ਕਬਾਇਲੀ ਮਾਮਲੇ ਮੰਤਰਾਲਾ
ਸਥਾਨਕ ਕਲਾਵਾਂ ਤੇ ਕਾਰੀਗਰੀ ਦੀਆਂ ਪਰੰਪਰਾਵਾਂ ਜ਼ਰੀਏ ਕਬਾਇਲੀ ਕਾਰੀਗਰਾਂ ਦੀਆਂ ਆਜੀਵਿਕਾਵਾਂ ਵਿੱਚ ਵਾਧਾ ਕਰ ਰਹੇ: ਮੱਧ ਪ੍ਰਦੇਸ਼ ਵਿੱਚ ਬਾਗ਼ ਪਿੰਟ ਟ੍ਰੇਨਿੰਗ
ਪਦਮਸ਼੍ਰੀ ਯੂਸੁਫ਼ ਖੱਤਰੀ ਨੇ ਟ੍ਰਾਈਫ਼ੈੱਡ ਪ੍ਰੋਜੈਕਟ ਅਧੀਨ ਬੜਵਾਨੀ ’ਚ ਕਬਾਇਲੀ ਕਾਰੀਗਰਾਂ ਨੂੰ ਬਾਗ਼ ਪ੍ਰਿੰਟਿੰਗ ਦੀ ਟ੍ਰੇਨਿੰਗ ਦਿੱਤੀ
Posted On:
17 SEP 2020 4:39PM by PIB Chandigarh
ਹੁਣ ਜਦੋਂ ਨੋਡਲ ਏਜੰਸੀ ਕਬਾਇਲੀ ਸਸ਼ਕਤੀਕਰਨ ਲਈ ਕੰਮ ਕਰ ਰਹੀ ਹੈ, ਟ੍ਰਾਈਫ਼ੈੱਡ (TRIFED) ਜੋਧਿਆਂ ਦੀ ਟੀਮ ਕਬਾਇਲੀ ਲੋਕਾਂ ਨੂੰ ਮੁੱਖ–ਧਾਰਾ ਦੇ ਵਿਕਾਸ ਵੱਲ ਲਿਆਉਣ ਦੇ ਆਪਣੇ ਜਤਨਾਂ ਵਿੱਚ ਅੱਗੇ ਵਧਦੀ ਜਾ ਰਹੀ ਹੈ।
ਟ੍ਰਾਈਫ਼ੈੱਡ ਦੀ ਨਿਰੰਤਰ ਜਾਰੀ ਪਹਿਲ ਮੱਧ ਪ੍ਰਦੇਸ਼ ਦੇ ਬੜਵਾਨੀ ’ਚ ਕੀਤਾ ਜਾ ਰਿਹਾ ਕੰਮ ਹੈ, ਜਿੱਥੇ ਸਥਾਨਕ ਕਬਾਇਲੀਆਂ ਨੂੰ ਬਾਗ਼, ਮਹੇਸ਼ਵਰੀ ਤੇ ਚੰਦੇਰੀ ਟੈਕਸਟਾਈਲ ਕਾਰੀਗਰੀਆਂ ਵਿੱਚ ਸਿੱਖਿਅਤ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਯਕੀਨੀ ਤੌਰ ’ਤੇ ਆਪਣੀਆਂ ਆਜੀਵਿਕਾਵਾਂ ਨੂੰ ਯਕੀਨੀ ਬਣਾ ਸਕਣ। ਕਬਾਇਲੀ ਲਾਭਾਰਥੀਆਂ ਦੇ ਪਹਿਲੇ ਬੈਚ ਨੂੰ ਟ੍ਰੇਨਿੰਗ ਬਾਗ਼–ਪਿੰਟਿੰਗ ਦੇ ਮੋਹਰੀ ਬਾਗ਼ ਪਰਿਵਾਰ ਦੇ ਪਦਮਸ਼੍ਰੀ ਯੂਸੁਫ਼ ਖੱਤਰੀ ਦੁਆਰਾ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ ਫ਼ਰਵਰੀ 2020 ’ਚ ਸ਼ੁਰੂ ਹੋਈ ਸੀ ਪਰ ਕੋਵਿਡ–19 ਦੀ ਮਹਾਮਾਰੀ ਕਾਰਣ ਉਸ ਨੂੰ ਰੋਕ ਦਿੱਤਾ ਗਿਆ ਸੀ ਤੇ ਉਹ ਹਾਲੇ ਪਿੱਛੇ ਜਿਹੇ ਦੋਬਾਰਾ ਸ਼ੁਰੂ ਹੋਈ ਸੀ। ਇਸ ਟ੍ਰੇਨਿੰਗ ਦੇ ਹਿੱਸੇ ਵਜੋਂ, ਇਨ੍ਹਾਂ ਕਬਾਇਲੀ ਕਾਰੀਗਰਾਂ ਨੇ ਹੁਣ ਤੱਕ ਬੈੱਡ–ਸ਼ੀਟਾਂ ਨੂੰ ਪ੍ਰਿੰਟ ਕਰਨਾ ਸਿੱਖ ਲਿਆ ਹੈ। ਉਹ ਸਾੜ੍ਹੀਆਂ ਤੇ ਸੂਟ–ਪੀਸਾਂ ਉੱਤੇ ਪ੍ਰਿੰਟਿੰਗ ਸਿੱਖਣ ਦੀ ਪ੍ਰਕਿਰਿਆ ਵਿੱਚ ਹਨ। ਅਜਿਹੀ ਟ੍ਰੇਨਿੰਗ ਦੇਣ ਲਈ ਕਬਾਇਲੀ ਕਾਰੀਗਰਾਂ ਦੇ ਦੂਜੇ ਬੈਚ ਦੀ ਸ਼ਨਾਖ਼ਤ ਵੀ ਕਰ ਲਈ ਗਈ ਹੈ।


ਮੱਧ ਪ੍ਰਦੇਸ਼ ਦਾ ਬੜਵਾਨੀ ਇੱਕ ਅਜਿਹਾ ਇਲਾਕਾ ਹੈ, ਜਿੱਥੇ ਕਬਾਇਲੀ ਆਬਾਦੀ ਵਧੇਰੇ ਹੈ ਤੇ ਭਾਰਤ ਸਰਕਾਰ ਨੇ ਇੱਥੋਂ ਦੀਆਂ ਮਾੜੀਆਂ ਸਮਾਜਿਕ–ਆਰਥਿਕ ਵਿਕਾਸ ਸਥਿਤੀਆਂ ਕਾਰਣ ਇਸ ਨੂੰ ਇੱਕ ‘ਖ਼ਾਹਿਸ਼ੀ ਜ਼ਿਲ੍ਹੇ’ ਵਜੋਂ ਵਜੋਂ ਸੂਚੀਬੱਧ ਕੀਤਾ ਹੋਇਆ ਹੈ। ਇਨ੍ਹਾਂ ਖ਼ਾਹਿਸ਼ੀ ਜ਼ਿਲ੍ਹਿਆਂ ਦੀ ਸ਼ਨਾਖ਼ਤ ਚਿਰ–ਸਥਾਈ ਵਿਕਾਸ ਲਈ ਕੀਤੀ ਗਈ ਹੈ, ਜਿਨ੍ਹਾਂ ਉੱਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਨੇੜਿਓਂ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਰਗ–ਦਰਸ਼ਨ ਤੇ ਉਨ੍ਹਾਂ ਨੂੰ ਯੋਗ ਸਲਾਹ ਦੇਣ ਲਈ ਭਾਰਤ ਸਰਕਾਰ ਨੇ ਕੁਝ ਸੀਨੀਅਰ ਅਧਿਕਾਰੀ ਵੀ ਮਨੋਨੀਤ ਕੀਤੇ ਹਨ, ਤਾਂ ਜੋ ਵਿਭਿੰਨ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ ਜਾ ਸਕਣ ਤੇ ਉਨ੍ਹਾਂ ਦੇ ਲਾਗੂਕਰਨ ਉੱਤੇ ਨਿਗਰਾਨੀ ਰੱਖੀ ਜਾ ਸਕੇ। ਬੜਵਾਨੀ ਜ਼ਿਲ੍ਹੇ ਵਿੱਚ ਕੋਈ ਰਵਾਇਤੀ ਕਾਰੀਗਰੀ ਨਹੀਂ ਹੈ; ਫਿਰ ਵੀ ਲਾਗਲੇ ਖਰਗੋਨ ਤੇ ਧਾਰ ਜ਼ਿਲ੍ਹਿਆਂ ਵਿੱਚ ਚੋਖੀ ਗਿਣਛੀ ਵਿੱਚ ਸਥਾਨਕ ਕਬਾਇਲੀ ਕਾਰੀਗਰ ਬਾਗ਼ ਪ੍ਰਿੰਟਿੰਗ ਕਰ ਰਹੇ ਹਨ ਤੇ ਮਹੇਸ਼ਵਰੀ ਸ਼ੈਲੀ ਵਿੱਚ ਕੱਪੜਿਆਂ ਦੀ ਰਵਾਇਤੀ ਬੁਣਾਈ ਕਰ ਰਹੇ ਹਨ। ਸਥਾਨਕ ਕਬਾਇਲੀਆਂ ਲਈ ਕੁਝ ਆਜੀਵਿਕਾ ਪ੍ਰੋਜੈਕਟਾਂ ਲਈ ਕੰਮ ਕਰਨ ਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਸਬੰਧਿਤ ਧਿਰਾਂ ਨਾਲ ਵਿਸਤ੍ਰਿਤ ਗੱਲਬਾਤ ਕਰ ਕੇ ਟ੍ਰਾਈਫ਼ੈਡ (TRIFED) ਦੇ ਐੱਮਡੀ ਸ਼੍ਰੀ ਪ੍ਰੀਰ ਕਿਸ਼ਨਾ ਨੇ ਪ੍ਰਸਤਾਵ ਰੱਖਿਆ ਸੀ ਕਿ ਸਥਾਨਕ ਕਬਾਇਲੀ ਕਾਰੀਗਰਾਂ ਨੂੰ ਬਾਗ਼, ਮਹੇਸ਼ਵਰੀ ਤੇ ਚੰਦੇਰੀ ਕਲਾ–ਸ਼ੈਲੀਆਂ ਵਿੱਚ ਟ੍ਰੇਨਿੰਗ ਦੇਣ ਨਾਲ ਉਨ੍ਹਾਂ ਦੀਆਂ ਆਜੀਵਿਕਾਵਾਂ ਨਿਰੰਤਰ ਚੱਲਦੀਆਂ ਰਹਿਣਗੀਆਂ। ਇਸ ਤੋਂ ਬਾਅਦ ਟ੍ਰਾਈਫ਼ੈਡ ਨੇ ਇਨ੍ਹਾਂ ਤਿੰਨ ਕਾਰੀਗਰ ਰਵਾਇਤਾਂ ਵਿੱਚ ਟ੍ਰੇਨਿੰਗ ਲਈ ਇੱਕ ਵਿਆਪਕ ਪ੍ਰਸਤਾਵ ਤਿਆਰ ਕੀਤਾ ਸੀ। ਤਦ ਇਸ ਪ੍ਰਸਤਾਵ ਲਈ ਵਿੱਤੀ ਮਦਦ ਭਾਰਤ ਪੈਟਰੋਲੀਅਮ ਨੇ ਆਪਣੇ ਸੀਐੱਸਆਰ (CSR) ਕੋਟਾ ਅਧੀਨ ਕੀਤੀ ਸੀ ਤੇ 4.52 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ।

ਇਹ ਪ੍ਰੋਜੈਕਟ ਬੜਵਾਨੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਲਈ 200 ਕਬਾਇਲੀ ਲਾਭਾਰਥੀਆਂ ਦੀ ਸ਼ਨਾਖ਼ਤ ਇਸ ਟ੍ਰੇਨਿੰਗ ਲਈ ਕੀਤੀ ਗਈ ਸੀ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਹੋਰ ਅਸਰਦਾਰ ਬਣਾਉਣ ਲਈ ਬਾਗ਼ ਤੋਂ ਬੇਹੱਦ ਪ੍ਰਤਿਭਾਸ਼ਾਲੀ ਤੇ ਬਾਗ਼ ਪ੍ਰਿੰਟਿੰਗ ਦੇ ਅਨੁਭਵੀ ਕਾਰੀਗਰ ਸ਼੍ਰੀ ਯੂਸੁਫ਼ ਖੱਤਰੀ ਨੂੰ ਇਹ ਟ੍ਰੇਨਿੰਗ ਦੇਣ ਲਈ ਬੇਨਤੀ ਕੀਤੀ ਗਈ ਸੀ। ਖੱਤਰੀ ਪਰਿਵਾਰ ਇਸ ਕਾਰੀਗਰੀ ਦੀ ਪਰੰਪਰਾ ਦੇ ਮੋਢੀ ਹਨ ਤੇ ਇਹ ਕੰਮ ਕਈ ਪੀੜ੍ਹੀਆਂ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਦੇ ਤਜਰਬੇ ਤੋਂ ਨਿਸ਼ਚਤ ਤੌਰ ’ਤੇ ਮਦਦ ਮਿਲੇਗੀ।
23 ਕਬਾਇਲੀ ਲਾਭਾਰਥੀਆਂ ਨੂੰ ਟ੍ਰੇਨਿੰਗ ਦੇ ਪਹਿਲੇ ਬੈਚ ਦੀ ਸ਼ੁਰੂਆਤ ਫਰ਼ਵਰੀ 2020 ਵਿੱਚ ਰਹਿਗੁਨ ਪਿੰਡ ’ਚ ਕੀਤੀ ਗਈ ਸੀ, ਪਰ ਲੌਕਡਾਊਨ ਕਾਰਣ ਉਸ ਨੂੰ ਰੋਕਣਾ ਪੈ ਗਿਆ ਸੀ। ਇਹ ਜੁਲਾਈ 2020 ਵਿੱਚ ਮੁੜ ਸ਼ੁਰੂ ਹੋ ਗਈ ਸੀ। ਬਾਗ਼ ਪ੍ਰਿੰਟ ਦੀ ਟ੍ਰੇਨਿੰਗ ਦਾ ਦੂਜਾ ਬੈਚ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇੱਕ ਸਾਲ ਦੇ ਸਮੇਂ ਅੰਦਰ ਬਾਗ਼ ਪ੍ਰਿੰਟ, ਚੰਦੇਰੀ ਤੇ ਮਹੇਸ਼ਵਰੀ ਸ਼ੈਲੀ ਵਿੱਚ ਲਗਭਗ 1,000 ਕਬਾਇਲੀ ਮਹਿਲਾਵਾਂ ਨੂੰ ਸਿੱਖਿਅਤ ਕਰਨ ਲਈ ਕੁੱਲ 1.88 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮਹੇਸ਼ਵਰੀ ਤੇ ਚੰਦੇਰੀ ਰਵਾਇਤਾਂ ਲਈ ਮਾਸਟਰ ਟ੍ਰੇਨਰਸ ਦੀ ਵੀ ਚੋਣ ਕੀਤੀ ਗਈ ਹੈ। ਇਸ ਵੇਲੇ, ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਟ੍ਰੇਨਿੰਗਆਂ ਲਈ ਕਬਾਇਲੀ ਕਾਰੀਗਰਾਂ ਦੀ ਸ਼ਨਾਖ਼ਤ ਕਰ ਰਿਹਾ ਹੈ।
ਮਾਸਟਰ ਕਾਰੀਗਰਾਂ ਦੁਆਰਾ ਟ੍ਰੇਨਿੰਗ–ਪ੍ਰਾਪਤ ਕਾਰੀਗਰਾਂ ਦੇ ਇਨ੍ਹਾਂ ਸਮੂਹਾਂ ਦੁਆਰਾ ਤਿਆਰ ਕੀਤੀਆਂ ਦਸਤਕਾਰੀਆਂ ਤੇ ਉਤਪਾਦ; ਟ੍ਰਾਈਫ਼ੈੱਡ (TRIFED) ਦੁਆਰਾ ਖ਼ਰੀਦੇ ਜਾਣਗੇ ਅਤੇ ਉਨ੍ਹਾਂ ਦੀ ਪ੍ਰਦਰਸ਼ਨੀ ਤੇ ਮਾਰਕਿਟਿੰਗ ਉਸ ਦੁਆਰਾ ਦੇਸ਼ ਭਰ ਵਿੱਚ ਮੌਜੂਦ ‘ਟ੍ਰਾਈਬਸ ਇੰਡੀਆ’ ਦੇ ਆਪਣੇ ਸਾਰੇ ਆਊਟਲੈੱਟਸ ਉੱਤੇ ਕੀਤੀ ਜਾਵੇਗੀ। ਉਨ੍ਹਾਂ ਦੀ ਵਿਕਰੀ ‘ਟ੍ਰਾਈਬਸ ਇੰਡੀਆ’ ਦੇ ਈ–ਮਾਰਕਿਟ ਪਲੈਟਫ਼ਾਰਮ ਉੱਤੇ ਵੀ ਹੋਵੇਗੀ।, ਜਿੱਥੇ ਕਾਰੀਗਰ ਖ਼ੁਦ ਆਪਣੇ ਉਤਪਾਦ ਅਪਲੋਡ ਕਰ ਤੇ ਵੇਚ ਸਕਦੇ ਹਨ।
ਤੇਜ਼ੀ ਨਾਲ ਬਦਲਦੇ ਜਾ ਰਹੇ ਵਿਸ਼ਵ ਵਿੱਚ, ਜਿੱਥੇ ਆਧੁਨਿਕਤਾ, ਟੈਕਨੋਲੋਜੀ ਤੇ ਵਿਕਾਸ ਨੇ ਜੜ੍ਹਾਂ ਫੜ ਲਈਆਂ ਹਨ ਅਤੇ ਰਹਿਣੀ–ਬਹਿਣੀ ਦੇ ਪੁਰਾਣੇ ਤਰੀਕੇ ਬੀਤੇ ਸਮੇਂ ਦ ਚੀਜ਼ ਬਣ ਕੇ ਰਹਿ ਗਏ ਹਨ,ਤੇ ਇਹ ਪਾਠ–ਪੁਸਤਕਾਂ ਵਿੱਚ ਲੱਭਦੇ ਹਨ, ਇਹ ਕਬਾਇਲੀ ਭਾਈਚਾਰਿਆਂ ਦੀਆਂ ਕਲਾਵਾਂ ਤੇ ਦਸਤਕਾਰੀਆਂ ਅਤੇ ਰਵਾਇਤਾਂ ਨੂੰ ਸੰਭਾਲਣ ਦਾ ਇੱਕ ਨਿੱਕਾ ਜਿਹਾ ਯਤਨ ਹੈ।
ਟ੍ਰਾਈਫ਼ੈੱਡ (TRIFED) ਲਗਾਤਾਰ ਇਨ੍ਹਾਂ ਭਾਈਚਾਰੀਆਂ ਦੀ ਆਰਥਿਕ ਭਲਾਈ ਨੂੰ ਉਤਸ਼ਾਹਿਤ ਕਰ ਕੇ ਵਾਂਝੇ ਰਹੇ ਇਨ੍ਹਾਂ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਮਿਸ਼ਨ ਵਿੱਚ ਨਿਰੰਤਰ ਯਤਨ ਕਰ ਰਿਹਾ ਹੈ ਅਤੇ ਮੁੱਖ–ਧਾਰਾ ਦਾ ਵਿਕਾਸ ਲਿਆ ਰਿਹਾ ਹੈ।
*****
ਐੱਨਬੀ/ਐੱਸਕੇ/ਜੇਕੇ
(Release ID: 1655873)