ਟੈਕਸਟਾਈਲ ਮੰਤਰਾਲਾ

ਪੀਪੀਈ ਸੂਟਾਂ ਦੀ ਬਰਾਮਦ

Posted On: 18 SEP 2020 5:10PM by PIB Chandigarh

ਕੋਵਿਡ-19 ਲਈ ਪੀਪੀਈ ਕਵਰਆਲਸ ਦੀ ਸਮਰੱਥਾ ਅਤੇ ਉਤਪਾਦਨ ਮਈ 2020 ਦੇ ਅੱਧ ਵਿੱਚ 5 ਲੱਖ ਪ੍ਰਤੀ ਦਿਨ ਦੀ ਚੋਟੀ ਨੂੰ ਛੂਹ ਗਿਆ। ਮਾਰਚ 2020ਵਿੱਚ ਜ਼ੀਰੋ ਨਿਰਮਾਤਾਵਾਂ ਤੋਂ, ਹੁਣ ਤੱਕ ਸਰਕਾਰ ਦੁਆਰਾ ਪੀਪੀਈ ਕਿੱਟਾਂ ਦੇ 1100 ਸਵਦੇਸੀ ਨਿਰਮਾਤਾ ਵਿਕਸਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ  ਐੱਮਐੱਸਐੱਮਈ ਸੈਕਟਰ ਤੋਂ ਹਨ।  ਕਿਉਂਕਿ ਦੇਸ਼ ਵਿੱਚ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੇ ਕੱਚੇ ਮਾਲ ਅਤੇ ਪੀਪੀਈ ਕਵਰਆਲਜ ਦੀ ਉਤਪਾਦਨ ਸਮਰੱਥਾ ਮੌਜੂਦ ਹੈ, ਟੈਕਸਟਾਈਲ ਉਦਯੋਗ ਨੇ ਵਾਧੂ ਪੀਪੀਈ ਸੂਟ ਨਿਰਯਾਤ ਕਰਨ ਦੀ ਆਗਿਆ ਮੰਗੀ। ਉਦਯੋਗ ਦੀ ਮੰਗ ਤੇ ਵਿਚਾਰ ਕਰਨ ਤੋਂ ਬਾਅਦ, ਸਰਕਾਰ ਨੇ ਨਿਰਯਾਤ ਤੇ ਪਾਬੰਦੀ ਨੂੰ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਦੁਆਰਾ ਜਾਰੀ 25/08.2020 ਦੀ ਨੋਟੀਫਿਕੇਸ਼ਨ ਦੁਆਰਾ ਹਟਾ ਦਿੱਤਾ। ਸਰਕਾਰੀ ਹਸਪਤਾਲਾਂ ਵਿੱਚ ਸਿਹਤ ਪੇਸ਼ੇਵਰਾਂ ਦੀ ਵਰਤੋਂ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਖਰੀਦ ਏਜੰਸੀ ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਨੂੰ 13.9.2020 ਤੱਕ, ਕੁੱਲ 1.42 ਕਰੋੜ ਪੀਪੀਈ ਕਿੱਟਾਂ ਦੀ ਸਪਲਾਈ ਕੀਤੀ ਗਈ ਹੈ।  ਐੱਮਐੱਚਐੱਫਡਬਲਯੂ ਨੂੰ ਪੀਪੀਈ ਕਵਰਆਲਜ ਸਪਲਾਈ ਕਰਨ ਵਾਲੇ ਨਿਰਮਾਤਾ ਦੇਸ਼ ਭਰ ਵਿੱਚ ਫੈਲੇ ਸਾਰੇ ਟੈਕਸਟਾਈਲ ਸਮੂਹਾਂ ਵਿੱਚੋਂ ਸਨ ਜਿਨ੍ਹਾਂ ਵਿੱਚ ਬੰਗਲੁਰੂ, ਤਿਰੂਪੁਰ, ਸੂਰਤ, ਅਹਿਮਦਾਬਾਦ, ਲੁਧਿਆਣਾ ਆਦਿ ਸ਼ਾਮਲ ਸਨ। ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਦੀ ਸਪਲਾਈ ਤੋਂ ਇਲਾਵਾ ਸਵਦੇਸ਼ੀ ਨਿਰਮਾਤਾਵਾਂ ਦੁਆਰਾ ਰਾਜ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਇੱਕ ਕਰੋੜ ਪੀਪੀਈ ਕਵਰਆਲਸ ਦੀ ਸਪਲਾਈ ਕੀਤੀ ਗਈ ਹੈ।

 

ਸਪਲਾਈ ਚੇਨ ਨੂੰ ਹਰ ਸਮੇਂ ਸੁਚਾਰੂ ਬਣਾਉਣ, ਰੁਕਾਵਟਾਂ ਨੂੰ ਦੂਰ ਕਰਨ ਅਤੇ ਦੇਸ਼ ਵਿੱਚ ਪੀਪੀਈਜ਼ ਦੀ ਨਿਰੰਤਰ ਸਪਲਾਈ ਨੂੰ ਜਾਰੀ ਰੱਖਣ ਲਈ, ਮੰਤਰਾਲੇ ਵਿੱਚਵੈਲਿਊ ਚੇਨ ਦੀ ਨਿਗਰਾਨੀ/ ਸਹੂਲਤ ਲਈ 200 ਨੋਡਲ ਅਫਜਰਾਂ ਦੀ ਨਿਯੁਕਤੀ ਨਾਲ ਇੱਕ ਕੇਂਦਰੀ ਐਮਰਜੈਂਸੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਸੀ ਜੋ ਯੂਨਿਟਾਂ ਨੂੰ ਕੱਚੇ ਮਾਲ ਦੀ ਸਪਲਾਈ, ਟੈਸਟਿੰਗ ਅਤੇ ਪ੍ਰਮਾਣੀਕਰਣ ਤੋਂ ਲੌਕਡਾਊਨ ਅਵਧੀ ਦੇ ਦੌਰਾਨ ਅੰਤਮ ਉਤਪਾਦ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰੇਗਾ। ਕੋਵਿਡ-19 ਦੌਰਾਨ ਸਰਕਾਰ ਦੁਆਰਾ ਸਪਲਾਈ-ਮੰਗ ਦੇ ਹਾਲਾਤ ਦੀ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ।

 

ਕੋਵਿਡ-19 ਤੋਂ ਸੁਰੱਖਿਆ ਲਈ ਲੋੜੀਂਦੇ ਪੀਪੀਈ ਕਵਰਆਲਸ ਦੇ ਟੈਸਟ ਲਈ ਵਿਕਸਿਤ ਕੀਤੀਆਂ 11 ਪ੍ਰਯੋਗਸ਼ਾਲਾਵਾਂ ਦਾ ਵੇਰਵਾ ਅਨੁਲਗ-1 ਵਿਖੇ ਹੈ।

 

ਪੀਪੀਈ ਕਵਰਆਲਸ ਦੇ ਹਰੇਕ ਪਾਸ ਪ੍ਰੋਟੋਟਾਈਪ ਨਮੂਨੇ ਲਈ ਵਿਲੱਖਣ ਸਰਟੀਫਿਕੇਟ ਕੋਡ ਜਾਰੀ ਕਰਨ ਦੀ ਵਿਧੀ ਸਰਕਾਰ ਦੁਆਰਾ ਜਾਰੀ ਕੀਤੀ ਗਈ ਚਿੱਠੀ ਮਿਤੀ 6.4.2020 (ਅਨੁਲਗ- II) ਦੁਆਰਾ ਜਾਰੀ ਕੀਤੀ ਗਈ ਹੈ।  ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਜੂਨ 2020ਵਿੱਚ ਐੱਨ-95 / ਐੱਫਐੱਫਪੀ2 ਮਾਸਕਾਂ ਲਈ ਭਾਰਤੀ ਸਟੈਂਡਰਡ ਆਈਐੱਸ: 9473 ਜਾਰੀ ਕੀਤੇ ਹਨ। ਟੈਕਸਟਾਈਲ ਮੰਤਰਾਲੇ ਦੀ ਮਨਜ਼ੂਰਸ਼ੁਦਾ ਪ੍ਰਯੋਗਸ਼ਾਲਾਵਾਂ ਦੁਆਰਾ ਟੈਸਟਿੰਗ ਅਤੇ ਪ੍ਰਮਾਣੀਕਰਣ ਦੀ ਵਿਧੀ ਨੂੰ ਹੁਣ ਬਿਊਰੋ ਆਵ੍ ਇੰਡੀਅਨ ਸਟੈਂਡਰਡ ਲਾਇਸੈਂਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ  ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ। 

 

 ****

 

 ਏਪੀਐੱਸ / ਐੱਸਜੀ / ਆਰਸੀ

 

ਅਨੁਲਗ - I

ਫ਼ ਨੰਬਰ.8 /4/2020-ਆਰ &ਡੀ

ਭਾਰਤ ਸਰਕਾਰ

ਕੱਪੜਾ ਮੰਤਰਾਲਾ

 

*******

 

 ਉਦਯੋਗ ਭਵਨ, ਨਵੀਂ ਦਿੱਲੀ

                                                 ਮਿਤੀ 16 ਜੁਲਾਈ, 2020

 

ਆਰਡਰ

ਵਿਸ਼ਾ:      ਕੋਵਿਡ -19- ਰਜਿਸਟਰ ਲਈ ਬਾਡੀ-ਕਵਰਆਲ ਲਈ ਲੋੜੀਂਦੇ ਸਿੰਥੈਟਿਕ ਬਲੱਡ ਪੈੱਨੇਟਰੇਸ਼ਨ ਰਸਿਸਟੈਂਸ ਟੈਸਟ ਦੀ ਟੈਸਟਿੰਗ ਅਤੇ ਪ੍ਰਮਾਣੀਕਰਣ ਕਰਨ ਲਈ ਤਿਆਰ ਲੈਬਾਰਟਰੀਆਂ ਦੀ ਸੂਚੀ;

 

****

 

ਇਸ ਮੰਤਰਾਲੇ ਦੇ ਮਿਤੀ 8.6.2020 ਨੂੰ ਇਸੇ ਨੰਬਰ ਦੇ ਪੱਤਰ ਨੂੰ ਜਾਰੀ ਰੱਖਦਿਆਂ, ਇਹ ਦੱਸਿਆ ਗਿਆ ਹੈ ਕਿ ਹੇਠ ਲਿਖੀਆਂ ਪ੍ਰਯੋਗਸ਼ਾਲਾਵਾਂ / ਸੰਸਥਾਵਾਂ ਕੋਵਿਡ -19 ਲਈ ਸਰੀਰ-ਕਵਰਆਲ  ਲਈ ਲੋੜੀਂਦੇ ਸਿੰਥੈਟਿਕ ਖੂਨ ਪੈਨੀਟਰੇਸ਼ਨ ਰੋਕਣ ਦੇ ਟੈਸਟ ਦੀ ਜਾਂਚ ਅਤੇ ਪ੍ਰਮਾਣੀਕਰਣ ਕਰਨ ਲਈ ਤਿਆਰ ਹਨ: -

 

  1. ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ, ਕੋਇੰਬਤੂਰ, ਤਮਿਲ ਨਾਡੂ
  2. ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਸਥਾਪਨਾ, ਗਵਾਲੀਅਰ ਹੁਣ ਇਨਮਾਸ(INMAS) (ਡੀਆਰਡੀਓ) ਦੀ ਪ੍ਰਯੋਗਸ਼ਾਲਾ ਦਿੱਲੀ ਵਿਖੇ ਹੈ।
  3. ਭਾਰੀ ਵਾਹਨ ਫੈਕਟਰੀ, ਅੱਵਦੀ, ਤਮਿਲ ਨਾਡੂ
  4. ਸਮਾਲ ਆਰਮਜ਼ ਫੈਕਟਰੀ, ਕਾਨਪੁਰ, ਉੱਤਰ ਪ੍ਰਦੇਸ਼
  5. ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਵਿਖੇ ਆਰਡੀਨੈਂਸ ਫੈਕਟਰੀ
  6. ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਆਰਡਨੈਂਸ ਫੈਕਟਰੀ
  7. ਆਰਡਨੈਂਸ ਫੈਕਟਰੀ ਅੰਬਰਨਾਥ (ਮੁੰਬਈ ਨੇੜੇ), ਮਹਾਰਾਸ਼ਟਰ
  8. ਧਾਤੂ ਅਤੇ ਸਟੀਲ ਫੈਕਟਰੀ, ਈਸ਼ਾਪੁਰ (ਕੋਲਕਾਤਾ ਦੇ ਨੇੜੇ), ਪੱਛਮ ਬੰਗਾਲ
  9. ਟੈਕਸਟਾਈਲ ਕਮੇਟੀ ਦੀ ਪ੍ਰਯੋਗਸ਼ਾਲਾਮੁੰਬਈ
  10. ਨਾਰਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ, ਗਾਜ਼ੀਆਬਾਦ
  11. ਟੈਕਸਟਾਈਲ ਕਮੇਟੀ ਦੀ ਪ੍ਰਯੋਗਸ਼ਾਲਾ, ਬੰਗਲੌਰ

 

2. ਉਪਰੋਕਤ ਸਾਰੀਆਂ ਟੈਸਟਿੰਗ ਪ੍ਰਯੋਗਸ਼ਾਲਾਵਾਂ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ, ਬੀਆਈਐੱਸ ਜਾਂ ਕਿਸੇ ਵੀ ਸਰਕਾਰੀ ਸੰਗਠਨ ਤੋਂ ਪ੍ਰਾਪਤ ਕੋਵੀਡ -19 ਲਈ ਬਾਡੀ ਕਵਰਆਲਸਦੇ ਸਿੰਥੈਟਿਕ ਖੂਨ ਦੇ ਦਾਖਲੇ ਨੂੰ ਰੋਕਣ ਲਈ ਟੈਸਟ ਦੇ ਨਮੂਨੇ ਲੈ ਸਕਦੀਆਂ ਹਨ ਅਤੇ ਟੈਸਟ ਦੇ ਨਤੀਜੇ ਜਾਰੀ ਕਰ ਸਕਦੀਆਂ ਹਨ।  ਹਾਲਾਂਕਿ, ਜਿਵੇਂ ਕਿ ਬੀਆਈਐੱਸ ਨੇ ਕੋਵੀਡ -19 ਲਈ ਬਾਡੀ ਕਵਰਆਲਸਲਈ ਲਾਇਸੰਸ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਕੋਈ ਵੀ ਲੈਬ ਕਿਸੇ ਵੀ ਪੀਪੀਈ ਕਵਰਆਲ ਨਿਰਮਾਤਾ ਨੂੰ ਯੂਸੀਸੀ ਜਾਰੀ ਨਹੀਂ ਕਰੇਗੀ।

 

3. ਅੱਗੇ, ਇਹ ਪ੍ਰਯੋਗਸ਼ਾਲਾਵਾਂ ਕੇਵਲ ਅੰਦਰੂਨੀ ਕੁਆਲਟੀ ਕੰਟਰੋਲ ਅਤੇ ਉਤਪਾਦਾਂ ਦੇ ਵਿਕਾਸ ਦੇ ਉਦੇਸ਼ਾਂ ਲਈ ਸਰਕਾਰੀ ਸੰਗਠਨਾਂ ਤੋਂ ਇਲਾਵਾ ਹੋਰ ਸੰਸਥਾਵਾਂ ਤੋਂ “COVID-19 ਲਈ ਬਾਡੀ ਕਵਰਆਲਦੇ ਨਮੂਨੇ ਲੈ ਸਕਦੀਆਂ ਹਨ। ਅਜਿਹੇ ਟੈਸਟਾਂ ਦੇ ਨਤੀਜੇ ਜਾਰੀ ਕਰਦੇ ਸਮੇਂ ਲੈਬਜ਼ ਨੂੰ ਹੇਠ ਲਿਖੀਆਂ ਗੱਲਾਂ ਲਿਖਣੀਆਂ ਚਾਹੀਦੀਆਂ ਹਨ: -

 

ਇਹ ਜਾਂਚ ਰਿਪੋਰਟਾਂ ਸਿਰਫ ਅੰਦਰੂਨੀ ਕੁਆਲਟੀ ਕੰਟਰੋਲ ਅਤੇ ਉਤਪਾਦਾਂ ਦੇ ਵਿਕਾਸ ਦੇ ਉਦੇਸ਼ ਲਈ ਜਾਰੀ ਕੀਤੀਆਂ ਜਾ ਰਹੀਆਂ ਹਨ।

 

ਐੱਸਡੀ / -

 (ਬਲਰਾਮ ਕੁਮਾਰ)

 ਡਾਇਰੈਕਟਰ

 ਫੋਨ: 2306 3728

 

ਸੇਵਾ ਵਿਖੇ: -

 

ਸੈਕਟਰੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਨਿਰਮਾਣ ਭਵਨ, ਨਵੀਂ ਦਿੱਲੀ

ਸਕੱਤਰ, ਡਿਫੈਂਸ ਆਰ ਐਂਡ ਡੀ  ਵਿਭਾਗ ਅਤੇ ਚੇਅਰਮੈਨ ਡੀ.ਆਰ.ਡੀ.ਓ., ਨਵੀਂ ਦਿੱਲੀ

ਡਾਇਰੈਕਟਰ ਜਨਰਲ ਆਰਡਨੈਂਸ ਫੈਕਟਰੀ ਅਤੇ ਚੇਅਰਮੈਨ, ਆਰਡਰਨੈਂਸ ਫੈਕਟਰੀ ਬੋਰਡ, ਕੋਲਕਾਤਾ

ਡਾਇਰੈਕਟਰ ਜਨਰਲ, ਬਿਊਰੋ ਆਫ ਇੰਡੀਅਨ ਸਟੈਂਡਰਡਜ਼, ਮਾਣਕ ਭਵਨ, ਨਵੀਂ ਦਿੱਲੀ

ਡਾਇਰੈਕਟਰ, ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ, ਕੋਇੰਬਟੂਰ

ਡਾਇਰੈਕਟਰ, ਇਨਮਾਸ, ਨਵੀਂ ਦਿੱਲੀ

ਸੈਕਟਰੀ, ਟੈਕਸਟਾਈਲ ਕਮੇਟੀ, ਮੁੰਬਈ

ਡਾਇਰੈਕਟਰ ਜਨਰਲ ਨਾਰਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ, ਗਾਜ਼ੀਆਬਾਦ

ਟੈਕਸਟਾਈਲ ਕਮਿਸ਼ਨਰ, ਮੁੰਬਈ

 ਸੀਐੱਮਡੀ, ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਕੈਂਪ ਆਫਿਸ: ਦਿੱਲੀ ਅਤੇ ਐਚ ਓ ਤ੍ਰਿਵੇਂਦਰਮ

 ਨੋਟਿਸ ਬੋਰਡ: ਕੱਪੜਾ ਮੰਤਰਾਲਾ, ਅਧਿਕਾਰਿਤ ਵੈਬਸਾਈਟ

 

ਅਨੁਲਗ - II

ਐੱਫ .8/4/2020- ਆਰ ਐਂਡ ਡੀ

ਭਾਰਤ ਸਰਕਾਰ

ਕੱਪੜਾ ਮੰਤਰਾਲਾ

 

                                                     ਉਦਯੋਗ ਭਵਨ, ਨਵੀਂ ਦਿੱਲੀ

                                                             ਮਿਤੀ 6 ਅਪ੍ਰੈਲ 2020

 

ਕੁਝ ਮਾਮਲੇ ਇਸ ਮੰਤਰਾਲੇ ਦੇ ਧਿਆਨ ਵਿੱਚ ਆਏ ਹਨ, ਜਿੱਥੇ ਨਿਰਮਾਤਾ / ਸਪਲਾਇਰ ਜਿਨ੍ਹਾਂ ਦੇ ਕੋਓਡ -19 ਲਈ ਬਾਡੀ ਕਵਰਆਲਜ ਲਈ ਪ੍ਰੋਟੋਟਾਈਪ ਦੇ ਨਮੂਨੇ ਲੈਬਾਰਟਰੀ ਟੈਸਟਾਂ ਵਿੱਚ ਅਸਫਲ ਰਹੇ ਹਨ, ਉਹ ਅਜੇ ਵੀ ਆਪਣੇ ਨਿਜੀ ਸੁਰੱਖਿਆ ਉਪਕਰਣਾਂ (ਪੀਪੀਈ) ਬਾਡੀ ਕਵਰਆਲਸ ਦੀ ਮਾਰਕਿਟ ਵਿੱਚ ਸਪਲਾਈ ਕਰ ਰਹੇ ਹਨ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਕੋਵਿਡ-19 ਲਈ ਨਿਜੀ ਸੁਰੱਖਿਆ ਉਪਕਰਣਾਂ ਲਈ ਇੱਕ ਵਿਆਪਕ ਦਿਸ਼ਾ-ਨਿਰਦੇਸ਼ ਪ੍ਰਕਾਸ਼ਤ ਕੀਤਾ ਹੈ।  ਮਾਰਚ 2020 ਤੋਂ, ਬਾਡੀ ਕਵਰਆਲਸ ਦੇ ਨਿਰਮਾਤਾਵਾਂ ਦਾ ਸਵਦੇਸ਼ੀ ਵਿਕਾਸ   2 ਮਾਰਚ 2020 ਨੂੰ ਪ੍ਰਕਾਸ਼ਤ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ਤੇ ਰਿਹਾ ਹੈ।

 

ਹੁਣ ਤੱਕ, ਦੇਸ਼ ਵਿੱਚ ਦੋ ਪ੍ਰਯੋਗਸ਼ਾਲਾਵਾਂ ਹਨ ਜਿਨ੍ਹਾਂ ਕੋਲ ਕੋਵਿਡ -19 ਲਈ ਲੋੜੀਂਦੇ ਬਾਡੀ ਕਵਰਆਲਸ (ਪੀਪੀਈ) ਦੇ ਟੈਸਟ ਕਰਵਾਉਣ ਲਈ ਸਹੂਲਤਾਂ ਦੇ ਨਾਲ ਨਾਲ ਲੋੜੀਂਦੀਆਂ ਪ੍ਰਵਾਨਗੀਆਂ ਵੀ ਹਨ।  ਇਹ ਹਨ; ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ (SITRA), ਕੋਇੰਬਟੂਰਅਤੇ ਰੱਖਿਆ ਖੋਜ ਅਤੇ ਵਿਕਾਸ ਸਥਾਪਨਾ (ਡੀ.ਆਰ.ਡੀ.ਈ.), ਗਵਾਲੀਅਰ। ਭਾਰਤ ਦੀਆਂ ਇਨ੍ਹਾਂ ਦੋ ਪ੍ਰਯੋਗਸ਼ਾਲਾਵਾਂ ਵਿਖੇ ਕਰਵਾਏ ਗਏ ਟੈਸਟ ਅਤੇ ਸਰਟੀਫਿਕੇਸ਼ਨ ਆਫ਼ ਬਾਡੀ ਕਵਰਆਲਸ (ਪੀਪੀਈ) ਸਿਰਫ ਅਧਿਕਾਰਿਤ ਤੌਰ ਤੇ ਮਾਨਤਾ ਪ੍ਰਾਪਤ ਹਨ।

 

 ਇਹ ਸੁਨਿਸ਼ਚਿਤ ਕਰਨ ਲਈ ਕਿ ਕੋਵੀਡ -19 ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਬਾਡੀ ਕਵਰਆਲਸ ਦੇ ਗੁਣਵੱਤਾ ਅਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਨਿਰੰਤਰ ਬਣਾਈ ਰੱਖਿਆ ਜਾਂਦਾ ਹੈ, ਪਾਲਣਾ ਕਰਨ ਲਈ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਗਏ ਹਨ:-

 

1.         ਕਿਸੇ ਫੈਬਰਿਕ ਅਤੇ ਪੀਪੀਈ ਕਪੜਿਆਂ ਦੇ ਸਬੰਧ ਵਿੱਚ ਸੀਟਰਾ ਵਿਖੇ ਕਰਵਾਏ ਗਏ ਹਰੇਕ ਟੈਸਟ ਲਈ, ਜਿਸ ਲਈ ਸਬੰਧਿਤ ਨਿਰਮਾਤਾਵਾਂ ਦੁਆਰਾ ਪ੍ਰੋਟੋਟਾਈਪ ਦੇ ਨਮੂਨੇ ਭੇਜੇ ਜਾਂਦੇ ਹਨ, ਸੀਟਰਾ ਇਕ ਵਿਲੱਖਣ ਪ੍ਰਮਾਣੀਕਰਣ ਕੋਡ (ਯੂਸੀਸੀ-ਕੋਵਿਡ 19) ਤਿਆਰ ਕਰੇਗਾ। ਇਸ ਕੋਡ ਵਿੱਚ ਫੈਬਰਿਕ ਦੀ ਕਿਸਮ, ਕੱਪੜੇ ਦੀ ਕਿਸਮ, ਅਤੇ ਇਸਦੇ ਟੈਸਟਿੰਗ ਦੀ ਤਰੀਕ, ਟੈਸਟਿੰਗ ਸਟੈਂਡਰਡ ਅਤੇ ਹੋਰ ਸਬੰਧਿਤ ਵੇਰਵੇ ਦਾ ਰਿਕਾਰਡ ਰੱਖਣਾ ਹੋਵੇਗਾ। ਸੀਟਰਾ ਕਿਸੇ ਸਰਕਾਰੀ ਏਜੰਸੀ ਦੁਆਰਾ ਭਵਿੱਖ ਦੇ ਹਵਾਲੇ ਲਈ ਆਪਣੀ ਨਿਗਰਾਨੀ ਵਿੱਚ ਸੀਲਬੰਦ ਸਥਿਤੀ ਵਿੱਚ ਟੈਸਟ ਦੇ ਨਮੂਨੇ ਸੁਰੱਖਿਅਤ ਰੱਖੇਗਾ। ਸਰਟੀਫਿਕੇਸ਼ਨ ਦੇ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਇਕ ਨਿਰਧਾਰਤ ਪ੍ਰਮਾਣਿਕਤਾ ਅਵਧੀ ਹੋਣੀ ਚਾਹੀਦੀ ਹੈ। ਸੀਟਰਾ ਮਾਰਚ 2020 ਤੋਂ ਬਾਅਦ ਦੇ ਪਰੋਟੋਟਾਈਪ ਟੈਸਟ ਦੇ ਨਮੂਨਿਆਂ ਦੇ ਸਬੰਧ ਵਿੱਚ ਵੀ ਇਸ ਪ੍ਰਕਿਰਿਆ ਨੂੰ ਜਾਰੀ ਕਰੇਗਾ।

 

 2.    ਉਪਰੋਕਤ ਪੈਰਾ 1 ਦੀ ਤਰ੍ਹਾਂ ਇਸੇ ਤਰ੍ਹਾਂ ਦੀ ਵਿਧੀ ਡੀਆਰਡੀਈ, ਗਵਾਲੀਅਰ ਦੁਆਰਾ ਕੀਤੀ ਜਾ ਸਕਦੀ ਹੈ।

 

 3. ਪੀਪੀਈ ਗਾਰਮੈਂਟ (ਕੋਵੀਡ -19 ਲਈ ਬਾਡੀ ਕਵਰਆਲਸ) ਨਿਰਮਾਤਾ ਟੈਸਟ ਕੀਤੇ ਗਏ ਅਤੇ ਪ੍ਰਮਾਣਿਤ ਪ੍ਰੋਟੋ-ਟਾਈਪ ਦੇ ਨਮੂਨੇ ਦੇ ਅਨੁਸਾਰ ਸਮੱਗਰੀ ਅਤੇ ਕਾਰੀਗਰੀ ਦੇ ਅਨੁਸਾਰ ਕਵਰਆਲਸ ਤਿਆਰ ਕਰੇਗਾ, ਜਿਸਦਾ ਯੂਸੀਸੀ-ਕੋਵਿਡ 19 ਨਾਲ ਜੁੜਿਆ ਹੋਇਆ ਹੈ। ਪ੍ਰੋਟੋ-ਟਾਈਪ ਦੇ ਕਿਸੇ ਭਾਗ ਵਿੱਚ ਤਬਦੀਲੀ ਲਈ ਇੱਕ ਨਵਾਂ ਟੈਸਟ ਅਤੇ ਪ੍ਰਮਾਣੀਕਰਣ ਅਤੇ ਇੱਕ ਨਵਾਂ ਕੋਡ ਤਿਆਰ ਕਰਨਾ ਹੋਵੇਗਾ।

 

4.   ਪੀਪੀਈ (ਬਾਡੀ ਕਵਰਆਲ ਫਾਰ ਕੋਵਡ -1) ਕਪੜੇ ਨਿਰਮਾਤਾ ਜਾਂ ਤਾਂ ਇੰਡੇਲੀਬਲ ਸਿਆਹੀ ਵਿੱਚ ਛਾਪੇਗਾ, ਜਾਂ ਇਕ ਟੈਂਪਰ-ਪਰੂਫ ਸਟੀਕਰ ਪੀਪੀਈ ਦੇ ਅੰਦਰਲੇ ਹਿੱਸੇ ਤੇ ਲਗਾਏਗਾ, ਹੇਠ ਲਿਖੀਆਂ ਗੱਲਾਂ ਨਾਲ;

 

(i)         ਨਿਰਮਾਤਾ ਦਾ ਨਾਮ:

(ii)        ਸੀਟਰਾ / ਡੀਆਰਡੀਈ ਵਿਲੱਖਣ ਪ੍ਰਮਾਣੀਕਰਨ ਕੋਡ (ਯੂ. ਸੀ. ਸੀ.)

(iii)       ਟੈਸਟ ਸਟੈਂਡਰਡ

(iv)       ਨਿਰਮਾਣ / ਬੈਚ ਨੰਬਰ ਦੀ ਮਿਤੀ

(v)        [ਆਰਡਰ: ਐੱਚਐੱਲਐੱਲ ਲਾਈਫ ਕੇਅਰ ਲਿਮਿਟਿਡ] ਜੇ ਸਮੱਗਰੀ ਐੱਚ.ਐੱਲ.ਐੱਲ. ਲਾਈਫ ਕੇਅਰ ਨੂੰ ਦਿੱਤੀ ਜਾਂਦੀ ਹੈ। ਰਾਜ ਸਰਕਾਰ ਅਤੇ ਹੋਰ ਥੋਕ ਖਰੀਦ ਏਜੰਸੀਆਂ ਜੇ ਅਜਿਹੀ ਇੱਛਾ ਰੱਖਦੀਆਂ ਹਨ ਤਾਂ ਅਜਿਹੀ ਜ਼ਰੂਰਤ ਤੇ ਜ਼ੋਰ ਦੇ ਸਕਦੀਆਂ ਹਨ। ਇਹ ਰਿਟੇਲ ਆਰਡਰ ਲਈ ਲਾਜ਼ਮੀ ਨਹੀਂ।

 

5.    ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ, ਨਿਰਮਾਤਾ ਦੁਆਰਾ ਲਗਾਤਾਰ  ਸਪਲਾਈ ਕੀਤੀ ਜਾਂਦੀ ਲਾਟ ਤੋਂ ਟੈਸਟ ਦੀ ਤਰਤੀਬ ਦੇ ਸਬੰਧ ਵਿੱਚ ਨਮੂਨੇ ਇਕੱਤਰ ਕਰਨ ਦੀ ਯੋਜਨਾ ਤਿਆਰ ਕਰੇਗੀ। ਕਿਸੇ ਕੇਸ ਵਿੱਚ ਹੋ ਸਕਦਾ ਹੈ ਕਿ ਬੇਤਰਤੀਬੇ ਨਾਲ ਇਕੱਠੇ ਕੀਤੇ ਗਏ ਟੈਸਟ ਦੇ ਨਮੂਨੇ ਸਮੇਂ ਸਮੇਂ ਤੇ ਜਾਂਚ ਲਈ ਸੀਟਰਾ ਜਾਂ ਡੀਆਰਡੀਈ ਨੂੰ ਭੇਜੇ ਜਾ ਸਕਦੇ ਹਨ। ਮਨਜ਼ੂਰੀ ਪ੍ਰਕਿਰਿਆ ਆਦਿ ਸਬੰਧੀ ਅਗਲੇਰੀ ਕਾਰਵਾਈ ਐੱਚਐੱਲਐੱਲ ਲਾਈਫਕੇਅਰ ਦੁਆਰਾ ਤਿਆਰ ਕੀਤੀ ਜਾ ਸਕਦੀ ਹੈ।  ਹੋਰ ਰਾਜ / ਕੇਂਦਰ ਸਰਕਾਰ ਦੀਆਂ ਏਜੰਸੀਆਂ ਬੇਤਰਤੀਬੇ ਨਮੂਨਾ ਇਕੱਠਾ ਕਰਨ ਪ੍ਰੋਟੋਕੋਲ ਅਤੇ ਗੁਣਵਤਾ ਦੀ ਭਰੋਸੇਯੋਗ ਯੋਜਨਾ ਨੂੰ ਵੀ ਤਿਆਰ ਕਰ ਸਕਦੀਆਂ ਹਨ।  ਕੁਆਲਟੀ ਕੰਟਰੋਲ ਅਤੇ ਐਸ਼ੋਰੈਂਸ ਯੋਜਨਾ ਦਾ ਚੰਗੀ ਤਰ੍ਹਾਂ ਪ੍ਰਚਾਰ ਹੋ ਸਕਦਾ ਹੈ ਅਤੇ ਸਾਰੇ ਸਪਲਾਇਰਾਂ ਨੂੰ ਲਿਖਤੀ ਤੌਰ ਤੇ ਸੂਚਿਤ ਕੀਤਾ ਜਾ ਸਕਦਾ ਹੈ।

 

ਇਹ ਵਿਧੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਜਾ ਸਕਦੀ ਹੈ। ਸੀਟਰਾ / ਡੀਆਰਡੀਈ ਪ੍ਰਮਾਣਿਤ ਬਾਡੀ ਕਵਰਆਲਸ ਨਿਰਮਾਤਾਵਾਂ ਅਤੇ ਐੱਚਐੱਲਐੱਲ ਲਾਈਫਕੇਅਰ ਦੀ ਜਾਣਕਾਰੀ ਲਈ ਤੁਰੰਤ ਅਧਾਰ ਤੇ ਕੋਡ ਤਿਆਰ ਕਰ ਸਕਦਾ ਹੈ।

 

 (ਨਿਹਾਰ ਰੰਜਨ ਦਾਸ਼)

 ਸੰਯੁਕਤ ਸਕੱਤਰ

 

 ਸਰਕੁਲਰ ਲਈ ਕਾਪੀ:

 

1. ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ, ਕੋਇੰਬਟੂਰ

2. ਡਾਇਰੈਕਟਰ, ਰੱਖਿਆ ਖੋਜ ਅਤੇ ਵਿਕਾਸ ਸਥਾਪਨਾ, ਗਵਾਲੀਅਰ

3.ਸੀਐੱਮਡੀ, ਮੈਸਰਜ਼ ਐਚਐਲਐਲ ਲਾਈਫਕੇਅਰ ਲਿਮਿਟਿਡ, ਕੈਂਪ ਆਫਿਸ: ਦਿੱਲੀ ਅਤੇ ਐੱਚ ਓ: ਤ੍ਰਿਵੇਂਦਰਮ (ਨਿਰਦੇਸ਼ਾਂ ਦੀ ਇਕ ਕਾਪੀ ਸਪਲਾਇਰਾਂ ਨੂੰ ਦਿੱਤੀ ਜਾ ਸਕਦੀ ਹੈ, ਜਿਸ ਤੇ ਬਾਡੀ ਕਵਰੇਆਲਜ਼ ਦੇ ਆਦੇਸ਼ ਜ਼ਰੂਰੀ ਪਾਲਣਾ ਲਈ ਦਿੱਤੇ ਗਏ ਹਨ)

 4.ਟੈਕਸਟਾਈਲ ਕਮਿਸ਼ਨਰ, ਮੁੰਬਈ

 5.ਨੋਟਿਸ ਬੋਰਡ: ਟੈਕਸਟਾਈਲ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ

 

ਸੂਚਿਤ ਕਰਨ ਲਈ ਕਾਪੀ:

ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਨਿਰਮਾਣ ਭਵਨ, ਨਵੀਂ ਦਿੱਲੀ

 

*****



(Release ID: 1656640) Visitor Counter : 111


Read this release in: English , Telugu