ਰੇਲ ਮੰਤਰਾਲਾ
ਰੇਲਵੇ ਪ੍ਰੋਜੈਕਟਸ
Posted On:
18 SEP 2020 5:31PM by PIB Chandigarh
ਰੇਲਵੇ ਪ੍ਰੋਜੈਕਟ ਰਾਜ–ਕ੍ਰਮ ਅਨੁਸਾਰ ਨਹੀਂ, ਸਗੋਂ ਜ਼ੋਨਲ ਰੇਲਵੇ–ਕ੍ਰਮ ਅਨੁਸਾਰ ਮਨਜ਼ੂਰ ਕੀਤੇ ਜਾਂਦੇ ਹਨ ਕਿਉਕਿ ਭਾਰਤੀ ਰੇਲਵੇ ਦਾ ਨੈੱਟਵਰਕ ਵਿਭਿੰਨ ਰਾਜਾਂ ਦੀਆਂ ਹੱਦਾਂ ’ਚ ਫੈਲਿਆ ਹੋਇਆ ਹੈ। ਭਾਰਤੀ ਰੇਲਵੇ ਨੇ 513 ਰੇਲਵੇ ਪ੍ਰੋਜੈਕਟ (ਨਵੀਂ ਲਾਈਨ ਵਿਛਾਉਣ, ਗੇਜ ਪਰਿਵਰਤਨ ਕਰਨ ਤੇ ਦੋਹਰੀ ਪਟੜੀ ਵਿਛਾਉਣ ਦੇ ਕੰਮਾਂ ਲਈ) ਸ਼ੁਰੂ ਕੀਤੇ ਹਨ। ਇਹ ਪ੍ਰੋਜੈਕਟ ਯੋਜਨਾਬੰਦੀ / ਮਨਜ਼ੂਰੀ / ਕੰਮ ਨਿਪਟਾਉਣ ਦੇ ਵਿਭਿੰਨ ਪੜਾਵਾਂ ਵਿੱਚ ਹਨ। ਲਾਗਤਾਂ ਤੇ ਖ਼ਰਚਿਆਂ ਸਮੇਤ ਪ੍ਰੋਜੈਕਟ–ਕ੍ਰਮ ਅਨੁਸਾਰ ਵੇਰਵੇ ਭਾਰਤੀ ਰੇਲਵੇ ਦੀ ਵੈੱਬਸਾਈਟ ਉੱਤੇ ਉਪਲਬਧ ਹਨ www.indianrailways.gov.in >ਰੇਲ ਮੰਤਰਾਲਾ > ਰੇਲਵੇ ਬੋਰਡ > ਭਾਰਤੀ ਰੇਲਵੇ ਬਾਰੇ >ਰੇਲਵੇ ਬੋਰਡ ਡਾਇਰੈਕਟੋਰੇਟਸ >ਵਿੱਤ (ਬਜਟ) >ਰੇਲਵੇਸ >ਪਿੰਕ ਬੁੱਕ (ਸਾਲ) >ਰੇਲਵੇ–ਕ੍ਰਮ ਅਨੁਸਾਰ ਕਾਰਜ, ਮਸ਼ੀਨਰੀ ਅਤੇ ਰੋਲਿੰਗ ਸਟੌਕ ਪ੍ਰੋਗਰਾਮ।
ਰੇਲਵੇ ਪ੍ਰੋਜੈਕਟ(ਟਾਂ) ਦਾ ਮੁਕੰਮਲ ਹੋਣਾ ਵਿਭਿੰਨ ਪੱਖਾਂ ਜਿਵੇਂ ਰਾਜ ਸਰਕਾਰ ਦੁਆਰਾ ਜ਼ਮੀਨ ਦਾ ਤੁਰੰਤ ਅਕਵਾਇਰ ਕਰਨ, ਵਣ ਵਿਭਾਗ ਦੇ ਅਧਿਕਾਰੀਆਂ ਦੁਆਰਾ ਵਣ ਕਲੀਅਰੈਂਸ, ਖ਼ਰਾਬ ਉਪਯੋਗਤਾਵਾਂ ਨੂੰ ਬਦਲਣ, ਵਿਭਿੰਨ ਅਥਾਰਿਟੀਆਂ ਤੋਂ ਵਿਧਾਨਕ ਮਨਜ਼ੂਰੀਆਂ, ਇਲਾਕੇ ਦੀਆਂ ਭੂ–ਵਿਗਿਆਨਕ ਤੇ ਟੌਪੋਗ੍ਰਾਫ਼ੀਕਲ ਸ਼ਰਤਾਂ, ਪ੍ਰੋਜੈਕਟ ਸਥਾਨ ਦੇ ਖੇਤਰ ਦੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ, ਜਲਵਾਯੂ ਪਰਿਵਰਤਨ ਆਦਿ ਕਾਰਨ ਖ਼ਾਸ ਪ੍ਰੋਜੈਕਟ–ਸਥਾਨ ਲਈ ਇੱਥ ਸਾਲ ਵਿੱਚ ਕੰਮਕਾਜੀ ਮਹੀਨਿਆਂ ਦੀ ਗਿਣਤੀ ਉੱਤੇ ਨਿਰਭਰ ਹੁੰਦੀ ਹੈ ਅਤੇ ਇਹ ਸਾਰੇ ਪੱਖ ਹਰੇਕ ਪ੍ਰੋਜੈਕਟ ਅਨੁਸਾਰ ਵੱਖੋ–ਵੱਖਰੇ ਹੁੰਦੇ ਹਨ ਅਤੇ ਪ੍ਰੋਜੈਕਟ(ਟਾਂ) ਦੇ ਮੁਕੰਮਲ ਹੋਣ ਦੇ ਸਮੇਂ ਨੂੰ ਪ੍ਰਭਾਵਿਤ ਕਰਦੇ ਹਨ।
ਬੁਨਿਆਦੀ ਢਾਂਚੇ ਤੇ ਸੁਰੱਖਿਆ ਕਾਰਜਾਂ ਲਈ ਔਸਤ ਸਲਾਨਾ ਬਜਟ ਰਾਸ਼ੀ ਨੂੰ ਸਲਾਨਾ 11,527 ਕਰੋੜ ਰੁਪਏ (2009–14 ਦੌਰਾਨ) ਤੋਂ ਵਧਾ ਕੇ ਸਾਲ 2014–19 ਦੌਰਾਨ 26,026 ਕਰੋੜ ਰੁਪਏ ਸਲਾਨਾ ਕਰ ਦਿੱਤਾ ਗਿਆ ਹੈ; ਜੋ ਕਿ 2009–14 ਦੀ ਔਸਤ ਸਲਾਨਾ ਬਜਟ ਰਾਸ਼ੀ ਤੋਂ 126% ਵੱਧ ਹੈ। ਸਾਲ 2019–20 ਦੌਰਾਨ ਬਜਟ ਰਾਸ਼ੀ ਨੂੰ ਵਧਾ ਕੇ 39,836 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜੋ ਕਿ 2009–14 ਦੀ ਔਸਤ ਸਲਾਨਾ ਬਜਟ ਰਾਸ਼ੀ ਤੋਂ 245% ਵੱਧ ਹੈ ਅਤੇ ਇਹ ਬੁਨਿਆਦੀ ਢਾਂਚੇ ਤੇ ਸੁਰੱਖਿਆ ਕਾਰਜਾਂ ਲਈ ਕਿਸੇ ਵੀ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ ਖ਼ਰਚਾ ਵੀ ਹੈ।
ਇਹ ਜਾਣਕਾਰੀ ਅੱਜ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।
*****
ਡੀਜੇਐੱਨ/ਐੱਮਕੇਵੀ
(Release ID: 1656505)
Visitor Counter : 132