ਕਬਾਇਲੀ ਮਾਮਲੇ ਮੰਤਰਾਲਾ
ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹਾਂ ਲਈ ਸਮਾਜਿਕ ਸੁਰੱਖਿਆ ਯੋਜਨਾ
Posted On:
19 SEP 2020 5:57PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਵਿਸ਼ੇਸ਼ ਰੂਪ ਨਾਲ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਲਈ ਇੱਕ ਸਮਾਜਿਕ ਸੁਰੱਖਿਆ ਯੋਜਨਾ ਬਣਾਉਣ ਦੀ ਸੰਭਾਵਨਾ ਹੈ। ਇਹ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਤੇ ਐੱਮਐੱਫਪੀ ਲਈ ਮੁੱਲ ਲੜੀ ਦੇ ਵਿਕਾਸ ਰਾਹੀਂ ਲਘੂ ਵਣ ਉਪਜ (ਐੱਮਐੱਫਪੀ) ਦੀ ਮਾਰਕਿਟਿੰਗ ਲਈ ਤੰਤਰ ਦੀ ਯੋਜਨਾ ਦਾ ਸੰਚਾਲਨ ਵੀ ਕਰ ਰਿਹਾ ਹੈ ਜਿਸ ਤਹਿਤ ਇਹ ਯਕੀਨੀ ਕੀਤਾ ਜਾਂਦਾ ਹੈ ਕਿ ਲਘੂ ਵਣ ਉਪਜ ਦੇ ਸੰਗ੍ਰਹਿਕਰਤਿਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਅਨੁਸੂਚਿਤ ਕਬਾਇਲੀ, ਅਧਿਸੂਚਿਤ ਵਣ ਉਪਜ ਦੇ ਸੰਗ੍ਰਹਿ ਵਿੱਚ ਆਪਣੇ ਯਤਨਾਂ ਲਈ ਉਚਿਤ ਰਿਟਰਨ ਪ੍ਰਾਪਤ ਕਰਦੇ ਹਨ।
ਇਸ ਦੇ ਇਲਾਵਾ ਸਰਕਾਰ ਨੇ ਐੱਮਐੱਫਪੀ ਇਕੱਠਾ ਕਰਨ ਵਾਲਿਆਂ ਦੇ ਕੌਸ਼ਲ, ਉਨ੍ਹਾਂ ਦੇ ਮੁੱਲ ਵਾਧੇ, ਲਾਜ਼ਮੀ ਉਪਕਰਨ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਆਦਿ ਲਈ ਐੱਮਐੱਫਪੀ ਇਕੱਠਾ ਕਰਨ ਵਾਲਿਆਂ ਦੇ ਕੁਸ਼ਲ ਵਿੱਚ ਸੁਧਾਰ ਲਈ ਇਸ ਯੋਜਨਾ ਤਹਿਤ ਵਨ ਧਨ ਵਿਕਾਸ ਕਾਰਿਆ ਕ੍ਰਮ ਸ਼ੁਰੂ ਕੀਤਾ ਹੈ ਜੋ ਲਾਭਾਰਥੀਆਂ ਦੀ ਰਿਟਰਨ ਵਿੱਚ ਹੋਰ ਸੁਧਾਰ ਕਰੇਗਾ।
ਇਹ ਜਾਣਕਾਰੀ ਕਬਾਇਲੀ ਮਾਮਲੇ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਐੱਸਕੇ
(Release ID: 1656863)
Visitor Counter : 97