ਰੇਲ ਮੰਤਰਾਲਾ
ਜਿਰੀਬਾਮ–ਇੰਫ਼ਾਲ ਰੇਲਵੇ ਲਾਈਨ
Posted On:
21 SEP 2020 5:28PM by PIB Chandigarh
ਸਾਲ 2003–04 ਦੇ ਬਜਟ ਵਿੱਚ ਇੱਕ ਨਵਾਂ ਰੇਲ–ਲਾਈਨ ਪ੍ਰੋਜੈਕਟ ਜਿਰੀਬਾਮ–ਇੰਫਾਲ (110.625 ਕਿਲੋਮੀਟਰ) ਸ਼ਾਮਲ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੀ ਤਾਜ਼ਾ ਅਨੁਮਾਨਿਤ ਲਾਗਤ 12,264 ਕਰੋੜ ਰੁਪਏ ਹੈ। ਮਾਰਚ 2020 ਤੱਕ ਇਸ ਉੱਤੇ 10,089 ਕਰੋੜ ਰੁਪਏ ਖ਼ਰਚ ਹੋ ਚੁੱਕੇ ਸਨ ਤੇ ਵਿੱਤ ਵਰ੍ਹੇ 2020–21 ਲਈ 800 ਕਰੋੜ ਰੁਪਏ ਦੇ ਖ਼ਰਚ ਦੀ ਵਿਵਸਥਾ ਕੀਤੀ ਗਈ ਹੈ।
ਜਿਰੀਬਾਮ ਤੋਂ ਵੈਂਗਾਈਚੁੰਗਪਾਓ ਤੱਕ 12 ਕਿਲੋਮੀਟਰ ਲੰਬੀ ਰੇਲ ਲਾਈਨ ਦਾ ਕੰਮ ਮਾਰਚ 2017 ’ਚ ਮੁਕੰਮਲ ਕਰ ਲਿਆ ਗਿਆ ਸੀ ਅਤੇ ਉਪਲਬਧ ਜ਼ਮੀਨ ਉੱਤੇ ਕੰਮ ਕੀਤਾ ਜਾ ਰਿਹਾ ਹੈ।
ਕੁੱਲ 47 ਸੁਰੰਗਾਂ ਵਿੱਚੋਂ 46 ਸੁਰੰਗਾਂ ਦੀ ਪੁਟਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਾਲਾਂ 2014–19 ਦੌਰਾਨ 47.40 ਕਿਲੋਮੀਟਰ ਲੰਬੀਆਂ ਸੁੰਰਗਾਂ ਦੀ ਪੁਟਾਈ ਦਾ ਕੰਮ ਕੀਤਾ ਜਾ ਚੁੱਕਾ ਹੈ, ਜੋ ਸਾਲ 2009–14 (22.52 ਕਿਲੋਮੀਟਰ) ਦੌਰਾਨ ਕੀਤੀ ਗਈ ਸੁਰੰਗਾਂ ਦੀ ਪੁਟਾਈ ਤੋਂ 110% ਵੱਧ ਹੈ।
11 ਵਿੱਚੋਂ 5 ਪੁਲਾਂ, 128 ਛੋਟੇ ਪੁਲਾਂ ਵਿੱਚੋਂ 108, 5 ਰੋਡ ਓਵਰ ਬ੍ਰਿਜੇਸ (ROBs) ਵਿੱਚੋਂ 3 ਅਤੇ 12 ਰੋਡ ਅੰਡਰ ਬ੍ਰਿਜੇਸ (RUBs) ਵਿੱਚੋਂ 2 ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਕਿਸੇ ਰੇਲਵੇ ਪ੍ਰੋਜੈਕਟ ਦਾ ਮੁਕੰਮਲ ਹੋਣਾ ਸਬੰਧਿਤ ਰਾਜ ਸਰਕਾਰ ਦੁਆਰਾ ਛੇਤੀ ਜ਼ਮੀਨ ਅਕਵਾਇਰ ਕਰਨ, ਵਣ ਵਿਭਾਗ ਦੇ ਅਧਿਕਾਰੀਆਂ ਦੁਆਰਾ ਵਣ–ਪ੍ਰਵਾਨਗੀ ਦੇਣ, ਰਾਹ ਵਿੱਚ ਆਉਣ ਵਾਲੀਆਂ ਉਪਯਗੋਤਾਵਾਂ ਦੀ ਥਾਂ ਤਬਦੀਲ ਕਰਨ, ਵਿਭਿੰਨ ਅਥਾਰਟੀਆਂ ਤੋਂ ਵਿਧਾਨਕ ਪ੍ਰਵਾਨਗੀਆਂ ਲੈਣ, ਇਲਾਕੇ ਦੀ ਭੂ–ਵਿਗਿਆਨਕ ਤੇ ਉੱਥੋਂ ਦੀਆਂ ਭੂਗੋਲਿਕ ਸਥਿਤੀਆਂ ਉੱਤੇ ਨਿਰਭਰ ਕਰਦੀ ਹੈ, ਪ੍ਰੋਜੈਕਟ ਵਾਲੀ ਥਾਂ ਦੇ ਇਲਾਕੇ ਦੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ, ਕਿਸੇ ਵਿਸ਼ੇਸ਼ ਪ੍ਰੋਜੈਕਟ ਸਥਾਨ ਉੱਤੇ ਮੌਸਮੀ ਸਥਿਤੀਆਂ ਕਾਰਨ ਇੱਕ ਸਾਲ ਦੌਰਾਨ ਕੰਮ–ਕਾਜੀ ਮਹੀਨਿਆਂ ਦੀ ਗਿਣਤੀ ਜਿਹੇ ਵਿਭਿੰਨ ਪੱਖਾਂ ਉੱਤੇ ਨਿਰਭਰ ਕਰਦੀ ਹੈ ਅਤੇ ਇਹ ਪੱਖ ਸਾਰੇ ਪ੍ਰੋਜੈਕਟਾਂ ਵਿੱਚ ਵੱਖੋ–ਵੱਖਰੇ ਹੁੰਦੇ ਹਨ ਤੇ ਪ੍ਰੋਜੈਕਟ ਦੇ ਸਮੇਂ–ਸਿਰ ਮੁਕੰਮਲ ਹੋਣ ਨੂੰ ਪ੍ਰਭਾਵਿਤ ਕਰਦੇ ਹਨ।
ਜਿਰੀਬਾਮ–ਇੰਫ਼ਾਲ ਦਾ ਨਵਾਂ ਰੇਲ–ਲਾਈਨ ਪ੍ਰੋਜੈਕਟ ਯੁਵਾ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਵਿੱਚ ਮੌਜੂਦ ਇੱਕ ਚੁਣੌਤੀਪੂਰਨ ਪ੍ਰੋਜੈਕਟ ਹੈ, ਜਿਸ ਵਿੱਚ 156 ਪਾਇਰ ਪੁਲਾਂ ਸਮੇਤ 47 ਸੁਰੰਗਾਂ, 156 ਪੁਲ ਸ਼ਾਮਲ ਹਨ। ਇਸ ਤੋਂ ਇਲਾਵਾ ਕੋਵਿਡ–19 ਮਹਾਮਾਰੀ ਨੇ ਵੀ ਇਸ ਸਥਾਨ ਉੱਤੇ ਕੰਮ ਦੀ ਪ੍ਰਗਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਪੜਾਅ ਉੱਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੇ ਸਹੀ ਸਮੇਂ ਬਾਰੇ ਨਿਸ਼ਚਤ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਜਾਣਕਾਰੀ ਰੇਲ ਅਤੇ ਕਾਮਰਸ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।
****
ਡੀਜੇਐੱਨ/ਐੱਮਕੇਵੀ
(Release ID: 1657540)
Visitor Counter : 110