ਰਸਾਇਣ ਤੇ ਖਾਦ ਮੰਤਰਾਲਾ

ਐਫ ਏ ਸੀ ਟੀ ਅਤੇ ਆਈ ਟੀ ਆਈ ਕਲਾਮਸਰੀ ਵਿਚਾਲੇ ਸਮਝੌਤੇ ਤੇ ਦਸਤਖ਼ਤ

Posted On: 21 SEP 2020 2:55PM by PIB Chandigarh
ਉਦਯੋਗਿਕ ਇੰਸਟੀਟਿਊਟ ਦੇ ਆਪਸੀ ਤਾਲਮੇਲ ਨੂੰ ਸੁਧਾਰਨ ਦੇ ਉਦੇਸ਼ ਨਾਲ ਖਾਦ ਅਤੇ ਰਸਾਇਣ ਟਰੈਵਨਕੋਰ ਲਿਮਟਿਡ (ਐਫਏਸੀਟੀ) ਅਤੇ ਸਰਕਾਰੀ ਉਦਯੋਗਿਕ ਸਿਖਲਾਈ ਇੰਸਟੀਟਿਊਟ (ਆਈਟੀਆਈ) ਕਲਾਮਸਰੀ ਵਿਚਕਾਰ ਇਕ ਸਮਝੌਤਾ (ਐਮਓਯੂ) 'ਤੇ ਦਸਤਖਤ ਕੀਤੇ ਗਏ I ਐਫਏਸੀਟੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦਾ ਇੱਕ ਅਦਾਰਾ ਹੈ ।

 
 
  
  
  
  
  
  
  
  
  
  
  
  
 
 
 

 

 
ਸ੍ਰੀ ਕੇਸਾਵਨ ਨਾਮਪੁਥੀਰੀ, ਕਾਰਜਕਾਰੀ ਨਿਰਦੇਸ਼ਕ (ਉਤਪਾਦਨ ਤਾਲਮੇਲ), ਐਫ.ਏ.ਸੀ.ਟੀ. ਅਤੇ ਸ੍ਰੀ ਰਘੁਨਾਧਨ, ਪ੍ਰਿੰਸੀਪਲ, ਆਈ.ਟੀ.ਆਈ. ਕਲਾਮਸਰੀ ਨੇ ਸਿਖਲਾਈ ਦੀਆਂ ਸਹੂਲਤਾਂ ਨੂੰ ਸਾਂਝਾ ਕਰਨ, ਆਈ.ਟੀ.ਆਈ ਵਿਦਿਆਰਥੀਆਂ ਅਤੇ ਐਫ.ਏ.ਸੀ.ਟੀ. ਕਰਮਚਾਰੀਆਂ ਦਰਮਿਆਨ ਵਿੱਦਿਅਕ ਗੱਲਬਾਤ ਦੀ ਸਹੂਲਤ, ਗਿਆਨ ਦਾ ਆਦਾਨ-ਪ੍ਰਦਾਨ, ਫੈਕਟਰੀ ਦੌਰੇ, ਐਫ.ਏ.ਸੀ.ਟੀ. ਦੇ ਮਾਹਰਾਂ ਨੂੰ ਸਿਖਲਾਈ ਦੇਣ, ਸਾਂਝੇ ਪ੍ਰੋਜੈਕਟ ਆਯੋਜਿਤ ਕਰਨ, ਖੋਜ ਵਿੱਚ ਹਿੱਸਾ ਲੈਣ, ਐਫ.ਏ.ਸੀ.ਟੀ. ਵਿੱਚ ਨੌਕਰੀ-ਤੇ-ਸਿਖਲਾਈ, ਆਪਸੀ ਤਾਲਮੇਲ ਕੋਰਸਾਂ, ਸੈਮੀਨਾਰਾਂ, ਵਰਕਸ਼ਾਪਾਂ, ਆਦਿ ਕਰਨ ਲਈ ਸਮਝੌਤਾ ਕੀਤਾ ਹੈ । 

 

 

 


ਆਰ ਸੀ ਜੇ / ਆਰ ਕੇ ਐੱਮ



(Release ID: 1657386) Visitor Counter : 80