ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਵੰਦੇ ਭਾਰਤ ਮਿਸ਼ਨ ਤਹਿਤ ਭਾਰਤੀਆਂ ਦੀ ਦੇਸ਼ ਵਾਪਸੀ ਦੇ ਵੇਰਵੇ
Posted On:
16 SEP 2020 6:35PM by PIB Chandigarh
ਵੰਦੇ ਭਾਰਤ ਮਿਸ਼ਨ ਵਤਨ ਵਾਪਸੀ ਵਾਲੀਆਂ ਵਿਸ਼ੇਸ਼ ਉਡਾਣਾਂ ਨਾਲ ਬਣਿਆ ਹੈ, ਜੋ ਭਾਰਤੀ ਕੈਰੀਅਰਾਂ ਅਤੇ ਚਾਰਟਰਡ ਉਡਾਣਾਂ ਭਾਰਤੀ ਅਤੇ ਵਿਦੇਸ਼ੀ ਦੋਵਾਂ ਕੈਰੀਅਰਾਂ ਵੱਲੋਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਵਿਦੇਸ਼ ਮੰਤਰਾਲਾ (ਐਮ.ਈ.ਏ.) ਵੱਲੋਂ ਉਪਲਬੱਧ ਕਰਵਾਈ ਜਾਣਕਾਰੀ ਅਨੁਸਾਰ 31.08.2020 ਨੂੰ ਕੁੱਲ 5817 ਉਡਾਣਾਂ (ਭਾਰਤ ਵੱਲ ਆਉਣ ਵਾਲੀਆਂ) ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਲਾਈਆਂ ਗਈਆਂ ਸਨ। ਵਾਪਸ ਲਿਆਂਦੇ ਗਏ ਭਾਰਤੀਆਂ ਦੇ ਦੇਸ਼ਾਂ ਵਾਈਜ ਵੇਰਵੇ ਰਾਜ ਵਾਈਜ ਪਹੁੰਚ ਅੰਕੜਿਆਂ ਸਮੇਤ Annexure-A ਨਾਲ ਜੋੜੇ ਗਏ ਹਨ। (Click here)
ਤਾਮਿਲਨਾਡੂ ਦੀ ਰਾਜ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਪੰਜਵੇਂ ਪੜਾਅ ਦੇ ਅੰਤ ਤੱਕ ਵੰਦੇ ਭਾਰਤ ਮਿਸ਼ਨ ਦੀਆਂ ਕੁੱਲ 585 ਉਡਾਣਾਂ ਤਾਮਿਲਨਾਡੂ ਰਾਜ ਲਈ ਚਲਾਈਆਂ ਜਾ ਚੁੱਕੀਆਂ ਹਨ।ਪੜਾਅਵਾਰ ਵੇਰਵਿਆਂ ਦੀ ਸੂਚੀ Annexure-B ਵਿੱਚ ਦਿੱਤੀ ਗਈ ਹੈ (Click here)
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
-------------------------------------------------------------------------
ਆਰਜੇ / ਐਨਜੀ / ਬੀਏ
(Release ID: 1655381)
Visitor Counter : 146