ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਤਹਿਤ ਸਮਾਰਟ ਸਪਲਾਈ ਮਈਅਰਮੈਂਟ ਐਂਡ ਮੌਨੀਟਰਿੰਗ ਸਿਸਟਮ ਲਈ ਗਰੈਂਡ ਆਈ ਸੀ ਟੀ ਚੈਲੇਂਜ

Posted On: 18 SEP 2020 3:48PM by PIB Chandigarh

ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਇਲੈਕਟ੍ਰੋਨਿਕਸ ਤੇ ਇਨਫੋਰਮੇਸ਼ਨ ਤਕਨਾਲੋਜੀ ਮੰਤਰਾਲੇ ਨਾਲ ਭਾਈਵਾਲੀ ਵਿੱਚ ਇੱਕ ਆਈ ਸੀ ਟੀ ਗਰੈਂਡ ਚੈਲੇਂਜ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਪੇਂਡੂ ਪੱਧਰ ਤੇ ਸਮਾਰਟ ਵਾਟਰ ਸਪਲਾਈ ਮਈਅਰਮੈਂਟ ਐਂਡ ਮੌਨੀਟਰਿੰਗ ਸਿਸਟਮ ਲਗਾਉਣ ਲਈ ਪ੍ਰਭਾਵਸ਼ਾਲੀ ਲਾਗਤ ਦੇ ਹੱਲ ਅਤੇ ਨਵੇਂ ਢੰਗ ਤਰੀਕੇ ਸਥਾਪਿਤ ਕੀਤੇ ਜਾ ਸਕਣ । ਆਈ ਸੀ ਟੀ ਗਰੈਂਡ ਚੈਲੇਂਜ ਭਾਰਤੀ ਤਕਨੀਕੀ ਸਟਾਰਟਅੱਪਸ , ਐੱਮ ਐੱਸ ਐੱਮ ਈਜ਼ , ਭਾਰਤੀ ਕੰਪਨੀਆਂ ਅਤੇ ਭਾਰਤੀ ਐੱਲ ਐੱਲ ਪੀਸ ਤੋਂ ਪ੍ਰਸਤਾਵਾਂ ਦੀ ਮੰਗ ਕਰੇਗਾ ।

ਜਲ ਜੀਵਨ ਮਿਸ਼ਨ 2024 ਦਾ ਹਰੇਕ ਪੇਂਡੂ ਘਰ ਵਿੱਚ ਪਾਣੀ ਦਾ ਟੈਪ ਕਨੈਕਸ਼ਨ ਮੁਹੱਈਆ ਕਰਨ ਦਾ ਮੰਤਵ ਹੈ । ਇਹ ਪ੍ਰੋਗਰਾਮ ਘਰ ਪਧੱਰ ਤੇ ਸੇਵਾ ਮੁਹੱਈਆ ਕਰਨ ਤੇ ਕੇਂਦਰਿਤ ਕੀਤਾ ਗਿਆ ਹੈ , ਜਿਵੇਂ ਮਿੱਥੀ ਗੁਣਵੱਤਾ ਅਤੇ ਲੋੜੀਂਦੀ ਮਾਤਰਾ ਵਿੱਚ ਲਗਾਤਾਰ ਪਾਣੀ ਸਪਲਾਈ ਕਰਨਾ । ਇਸ ਪ੍ਰੋਗਰਾਮ ਦੀ ਸਿਸਟਮੈਟਿਕ ਮੌਨੀਟਰਿੰਗ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਜ਼ਰੂਰੀ ਹੈ ਤਾਂ ਜੋ ਸੇਵਾ ਦੀ ਗੁਣਵੱਤਾ ਨੂੰ ਯਕੀਨੀ ਬਣਾਉਂਦਿਆਂ ਸੇਵਾ ਡਿਲੀਵਰੀ ਡਾਟੇ ਨੂੰ ਆਟੋਮੈਟਿਕ ਢੰਗ ਨਾਲ ਦਰਜ ਕੀਤਾ ਜਾ ਸਕੇ । ਪਾਣੀ ਸਪਲਾਈ ਬੁਨਿਆਦੀ ਢਾਂਚੇ ਦੀ ਡਿਜੀਟਲਾਈਜੇਸ਼ਨ ਦੇਸ਼ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਅਥਾਹ ਸੰਭਾਵਨਾ ਰੱਖਦਾ ਹੈ । ਇਸ ਤੋਂ ਵੀ ਜਿ਼ਆਦਾ ਮਹੱਤਵਪੂਰਨ ਹੈ ਕਿ ਇਹ ਭਵਿੱਖ ਵਿੱਚ ਚੁਣੌਤੀਆਂ ਦਾ ਪਤਾ ਲਗਾਉਣ ਤੇ ਨਜਿੱਠਣ ਵਿੱਚ ਮਦਦਗਾਰ ਹੋਵੇਗਾ ।

 

ਇਹ ਗਰੈਂਡ ਚੈਲੇਂਜ ਸਮਾਰਟ ਪੇਂਡੂ ਪਾਣੀ ਸਪਲਾਈ ਈਕੋ ਸਿਸਟਮ ਸਥਾਪਿਤ ਕਰਨ ਲਈ ਅਸਥਿਰ ਆਈ ਓ ਟੀ ਈਕੋ ਸਿਸਟਮਸ ਆਫ ਇੰਡੀਆ ਲਈ ਕਠੋਰ ਹੋਵੇਗਾ । ਇਹ ਚੈਲੇਂਜ ਜਲ ਜੀਵਨ ਮਿਸ਼ਨ ਲਈ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ ਦੇ ਨਾਲ ਨਾਲ ਹਰੇਕ ਪੇਂਡੂ ਘਰ ਵਿੱਚ ਟੈਪ ਕਨੈਕਸ਼ਨ ਲਈ ਪੋਰਟੇਬਲ ਵਾਟਰ ਸਪਲਾਈ ਨੂੰ ਵੀ ਯਕੀਨੀ ਬਣਾਏਗਾ ।


ਗਰੈਂਡ ਚੈਲੇਂਜ , ਵਿਚਾਰ ਪੱਧਰ , ਲਾਗੂ ਕਰਨ ਪੱਧਰ ਅਤੇ ਪ੍ਰੋਟੋਟਾਈਪ ਡਿਵੈਲਪਮੈਂਟ ਸਟੇਜ ਤੇ ਸਹਿਯੋਗ ਮੁਹੱਈਆ ਕਰੇਗਾ । 100 ਪਿੰਡਾਂ ਵਿੱਚ ਪਾਇਲਟ ਆਯੋਜਿਤ ਕੀਤਾ ਜਾਵੇਗਾ । ਸਭ ਤੋਂ ਵਧੀਆ ਹੱਲ ਦੇਣ ਵਾਲੇ ਨੂੰ 50 ਲੱਖ ਰੁਪਏ ਤੇ ਹਰੇਕ ਰੱਨਰ ਅੱਪ ਨੂੰ 20 ਲੱਖ ਰੁਪਏ ਦਿੱਤੇ ਜਾਣਗੇ । ਸਫ਼ਲ ਡਿਵੈਲਪਰਸ ਨੂੰ ਐੱਮ ਈ ਆਈ ਟੀ ਵਾਈ ਸਪੋਰਟੇਡ ਇਨਕੁਵੇਟਰ / ਸੀ ਓ ਈਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ ਤਾਂ ਜੋ ਉਹ ਉਹਨਾਂ ਦੀਆਂ ਸਮੱਸਿਆਵਾਂ ਲਈ ਹੱਲ ਲੱਭ ਸਕਣ । ਇਸ ਨਾਲ ਆਤਮਨਿਰਭਰ ਭਾਰਤ ਡਿਜੀਟਲ ਇੰਡੀਆ ਤੇ ਮੇਕ ਇੰਨ ਇੰਡੀਆ ਵਰਗੀਆਂ ਪਹਿਲਕਦਮੀਆਂ ਦੇ ਵਿਚਾਰਾਂ ਨੂੰ ਉਤਸ਼ਾਹ ਅਤੇ ਵਿਸ਼ਵਾਸ ਮਿਲੇਗਾ ।

 

ਚੈਲੇਂਜ ਦਾ ਵਿਸਥਾਰ http://jjm.gov.in/ ਵੈੱਬਸਾਈਟ ਤੇ ਦੇਖਿਆ ਜਾ ਸਕਦਾ ਹੈ ।


ਏ ਪੀ ਐੱਸ / ਐੱਮ ਜੀ / ਏ ਐੱਸ


(Release ID: 1656429) Visitor Counter : 185