ਰੇਲ ਮੰਤਰਾਲਾ
ਯਾਤਰੀ ਰੇਲ ਦੇ ਡੱਬਿਆਂ ਦਾ ਆਈਸੋਲੇਸ਼ਨ ਵਾਰਡਾਂ ਵਿੱਚ ਤਬਾਦਲਾ
Posted On:
18 SEP 2020 5:32PM by PIB Chandigarh
ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਸਾਲ 2020 ਦੇ ਮਾਰਚ, ਅਪ੍ਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਭਾਰਤੀ ਰੇਲਵੇਸ ਨੇ 5,601 ਡੱਬਿਆਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕੀਤਾ ਹੈ। ਜ਼ੋਨਲ ਰੇਲਵੇ ਕ੍ਰਮ ਅਨੁਸਾਰ ਇਨ੍ਹਾਂ ਕੋਚਾਂ ਦੇ ਅਜਿਹੇ ਤਬਾਦਲੇ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:
ਲੜੀ ਨੰ.
|
ਜ਼ੋਨਲ ਰੇਲਵੇ
|
ਆਈਸੋਲੇਸ਼ਨ ਕੋਚਾਂ ਵਿੱਚ ਤਬਦੀਲ ਕੀਤੇ ਗਏ ਕੋਚ
|
1
|
ਕੇਂਦਰੀ ਰੇਲਵੇ
|
482
|
2
|
ਪੂਰਬੀ ਰੇਲਵੇ
|
381
|
3
|
ਪੂਰਬੀ ਕੇਂਦਰੀ ਰੇਲਵੇ
|
269
|
4
|
ਪੂਰਬੀ ਤਟੀ ਰੇਲਵੇ
|
262
|
5
|
ਉੱਤਰ ਰੇਲਵੇ
|
897
|
6
|
ਉੱਤਰ ਕੇਂਦਰੀ ਰੇਲਵੇ
|
141
|
7
|
ਉੱਤਰ ਪੂਰਬੀ ਰੇਲਵੇ
|
217
|
8
|
ਉੱਤਰ–ਪੂਰਬੀ ਸੀਮਾਂਤ ਰੇਲਵੇ
|
315
|
9
|
ਉੱਤਰ ਪੱਛਮੀ ਰੇਲਵੇ
|
266
|
10
|
ਦੱਖਣ ਰੇਲਵੇ
|
573
|
11
|
ਦੱਖਣ ਕੇਂਦਰੀ ਰੇਲਵੇ
|
486
|
12
|
ਦੱਖਣ ਪੂਰਬੀ ਰੇਲਵੇ
|
338
|
13
|
ਦੱਖਣ ਪੂਰਬੀ ਕੇਂਦਰੀ ਰੇਲਵੇ
|
111
|
14
|
ਦੱਖਣ ਪੱਛਮੀ ਰੇਲਵੇ
|
320
|
15
|
ਪੱਛਮੀ ਰੇਲਵੇ
|
410
|
16
|
ਪੱਛਮੀ ਕੇਂਦਰੀ ਰੇਲਵੇ
|
133
|
|
ਕੁੱਲ ਜੋੜ
|
5601
|
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਰੇਲ ਦੇ ਇਨ੍ਹਾਂ ਵਿਸ਼ੇਸ਼ ਕੋਚਾਂ ਦੀ ਵਰਤੋਂ ਰਾਜ ਸਰਕਾਰਾਂ ਦੁਆਰਾ ਕੇਵਲ ਤਦ ਹੀ ਕੀਤੀ ਜਾਂਦੀ ਹੈ, ਜਦੋਂ ਉਨ੍ਹਾਂ ਦੀਆਂ ਆਪਣੀਆਂ ਮੈਡੀਕਲ ਸੁਵਿਧਾਵਾਂ ਪੂਰੀ ਤਰ੍ਹਾਂ ਭਰ ਗਈਆਂ ਹੋਣ। ਭਾਰਤੀ ਰੇਲਵੇ ਨੇ ਅੱਜ ਤੱਕ ਰਾਜ ਸਰਕਾਰਾਂ (ਦਿੱਲੀ–503, ਉੱਤਰ ਪ੍ਰਦੇਸ਼–270 ਅਤੇ ਬਿਹਾਰ–40) ਦੀ ਬੇਨਤੀ ਦੇ ਆਧਾਰ ਉੱਤੇ 813 ਕੋਚ ਮੁਹੱਈਆ ਕਰਵਾਏ ਹਨ।
ਇਨ੍ਹਾਂ ਕੋਚਾਂ ਨੂੰ ਕੋਵਿਡ ਕੇਅਰ ਕੋਚਾਂ ਵਿੱਚ ਤਬਦੀਲ ਕਰਨ ਲਈ ਕੁਝ ਮਾਮੂਲੀ ਫੇਰ–ਬਦਲ ਕਰਨੇ ਪੈਂਦੇ ਹਨ; ਜਿਵੇਂ ਵਿਚਕਾਰਲੀ ਬਰਥ ਕੱਢ ਦਿੱਤੀ ਜਾਂਦਾ ਹੈ ਅਤੇ ਇੱਕ ਪਖਾਨੇ ਨੂੰ ਸ਼ਾਵਰ–ਰੂਮ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਇਸ ਦੇ ਨਾਲ ਮੈਡੀਕਲ ਸੁਵਿਧਾਵਾਂ ਤੇ ਹੋਰ ਵਸਤਾਂ ਦੀ ਵਿਵਸਥਾ ਵੀ ਕਰਨੀ ਪੈਂਦਾ ਹੈ। ਅਜਿਹੇ ਫੇਰ–ਬਦਲ ਕਰਨ ਤੇ ਆਕਸੀਜਨ ਦੇ ਸਿਲੰਡਰਾਂ ਤੇ ਹੋਰ ਵਸਤਾਂ ਸਮੇਤ ਮੈਡੀਕਲ ਸੁਵਿਧਾਵਾਂ ਦੀ ਵਿਵਸਥਾ ਕਰਨ ਲਈ ਹਰੇਕ ਕੋਚ ਉੱਤੇ 60,000/– ਰੁਪਏ ਦਾ ਖ਼ਰਚਾ ਆਉਂਦਾ ਹੈ। ਕੋਵਿਡ ਕੇਅਰ ਕੋਚਾਂ ਵਿੱਚ ਹਰੇਕ ਮਰੀਜ਼ ਉੱਤੇ ਲਗਭਗ 7,000/– ਰੁਪਏ ਦਾ ਖ਼ਰਚ ਹੁੰਦਾ ਹੈ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।
*****
ਡੀਜੇਐੱਨ/ਐੱਮਕੇਵੀ
(Release ID: 1656507)