ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਯੂਨੀਵਰਸਿਟੀ ਦਾ ਕੁੰਵਰ ਵਿਯੋਗੀ ਸਲਾਨਾ ਯਾਦਗਾਰੀ ਭਾਸ਼ਣ ਦਿੱਤਾ

ਜੰਮੂ ਤੇ ਕਸ਼ਮੀਰ ਵਿੱਚ ਆਤੰਕਵਾਦ ਆਪਣੇ ਆਖਰੀ ਪੜਾਅ ਵਿੱਚ ਹੈ : ਡਾ. ਜਿਤੇਂਦਰ ਸਿੰਘ

Posted On: 20 SEP 2020 6:01PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕਸ਼ਮੀਰ ਵਿੱਚ ਆਮ ਆਦਮੀ ਆਤੰਕਵਾਦ ਤੋਂ ਥੱਕਿਆ ਹੋਇਆ ਹੈ ਅਤੇ ਆਪਣੇ ਅਤੇ ਆਪਣੇ ਬੱਚਿਆਂ ਲਈ ਤੇਜ਼ੀ ਨਾਲ ਖਾਹਿਸ਼ੀ ਬਣ ਰਿਹਾ ਹੈ।

 

ਜੰਮੂ ਯੂਨੀਵਰਸਿਟੀ ਦੇ "ਕੁੰਵਰ ਵਿਯੋਗੀ ਸਲਾਨਾ ਯਾਦਗਾਰੀ ਭਾਸ਼ਣ" ਦੇ ਪਹਿਲੇ ਐਡੀਸ਼ਨ ਨੂੰ  "ਜੰਮੂ-ਕਸ਼ਮੀਰ ਵਿੱਚ ਧਾਰਾ 370 ਅਤੇ 35ਏ ਹਟਾਉਣ ਤੋਂ ਬਾਅਦ ਅਗਲਾ ਰਾਹ" ਵਿਸ਼ੇ 'ਤੇ ਭਾਸ਼ਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਆਤੰਕਵਾਦ ਆਪਣੇ ਆਖਰੀ ਪੜਾਅ ਵਿੱਚ ਹੈ ਅਤੇ ਭੱਜ ਰਹੇ ਆਤੰਕਵਾਦੀ ਨਰਮ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਹਰ ਦਿਨ ਬਿਹਤਰੀ ਹੋ ਰਹੀ ਹੈ ਅਤੇ ਅਗਲੇ ਸੀਜ਼ਨ ਤੋਂ ਨਵੀਂ ਸ਼ੁਰੂਆਤ ਦੀ ਉਮੀਦ ਹੈ।

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਨੂੰ ਇਸੇ ਤਰ੍ਹਾਂ  ਦਾ ਧਿਆਨ ਦੇਣ ਲਈ ਕਿਹਾ ਸੀ ਜਿਸ ਤਰ੍ਹਾਂ ਉੱਤਰ-ਪੂਰਬ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ਬਹੁਤ ਲੰਬੇ ਸਮੇਂ ਤੋਂ ਬਾਅਦ, ਜੰਮੂ ਤੇ ਕਸ਼ਮੀਰ ਡਿਵੀਜ਼ਨਾਂ ਵਿੱਚ ਕੇਂਦਰੀ ਸਰੋਤਾਂ ਦੀ ਲਗਭਗ ਬਰਾਬਰ ਵੰਡ ਹੈ।

 

 

ਪਿਛਲੇ ਸਾਲ ਸੰਸਦ ਵਿੱਚ ਧਾਰਾ 370 ਨੂੰ ਰੱਦ ਕਰਨ ਵੇਲੇ ਸੰਸਦ ਵਿੱਚ ਦਿੱਤੇ ਆਪਣੇ ਭਾਸ਼ਣ ਦਾ ਜ਼ਿਕਰ ਕਰਦਿਆਂ, ਜਦੋਂ ਇਸ ਨੂੰ ਇਤਿਹਾਸ ਦੀ ਅਸਫਲਤਾ ਅਤੇ ਸੰਵਿਧਾਨ ਦੀ ਵਿਸੰਗਤੀ ਦੱਸਿਆ ਸੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦ੍ਰਿੜ੍ਹਤਾ ਅਤੇ ਦ੍ਰਿੜ੍ਹ ਇੱਛਾ ਹੈ ਕਿ ਇਤਿਹਾਸਿਕ ਗਲਤੀ ਨੂੰ ਸਮਾਪਤ ਕੀਤਾ ਗਿਆ।

 

ਉਨ੍ਹਾਂ ਕਿਹਾ ਕਿ ਇਸ ਦੀ ਖ਼ਿਲਾਫ਼ਤ ਕਰਨ ਵਾਲੇ ਲੋਕ ਵੀ ਗਲਤ ਸਾਬਤ ਹੋਏ ਕਿ ਧਾਰਾ 370 ਅਤੇ 35ਏ ਨੂੰ ਸਮਾਪਤ ਕਰਨ ਨਾਲ ਖੂਨ-ਖਰਾਬਾ ਅਤੇ ਹਿੰਸਾ ਹੋਏਗੀ। ਦੂਜੇ ਪਾਸੇ ਜੰਮੂ ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸਭ ਤੋਂ ਸ਼ਾਂਤ ਤਿਓਹਾਰਾਂ ਦਾ ਮੌਸਮ ਦੇਖਿਆ, ਚਾਹੇ ਉਹ ਹੋਲੀ, ਮੁਹੱਰਮ, ਈਦ, ਦੀਵਾਲੀ, ਗਣਤੰਤਰ ਦਿਵਸ ਜਾਂ ਸੁਤੰਤਰਤਾ ਦਿਵਸ ਹੋਵੇ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕ ਸਮਝ ਰਹੇ ਹਨ ਕਿ ਵਿਸ਼ੇਸ਼ ਰੁਤਬਾ ਅਤੇ ਸਵੈ-ਸ਼ਾਸਨ ਦੇ ਨਾਮ ਤੇ, ਦਰਅਸਲ ਤਿੰਨ ਪੀੜ੍ਹੀਆਂ ਦੇ ਵੰਸ਼ਵਾਦੀ ਸ਼ਾਸਨ ਨੇ ਜਾਰੀ ਰਹਿਣਾ ਸੀ ਅਤੇ ਪੰਚਾਇਤੀ ਚੋਣਾਂ ਨਾਲ ਕਰਵਾ ਕੇ ਜ਼ਮੀਨੀ ਪੱਧਰ 'ਤੇ ਖੁਦਮੁਖਤਿਆਰੀ ਤੋਂ ਇਨਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, ਜੰਮੂ ਤੇ ਕਸ਼ਮੀਰ ਵਿੱਚ ਉਪ ਰਾਜਪਾਲ ਦੀ ਨਵੀਂ ਵਿਵਸਥਾ ਤਹਿਤ ਪੰਚਾਇਤੀ ਚੋਣਾਂ ਹੋਈਆਂਜਿਸ ਨਾਲ ਸਥਾਨਕ ਲੋਕਾਂ ਦਾ ਸਸ਼ਕਤੀਕਰਨ ਹੋਇਆ।

 

ਜੰਮੂ ਤੇ ਕਸ਼ਮੀਰ ਦੇ ਨਿਵਾਸ ਨਿਯਮਾਂ ਦੇ ਨੋਟੀਫਿਕੇਸ਼ਨ ਨੂੰ ਜੰਮੂ ਤੇ ਕਸ਼ਮੀਰ ਲਈ ਨਵੇਂ ਯੁਗ ਦੀ ਸ਼ੁਰੂਆਤ ਦੱਸਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਤਿਹਾਸ ਸਾਨੂੰ ਸਹੀ ਸਾਬਤ ਕਰੇਗਾ ਅਤੇ ਸਾਬਤ ਕਰੇਗਾ ਕਿ ਇਸ ਦੌਰਾਨ ਸੁਧਾਰ ਬਰਾਬਰਤਾ ਦੇ ਸਿਧਾਂਤ ਅਤੇ ਸਿਹਤਮੰਦ ਲੋਕਤੰਤਰ ਦੇ ਨਿਯਮਾਂ ਦੇ ਅਨੁਸਾਰ ਸਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਤਿੰਨ ਪੀੜ੍ਹੀਆਂ ਤੋਂ ਲੋਕਾਂ ਨੂੰ ਇਨਸਾਫ ਅਤੇ ਮਾਣ ਨਾਲ ਰਹਿਣ ਦੇ ਅਧਿਕਾਰ ਤੋਂ ਇਨਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, ਪੱਛਮੀ ਪਾਕਿਸਤਾਨ ਦੇ ਰਿਫਿਊਜ਼ੀ ਅਤੇ ਪੀਓਜੇਕੇ ਤੋਂ ਵਿਸਥਾਪਿਤ ਵਿਅਕਤੀਆਂ ਲਈ ਉਨ੍ਹਾਂ ਦੇ ਜਾਇਜ਼ ਅਧਿਕਾਰ ਬਹਾਲ ਕੀਤੇ ਗਏ ਹਨ ਅਤੇ ਦਹਾਕਿਆਂ ਦੇ ਵਿਤਕਰੇ ਨੂੰ ਖਤਮ ਕੀਤਾ ਗਿਆ ਹੈ।

 

ਇਹ ਯਾਦ ਕਰਦਿਆਂ ਕਿ ਭਾਰਤ ਦੇ ਦੋ ਪ੍ਰਧਾਨ ਮੰਤਰੀ, ਆਈਕੇ ਗੁਜਰਾਲ ਅਤੇ ਡਾ. ਮਨਮੋਹਨ ਸਿੰਘ, ਪਾਕਿਸਤਾਨ ਤੋਂ ਆਏ ਸਨ, ਡਾ. ਜਿਤੇਂਦਰ ਸਿੰਘ ਨੇ ਕਿਹਾ ਜੇ ਉਹ ਜੰਮੂ-ਕਸ਼ਮੀਰ ਵਿੱਚ ਸੈਟਲ ਹੋਣਾ ਚੁਣਦੇ ਤਾਂ ਪੱਖਪਾਤੀ ਕਾਨੂੰਨ ਕਰਕੇ ਉਹ ਪ੍ਰਧਾਨ ਮੰਤਰੀ ਨਾ ਬਣ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵਿਅੰਗਾਤਮਕ ਗੱਲ ਹੈ ਕਿ ਆਲ ਇੰਡੀਆ ਸਰਵਿਸ ਅਫਸਰਾਂ, ਜਿਨ੍ਹਾਂ ਵਿੱਚ ਆਈਏਐੱਸ ਅਤੇ ਆਈਪੀਐੱਸ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 30 ਤੋਂ 35 ਸਾਲ ਜੰਮੂ ਤੇ ਕਸ਼ਮੀਰ ਵਿੱਚ ਸੇਵਾ ਕਰਨ ਲਈ ਸਮਰਪਿਤ ਕੀਤੇ ਸਨ, ਨੂੰ ਦਿਨ ਦੇ ਅਖੀਰ ਵਿੱਚ, ਅਹੁਦਾ ਛੱਡਣ ਤੋਂ ਬਾਅਦ,ਉਨ੍ਹਾਂ ਨੂੰ ਪੈਕ ਕਰਨ ਲਈ ਕਿਹਾ ਗਿਆ ਸੀ,ਛੱਡੋ ਅਤੇ ਸੈਟਲ ਹੋਣ ਲਈ ਕਿਸੇ ਹੋਰ ਜਗ੍ਹਾ ਦੀ ਭਾਲ਼ ਕਰੋ। ਉਨ੍ਹਾਂ ਕਿਹਾ, ਇਹ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਬੰਧ ਦੇ ਬਿਲਕੁੱਲ ਉਲਟ ਹੈ ਜਿੱਥੇ ਸਟੇਟ ਕਾਡਰ ਦੇ ਆਲ ਇੰਡੀਆ ਸਰਵਿਸ ਅਧਿਕਾਰੀਆਂ ਨੂੰ ਵਸਣ ਦੀ ਇਜ਼ਾਜਤ ਹੈ ਬਲਕਿ ਇਸ ਲਈ ਜ਼ਮੀਨ ਦੇ ਪਲਾਟ ਵੀ ਅਲਾਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ,ਡਾਕਟਰਾਂ ਅਤੇ ਹੋਰ ਪੇਸ਼ੇਵਰਾਂ ਲਈ ਵੀ ਇਹੀ ਹਾਲ ਹੈ।

 

 

ਪ੍ਰਸ਼ਾਸਨਿਕ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 5 ਅਗਸਤ,2019 ਤੋਂ ਬਾਅਦ ਪਾਰਦਰਸ਼ਤਾ, ਡਿਜ਼ੀਟਲਾਈਜੇਸ਼ਨ ਅਤੇ ਜਵਾਬਦੇਹੀ ਵਧੀ ਹੈ ਅਤੇ ਕਿਹਾ ਕਿ ਕੇਂਦਰ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੇ 20 ਜ਼ਿਲ੍ਹਿਆਂ ਵਿੱਚ ਹਰੇਕ ਵਿੱਚ ਸ਼ਿਕਾਇਤ ਪੋਰਟਲ ਸਥਾਪਿਤ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਿੱਚ ਨਾਗਰਿਕ ਕੇਂਦ੍ਰਿਤ ਹੋਣਾ ਇਕ ਨਵਾਂ ਨਿਯਮ ਬਣ ਗਿਆ ਹੈ। ਇਸੇ ਤਰ੍ਹਾਂ ਸਿੰਚਾਈ, ਬਿਜਲੀ ਅਤੇ ਹੋਰ ਸੈਕਟਰਾਂ ਵਿੱਚ ਚਲ ਰਹੇ ਕਈ ਵਿਕਾਸ ਪ੍ਰੋਜੈਕਟਾਂ ਨੇ 30-40 ਸਾਲ ਤੋਂ ਵੱਧ ਸਮੇਂ ਤੱਕ ਠੰਢੇ ਬਸਤੇ ਵਿੱਚ ਰਹਿਣ ਤੋਂ ਬਾਅਦ ਦਿਨ ਦੀ ਰੋਸ਼ਨੀ ਦੇਖਣੀ ਸ਼ੁਰੂ ਕਰ ਦਿੱਤੀ ਹੈ।

 

ਸੱਭਿਆਚਾਰਕ ਨਤੀਜਿਆਂ 'ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡੋਗਰੀ ਨੂੰ ਇੱਕ ਸਰਕਾਰੀ ਭਾਸ਼ਾ ਬਣਾ ਕੇ ਇੱਕ ਹੋਰ ਵਿਗਾੜ ਨੂੰ ਦੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹੌਲ਼ੀ-ਹੌਲ਼ੀ ਗੁਲਾਮੀ, ਸੁਸਤ ਅਤੇ ਸੁਆਰਥੀ ਸੋਚ ਤੋਂ ਬਾਹਰ ਆ ਰਹੇ ਹਨ ਅਤੇ ਨਵੇਂ ਸਿਰੇ ਦਾ ਹਿੱਸਾ ਬਣ ਰਹੇ ਹਨ।

 

ਜੰਮੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਮਨੋਜ ਧਰ ਨੇ ਆਪਣੇ ਸੰਬੋਧਨ ਵਿੱਚ ਜੰਮੂ ਤੇ ਕਸ਼ਮੀਰ ਦੇ ਵਿਕਾਸ ਅਤੇ ਡੋਗਰੀ ਭਾਸ਼ਾ ਦੇ ਵਿਕਾਸ ਪ੍ਰਤੀ ਆਪਣੇ ਜਨੂੰਨ ਲਈ ਕੇਂਦਰੀ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਜੰਮੂ ਯੂਨੀਵਰਸਿਟੀ ਵਿੱਚ ਡੋਗਰੀ ਦਾ ਪੂਰਾ-ਪੂਰਾ ਵਿਭਾਗ ਕੰਮ ਕਰ ਰਿਹਾ ਹੈ ਅਤੇ ਜਲਦ ਹੀ ਡੋਗਰੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਇੱਕ "ਸੈਂਟਰ ਆਵ੍ ਐਕਸੀਲੈਂਸੀ" ਸਥਾਪਿਤ ਕੀਤਾ ਜਾਵੇਗਾ।

 

ਪ੍ਰਫੈਸਰ ਮੋਨਿਕਾ ਸੇਠੀ, ਅੰਗਰੇਜ਼ੀ ਵਿਭਾਗ ਦੀ ਮੁਖੀ, ਜਿਸ ਦੀ ਅਗਵਾਈ ਹੇਠ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਦੇ ਨਾਲ ਨਿਊਜ਼ 18 ਦੇ ਸੀਨੀਅਰ ਸੰਪਾਦਕ ਆਯੁਸ਼ਮਾਨ ਜਾਮਵਾਲ ਨੇ ਹਿੱਸਾ ਲਿਆ।

 

                                                             <><><><><>

 

ਐੱਸਐੱਨਸੀ



(Release ID: 1657129) Visitor Counter : 125


Read this release in: English , Urdu , Bengali , Tamil