ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲਡ ਵਰਕਰਾਂ ਦੀ ਮੰਗ-ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ ਵੱਖ-ਵੱਖ ਯੋਜਨਾਵਾਂ

Posted On: 19 SEP 2020 5:40PM by PIB Chandigarh

ਸਰਕਾਰ ਸਕਿੱਲਡ ਵਰਕਰਾਂ ਦੀ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਦੂਰ ਕਰਨ ਲਈ ਵੱਖ-ਵੱਖ ਸੈਕਟਰ / ਸਮੂਹ ਦੀਆਂ ਯੋਜਨਾਵਾਂ ਲਾਗੂ ਕਰ ਰਹੀ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਹੇਠ ਲਿਖੀਆਂ ਯੋਜਨਾਵਾਂ / ਪ੍ਰੋਗਰਾਮ ਲਾਗੂ ਕਰ ਰਿਹਾ ਹੈ:

 

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਨੌਜਵਾਨਾਂ ਨੂੰ ਥੋੜ੍ਹੇ ਸਮੇਂ ਦੀ ਸਕਿੱਲ ਟ੍ਰੇਨਿੰਗ ਦਿੰਦੀ ਹੈ ਅਤੇ ਨੈਸ਼ਨਲ ਸਕਿੱਲਡ ਕੁਆਲੀਫਿਕੇਸ਼ਨ ਫਰੇਮਵਰਕ (ਐੱਨਐੱਸਕਿਯੂਐੱਫ) ਵਿੱਚ ਗ਼ੈਰ ਰਸਮੀ ਟ੍ਰੇਨਿੰਗ ਪ੍ਰਾਪਤ ਲੇਬਰ ਦੀ ਪਹਿਲੀ ਲਰਨਿੰਗ ਨੂੰ ਪ੍ਰਾਈਵੇਟ ਟ੍ਰੇਨਿੰਗ ਦੇਣ ਵਾਲਿਆਂ ਦੀ ਸ਼ਮੂਲੀਅਤ ਰਾਹੀਂ ਮਾਨਤਾ ਦਿੰਦੀ ਹੈਸਥਾਨਕ ਬਜ਼ਾਰ ਵਿਚ ਢੁਕਵੇਂ ਕੌਸ਼ਲ ਦੀ ਪਹਿਚਾਣ ਕਰਕੇ ਨਾਨ-ਲਿਟਰੇਟ, ਨਿਓ-ਲਿਟਰੇਟ, ਸਕੂਲ ਛੱਡਣ ਵਾਲਿਆਂ ਆਦਿ ਨੂੰ 233 ਜਨ ਸ਼ਿਕਸ਼ਣ ਸੰਸਥਾਨਾਂ ਰਾਹੀਂ ਕਿੱਤਾਮੁਖੀ ਟ੍ਰੇਨਿੰਗ ਪ੍ਰਦਾਨ ਕੀਤੀ ਗਈ। ਅਪ੍ਰੈਂਟਿਸਸ਼ਿਪ ਸਕੀਮ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਉਦਯੋਗ ਨੂੰ ਤਿਆਰ ਮਨੁੱਖੀ ਸ਼ਕਤੀ ਮੁਹੱਈਆ ਕਰਵਾਉਂਦੀ ਹੈ। ਭਾਰਤ ਸਰਕਾਰ ਅਪ੍ਰੈਂਟਿਸ ਨੂੰ ਅਦਾ ਕੀਤੇ ਜਾਣ ਵਾਲੇ ਭੱਤੇ ਵਿੱਚ 25 ਪ੍ਰਤੀਸ਼ਤ ਯੋਗਦਾਨ ਦਿੰਦੀ ਹੈ, ਜੋ ਪ੍ਰਤੀ ਉਮੀਦਵਾਰ 1500 ਰੁਪਏ ਤੱਕ ਸੀਮਤ ਹੈ। ਕ੍ਰਾਫਟਸਮੈਨ ਟ੍ਰੇਨਿੰਗ ਸਕੀਮ (ਸੀਟੀਐੱਸ) ਤਕਰੀਬਨ 15000 ਉਦਯੋਗਿਕ ਟ੍ਰੇਨਿੰਗ ਸੰਸਥਾਵਾਂ ਰਾਹੀਂ 137 ਟ੍ਰੇਡਾਂ ਵਿੱਚ ਲੰਬੀ ਮਿਆਦ ਦੀ ਟ੍ਰੇਨਿੰਗ ਪ੍ਰਦਾਨ ਕਰੇਗੀ।

 

ਇਸ ਤੋਂ ਇਲਾਵਾ ਮੰਤਰਾਲੇ ਨੇ ਆਤਮਨਿਰਭਰ ਕੁਸ਼ਲ ਕਰਮਚਾਰੀ ਅਤੇ ਨਿਯੁਕਤੀਕਾਰ ਦਰਮਿਆਨ ਮੈਪਿੰਗ (ਅਸੀਮ)ਪੋਰਟਲ ਲਾਂਚ ਕੀਤਾ ਹੈ, ਜੋ ਕਿ ਉਨ੍ਹਾਂ ਸਾਰਿਆਂ ਵਿਅਕਤੀਆਂ ਦੀ ਇੱਕ ਡਾਇਰੈਕਟਰੀ ਹੈ ਜੋ ਰਸਮੀ ਤੌਰ 'ਤੇ ਕੁਸ਼ਲ ਹਨ ਅਤੇ ਜਿਨ੍ਹਾਂ ਦੇ ਵੇਰਵੇ ਦੇਸ਼ ਵਿੱਚ ਕਿਤੇ ਵੀ ਉਨ੍ਹਾਂ ਦੀਆਂ ਕੁਸ਼ਲ ਮਨੁੱਖੀ ਸ਼ਕਤੀਆਂ ਦੀ ਸਪਲਾਈ ਲਈ ਉਦਯੋਗ ਨੂੰ ਉਪਲਬਧ ਕਰਵਾਏ ਜਾਂਦੇ ਹਨ। ਇਹ ਪੋਰਟਲ ਉਦਯੋਗ ਦੀਆਂ ਜ਼ਰੂਰਤਾਂ, ਪ੍ਰਤੀ ਜ਼ਿਲ੍ਹਾ/ਰਾਜ/ਸਮੂਹਕ, ਮੁੱਖ ਕਾਰਜਕਰਤਾ ਸਪਲਾਇਰ ਆਦਿ ਸਮੇਤ ਮੰਗ ਅਤੇ ਸਪਲਾਈ ਦੇ ਨਮੂਨਿਆਂ ਬਾਰੇ ਰੀਅਲ-ਟਾਈਮ ਦੇ ਅੰਕੜੇ ਪ੍ਰਦਾਨ ਕਰਕੇ ਸਕਿੱਲਡ ਵਰਕਫੋਰਸ ਦੀ ਮਾਰਕਿਟ ਵਿੱਚ ਮੰਗ- ਸਪਲਾਈ ਦੇ ਪਾੜੇ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ

 

ਸਕਿੱਲ ਇੰਡੀਆ ਮਿਸ਼ਨ ਦੇ ਤਹਿਤ 31.08.2020 ਤੱਕ 98,370 ਵਿਅਕਤੀਆਂ ਨੂੰ ਯੋਗ ਇੰਸਟ੍ਰਕਟਰ ਅਤੇ ਟ੍ਰੇਨਰ ਦੀ ਟ੍ਰੇਨਿੰਗ ਦਿੱਤੀ ਗਈ ਹੈ।

 

ਮੰਤਰਾਲੇ ਨੇ ਕੋਵਿਡ -19 ਵਿਰੁੱਧ ਲੜਨ ਲਈ ਦੇਸ਼ ਦੀ ਸਹਾਇਤਾ ਵਾਸਤੇ ਕਈ ਕਦਮ ਚੁੱਕੇ ਹਨ। ਕੁਝ ਵੱਡੇ ਕਦਮ ਇਸ ਪ੍ਰਕਾਰ ਹਨ: -

 

1.        ਸਿਹਤ ਵਿਭਾਗ ਦੇ ਪੇਸ਼ੇਵਰਾਂ ਜਿਵੇਂ ਸਿਹਤ ਕਰਮਚਾਰੀ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ, ਜਨਰਲ ਡਿਊਟੀ ਸਹਾਇਕ, ਘਰੇਲੂ ਸਿਹਤ ਸਹਾਇਤਾ ਆਦਿ ਵਿੱਚ ਮੰਤਰਾਲੇ ਦੇ ਹੁਨਰ ਪ੍ਰਦਾਨ ਵਾਤਾਵਰਣ ਰਾਹੀਂ ਟ੍ਰੇਨਿੰਗ ਪ੍ਰਾਪਤ 1,75,000 ਵਿਅਕਤੀਆਂ ਦਾ ਡੇਟਾਬੇਸ ਰਾਜ ਨੂੰ ਆਪਣੀਆਂ ਮਹਾਮਾਰੀ ਦੌਰਾਨ ਸੇਵਾਵਾਂ ਦੀ ਵਰਤੋਂ ਲਈ ਉਪਲਬਧ ਕਰਾਇਆ ਗਿਆ ਸੀ;

 

2.        ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) / ਉਦਯੋਗਿਕ ਟ੍ਰੇਨਿੰਗ ਸੰਸਥਾਨ (ਆਈਟੀਆਈ) ਦੀਆਂ ਸੁਵਿਧਾਵਾਂ ਰਾਜਾਂ ਨੂੰ ਕੁਆਰੰਟੀਨ ਸੈਂਟਰਾਂ / ਆਈਸੋਲੇਸ਼ਨ ਵਾਰਡਾਂ ਵਜੋਂ ਵਰਤਣ ਲਈ ਉਪਲਬਧ ਕਰਵਾਈਆਂ ਗਈਆਂ ਸਨ। 

 

3.        ਜਨ ਸ਼ਿਕਸ਼ਣ ਸੰਸਥਾਨ (ਜੇਐੱਸਐੱਸ), ਆਈਟੀਆਈ ਅਤੇ ਐੱਨਐੱਸਟੀਆਈਜ ਦੁਆਰਾ ਲਗਭਗ 32 ਲੱਖ ਫੇਸ ਮਾਸਕ ਤਿਆਰ ਕੀਤੇ ਅਤੇ ਵੰਡੇ ਗਏ।

 

4.        ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਦੇ ਹੁਨਰ ਪੱਧਰਾਂ ਦੀ ਮੈਪਿੰਗ ਕੀਤੀ ਗਈ ਅਤੇ ਇਨ੍ਹਾਂ ਪ੍ਰਵਾਸੀਆਂ ਨੂੰ ਸਥਾਨਕ ਆਜੀਵਿਕਾ ਦੇ ਅਵਸਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 3 ਲੱਖ ਅਜਿਹੇ ਪ੍ਰਵਾਸੀਆਂ ਨੂੰ ਟ੍ਰੇਨਿੰਗ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

 

5.        ਵਿਦੇਸ਼ਾਂ ਤੋਂ ਪਰਤਣ ਵਾਲੇ ਪ੍ਰਵਾਸੀਆਂ ਦੇ ਅੰਕੜਿਆਂ ਨੂੰ ਅਸੀਮ ਪੋਰਟਲ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਨੌਕਰੀ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।

 

6.        ਭਾਰਤ ਟ੍ਰੇਨਿੰਗ ਪੋਰਟਲ ਦੇ ਜ਼ਰੀਏ 9,38,851 ਟ੍ਰੇਨਿੰਗ ਹਾਸਲ ਕਰਨ ਵਾਲਿਆਂ ਨੂੰ ਕ੍ਰਾਫਟਸਮੈਨ ਟ੍ਰੇਨਿੰਗ ਸਕੀਮ ਰਾਹੀਂ ਸਾਰੇ 137 ਟਰੇਡਾਂ ਵਿੱਚ 29 ਕੋਰਸ , 71 ਕੋਰਸਾਂ ਲਈ ਔਨਲਾਈਨ ਟ੍ਰੇਨਿੰਗ ਅਤੇ ਪ੍ਰਸ਼ਨ ਬੈਂਕ ਸ਼ਾਮਲ ਕੀਤੇ ਗਏ।

 

ਜਿੱਥੋਂ ਤੱਕ ਪੇਟੈਂਟ ਦਾਖਲ ਕਰਨ ਦਾ ਸਬੰਧ ਹੈ, ਸਰਕਾਰੀ ਆਈਟੀਆਈ ਬਹਿਰਾਮਪੁਰ, ਓਡੀਸ਼ਾ ਨੇ ਆਪਣੇ ਤਿੰਨ ਨਵੇਂ ਉਤਪਾਦਾਂ ਨੂੰ ਪੇਟੈਂਟ ਕਰਵਾਉਣ ਲਈ ਰਜਿਸਟਰ ਕੀਤਾ ਹੈ; (i) ਯੂਵੀਸੀ (ਅਲਟਰਾਵਾਇਲਟ ਸੀ) ਰੋਬੋ ਵਾਰੀਅਰ (ii) ਮੋਬਾਈਲ ਸਵੈਬ ਸੰਗ੍ਰਹਿ ਕਿਓਸਕ ਅਤੇ (iii) ਸਮਾਰਟ ਯੂਵੀਸੀ ਕੀਟਾਣੂਰਹਿਤ ਪ੍ਰਣਾਲੀ।

 

ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

 

****

 

ਵਾਈਕੇਬੀ / ਐੱਸਕੇ


(Release ID: 1656806) Visitor Counter : 134


Read this release in: English , Bengali , Manipuri , Telugu