ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐਸਆਈਸੀ ਨੇ ਅਟਲ ਬਿਮਿਤ ਕਲਿਆਣ ਯੋਜਨਾ ਤਹਿਤ ਬੇਰੁਜ਼ਗਾਰੀ ਲਾਭ ਲਈ ਦਾਅਵੇ ਦਾਖਲ ਕਰਨ ਲਈ ਨਿਰਦੇਸ਼ ਜਾਰੀ ਕੀਤੇ

Posted On: 17 SEP 2020 6:02PM by PIB Chandigarh

ਈਐਸਆਈਸੀ ਨੇ ਹਾਲ ਹੀ ਵਿੱਚ ਵਿਸਥਾਰਤ ਕੀਤੀ ਗਈ ਅਟਲ ਬੀਮਿਤ ਕਲਿਆਣ ਯੋਜਨਾ ਅਧੀਨ ਪ੍ਰਭਾਵਤ ਮੁਲਾਜ਼ਮਾਂ ਵੱਲੋਂ ਦਾਅਵੇ ਪੇਸ਼ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ  ਈਐਸਆਈ ਮੈਂਬਰਾਂ ਨੂੰ ਰਾਹਤ ਦਾ ਭੁਗਤਾਨ ਕੀਤਾ ਜਾਂਦਾ ਹੈ ਜੋ ਆਪਣੀਆਂ ਨੌਕਰੀਆਂ ਗੁਆ ਚੁਕੇ ਹਨ। ਰਾਹਤ ਪ੍ਰਾਪਤ ਕਰਨ ਦੇ ਦਾਅਵੇ www.esic.in ਵੈਬਸਾਈਟ 'ਤੇ ਆਨਲਾਈਨ ਇਕ ਹਲਫੀਆ ਬਿਆਨਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਬੈਂਕ ਖਾਤੇ ਦੇ ਵੇਰਵੇ ਸਮੇਤ ਡਾਕ ਰਾਹੀਂ  ਜਾਂ ਵਿਅਕਤੀਗਤ ਤੌਰ ਤੇ  ਈਐਸਆਈਸੀ ਦੇ ਨਾਮਜਦ ਸ਼ਾਖਾ ਚ ਦਫ਼ਤਰ ਵਿੱਚ ਜਮਾ ਕਰਵਾਏ ਜਾ ਸਕਦੇ ਹਨ। 

ਜ਼ਿਕਰਯੋਗ ਹੈ ਕਿ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ਵਿੱਚ ਈਐਸਆਈ ਕਾਰਪੋਰੇਸ਼ਨ ਅਟਲ ਬੀਮਿਤ ਕਲਿਆਣ ਯੋਜਨਾ ਦਾ ਇੱਕ ਹੋਰ ਸਾਲ ਲਈ, ਭਾਵ ਇਹ ਕਿ ਇਸ ਯੋਜਨਾ ਨੂੰ ਜੁਲਾਈ  2020 ਤੋਂ 30 ਜੂਨ, 2021 ਤੱਕ ਵਧਾਉਣ ਦਾ  ਫੈਸਲਾ ਕੀਤਾ ਗਿਆ ਹੈ।  ਕੋਵਿਡ-19 ਮਹਾਮਾਰੀ ਅਤੇ ਇਸਦੇ ਚਲਦਿਆਂ ਲਾਕਡਾਉਨ ਕਾਰਨ ਆਪਣਾ ਰੋਜ਼ਗਾਰ ਗੁਆਉਣ ਵਾਲਿਆਂ ਦਾ ਬੇਰੋਜ਼ਗਾਰੀ ਭੱਤਾ ਵੀ ਪਹਿਲੇ ਦੇ 25% ਤੋਂ ਵਧਾ ਕੇ 50% ਕਰਨ ਦਾ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਬੀਮਤ ਕਿਰਤੀਆਂ ਦੀਆਂ ਯੋਗਤਾ ਸ਼ਰਤਾਂ ਨੂੰ ਵੀ ਢਿੱਲ ਦਿੱਤੀ ਗਈ ਹੈ। ਬੇਰੋਜ਼ਗਾਰੀ ਰਾਹਤ ਭੱਤਾ ਹਾਸਲ ਕਰਨ ਦੀ ਪ੍ਰਕ੍ਰਿਆ ਜੋ ਪਹਿਲਾਂ ਬਹੁਤ ਔਖੀ ਸੀ, ਇਸਨੂੰ ਬੇਰੋਜ਼ਗਾਰ ਕਿਰਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਮਾਲਿਕਾਂ ਵੱਲੋਂ ਭਰਿਆ ਜਾਣਾ ਲਾਜ਼ਮੀ ਕੀਤਾ ਗਿਆ ਹੈ।  ਸ਼੍ਰੀ ਗੰਗਵਾਰ ਨੇ ਕਿਹਾ ਕਿ ਕਿਰਤੀਆਂ ਨੂੰ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਬੇਰੋਜ਼ਗਾਰੀ ਭੱਤਾ ਪ੍ਰਾਪਤ ਕਰਨ ਲਈ ਆਪਣਾ ਰੋਜ਼ਗਾਰ ਜਾਂ ਨੌਕਰੀਪੇਸ਼ਾ ਗੁਆਉਣ ਵਾਲੇ ਲੋਕ ਆਪਣਾ ਦਾਅਵਾ ਸਿੱਧੇ ਤੌਰ ਤੇ ਨਾਮਜਦ ਈਐਸਆਈਸੀ ਦੇ ਸ਼ਾਖਾ ਦਫਤਰ ਵਿੱਚ ਜਮਾ ਕਰਵਾ ਸਕਦੇ ਹਨ। ਰਾਹਤ ਦੀ ਵਧੀ ਹੋਈ ਦਰ ਅਤੇ ਦਾਅਵਿਆਂ ਲਈ ਅਰਜ਼ੀਆਂ ਸਬੰਧੀ ਸਹੂਲਤ ਦਾ ਲਾਭ 24 ਮਾਰਚ 2020 ਤੋਂ 31 ਦਸੰਬਰ 2020 ਤੱਕ ਰਹੇਗਾ।  ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ  ਦਿੱਤਾ ਗਿਆ ਹੈ।

ਰਾਹਤ ਦਾ ਭੁਗਤਾਨ ਸਿੱਧਾ ਮੁਲਾਜ਼ਮਾਂ ਦੇ  ਬੈਂਕ ਖਾਤਿਆਂ ਵਿੱਚ ਕੀਤਾ ਜਾਵੇਗਾ। ਕਿਰਤ ਮੰਤਰੀ ਨੇ ਈਐਸਆਈਸੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਈਐਸਆਈਸੀ ਲਗਭਗ 3.49  ਕਰੋੜ ਮੁਲਾਜ਼ਮਾਂ  ਦੀਆਂ ਪਰਿਵਾਰਕ ਇਕਾਈਆਂ ਨੂੰ ਲਾਭ ਅਤੇ  ਸੇਵਾਵਾਂ ਉਪਲਬੱਧ ਕਰਵਾ ਰਹੀ ਹੈ  ਅਤੇ ਇਸਦੇ 13.56 ਕਰੋੜ ਲਾਭਪਾਤਰੀਆਂ ਨੂੰ ਬੇਮਿਸਾਲ ਨਕਦ ਲਾਭ ਅਤੇ ਵਾਜਬ ਕੀਮਤ ਤੇ ਡਾਕਟਰੀ ਦੇਖਭਾਲ ਮੁਹੱਈਆ ਕਰਵਾ ਰਹੀ ਹੈ। ਅੱਜਇਸ ਦੇ ਬੁਨਿਆਦੀ ਢਾਂਚੇ ਵਿੱਚ ਕਈ  ਗੁਣਾ  ਵਾਧਾ ਹੋਇਆ ਹੈ।  ਇਸ ਵੇਲੇ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ 566 ਜਿਲਿਆਂ ਵਿੱਚ ਇਸਦੇ ਦਫਤਰ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ 64 ਖੇਤਰੀ ਅਤੇ ਉਪ-ਖੇਤਰੀ ਦਫਤਰ, 793 ਸ਼ਾਖਾ ਦਫਤਰ ਜਾਂ ਭੁਗਤਾਨ ਦਫਤਰ ਹਨ। ਜਦਕਿ  1520 ਡਿਸਪੈਂਸਰੀਆਂ (ਮੋਬਾਈਲ ਡਿਸਪੈਂਸਰੀਆਂ ਸਮੇਤ), 307 ਆਈਐਸਐਮ ਯੂਨਿਟ ਅਤੇ 159 ਈਐਸਆਈ ਹਸਪਤਾਲ  ਸ਼ਾਮਲ ਹਨ। 

---------------------------

 ਆਰਸੀਜੇ / ਆਈ.ਏ.



(Release ID: 1655937) Visitor Counter : 118


Read this release in: English , Urdu , Hindi , Odia , Tamil