ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਨੇ ਬਿਹਾਰ ਦੇ ਕੋਇਲਵਰ (ਭੋਜਪੁਰ ਜ਼ਿਲ੍ਹਾ)ਵਿੱਚ 1.64 ਕਰੋੜ ਰੁਪਏ ਦੇ ਆਰਈਸੀ ਸੀਐੱਸਆਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
Posted On:
19 SEP 2020 11:33AM by PIB Chandigarh
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ ਕੇ ਸਿੰਘ ਨੇ ਬਿਹਾਰ ਦੇ ਕੋਇਲਵਰ ਵਿੱਚ ਆਰਈਸੀ ਲਿਮਿਟਿਡ (ਸਾਬਕਾ ਗ੍ਰਾਮੀਣ ਬਿਜਲੀਕਰਨ ਕਾਰਪੋਰੇਸ਼ਨ) ਦੇ 1.64 ਕਰੋੜ ਰੁਪਏ ਦੀ ਲਾਗਤ ਵਾਲੇ ਸੀਐੱਸਆਰ ਪ੍ਰੋਜੈਕਟਾਂ ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕੀਤਾ। ਇਸ ਵਿੱਚ ਕੁੱਲ 14 ਯੋਜਨਾਵਾਂ ਸਨ, ਜਿਸ ਵਿੱਚ ਪੀਸੀਸੀ ਸੜਕਾਂ ਦੀ ਉਸਾਰੀ ਲਈ 8 , ਐੱਲਈਡੀ / ਸੋਲਰ ਅਤੇ ਉੱਚ ਮਾਸਟ ਲਾਈਟਾਂ ਲਗਾਉਣ ਦੀਆਂ 3 ਯੋਜਨਾਵਾਂ, 3 ਕਮਿਊਨਿਟੀ ਹਾਲਾਂ ਦਾ ਨਿਰਮਾਣ ਸ਼ਾਮਲ ਸਨ। ਪ੍ਰੋਜੈਕਟ ਦਾ ਮੁੱਖ ਉਦੇਸ਼ ਭੋਜਪੁਰ ਜ਼ਿਲ੍ਹੇ ਦੇ ਕੋਇਲਵਰ ਬਲਾਕ ਦੇ ਪਿੰਡਾਂ ਵਿੱਚ ਵਿਕਾਸ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਅਤੇ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਹੈ।ਸੀਐੱਮਡੀ, ਸ਼੍ਰੀ ਐੱਸ ਕੇ ਗੁਪਤਾ, ਡਾਇਰੈਕਟਰ (ਵਿੱਤ), ਸ਼੍ਰੀ ਅਜੈ ਚੌਧਰੀ, ਆਰਈਸੀ ਈਡੀ, ਸ਼੍ਰੀ ਆਰ ਲਕਸ਼ਮਣ ਆਈਏਐੱਸ ਇਸ ਮੌਕੇ‘ਤੇ ਮੌਜੂਦ ਸਨ।
*******
ਆਰਸੀਜੇ/ਐੱਮ
(Release ID: 1656633)
Visitor Counter : 146