ਰੇਲ ਮੰਤਰਾਲਾ
ਕੋਚਾਂ ਦੀ ਦੇਖਭਾਲ਼ ਕਰਨ ਵਾਲੀਆਂ ਇਕਾਈਆਂ ਵਿੱਚ ਕੋਚਾਂ ਦਾ ਰੂਪਾਂਤਰਣ
Posted On:
16 SEP 2020 5:09PM by PIB Chandigarh
ਮਿਤੀ 01.05.2020 ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਤੇ ਰਾਜ ਸਰਕਾਰਾਂ ਦੀਆਂ ਬੇਨਤੀਆਂ ਦੇ ਅਧਾਰ ’ਤੇ, ਭਾਰਤੀ ਰੇਲਵੇ ਨੇ 01.05.2020 ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੂੰ ਚਲਾਇਆ। ਯਾਤਰੀ ਸੇਵਾਵਾਂ ਨੂੰ ਹੌਲ਼ੀ-ਹੌਲ਼ੀ ਦੁਬਾਰਾ ਚਲਾਉਣ ਲਈ, ਭਾਰਤੀ ਰੇਲਵੇ ਨੇ 12.05.2020 ਤੋਂ 15 ਜੋੜੀਆਂ ਦੀਆਂ ਯਾਤਰੀ ਸਪੈਸ਼ਲ ਟ੍ਰੇਨਾਂ ਅਤੇ 01.06.2020 ਤੋਂ 100 ਜੋੜੀਆਂ ਦੀਆਂ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕੀਤਾ। ਇਸ ਤੋਂ ਇਲਾਵਾ, 12.09.2020 ਨੂੰ 43 ਜੋੜੀਆਂ ਦੀਆਂ ਸਪੈਸ਼ਲ ਟ੍ਰੇਨਾਂ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਸਮੇਂ ਕੋਵਿਡ-19 ਮਹਾਮਾਰੀ ਪ੍ਰੋਟੋਕੋਲ ਦੇ ਪ੍ਰਬੰਧਨ ਦੀ ਸੁਵਿਧਾ ਲਈ ਰਾਜ ਸਰਕਾਰਾਂ ਦੀਆਂ ਚਿੰਤਾਵਾਂ ਅਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸਿਰਫ ਸੀਮਿਤ ਰੁਕਣ ਵਾਲੀਆਂ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਭਾਰਤੀ ਰੇਲਵੇ ਨੇ 5231 ਗ਼ੈਰ-ਏਸੀ ਆਈਸੀਐੱਫ਼ ਕੋਚਾਂ ਨੂੰ ਅਸਥਾਈ ਰੂਪ ਵਿੱਚ ਲੌਕਡਾਊਨ ਦੇ ਦੌਰਾਨ ਕੋਵਿਡ-19 ਆਈਸੋਲੇਸ਼ਨ ਯੂਨਿਟ ਦੇ ਰੂਪ ਵਿੱਚ ਆਈਸੋਲੇਸ਼ਨ ਕੋਚਾਂ ਵਿੱਚ ਤਬਦੀਲ ਕਰ ਦਿੱਤਾ ਸੀ। ਜ਼ੋਨ-ਅਧਾਰਿਤ ਸਥਿਤੀ ਹੇਠਾਂ ਹੈ:
ਲੜੀ ਨੰਬਰ
|
ਜ਼ੋਨਲ ਰੇਲਵੇ
|
ਆਈਸੋਲੇਸ਼ਨ ਕੋਚਾਂ ਵਿੱਚ ਤਬਦੀਲ ਕੀਤੇ ਕੋਚਾਂ ਦੀ ਗਿਣਤੀ
|
|
1
|
ਕੇਂਦਰੀ ਰੇਲਵੇ
|
482
|
|
2
|
ਪੂਰਬੀ ਰੇਲਵੇ
|
380
|
|
3
|
ਪੂਰਬੀ ਕੇਂਦਰੀ ਰੇਲਵੇ
|
269
|
|
4
|
ਪੂਰਬੀ ਤੱਟ ਰੇਲਵੇ
|
261
|
|
5
|
ਉੱਤਰੀ ਰੇਲਵੇ
|
540
|
|
6
|
ਉੱਤਰ ਮੱਧ ਰੇਲਵੇ
|
130
|
|
7
|
ਉੱਤਰ ਪੂਰਬੀ ਰੇਲਵੇ
|
217
|
|
8
|
ਉੱਤਰ ਪੂਰਬੀ ਸਰਹੱਦੀ ਰੇਲਵੇ
|
315
|
|
9
|
ਉੱਤਰ ਪੱਛਮੀ ਰੇਲਵੇ
|
266
|
|
10
|
ਦੱਖਣੀ ਰੇਲਵੇ
|
573
|
|
11
|
ਦੱਖਣੀ ਕੇਂਦਰੀ ਰੇਲਵੇ
|
486
|
|
12
|
ਦੱਖਣ ਪੂਰਬੀ ਰੇਲਵੇ
|
338
|
|
13
|
ਦੱਖਣ ਪੂਰਬੀ ਕੇਂਦਰੀ ਰੇਲਵੇ
|
111
|
|
14
|
ਦੱਖਣੀ ਪੱਛਮੀ ਰੇਲਵੇ
|
320
|
|
15
|
ਪੱਛਮੀ ਰੇਲਵੇ
|
410
|
|
16
|
ਵੈਸਟ ਸੈਂਟਰਲ ਰੇਲਵੇ
|
133
|
|
ਕੁੱਲ
|
5231
|
ਉਨ੍ਹਾਂ ਦੀ ਮੰਗ ਅਨੁਸਾਰ 12.09.2020 ਨੂੰ 813 ਕੋਚ ਰਾਜ ਸਰਕਾਰਾਂ ਨੂੰ ਪ੍ਰਦਾਨ ਕੀਤੇ ਗਏ ਹਨ। ਜਦੋਂ ਇਨ੍ਹਾਂ ਕੋਚਾਂ ਦੀ ਆਈਸੋਲੇਸ਼ਨ ਕੇਂਦਰਾਂ ਵਜੋਂ ਜ਼ਰੂਰਤ ਪੂਰੀ ਹੋ ਜਾਂਦੀ ਹੈ, ਤਾਂ ਫਿਰ ਤੋਂ ਇਨ੍ਹਾਂ ਕੋਚਾਂ ਨੂੰ ਯਾਤਰੀ ਸੇਵਾਵਾਂ ਵਿੱਚ ਬਹਾਲ ਕੀਤਾ ਜਾਵੇਗਾ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਡੀਜੇਐੱਨ / ਐੱਮਕੇਵੀ
(Release ID: 1655312)
Visitor Counter : 158