ਰੇਲ ਮੰਤਰਾਲਾ
ਅਯੁੱਧਿਆ ਰੇਲਵੇ ਸਟੇਸ਼ਨ ਦਾ ਅੱਪਗ੍ਰੇਡੇਸ਼ਨ ਤੇ ਆਧੁਨਿਕੀਕਰਣ
प्रविष्टि तिथि:
18 SEP 2020 5:29PM by PIB Chandigarh
‘ਧਾਰਮਿਕ ਤੇ ਸਭਿਆਚਾਰਕ ਮਹੱਤਵ ਵਾਲੇ ਸਟੇਸ਼ਨਾਂ ਦੇ ਵਿਕਾਸ ਨਾਲ ਸਬੰਧਿਤ ਸਰਕੂਲੇਟਿੰਗ ਖੇਤਰ ਅਤੇ ਸਟੇਸ਼ਨ ਦੇ ਅਯੁੱਧਿਆ ਦੇ ਮੁੜ–ਵਿਕਾਸ ਆਦਿ’ ਨਾਂਅ ਦੇ ਕਾਰਜ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਾਰਜ ਦੀ ਲਾਗਤ 104.77 ਕਰੋੜ ਰੁਪਏ ਹੈ। ਕੁੱਲ ਖ਼ਰਚਾ 20.61 ਕਰੋੜ ਰੁਪਏ ਹੋ ਗਿਆ ਹੈ। ਵਿੱਤ ਵਰ੍ਹੇ 2020–21 ਲਈ ਖ਼ਰਚਾ 18.16 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਾਲੀ ਏਜੰਸੀ M/S ਰਾਈਟਸ ਲਿਮਿਟਿਡ ਹੈ।
ਕੰਮ ਦੇ ਖੇਤਰ ਵਿੱਚ ਨਵੇਂ ਸਟੇਸ਼ਨ ਦੀ ਇਮਾਰਤ, ਦੋ ਨਵੇਂ ਆਧੁਨਿਕ ਫ਼ੁਟ ਓਵਰ ਬ੍ਰਿਜਸ ਦੀ ਵਿਵਸਥਾ, ਸਾਰੇ ਮੌਜੂਦਾ ਪਲੈਟਫ਼ਾਰਮਾਂ ਦੇ ਸੁਧਾਰ, ਮੌਜੂਦਾ ਸਰਕੂਲੇਟਿੰਗ ਖੇਤਰਾਂ ਦੇ ਵਿਕਾਸ, ਸੋਧੇ ਸਾਈਨ ਬੋਰਡ ਦਾ ਇੰਤਜ਼ਾਮ ਕਰਨਾ ਆਦਿ ਸ਼ਾਮਲ ਹਨ।
ਇਹ ਕੰਮ ਪ੍ਰਗਤੀ ਅਧੀਨ ਹੈ ਤੇ ਅਤੇ ਇਸ ਦੇ ਵਿੱਤ ਵਰ੍ਹੇ 2021–22 ਦੌਰਾਨ ਮੁਕੰਮਲ ਕੀਤੇ ਜਾਣ ਦੀ ਯੋਜਨਾ ਹੈ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।
*****
ਡੀਜੇਐੱਨ/ਐੱਮਕੇਵੀ
(रिलीज़ आईडी: 1656504)
आगंतुक पटल : 227