ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਲੌਕਡਾਊਨ ਦੌਰਾਨ ਬਾਲ ਵਿਆਹ ਦੇ ਮਾਮਲਿਆਂ ਵਿੱਚ ਵਾਧਾ

Posted On: 17 SEP 2020 3:53PM by PIB Chandigarh

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਲੌਕਡਾਊਨ ਦੀ ਮਿਆਦ ਦੇ ਦੌਰਾਨ ਬਾਲ ਵਿਆਹ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਦਰਸਾਉਣ ਲਈ ਕੋਈ ਅੰਕੜਾ ਨਹੀਂ ਹੈ।

ਸਰਕਾਰ ਨੇ ਬਾਲ ਵਿਆਹ ਰੋਕੂ ਐਕਟ (ਪੀਸੀਐੱਮਏ),2006 ਲਾਗੂ ਕੀਤਾ ਹੈ। ਸਰਕਾਰ ਜਾਗਰੂਕਤਾ ਮੁਹਿੰਮਾਂ,ਮੀਡੀਆ ਮੁਹਿੰਮਾਂ ਅਤੇ ਆਊਟਰੀਚ ਪ੍ਰੋਗਰਾਮ ਵੀ ਕਰਦੀ ਹੈ ਅਤੇ ਰਾਜਾਂ/ਕੇਾਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ-ਸਮੇਂ 'ਤੇ ਇਸ ਅਭਿਆਸ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਨ ਲਈ ਅਡਵਾਈਜ਼ਰੀਆਂ ਜਾਰੀ ਕਰਦੀ ਹੈ। ਇਸ ਤੋਂ ਇਲਾਵਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 'ਬੇਟੀ ਬਚਾਓ ਬੇਟੀ ਪੜ੍ਹਾਓ'(ਬੀਬੀਬੀਪੀ) ਦੀਆ ਯੋਜਨਾਵਾਂ ਲਾਗੂ ਕਰਦਾ ਹੈ ਜਿਸ ਵਿੱਚ ਲਿੰਗ ਬਰਾਬਰੀ ਨਾਲ ਸਬੰਧਿਤ ਮਾਮਲਿਆਂ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਬਾਲ ਵਿਆਹ ਨੂੰ ਨਿਰਾਸ਼ਾਜਨਕ ਬਣਾਉਣ ਇੱਕ ਮਹੱਤਵਪੂਰਨ ਫੋਕਸ ਖੇਤਰ ਹੈ।ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ (ਐੱਨਸੀਪੀਸੀਆਰ) ਵੀ ਇਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਅਤੇ ਹਿੱਤਧਾਰਕਾਂ ਨਾਲ ਸਮੇਂ-ਸਮੇਂ 'ਤੇ ਸਲਾਹ ਮਸ਼ਵਰਾ ਕਰਦਾ ਹੈ।

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐੱਸ/ਐੱਸਜੀ/ਆਰਸੀ

 



(Release ID: 1655777) Visitor Counter : 95