ਗ੍ਰਹਿ ਮੰਤਰਾਲਾ

ਤਬਲੀਗੀ ਜਮਾਤ ਦੇ ਵਿਅਕਤੀਆਂ ਦੀ ਗ੍ਰਿਫਤਾਰੀ

Posted On: 21 SEP 2020 4:44PM by PIB Chandigarh

ਜਿਵੇਂ ਕਿ ਦਿੱਲੀ ਪੁਲਿਸ ਵੱਲੋਂ ਦੱਸਿਆ ਗਿਆ ਹੈ, ਕੋਵਿਡ -19 ਦੇ ਪ੍ਰਕੋਪ ਦੇ ਮੱਦੇਨਜ਼ਰ ਵੱਖ-ਵੱਖ ਅਥਾਰਟੀਆਂ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ / ਆਦੇਸ਼ਾਂ ਦੇ ਬਾਵਜੂਦ, ਇੱਕ ਬੰਦ ਅਦਾਰੇ ਅੰਦਰ ਇੱਕ ਵਿਸ਼ਾਲ ਇਕੱਤਰ ਹੋਇਆ।  ਲੰਬੇ ਸਮੇਂ ਤੱਕ ਰਹੇ ਇੱਕਠ ਦੇ ਦੌਰਾਨ; ਨਾਂ ਹੀ ਕਿਸੇ ਵੱਲੋਂ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ ਅਤੇ ਨਾਂ ਹੀ ਮਾਸਕ ਜਾਂ ਸੈਨੀਟਾਈਜ਼ਰ ਦੀ ਵਿਵਸਥਾ ਦੀ ਕੋਈ ਝਲਕ ਦੇਖਣ ਨੂੰ ਮਿਲੀ । ਇਸ ਨਾਲ ਬਹੁਤ ਸਾਰੇ ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦਾ ਫੈਲਾਅ ਦੇਖਣ ਨੂੰ ਮਿਲਿਆ ।

 

ਤਬਲੀਗੀ ਜਮਾਤ ਦੇ 2361 ਵਿਅਕਤੀਆਂ ਨੂੰ ਦਿੱਲੀ ਪੁਲਿਸ ਨੇ 29.03.2020 ਤੋਂ ਦਿੱਲੀ ਦੇ ਨਿਜ਼ਾਮੂਦੀਨ ਹੈੱਡਕੁਆਰਟਰ ਤੋਂ ਬਾਹਰ ਕੱਢਿਆ ਹੈ।

 

ਜਮਾਤ ਦੇ 233 ਵਿਅਕਤੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਜਮਾਤ ਦੇ ਮੁਖੀ ਮੌਲਾਨਾ ਮੁਹੰਮਦ ਸਾਦ, ਬਾਰੇ ਜਾਂਚ ਚੱਲ ਰਹੀ ਹੈ।

 

ਤਬਲੀਗੀ ਇਕੱਠ ਨਾਲ ਸਬੰਧਤ ਇੱਕ ਕੇਸ ਦਿੱਲੀ ਪੁਲਿਸ ਨੇ ਧਾਰਾ 304/308/336/188/269/270/271/120-ਬੀ ਆਈਪੀਸੀ, ਧਾਰਾ 14-ਬੀ ,ਵਿਦੇਸ਼ੀ ਐਕਟ 1946, ਧਾਰਾ 3 ਮਹਾਂਮਾਰੀ ਰੋਗ ਐਕਟ 1897 ਅਤੇ ਧਾਰਾ 51/58 ਆਪਦਾ ਪ੍ਰਬੰਧਨ ਐਕਟ 2005 ਤਹਿਤ ਦਰਜ ਕੀਤਾ ਹੈ।

 

ਇਹ ਗੱਲ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

****

ਐਨ ਡਬਲਯੂ / ਆਰ ਕੇ / ਪੀਕੇ



(Release ID: 1657492) Visitor Counter : 97


Read this release in: English , Urdu , Marathi , Tamil