ਟੈਕਸਟਾਈਲ ਮੰਤਰਾਲਾ

ਮਾਰਕਿਟ ਲਿੰਕਡ ਫੋਕਸ ਉਤਪਾਦ ਸਕੀਮ

Posted On: 18 SEP 2020 5:12PM by PIB Chandigarh

ਮਾਰਕਿਟ ਲਿੰਕਡ ਫੋਕਸ ਪ੍ਰੋਡਕਟਸ ਸਕੀਮ (ਐੱਮਐੱਲਐੱਫਪੀਐੱਸ) ਵਿਦੇਸ਼ੀ ਵਪਾਰ ਨੀਤੀ 2009-14 ਦੇ ਉਪਬੰਧਾਂ ਅਧੀਨ ਲਾਗੂ ਕੀਤੀ ਜਾ ਰਹੀ ਯੋਜਨਾ ਸੀ, ਜਿਸ ਨੂੰ 31.03.2015 ਤੱਕ ਵਧਾ ਦਿੱਤਾ ਗਿਆ ਸੀ।  ਇਹ ਯੋਜਨਾ ਹੁਣ 01.04.2015 ਤੋਂ ਨਿਰਯਾਤ ਲਈ ਕੰਮ ਨਹੀਂ ਕਰ ਰਹੀ, ਕਿਉਂਕਿ ਨਵੀਂ ਐੱਫਟੀਪੀ 2015-20 ਨੂੰ 01.04.2015 ਤੋਂ ਵਪਾਰੀ ਨਿਰਯਾਤ ਇੰਡੀਆ ਸਕੀਮ (ਐੱਮਈਆਈਐੱਸ) ਦੇ ਨਾਮ ਤੇ ਸ਼ੁਰੂ ਕੀਤਾ ਗਿਆ ਹੈ।

 

ਕੋਵਿਡ-19 ਦੇ ਗੰਭੀਰ ਨਤੀਜਿਆਂ ਤੋਂ ਟੈਕਸਟਾਈਲ ਸੈਕਟਰ ਨੂੰ ਬਾਹਰ ਕੱਢਣ ਲਈ ਟੈਕਸਟਾਈਲ ਮੰਤਰਾਲੇ ਨੇ ਟੈਕਸਟਾਈਲ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਅਤੇ  ਉਦਯੋਗਾਂ ਨਾਲ ਸਬੰਧਿਤ ਹੋਰ ਹਿਤਧਾਰਕਾਂ ਨਾਲ ਮਿਲ ਕੇ ਸੰਭਾਵਿਤ ਟੈਕਸਟਾਈਲ ਅਤੇ ਸਜਾਵਟੀ ਕੱਪੜਾ ਨਿਰਯਾਤ ਉਤਪਾਦਾਂ ਦੀ ਸੂਚੀ ਨੂੰ ਅੰਤਮ ਰੂਪ ਦੇਣ ਲਈ ਇਕ ਸਿੰਪੋਜੀਅਮ ਕਰਵਾਇਆ ਜਿਸ ਸਦਕਾ ਬਰਾਮਦ ਵਧਾਈ ਜਾ ਸਕਦੀ ਹੈ। ਸੰਭਾਵਿਤ ਨਿਰਯਾਤ ਉਤਪਾਦਾਂ ਦੀ ਸੂਚੀ ਸਬੰਧਿਤ ਦੇਸ਼ਾਂ ਵਿੱਚ ਸੰਭਾਵਿਤ ਖਰੀਦਦਾਰਾਂ ਦੀ ਪਛਾਣ ਲਈ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਨਾਲ ਸਾਂਝੀ ਕੀਤੀ ਗਈ ਸੀ।  ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਮਾਰਕਿਟ ਵਿਚ ਟੈਕਸਟਾਈਲ ਸੈਕਟਰ ਨੂੰ ਪ੍ਰਤੀਯੋਗੀ ਬਣਾਉਣ ਲਈਸਾਰੇ ਟੈਕਸਾਂ / ਲੇਵੀ ਆਦਿ ਦੀ ਛੂਟ ਦੇ ਕੇ, ਸਰਕਾਰ ਨੇ ਆਰਓਐੱਸਸੀਟੀਐੱਲ (ਰਾਜ ਅਤੇ ਕੇਂਦਰੀ ਟੈਕਸਾਂ ਅਤੇ ਲੇਵੀ ਦੀ ਰਿਬੇਟ) ਯੋਜਨਾ ਨੂੰ ਉਦੋਂ ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਆਰਓਐੱਸਸੀਟੀਐੱਲ ਸਕੀਮ ਨੂੰ ਨਿਰਯਾਤ ਉਤਪਾਦ ਤੇ ਡਿਊਟੀਸ ਅਤੇ ਟੈਕਸ ਦੀ ਵਾਪਸੀ ਸਕੀਮ ਦੇ ਨਾਲ ਮਿਲਾਇਆ ਨਹੀਂ ਜਾਂਦਾ।  ਇਸ ਮੰਤਵ ਲਈ, ਸਰਕਾਰ ਨੇ ਆਰਓਐੱਸਸੀਟੀਐੱਲ ਸਕੀਮ ਅਧੀਨ ਡਿਊਟੀ ਕਰੈਡਿਟ ਸਕ੍ਰਿਪਸ ਜਾਰੀ ਕਰਨ ਲਈ ਵਿੱਤ ਵਰ੍ਹੇ 2020-21 ਲਈ 7398 ਕਰੋੜ ਰੁਪਏ ਦੇ ਅਡਹਾਕ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ।  ਇਸ ਤੋਂ ਇਲਾਵਾ, ਐੱਮਐੱਮਐੱਫ ਸੈਕਟਰ ਵਿਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਪੀਟੀਏ ਤੇ ਐਂਟੀ-ਡੰਪਿੰਗ ਡਿਊਟੀ ਹਟਾ ਦਿੱਤੀ ਹੈ, ਜੋ ਐੱਮਐੱਮਐੱਫਫਾਈਬਰ ਅਤੇ ਧਾਗੇ ਦੇ ਨਿਰਮਾਣ ਲਈ ਇੱਕ ਕੱਚਾ ਮਾਲ ਹੈ। ਵਪਾਰ ਤੇ ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਇਸ ਮੰਤਰਾਲੇ ਨੇ ਉਦਯੋਗ ਦੇ ਹਿਤਧਾਰਕਾਂ ਦੁਆਰਾ ਸਮੇਂ-ਸਮੇਂਤੇ ਜਲਦੀ ਨਿਪਟਾਰੇ ਲਈ ਉਠਾਏ ਗਏ ਵਪਾਰ ਸੁਵਿਧਾ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਗੌਰ ਕੀਤਾ ਹੈ।

 

ਪਿਛਲੇ ਤਿੰਨ ਸਾਲਾਂ ਦੌਰਾਨ, ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਨੂੰ ਨਿਰਯਾਤ ਕੀਤੇ ਟੈਕਸਟਾਈਲ ਉਤਪਾਦਾਂ ਦੇ ਸਾਲ ਅਤੇ ਉਤਪਾਦ-ਅਧਾਰਿਤ ਵੇਰਵੇ ਹੇਠ ਦਿੱਤੇ ਅਨੁਸਾਰ ਹਨ:-

 

 (I) ਅਮਰੀਕਾ ਨਿਰਯਾਤ ਕੀਤੇ ਗਏ ਟੈਕਸਟਾਈਲ ਉਤਪਾਦ:-

(ਮਿਲਿਅਨ ਯੂਐੱਸ ਡਾਲਰ ਵਿੱਚ)

 

2017-18

2018-19

2019-20

ਰੈਡੀਮੇਡ ਗਾਰਮੈਂਟ

3864.30

4165.66

4227.30

ਸੂਤੀ ਕੱਪੜਾ

2090.39

2289.11

2254.72

ਮਨੁੱਖ ਦੁਆਰਾ ਬਣਾਏ ਕੱਪੜੇ

537.48

599.93

550.21

ਉੱਨ ਅਤੇ ਵੂਲਨ ਟੈਕਸਟਾਈਲ

7.63

6.84

7.77

ਰੇਸ਼ਮ ਉਤਪਾਦ

13.79

20.20

26.65

ਗਲੀਚੇ

733.24

808.01

774.76

ਜੂਟ ਉਤਪਾਦ

70.60

70.41

74.80

ਕੁੱਲ ਟੈਕਸਟਾਈਲ ਅਤੇ ਕਪੜੇ

7317.43

7960.16

7916.21

 

ਸਰੋਤ: ਡੀਜੀਸੀਆਈਐੱਸ

(II) ਯੂਰਪੀਅਨ ਦੇਸ਼ਾਂ ਨੂੰ ਟੈਕਸਟਾਈਲ ਉਤਪਾਦ ਨਿਰਯਾਤ:

 

(ਮਿਲਿਅਨ ਯੂਐੱਸ ਡਾਲਰ ਵਿੱਚ)

 

2017-18

2018-19

2019-20

ਰੈਡੀਮੇਡ ਗਾਰਮੈਂਟ    

6444.21

6225.43

5710.68

ਸੂਤੀ ਕੱਪੜਾ

1582.29

1440.17

1339.95

ਮਨੁੱਖ ਦੁਆਰਾ ਬਣਾਏ ਕੱਪੜੇ

1510.58

1500.26

1336.71

ਉੱਨ ਅਤੇ ਵੂਲਨ ਟੈਕਸਟਾਈਲ

86.99

100.27

81.83

ਰੇਸ਼ਮ ਉਤਪਾਦ

19.31

19.82

15.65

ਗਲੀਚੇ

413.77

384.95

340.06

ਜੂਟ ਉਤਪਾਦ

89.86

92.52

101.76

ਕੁੱਲ ਟੈਕਸਟਾਈਲ ਅਤੇ ਕਪੜੇ

10147.01

9763.42

8926.64

 

ਸਰੋਤ: ਡੀਜੀਸੀਆਈਐੱਸ

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 

***

ਏਪੀਐੱਸ / ਐੱਸਜੀ / ਆਰਸੀ


(Release ID: 1656486) Visitor Counter : 128
Read this release in: English , Telugu