕੀਤਾ ਗਿਆ ਹੈ।
ਪੁਲ਼ਾਂ ਬਾਰੇ ਜਾਣਕਾਰੀ ਜ਼ੋਨ-ਅਨੁਸਾਰ ਰੱਖੀ ਜਾਂਦੀ ਹੈ ਨਾ ਕਿ ਰਾਜ-ਅਨੁਸਾਰ। ਬਿਹਾਰ ਰਾਜ ਪੂਰਬੀ ਰੇਲਵੇ, ਪੂਰਬੀ ਕੇਂਦਰੀ ਰੇਲਵੇ, ਉੱਤਰ ਪੂਰਬੀ ਰੇਲਵੇ ਅਤੇ ਉੱਤਰ ਪੂਰਬੀ ਸਰਹੱਦੀ ਰੇਲਵੇ ਵਿੱਚ ਪੈਂਦਾ ਹੈ।ਬਿਹਾਰ ਰਾਜ ਨੂੰ ਕਵਰ ਕਰਨ ਵਾਲੇ ਸਾਰੇ ਸਬੰਧਿਤ ਜ਼ੋਨਾਂ ਵਿੱਚ ਕੋਈ ਵੀ ਪੁਲ਼ ਖਸਤਾ ਹਾਲਤ ਵਿੱਚ ਨਹੀਂ ਹੈ।ਹਾਲਾਂਕਿ, 01.04.2020 ਤੱਕ, ਉਪਰੋਕਤ ਚਾਰ (04) ਰੇਲਵੇ ਜ਼ੋਨਾਂ ਵਿੱਚ ਕੁੱਲ 1786ਪੁਲ਼ਾਂ ਦੀ ਮੁਰੰਮਤ / ਮਜ਼ਬੂਤੀ / ਮੁੜ ਨਿਰਮਾਣ ਆਦਿ ਲਈ ਮਨਜ਼ੂਰੀ ਦਿੱਤੀ ਗਈ ਹੈ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਡੀਜੇਐੱਨ / ਐੱਮਕੇਵੀ
(Release ID: 1657549)
Visitor Counter : 105