ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਨੇ ਜੜੀ ਬੂਟੀਆਂ ਦੇ ਵਿਰਸੇ ਵਜੋਂ ਪਛਾਣੇ ਗਏ 5 ਰੁੱਖਾਂ ਦੇ ਬੂਟੇ ਲਗਾ ਕੇ 28 ਜੂਨ - 12 ਜੁਲਾਈ, 2020 ਦੌਰਾਨ 'ਸੰਕਲਪ ਪਰਵ'ਮਨਾਇਆ: ਸ੍ਰੀ ਪ੍ਰਹਲਾਦ ਸਿੰਘ ਪਟੇਲ

Posted On: 19 SEP 2020 6:11PM by PIB Chandigarh
ਪ੍ਰਧਾਨ ਮੰਤਰੀ ਦੇ ਸਪੱਸ਼ਟ ਸੱਦੇ 'ਤੇ, ਸੱਭਿਆਚਾਰ ਮੰਤਰਾਲੇ ਨੇ ਦੇਸ਼ ਵਿਚ ਸਾਫ਼ / ਸਿਹਤਮੰਦ ਵਾਤਾਵਰਣ ਬਣਾਉਣ ਦੇ ਉਦੇਸ਼ ਨਾਲ 28 ਜੂਨ ਤੋਂ 12 ਜੁਲਾਈ 2020 ਤੱਕ' 'ਸੰਕਲਪ ਪਰਵ' ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੰਤਰਾਲੇ ਨੇ ਪੰਜ ਤਰਾਂ ਦੇ ਰੁੱਖਾਂ ਦੇ ਬੂਟੇ ਲਗਾਉਣ ਦੀ ਸਿਫਾਰਸ਼ ਕੀਤੀ ਜਿਵੇਂ (i) ਬਰਗਦ (ii) ਆਵਲਾ (iii) ਪੀਪਲ (iv) ਅਸ਼ੋਕ (v) ਬੇਲ ਜਿਨ੍ਹਾਂ ਨੂੰ ਦੇਸ਼ ਦੀ ਜੜੀ-ਬੂਟੀਆਂ ਦੇ ਵਿਰਾਸਤ ਵਜੋਂ ਪਛਾਣਿਆ ਗਿਆ ਸੀ। ਮੰਤਰਾਲੇ ਨੇ ਆਪਣੇ ਸਾਰੇ ਅਟੈਚਡ, ਸੁਬਾਰਡੀਨੇਟ ਦਫਤਰਾਂ ਅਤੇ ਖੁਦਮੁਖਤਿਆਰੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਫਤਰ ਦੇ ਅਹਾਤੇ / ਕੈਂਪਸ ਜਾਂ ਆਸ ਪਾਸ ਜਿੱਥੇ ਵੀ ਸੰਭਵ ਹੋਵੇ ਬੂਟੇ ਲਗਾਉਣ। ਮੰਤਰਾਲੇ ਦੁਆਰਾ ਇਸ ਮੁਹਿੰਮ ਲਈ ਕੋਈ ਵੱਖਰਾ ਫੰਡ ਅਲਾਟ ਨਹੀਂ ਕੀਤਾ ਗਿਆ ਸੀ। ਮੰਤਰਾਲੇ ਨੇ ਵੱਖ-ਵੱਖ ਸੋਸ਼ਲ ਮੀਡੀਆ ਰਾਹੀਂ ਪ੍ਰੋਗਰਾਮ ਨੂੰ ਪ੍ਰਚਾਰ ਦਿੱਤਾ। ਇਸ ਮੁਹਿੰਮ ਦੌਰਾਨ ਮੰਤਰਾਲੇ ਦੇ ਅਧਿਕਾਰੀਆਂ / ਇਸ ਦੇ ਨਾਲ ਜੁੜੇ, ਅਧੀਨ ਦਫਤਰਾਂ ਅਤੇ ਖੁਦਮੁਖਤਿਆਰੀ ਸੰਸਥਾਵਾਂ ਵੱਲੋਂ ਦਫ਼ਤਰ ਦੇ ਅਹਾਤੇ ਜਾਂ ਜਿਥੇ ਵੀ ਸੰਭਵ ਹੋਵੇ ਕੁੱਲ 11,442 ਬੂਟੇ ਲਗਾਏ ਗਏ।

 
ਇਹ ਜਾਣਕਾਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

ਐਨਬੀ /ਏਕੇਜੇ/ਓਏ 


(Release ID: 1656807) Visitor Counter : 117


Read this release in: Manipuri , English , Bengali , Telugu