ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਤੇਲ ਦੇ ਆਯਾਤ ਵਿੱਚ ਕਮੀ
Posted On:
19 SEP 2020 3:54PM by PIB Chandigarh
2019-20 ਦੌਰਾਨ, ਪੈਟਰੋਲੀਅਮ ਪਦਾਰਥਾਂ ਦੀ ਖ਼ਪਤ 213.7 ਐੱਮਐੱਮਟੀ ਸੀ ਅਤੇ ਤੇਲ ਤੇ ਤੇਲ ਦੇ ਬਰਾਬਰ ਗੈਸ ਦੀ ਆਯਾਤ ਨਿਰਭਰਤਾ 77.9 ਫ਼ੀਸਦੀ ਸੀ।
ਇਸ ਵੇਲੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਲਗਾਉਂਦੀ ਹੈ, ਜਦੋਂਕਿ ਰਾਜ ਸਰਕਾਰਾਂ ਵੈਟ / ਵਿਕਰੀ ਟੈਕਸ ਵਸੂਲਦੀਆਂ ਹਨ। ਐਕਸਾਈਜ਼ ਡਿਊਟੀ ਖ਼ਾਸ ਅਧਾਰ ’ਤੇ ਲਗਾਈ ਜਾਂਦੀ ਹੈ (ਪ੍ਰਤੀ ਲੀਟਰ ਨਿਸ਼ਚਿਤ ਰਕਮ ) ਅਤੇ ਵੈਟ / ਵਿਕਰੀ ਟੈਕਸ (ਜ਼ਿਆਦਾਤਰ ਰਾਜਾਂ ਦੁਆਰਾ) ਇੱਕ ਐਡ-ਵੈਲੋਰਮ ਅਧਾਰ ’ਤੇ ਲਗਾਇਆ ਜਾਂਦਾ ਹੈ। ਗ਼ੈਰ-ਜੀਐੱਸਟੀ ਵਸਤੂਆਂ ’ਤੇ ਐਕਸਾਈਜ਼ ਡਿਊਟੀ ਅਤੇ ਜੀਐੱਸਟੀ ਦੇ ਅਧੀਨ ਉਤਪਾਦਾਂ ਦੀਆਂ ਦਰਾਂ ਦੇ ਵੇਰਵੇ ਨੱਥੀ ਕੀਤੇ ਗਏ ਹਨ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਹੋਰ ਚੀਜ਼ਾਂ ਦੇ ਨਾਲ-ਨਾਲ ਰਣਨੀਤੀਆਂ ਦੀ ਇੱਕ ਬਾਸਕਿਟ ਦੀ ਪਛਾਣ ਕੀਤੀ ਹੈ ਜਿਸ ਵਿੱਚ ਮੁੱਖ ਤੌਰ ’ਤੇ ਤੇਲ ਅਤੇ ਗੈਸ ਦੇ ਘਰੇਲੂ ਉਤਪਾਦਨ ਵਿੱਚ ਵਾਧਾ ਕਰਨਾ ਅਤੇ ਕੱਚੇ ਤੇਲ ਦੇ ਆਯਾਤ ਨੂੰ ਘਟਾਉਣ ਲਈ ਜੈਵਿਕ ਬਾਲਣਾਂ / ਵਿਕਲਪਕ ਬਾਲਣਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਸਰਕਾਰ ਨੇ ਵੀ ਈਥੇਨੌਲ ਅਤੇ ਬਾਇਓ-ਡੀਜ਼ਲ ਮਿਸ਼ਰਣ ਵਰਗੇ ਵਿਕਲਪਕ ਬਾਲਣਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਹਨ ਜਿਵੇਂ ਕਿ ਈਥੇਨੌਲ ਬਲਿਡਿੰਗ ਇਨ ਪੈਟਰੋਲ (ਈਬੀਪੀ) ਪ੍ਰੋਗਰਾਮ ਅਤੇ ਬਾਇਓ-ਡੀਜ਼ਲ ਬਲਿਡਿੰਗ ਇਨ ਡੀਜ਼ਲ। ਦੇਸ਼ ਵਿੱਚ ਜੈਵਿਕ ਬਾਲਣਾਂ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਇੱਕ ਰਾਸ਼ਟਰੀ ਜੈਵਿਕ ਬਾਲਣ ਨੀਤੀ 2018 ਤਿਆਰ ਕੀਤੀ ਹੈ। ਈਥੇਨੌਲ ਬਲੈਂਡਿੰਗ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਦੇਣ ਲਈ, ਤੇਲ ਸੀਪੀਐੱਸਈ ਦੇਸ਼ ਦੇ 11 ਰਾਜਾਂ ਵਿੱਚ ਬਾਰਾਂ 2ਜੀ ਈਥੇਨੌਲ ਪਲਾਂਟ ਸਥਾਪਿਤ ਕਰ ਰਹੀਆਂ ਹਨ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ, ਰਵਾਇਤੀ ਬਾਲਣਾਂ ਤੋਂ ਇਲਾਵਾ ਮਾਰਕਿਟ ਆਵਾਜਾਈ ਬਾਲਣ ਨੂੰ ਅਧਿਕਾਰ ਦੇਣ ਸਬੰਧੀ ਮਿਤੀ 08.11.2019 ਦੇ ਮਤੇ ਅਨੁਸਾਰ ਅਧਿਕਾਰਿਤ ਸੰਸਥਾਵਾਂ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਰੀਟੇਲ ਆਊਟਲੇਟਸ ’ਤੇ ਉਕਤ ਆਊਟਲੇਟ ਦੇ ਸੰਚਾਲਨ ਦੇ ਤਿੰਨ ਸਾਲਾਂ ਦੇ ਅੰਦਰ ਵੱਖ-ਵੱਖ ਹੋਰ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਾਲੀ ਇਕਾਈ ਦੇ ਅਧੀਨ ਇੱਕ ਨਵੀਂ ਜੇਨਰੇਸ਼ਨ ਦੇ ਵਿਕਲਪੀ ਬਾਲਣਾਂ ਜਿਵੇਂ ਕੰਪ੍ਰੈਸਡ ਨੈਚੁਰਲ ਗੈਸ (ਸੀਐੱਨਜੀ), ਬਾਇਓਫਿਊਲ, ਤਰਲ ਕੁਦਰਤੀ ਗੈਸ (ਐੱਲਐੱਨਜੀ), ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟ ਆਦਿ ਦੀ ਮਾਰਕਿਟਿੰਗ ਲਈ ਘੱਟੋ-ਘੱਟ ਸੁਵਿਧਾਵਾਂ ਸਥਾਪਿਤ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ, ਮਿਤੀ 31.08.2020 ਤੱਕ, ਪੀਐੱਸਯੂ ਤੇਲ ਮਾਰਕਿਟਿੰਗ ਕੰਪਨੀਆਂ ਨੇ ਦੇਸ਼ ਵਿੱਚ 110 ਰੀਟੇਲ ਆਊਟਲੇਟਸ ’ਤੇ ਇਲੈਕਟ੍ਰਿਕ ਚਾਰਜਿੰਗ ਸੁਵਿਧਾਵਾਂ ਅਤੇ 17 ਰੀਟੇਲ ਆਊਟਲੇਟਸ ’ਤੇ ਬੈਟਰੀ ਸਵੈਪਿੰਗ ਸਟੇਸ਼ਨ ਸਥਾਪਿਤ ਕੀਤੇ ਹਨ।
ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਅਨੁਲਗ
- ਗ਼ੈਰ-ਜੀਐੱਸਟੀ ਵਸਤਾਂ ’ਤੇ ਐਕਸਾਈਜ਼ ਡਿਊਟੀ ਦੇ ਵੇਰਵੇ
ਲੜੀ ਨੰਬਰ
|
ਵਸਤੂ
|
ਮੁੱਢਲੀ ਐਕਸਾਈਜ਼ ਡਿਊਟੀ
|
ਵਿਸ਼ੇਸ਼ ਵਧੀਕ ਐਕਸਾਈਜ਼ ਡਿਊਟੀ
|
ਸੜਕ ਅਤੇ ਬੁਨਿਆਦੀ ਢਾਂਚਾ ਸੈੱਸ
|
ਕੁੱਲ ਕੇਂਦਰੀ ਐਕਸਾਈਜ਼ ਡਿਊਟੀ
|
1
|
ਕੱਚਾ ਪੈਟਰੋਲੀਅਮ ਤੇਲ
|
1 ਰੁਪਏ ਪ੍ਰਤੀ ਟਨ ਐਕਸਾਈਜ਼ ਡਿਊਟੀ + ਸੈੱਸ @ 20% +
ਐੱਨਸੀਸੀਡੀ ਵਜੋਂ 50/ ਐੱਮਟੀ
|
-
|
-
|
1 ਰੁਪਏ ਪ੍ਰਤੀ ਟਨ ਐਕਸਾਈਜ਼ ਡਿਊਟੀ + ਸੈੱਸ @ 20% +
ਐੱਨਸੀਸੀਡੀ ਵਜੋਂ 50/ ਐੱਮਟੀ
|
2
|
ਕੁਦਰਤੀ ਗੈਸ
[ਕੰਪਰੈੱਸਡ ਕੁਦਰਤੀ ਗੈਸ ਤੋਂ ਇਲਾਵਾ]
|
ਨਿੱਲ
|
-
|
-
|
ਨਿੱਲ
|
3
|
ਕੰਪ੍ਰੈਸਡ ਕੁਦਰਤੀ ਗੈਸ
|
14%
|
-
|
-
|
14%
|
4
|
ਪੈਟਰੋਲ (ਅਨਬ੍ਰੈਂਡਡ)
|
2.98 ਰੁਪਏ/ਲੀਟਰ
|
12.00 ਰੁਪਏ/ਲੀਟਰ
|
18.00 ਰੁਪਏ/ਲੀਟਰ
|
32.98 ਰੁਪਏ/ਲੀਟਰ
|
5
|
ਹਾਈ ਸਪੀਡ ਡੀਜ਼ਲ (ਅਨਬ੍ਰੈਂਡਡ)
|
4.83 ਰੁਪਏ/ਲੀਟਰ
|
9.00 ਰੁਪਏ/ਲੀਟਰ
|
18.00 ਰੁਪਏ/ਲੀਟਰ
|
31.83 ਰੁਪਏ/ਲੀਟਰ
|
6
|
ਏਟੀਐੱਫ਼
|
11%
[ਆਰਸੀਐੱਸ ਉਡਾਣਾਂ ਲਈ 2%]
|
-
|
-
|
11%
[ਆਰਸੀਐੱਸ ਉਡਾਣਾਂ ਲਈ 2%]
|
ਐੱਨਸੀਸੀਡੀ: ਨੈਸ਼ਨਲ ਕਲੈਮਿਟੀ ਕਨਟੈਨਜ਼ਿੰਟ ਡਿਊਟੀ
ਆਰਸੀਐੱਸ: ਰਿਜਨਲ ਕਨੈਕਟੀਵਿਟੀ ਸਕੀਮ
- ਹੋਰ ਪੈਟਰੋਲੀਅਮ ਉਤਪਾਦਾਂ 'ਤੇ ਜੀਐੱਸਟੀ ਦੀਆਂ ਦਰਾਂ
ਵਸਤੂ
|
ਜੀਐੱਸਟੀ
|
ਐੱਲਪੀਜੀ
|
ਘਰੇਲੂ
|
5.00%
|
ਗ਼ੈਰ - ਘਰੇਲੂ
|
18.00%
|
ਮਿੱਟੀ ਦਾ ਤੇਲ
|
ਪੀਡੀਐੱਸ
|
5.00%
|
ਗ਼ੈਰ ਪੀਡੀਐੱਸ
|
18.00%
|
ਨਾਫਥਾ
|
ਖਾਦ
|
18.00%
|
ਗ਼ੈਰ- ਖਾਦ
|
18.00%
|
ਬਿਟੂਮੇਨ ਅਤੇ ਅਸਫਾਲਟ, ਭੱਠੀ ਦਾ ਤੇਲ, ਲੂਬ, ਪੈੱਟ ਕੋਕ ਆਦਿ
|
|
18.00%
|
*******
ਵਾਈਕੇਬੀ / ਐੱਸਕੇ
(Release ID: 1656859)
Visitor Counter : 206