ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਨੇ ਜੰਮੂ ਤੇ ਕਸ਼ਮੀਰ ਦੀ ਕੋਵਿਡ-19 ਸਥਿਤੀ ਦੀ ਸਮੀਖਿਆ ਕੀਤੀ

ਇੱਕ ਕੇਂਦਰੀ ਟੀਮ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਜੰਮੂ ਡਿਵੀਜ਼ਨ ਦਾ ਦੌਰਾ ਕਰ ਰਹੀ ਹੈ

Posted On: 19 SEP 2020 8:06PM by PIB Chandigarh

ਜੰਮੂ ਵਿੱਚ ਦੇਸ਼ ਦੇ ਸਭ ਤੋਂ ਘੱਟ 43% ਕੋਵਿਡ ਰਿਕਵਰੀ ਦੀ ਦਰ 'ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਜੰਮੂ ਵਿੱਚ ਕੋਵਿਡ ਸਥਿਤੀ ਨੂੰ ਰੋਜ਼ਾਨਾ ਅਧਾਰ 'ਤੇ ਨਿਗਰਾਨੀ ਕਰੇਗਾ ਅਤੇ ਮਾਹਿਰਾਂ ਦੀ ਕੇਂਦਰੀ ਟੀਮ ਆਲ ਇੰਡੀਆ ਮੈਡੀਕਲ ਸਾਇੰਸਜ਼ (ਏਮਸ) ਨਵੀਂ ਦਿੱਲੀ ਤੋਂ ਨਿਯਮਿਤ ਟੈਲੀ-ਸਲਾਹ ਮਸ਼ਵਰੇ ਦੀ ਸੁਵਿਧਾ ਦੇਣ ਤੋਂ ਇਲਾਵਾ, ਉਦੋਂ ਤੱਕ ਜੰਮੂ ਵਿੱਚ ਡਾਕਟਰੀ ਪੇਸ਼ੇਵਰਾਂ ਦੇ ਨਾਲ ਦਿਨ-ਬ-ਦਿਨ ਸੰਪਰਕ ਵਿੱਚ ਰਹੇਗੀ, ਜਦੋਂ ਤੱਕ ਖਿੱਤੇ ਵਿੱਚ ਮਹਾਮਾਰੀ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ।

 

ਜੰਮੂ ਖਿੱਤੇ ਵਿੱਚ ਕੋਵਿਡ ਦੀ ਚਿੰਤਾਜਨਕ ਸਥਿਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਇੱਕ ਮੀਟਿੰਗ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਡਾ. ਐੱਸਕੇ ਸਿੰਘ, ਡਾ. ਵਿਜੈ ਹਾਂਡਾ ਦੀ ਅਗਵਾਈ ਵਾਲੀ ਕੇਂਦਰੀ ਟੀਮ ਤੋਂ ਜਾਣਕਾਰੀ ਮਿਲੀ, ਜੋ ਇਸ ਸਮੇਂ ਜੰਮੂ ਦੇ ਦੌਰੇ 'ਤੇ ਹਨ। ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ, ਵਧੀਕ ਸਿਹਤ ਸਕੱਤਰ ਕਿਰਨ ਆਹੂਜਾ ਸਮੇਤ ਹੋਰਨਾਂ ਤੋਂ ਇਲਾਵਾ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਨੁਮਾਇੰਦਗੀ ਸਿਹਤ ਸਲਾਹਕਾਰ ਰਾਜੀਵ ਭਟਨਾਗਰ, ਵਿੱਤ ਸਕੱਤਰ (ਸਿਹਤ) ਅਟਲ ਦੁੱਲੂ, ਮੰਡਲ ਕਮਿਸ਼ਨਰ ਜੰਮੂ ਸੰਜੀਵ ਸ਼ਰਮਾ,ਸੀਨੀਅਰ ਫੈਕਲਟੀ ਮੈਂਬਰਾਂ ਸਰਕਾਰ ਮੈਡੀਕਲ ਕਾਲਜ ਜੰਮੂ ਅਤੇ ਜੰਮੂ ਡਿਵੀਜ਼ਨ  ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਕੀਤੀ।

 

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਜੰਮੂ ਖੇਤਰ ਦੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘਰ ਦੇ ਕੁਆਰੰਟੀਨ ਮਰੀਜ਼ਾਂ ਨੂੰ ਔਕਸੀਮੀਟਰ ਅਤੇ ਆਕਸੀਜਨ ਕੇਂਦ੍ਰਿਤ ਪ੍ਰਦਾਨ ਕਰਨ।

 

ਡਾ. ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਯੂਟੀ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦਾ ਬਿਹਤਰ ਹਸਪਤਾਲ ਪ੍ਰਬੰਧਨ ਅਤੇ ਰੋਕਥਾਮ ਰਣਨੀਤੀ ਰਤਹੀ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰਾਂ ਦੀ ਘਾਟ, ਹਸਪਤਾਲਾਂ ਵਿੱਚ ਮੈਡੀਕਲ ਸਟਾਫ ਵਰਗੇ ਮੁੱਦੇ ਜਲਦੀ ਹੱਲ ਕੀਤੇ ਜਾਣਗੇ।

 

ਕੇਂਦਰੀ ਮੰਤਰੀ ਨੇ ਸਿਹਤ ਅਤੇ ਗ੍ਰਹਿ ਮੰਤਰਾਲਿਆਂ ਦੇ ਕੇਂਦਰੀ ਮੰਤਰਾਲਿਆਂ ਦੀ ਉਨ੍ਹਾਂ ਦੀ ਬੇਨਤੀ ਦਾ ਉਰੰਤ ਜਵਾਬ ਦੇਣ ਅਤੇ ਜੰਮੂ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਾ. ਸੁਧੀਰ ਕੁਮਾਰ ਸਿਮਘ ਦੀ ਅਗਵਾਈ ਵਿੱਚ ਇੱਕ ਛੋਟੇ ਜਿਹੇ ਨੋਟਿਸ 'ਤੇ ਕੇਂਦਰੀ ਮੈਡੀਕਲ ਟੀਮ ਭੇਜਣ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ, ਮਹਾਮਾਰੀ ਦੀ ਸਥਿਤੀ ਵਿੱਚ ਸੁਧਾਰ ਹੋਣ ਤੱਕ ਹਫਤੇ ਵਿੱਚ ਦੋ ਵਾਰ ਏਮਜ਼ ਨਾਲ ਟੈਲੀ ਸਲਾਹ ਮਸ਼ਵਰਾ ਕਰਨ ਤੋਂ ਇਲਾਵਾ, ਕੇਂਦਰੀ ਟੀਮ ਰੋਜ਼ਾਨਾ ਦੇ ਅਧਾਰ 'ਤੇ ਨਿਰੰਤਰ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਜੰਮੂ ਡਿਵੀਜ਼ਨ ਦੇ ਮੈਡਿਕਸ ਦੇ ਸੰਪਰਕ ਵਿੱਚ ਰਹੇਗੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਐਂਮਰਜੈਸੀ ਅਧਾਰ 'ਤੇ ਸਾਰੇ ਲੋੜੀਂਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਹਸਪਤਾਲ ਪ੍ਰਦਾਤਾਵਾਂ ਨੂੰ ਕਿਹਾ ਕਿ ਉਹ ਆਪਸ ਵਿੱਚ ਸੰਕ੍ਰਮਣ ਤੋਂ ਬਚਣ ਅਤੇ ਜਨਤਾ ਵਿੱਚ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਐੱਸਓਪੀ ਨੂੰ ਫੋਲੋ ਕਰਨ। ਉਨ੍ਹਾਂ ਵਿੱਤ ਸਕੱਤਰ (ਸਿਹਤ) ਅਟਲ ਦੁੱਲੂ ਨੂੰ ਸਿਵਲ ਸੁਸਾਇਟੀਆਂ, ਉੱਘੇ ਵਿਅਕਤੀਆਂ ਅਤੇ ਧਾਰਮਿਕ ਨੇਤਾਵਾਂ ਨਾਲ ਆਮ ਲੋਕਾਂ ਨੂੰ ਮਹਾਮਾਰੀ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨਾਲ ਜੁੜੇ ਰੋਕਥਾਮ ਉਪਾਅ ਲੈਣ ਲਈ ਨਿਯਮਿਤ ਮੀਟਿੰਗਾਂ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਕੋਵਿਡ ਦੇਖਭਾਲ਼ ਲਈ ਮਨੋਨੀਤ ਹੈਲਪਲਾਈਨ ਅਤੇ ਕੰਟਰੋਲ ਰੂਮ  ਅਤੇ ਉਨ੍ਹਾਂ ਨੂੰ  ਕਾਰਜਸ਼ੀਲ ਢੰਗ ਨਾਲ ਬਣਾਏ ਰੱਖਣ ਲਈ ਵੀ ਕਿਹਾ ।

 

ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਨਾਨ-ਕੋਵਿਡ ਮਰੀਜ਼ਾਂ ਨੂੰ ਲੋੜੀਂਦੀਆਂ ਸਾਰੀਆਂ ਸੁਵਿਧਾਵਾਂ ਅਤੇ ਸੰਭਾਲ ਮਿਲਣੀ ਚਾਹੀਦੀ ਹੈ ਅਤੇ ਰਾਜ ਦੇ ਸਿਹਤ ਅਧਿਕਾਰੀਆਂ ਨੂੰ ਇਸ ਸਬੰਧੀ ਜ਼ਰੂਰੀ ਕਦਮ ਚੁੱਕਣ ਦੀ ਹਿਦਾਇਤ ਕੀਤੀ ਗਈ। ਜੰਮੂ ਡਿਵੀਜ਼ਨ ਵਿੱਚ ਇਨਫੈਕਸ਼ਨ ਅਤੇ ਮੌਤ ਦੀਆ ਉੱਚ ਦਰਾਂ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਜਿਤੇਂਦਰ ਸਿੰਘ ਨੇ ਵਿਗਿਆਨਕ ਢੰਗਾਂ ਨਾਲ ਰੈੱਡ ਜ਼ੋਨਾਂ ਨੂੰ ਅਗਾਂਹਵਧੂ ਅਤੇ ਫੋਕਸਡ ਟੈਸਟਿੰਗ, ਸੰਪਰਕ ਟ੍ਰੈਕਿੰਗ ਅਤੇ ਅਲੱਗ-ਥਲੱਗ ਕਰਨ ਅਤੇ ਦਿਸ਼ਾ-ਨਿਰਦੇਸ਼ ਦੇ ਦੇਣ ਲਈ ਨਿਰਦੇਸ਼ ਦਿੱਤੇ।

 

ਮੰਤਰੀ ਨੇ ਕਿਹਾ ਕਿ ਕੇਂਦਰੀ ਟੀਮ ਦੁਆਰਾ ਫਲੈਗ ਕੀਤੇ ਆਕਸੀਜਨ ਸਿਲੰਡਰ, ਮੈਡੀਕਲ ਸਟਾਫ ਅਤੇ ਕੰਟੇਨਮੈਂਟ ਤਿੰਨੋਂ ਮੁੱਖ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਨਜਿੱਠਿਆ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਘਾਟ ਨੂੰ ਦੂਰ ਕਰਨ ਲਈ ਨਰਸਾਂ, ਪੈਰਾ-ਮੈਡੀਕਲ ਅਤੇ ਡਾਕਟਰਾਂ ਨੂੰ ਠੇਕੇ ਦੇ ਅਧਾਰ 'ਤੇ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਨਤੀਜੇ ਸਾਹਮਣੇ ਆਉਣਗੇ। ਕੇਂਦਰੀ ਮੰਤਰੀ ਨੇ ਲੰਬੇ ਸਮੇਂ ਦੇ ਉਪਾਅ ਜਿਵੇਂ ਕਿ ਸਮਰਪਿਤ ਇਨਫੈਕਸਿਸ ਡਾਕਟਰੀ ਸੁਵਿਧਾਵਾਂ ਅਤੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਵਧੇਰੇ ਆਕਸੀਜਨ ਪਲਾਂਟ ਨਿਰਧਾਰਿਤ ਸਮੇਂ ਵਿੱਚ ਕਰਨ ਦੀ ਲਈ ਵੀ ਕਿਹਾ।

 

                                                                 <><><><><>

 

ਐੱਸਐੱਨਸੀ



(Release ID: 1656856) Visitor Counter : 161


Read this release in: English , Hindi , Manipuri , Telugu