ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਈਥੇਨੌਲ ਦਾ ਉਤਪਾਦਨ

Posted On: 19 SEP 2020 3:50PM by PIB Chandigarh

ਪਿਛਲੇ ਤਿੰਨ ਸਾਲਾਂ ਵਿੱਚ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਦੁਆਰਾ ਈਥੇਨੌਲ ਬਲੈਂਡਡ ਪੈਟਰੋਲ ਲਈ ਖ਼ਰੀਦਿਆ ਗਿਆ ਈਥੇਨੌਲ ਹੇਠ ਲਿਖੇ ਅਨੁਸਾਰ ਹੈ:

 

ਈਥੇਨੌਲ ਸਪਲਾਈ ਸਾਲ (ਈਐੱਸਵਾਈ) *

ਮਾਤਰਾ (ਲੀਟਰ ਕਰੋੜਾਂ ਵਿੱਚ)

2016 - 17

66.5

2017 - 18

150.5

2018 - 19

188.6

 

* ਈਐੱਸਵਾਈ - ਈਥੇਨੌਲ ਸਪਲਾਈ ਸਾਲ (1 ਦਸੰਬਰ ਤੋਂ 30 ਨਵੰਬਰ ਤੱਕ)

 

ਈਥੇਨੌਲ ਨਿਰਮਾਤਾਵਾਂ ਦੁਆਰਾ ਹੁਣ ਤੱਕ ਪ੍ਰਾਪਤ ਹੋਈਆਂ ਪੇਸ਼ਕਸ਼ਾਂ ਦੇ ਅਧਾਰ ਤੇ, ਮੌਜੂਦਾ ਈਐੱਸਵਾਈ ਦੇ ਦੌਰਾਨ ਓਐੱਮਸੀ ਦੁਆਰਾ 192.87 ਕਰੋੜ ਲੀਟਰ ਈਥੇਨੌਲ ਦੀ ਸਪਲਾਈ ਲਈ ਠੇਕੇ ਕੀਤੇ ਗਏ ਹਨ

 

ਰਾਸ਼ਟਰੀ ਜੈਵਿਕ ਬਾਲਣ ਨੀਤੀ - 2018 ਨੇ 2030 ਤੱਕ ਪੂਰੇ ਦੇਸ਼ ਵਿੱਚ ਪੈਟਰੋਲ ਵਿੱਚ ਈਥੇਨੌਲ ਦੀ 20% ਬਲੈਂਡਿੰਗ ਦੇ ਸੰਕੇਤ ਟੀਚੇ ਰੱਖੇ ਹਨ। ਈਥੇਨੌਲ ਬਲੈਂਡਿੰਗ ਈਥੇਨੌਲ ਦੀ ਉਪਲਬਧਤਾ ਤੇ ਨਿਰਭਰ ਕਰਦੀ ਹੈ, ਜੋ ਕਿ ਹੋਰ ਅੱਗੇ ਈਥੇਨੌਲ ਦੇ ਉਤਪਾਦਨ ਦੇ ਲਈ ਕੱਚੇ ਮਾਲ ਦੀ ਉਪਲਬਧਤਾ ਤੇ ਨਿਰਭਰ ਕਰਦਾ ਹੈ ਅਰਥਾਤ, ਗੰਨਾ, ਖਰਾਬ ਭੋਜਨ - ਮਨੁੱਖੀ ਖ਼ਪਤ ਲਈ ਅਯੋਗ ਅਨਾਜ ਆਦਿ ਦੀ ਉਪਲਬਧਤਾ ਅਤੇ ਇਸਤੋਂ ਇਲਾਵਾ ਹੋਰ ਈਥੇਨੌਲ ਉਪਭੋਗੀ ਖੇਤਰਾਂ ਜਿਵੇਂ ਕਿ ਪੀਣਯੋਗ ਸ਼ਰਾਬ, ਫਾਰਮਾ, ਰਸਾਇਣਕ, ਪੈਟਰੋ ਕੈਮੀਕਲਸ, ਆਦਿ ਵਿੱਚ ਈਥੇਨੌਲ ਦੀ ਮੰਗ ਪੂਰਤੀ ਦੀ ਸਥਿਤੀ ਤੇ ਈਥੇਨੌਲ ਬਲੈਂਡਿੰਗ ਨਿਰਭਰ ਕਰਦੀ ਹੈ

 

ਖ਼ੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫ਼ਪੀਡੀ) ਨੇ ਦੱਸਿਆ ਹੈ ਕਿ ਸੀਰਾ ਜਾਂ ਗੰਨੇ ਤੋਂ ਤਿਆਰ ਕੀਤਾ ਗਿਆ ਈਥੇਨੌਲ ਇੱਕੋ ਜਿਹਾ ਹੀ ਹੁੰਦਾ ਹੈ ਅਤੇ ਇਕਸਾਰ ਹੀ ਲਾਭਕਾਰੀ ਹੁੰਦਾ ਹੈ।

 

ਉਨ੍ਹਾਂ ਪ੍ਰਮੁੱਖ ਮਿੱਲਾਂ, ਜੋ ਗੰਨੇ ਦੇ ਰਸ / ਖੰਡ/ ਖੰਡ ਦੀ ਚਾਸ਼ਣੀ ਤੋਂ ਸਿੱਧੇ ਈਥੇਨੌਲ ਪੈਦਾ ਕਰਦਿਆਂ ਹਨ ਉਨ੍ਹਾਂ ਦਾ ਨਾਮ ਨੱਥੀ ਕੀਤਾ ਗਿਆ ਹੈ

 

ਬਲੈਂਡਿੰਗ ਲਈ ਈਥੇਨੌਲ ਦੇ ਉਤਪਾਦਨ ਨੂੰ ਵਧਾਉਣ ਲਈ ਚੁੱਕੇ ਗਏ ਮਹੱਤਵਪੂਰਨ ਉਪਾਵਾਂ ਵਿੱਚ ਸ਼ਾਮਲ ਹਨ:

 

(i) ਗੰਨੇ ਦੇ ਰਸ ਅਤੇ ਖੰਡ / ਖੰਡ ਦੀ ਚਾਸ਼ਣੀ ਤੋਂ ਈਥੇਨੌਲ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ

(ii) ਵਿਭਿੰਨ ਫੀਡ ਸਟਾਕਾਂ ਤੋਂ ਈਥੇਨੌਲ ਦੀ ਪੁਰਾਣੀ ਮਿੱਲ ਕੀਮਤ ਤੈਅ ਕਰਨਾ

 

(iii) ਡਿਸਟਿਲਰੀਆਂ ਵਿੱਚ ਵਿਆਜ ਅਧੀਨਗੀ ਵਧਾਉਣਾ

 

(iv) ਈਥੇਨੌਲ ਬਲੈਂਡਡ ਪੈਟਰੋਲ (ਈਬੀਪੀ) ਪ੍ਰੋਗਰਾਮ ਲਈ ਡੀਨੈਚਰਡ ਈਥੇਨੌਲ ਦੀ ਖੁੱਲ੍ਹ ਲਈ ਉਦਯੋਗ (ਵਿਕਾਸ ਅਤੇ ਨਿਯਮ) ਐਕਟ, 1951 ਵਿੱਚ ਸੋਧ।

 

(v) ਈਬੀਪੀ ਪ੍ਰੋਗਰਾਮ ਲਈ ਈਥੇਨੌਲ ਤੇ ਵਸਤੂਆਂ ਅਤੇ ਸੇਵਾ ਟੈਕਸ ਵਿੱਚ 18% ਤੋਂ 5% ਦੀ ਕਮੀ

 

(vi) ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਦੇ ਟਾਪੂ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਈਬੀਪੀ ਪ੍ਰੋਗਰਾਮ ਦਾ ਵਿਸਥਾਰ 01.04.2019 ਤੋਂ ਲਾਗੂ ਹੋਇਆ ਹੈ।

 

(vii) ਤੇਲ ਮਾਰਕਿਟਿੰਗ ਕੰਪਨੀਆਂ ਦੇ ਸਥਾਨਾਂ ਤੇ ਈਥੇਨੌਲ ਸਟੋਰੇਜ ਵਧਾਉਣਾ

 

(viii) “ਈਥੇਨੌਲ ਬਲੈਂਡਡ ਪੈਟਰੋਲ (ਈਬੀਪੀ) ਪ੍ਰੋਗਰਾਮ ਦੇ ਤਹਿਤ ਲੰਮੇ ਸਮੇਂ ਲਈ ਇੱਕ ਈਥੇਨੌਲ ਖ਼ਰੀਦ ਨੀਤੀਦਾ ਗਠਨ

 

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਵਾਈਕੇਬੀ / ਐੱਸਕੇ

ਅਨੁਲਗ

 

ਗੰਨੇ ਦੇ ਰਸ / ਖੰਡ/ ਖੰਡ ਦੀ ਚਾਸ਼ਣੀ ਤੋਂ ਈਥੇਨੌਲ ਪੈਦਾ ਕਰਨ ਵਾਲੀਆਂ ਵੱਡੀਆਂ ਸ਼ੂਗਰ ਮਿੱਲਾਂ ਦੀ ਸੂਚੀ

 

ਲੜੀ ਨੰਬਰ

ਨਾਮ

1

ਕੋਰ ਗ੍ਰੀਨ ਸੂਗਰ ਐਂਡ ਫਿਊਲਜ਼ ਪ੍ਰਾਈਵੇਟ ਲਿਮਿਟਿਡ

2

ਧਰਮਪੁਰ ਸ਼ੂਗਰ ਮਿਲਸ ਲਿਮਿਟਿਡ

3

ਈਆਈਡੀ ਪੈਰੀ ਇੰਡੀਆ ਲਿਮਿਟਿਡ

4

ਗੋਦਾਵਰੀ ਬਾਇਓਰੀਫਾਈਨਰੀਜ਼ ਲਿਮਿਟਿਡ

5

ਜਕਰਾਇਆ ਸ਼ੂਗਰ ਲਿਮਿਟਿਡ

6

ਜਮਖੰਡੀ ਸ਼ੂਗਰ ਲਿਮਿਟਿਡ

7

ਲੋਕਨੇਤੇ ਸੁੰਦਰ ਰਾਓ ਜੀ ਸੋਲੰਕੀ ਐੱਸ ਐੱਸ ਕੇ ਲਿਮਿਟਿਡ

8

ਰਾਣਾ ਸ਼ੂਗਰ ਲਿਮਿਟਿਡ (ਡਿਸਟੀਲਰੀ ਡਿਵੀਜ਼ਨ)

9

ਸ਼ਮਨੂਰ ਸ਼ੂਗਰ ਲਿਮਿਟਿਡ

10

ਸ਼ਰਾਯੂ ਐਗਰੋ ਇੰਡਸਟਰੀਜ਼ ਲਿਮਿਟਿਡ

11

ਸ਼੍ਰੀ ਰੇਣੂਕਾ ਸ਼ੂਗਰ ਲਿਮਿਟਿਡ

12

ਸ਼੍ਰੀ ਤਾਤਿਆ ਸਾਹਿਬ ਕੋਰ ਵਰਾਨਾ ਸਹਿਕਾਰੀ ਸਾਖਰ ਕਾਰਖਾਨਾ ਲਿਮਿਟਿਡ

13

ਸ਼੍ਰੀ ਸਾਈਪ੍ਰਿਯਾ ਸ਼ੂਗਰ ਲਿਮਿਟਿਡ

14

ਨਿਰਾਨੀ ਸ਼ੂਗਰ ਲਿਮਿਟਿਡ (ਡਿਸਟੀਲਰੀ ਡਿਵੀਜ਼ਨ)

15

ਯੂਟੋਪੀਅਨ ਸ਼ੂਗਰ ਲਿਮਿਟਿਡ

16

ਯੇਦੇਸ਼ਵਰੀ ਐਗਰੋ ਪ੍ਰੋਡਕਟਸ ਲਿਮਿਟਿਡ

17

ਕੇਪੀਆਰ ਸ਼ੂਗਰ ਮਿਲ ਲਿਮਿਟਿਡ

 

 

                                              ******



(Release ID: 1656867) Visitor Counter : 130


Read this release in: English , Marathi , Manipuri , Tamil