ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਬਜਰੰਗ ਪੁਨੀਆ ਅਤੇ ਵਿਨੇਸ਼ ਫੌਗਾਟ ਸੋਨੀਅਤ ਸਥਿਤ ਭਾਰਤੀ ਖੇਡ ਅਥਾਰਿਟੀ ਵਿੱਚ ਫਿਟ ਇੰਡੀਆ ਫ੍ਰੀਡਮ ਰਨ ਪ੍ਰੋਗਰਾਮ ਵਿੱਚ ਔਨਲਾਈਨ ਮਾਧਿਅਮ ਰਾਹੀਂ ਸ਼ਾਮਲ ਹੋਏ

Posted On: 16 SEP 2020 6:05PM by PIB Chandigarh

ਸੋਨੀਪਤ ਦੇ ਭਾਰਤੀ ਖੇਡ ਅਥਾਰਿਟੀ ਦੇ ਉੱਤਰੀ ਖੇਤਰੀ ਕੇਂਦਰ ਨੇ ਅੱਜ ਫਿਟ ਇੰਡੀਆ ਫ੍ਰੀਡਮ ਰਨ ਤੇ 392 ਪ੍ਰਤੀਭਾਗੀਆਂ ਨਾਲ ਔਨਲਾਈਨ ਗੱਲਬਾਤ ਕੀਤੀ। 2019 ਅਤੇ 2020 ਵਿੱਚ ਸਟਾਰ ਪਹਿਲਵਾਨ ਅਤੇ ਖੇਲ ਰਤਨ ਜੇਤੂ ਕ੍ਰਮਵਾਰ : ਬਜਰੰਗ ਪੁਨੀਆ ਅਤੇ ਵਿਨੇਸ਼ ਫੌਗਾਟ ਡੇਢ ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਦੇ ਪ੍ਰਮੁੱਖ ਬੁਲਾਰਿਆਂ ਦੇ ਰੂਪ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਉਦਘਾਟਨ ਸਾਈ ਐੱਨਆਰਸੀ ਸੋਨੀਪਤ ਦੀ ਰੀਜਨਲ ਡਾਇਰੈਕਟਰ ਲਲਿਤਾ ਸ਼ਰਮਾ ਨੇ ਕੀਤਾ ਅਤੇ ਸਾਈ ਸੋਨੀਪਤ ਦੇ ਇਲਾਵਾ ਪੂਰੇ ਹਰਿਆਣਾ ਤੋਂ ਹਿਸਾਰ, ਭਿਵਾਨੀ, ਕੁਰੂਕਸ਼ੇਤਰ, ਬਵਾਨਾ ਅਤੇ ਰੋਹਤਕ ਦੇ ਸਾਈ ਕੇਂਦਰਾਂ ਦੇ ਅਥਲੀਟਾਂ ਅਤੇ ਕੋਚਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਪ੍ਰਿੰਟ ਅਤੇ ਇਲੈੱਕਟ੍ਰੌਨਿਕ ਮੀਡੀਆ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਭਾਰਤੀ ਖੇਡ ਅਥਾਰਿਟੀ ਦੇ ਉੱਚ ਪ੍ਰਦਰਸ਼ਨ ਨਿਰਦੇਸ਼ਕ ਅਤੇ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਪੁਸ਼ਪੇਂਦਰ ਗਰਗ ਨੇ ਫਿਟਨਸ ਦੇ ਲਾਭ ਅਤੇ ਫਿਟ ਇੰਡੀਆ ਫ੍ਰੀਡਮ ਰਨ ਤੇ ਚਰਚਾ ਕੀਤੀ। ਸਾਈ ਨੈਸ਼ਨਲ ਬਾਕਸਿੰਗ ਅਕਾਦਮੀ ਰੋਹਤਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਸਰਹੱਦੀ ਨੇ ਇਸ ਆਯੋਜਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਿਤ ਕੀਤਾ।

 

 

 

ਬਜਰੰਗ ਪੁਨੀਆ ਨੇ ਇੱਕ ਸਫਲ ਰਾਸ਼ਟਰ ਦੇ ਨਿਰਮਾਣ ਵਿੱਚ ਮਦਦ ਕਰਨ ਲਈ ਫਿਟਨਸ ਦੇ ਮਹੱਤਵ ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਕਿਸੇ ਵੀ ਸਫਲ ਦੇਸ਼ ਨੂੰ ਦੇਖਦੇ ਹਾਂ, ਤਾਂ ਇਸ ਵਿੱਚ ਫਿਟ ਲੋਕਾਂ ਦੀ ਸੰਖਿਆ ਜ਼ਿਆਦਾ ਹੈ। ਮੈਂ ਤੁਹਾਨੂੰ ਪ੍ਰੋਤਸਾਹਿਤ ਕਰਾਂਗਾ ਕਿ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਆਪਣੇ ਸਮਾਜ ਦੇ ਦੂਜੇ ਲੋਕਾਂ ਨੂੰ ਫਿਟ ਰਹਿਣ ਲਈ ਕਹੋ। ਜੇਕਰ ਤੁਸੀਂ ਖੁਦ ਨੂੰ ਫਿਟ ਰੱਖ ਸਕਦੇ ਹੋ, ਤਾਂ ਖੁਦ ਨੂੰ ਬਿਮਾਰੀਆਂ ਤੋਂ ਵੀ ਦੂਰ ਰੱਖ ਸਕਦੇ ਹੋ। ਮੈਂ ਕਹਿਣਾ ਚਾਹਾਂਗਾ ਕਿ, ‘ਇੱਕ ਅਥਲੀਟ ਦੇ ਰੂਪ ਵਿੱਚ, ਜੇਕਰ ਅਸੀਂ ਫਿਟ ਰਹਿੰਦੇ ਹਾਂ, ਸਿਹਤਮੰਦ ਰਹਿੰਦੇ ਹਾਂ ਅਤੇ ਸਾਡਾ ਖਾਣ-ਪੀਣ ਠੀਕ ਹੈ ਤਾਂ ਅਸੀਂ ਓਲੰਪਿਕ ਮੈਡਲ ਜਿੱਤਣ ਦੇ ਅੰਤਿਮ ਟੀਚੇ ਸਮੇਤ ਆਪਣੇ ਸਾਰੇ ਉਦੇਸ਼ਾਂ ਨੂੰ ਪੂਰਾ ਕਰਨ ਦੀ ਖਹਾਇਸ਼ ਰੱਖ ਸਕਦੇ ਹਾਂ।

 

 

 

 

ਵਿਨੇਸ਼ ਫੌਗਾਟ ਨੇ ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਦੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖਿਡਾਰੀਆਂ ਦੀ ਜ਼ਿੰਮੇਵਾਰੀ ਸਮਾਜ ਪ੍ਰਤੀ ਵੀ ਹੈ। ਫੋਗਾਟ ਨੇ ਕਿਹਾ ਕਿ ਫਿਟ ਇੰਡੀਆ ਫ੍ਰੀਡਮ ਰਨ ਖੇਡ ਮੰਤਰੀ ਵੱਲੋਂ ਕੀਤੀ ਗਈ ਇੱਕ ਬਹੁਤ ਸ਼ਾਨਦਾਰ ਪਹਿਲ ਹੈ। ਇੱਕ ਅਥਲੀਟ ਦੇ ਰੂਪ ਵਿੱਚ ਮੈਂ ਫਿਟ ਰਹਿਣ ਨਾਲ ਬਹੁਤ ਕੁਝ ਹਾਸਲ ਕਰਦੀ ਹਾਂ, ਪਰ ਜੇਕਰ ਸਾਡੇ ਆਸ-ਪਾਸ ਦੇ ਸਾਰੇ ਲੋਕ ਫਿਟ ਰਹਿੰਦੇ ਹਨ ਤਾਂ ਅਸੀਂ ਜ਼ਿਆਦਾ ਚੰਗਾ ਕਰਨ ਲਈ ਉਤਸ਼ਾਹਿਤ ਹੋਵਾਂਗੇ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੋ ਲੋਕ ਫਿਟ ਸਨ, ਉਹ ਬਿਮਾਰੀ ਤੋਂ ਬਿਹਤਰ ਢੰਗ ਨਾਲ ਲੜਨ ਵਿੱਚ ਸਮਰੱਥ ਹਨ। ਸਾਡੇ ਪ੍ਰਧਾਨ ਮੰਤਰੀ ਨੇ ਖੇਡਾਂ ਲਈ ਬਹੁਤ ਕੁਝ ਕੀਤਾ ਹੈ, ਪਿਛਲੇ 5-6 ਸਾਲ ਭਾਰਤੀ ਖੇਡਾਂ ਲਈ ਬਹੁਤ ਚੰਗੇ ਰਹੇ ਹਨ ਅਤੇ ਸਾਡੇ ਲਈ ਖਿਡਾਰੀਆਂ ਦੇ ਰੂਪ ਵਿੱਚ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਸਮਾਜ ਲਈ ਇੱਕ ਮਿਸਾਲ ਕਾਇਮ ਕਰੀਏ। ਮੈਂ ਭਾਰਤੀ ਖੇਡਾਂ ਦੇ ਉਤਥਾਨ ਲਈ ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਦਾ ਧੰਨਵਾਦ ਕਰਦੀ ਹਾਂ।

 

 

 

2014 ਦੀਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਅਤੇ ਅਰਜੁਨ ਅਵਾਰਡੀ ਅਮਿਤ ਸਰੋਹਾ ਨੇ ਕਿਹਾ ਕਿ ਵਿਕਲਾਂਗਤਾ ਫਿਟ ਰਹਿਣ ਲਈ ਰੁਕਾਵਟ ਨਹੀਂ ਬਣਨੀ ਚਾਹੀਦੀ, ‘‘ਮੈਂ ਵ੍ਹੀਲਚੇਅਰ ਤੇ ਬੈਠਣ ਲਈ ਮਜਬੂਰ ਹਾਂ, ਇਸ ਲਈ ਮੈਂ ਦੌੜ ਨਹੀਂ ਸਕਦਾ, ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਕੋਈ ਵੀ ਅਜਿਹਾ ਨਹੀਂ ਕਰ ਸਕਦਾ। ਤੁਸੀਂ ਬੈਠ ਕੇ ਯੋਗ ਕਰ ਸਕਦੇ ਹੋ ਅਤੇ ਫਿਟ ਰਹਿ ਸਕਦੇ ਹੋ। ਜੇਕਰ ਅਸੀਂ ਫਿਟ ਰਹਾਂਗੇ, ਤਾਂ ਸਾਡਾ ਦੇਸ਼ ਅੱਗੇ ਵਧੇਗਾ।’’

ਅਰਜੁਨ ਅਵਾਰਡੀ ਮੁੱਕੇਬਾਜ਼ ਅਖਿਲ ਕੁਮਾਰ ਨੇ ਕਿਹਾ, ‘‘ਜੇਕਰ ਤੁਹਾਡੇ ਕੋਲ ਮਜ਼ਬੂਤ ਫਿਟਨਸ ਹੈ ਤਾਂ ਤੁਸੀਂ ਸੱਟ ਤੋਂ ਜਲਦੀ ਉੱਭਰ ਸਕਦੇ ਹੋ ਅਤੇ ਬਿਹਤਰ ਵਾਪਸੀ ਕਰ ਸਕਦੇ ਹੋ। ਮੈਂ ਆਪਣੇ ਸਾਰੇ ਸਾਥੀ ਅਥਲੀਟਾਂ ਨੂੰ ਉਨ੍ਹਾਂ ਦੀ ਫਿਟਨਸ ਬਣਾਏ ਰੱਖਣ, ਉਨ੍ਹਾਂ ਦੀ ਸਿਹਤ ਦੀ ਦੇਖਭਾਲ ਕਰਨ ਅਤੇ ਠੀਕ ਨਾਲ ਖਾਣ ਲਈ ਪ੍ਰੋਤਸਾਹਿਤ ਕਰਾਂਗਾ।’’

 

ਮਹਿਲਾ ਹਾਕੀ ਖਿਡਾਰੀ ਅਤੇ ਅਰਜੁਨ ਅਵਾਰਡੀ ਦੀਪਿਕਾ ਠਾਕੁਰ ਨੇ ਜਣੇਪੇ ਤੋਂ ਬਾਅਦ ਵਿਸ਼ੇਸ਼ ਰੂਪ ਨਾਲ ਫਿਟਨਸ ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰਾ ਇੱਕ ਸਾਲ ਦਾ ਬੱਚਾ ਹੈ। ਹਾਲਾਂਕਿ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਹੈ, ਇਸ ਦੇ ਬਾਵਜੂਦ ਮੈਂ ਆਪਣੇ ਬੱਚੇ ਦੇ ਜਾਗਣ ਤੋਂ ਪਹਿਲਾਂ ਸਵੇਰੇ ਇੱਕ ਘੰਟੇ ਦਾ ਸਮਾਂ ਕੱਢਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਆਪਣੀ ਫਿਟਨਸ ਲਈ ਕਸਰਤ ਕਰਦੀ ਹਾਂ। ਜੇਕਰ ਮੇਰੇ ਇੱਕ ਬੱਚਾ ਹੋਣ ਦੇ ਬਾਅਦ ਵੀ ਮੈਂ ਸਮਾਂ ਕੱਢ ਸਕਦੀ ਹਾਂ ਤਾਂ ਦੂਜੇ ਵੀ ਕਰ ਸਕਦੇ ਹਨ। ਜੀਵਨ ਵਿੱਚ ਅਨੁਸ਼ਾਸਨ ਬਣਾਏ ਰੱਖਣਾ ਮਹੱਤਵਪੂਰਨ ਹੈ।’’

 

ਇਸ ਸਮਾਗਮ ਵਿੱਚ ਹੋਰ ਬੁਲਾਰਿਆਂ ਵਿੱਚ ਪਰਵਤਾਰੋਹੀ ਅਨੀਤਾ ਕੁੰਡੂ ਸੀ, ਜਿਨ੍ਹਾਂ ਨੇ ਇਸ ਸਾਲ ਤੇਨਜਿੰਗ ਨੋਰਗੇ ਸਾਹਸੀ ਪੁਰਸਕਾਰ ਜਿੱਤਿਆ ਹੈ। ਇਸ ਦੇ ਇਲਾਵਾ ਕਬੱਡੀ ਕੋਚ ਅਤੇ ਇਸ ਸਾਲ ਧਿਆਨਚੰਦ ਅਵਾਰਡ ਨਾਲ ਸਨਮਾਨਿਤ ਮਨਪ੍ਰੀਤ ਸਿੰਘ, ਇਸੀ ਸਾਲ ਦਰੋਣਾਚਾਰਿਆ ਪੁਰਸਕਾਰ ਜਿੱਤਣ ਵਾਲੇ ਕੁਸ਼ਤੀ ਕੋਚ ਓਮ ਪ੍ਰਕਾਸ਼ ਦਹੀਆ ਅਤੇ ਭਾਰਤੀ ਖੇਡ ਅਥਾਰਿਟੀ ਦੀ ਉੱਚ ਪ੍ਰਦਰਸ਼ਨ ਪ੍ਰਬੰਧਕ ਪੂਨਮ ਬੈਨੀਪਾਲ ਨੇ ਵੀ ਸੰਬੋਧਿਤ ਕੀਤਾ।

 

 

*******

 

 

ਐੱਨਬੀ/ਓਏ


(Release ID: 1655373) Visitor Counter : 123


Read this release in: English , Hindi , Manipuri