ਰੇਲ ਮੰਤਰਾਲਾ

ਸ਼੍ਰਮਿਕ ਅਤੇ ਸਪੈਸ਼ਲ ਟ੍ਰੇਨ ਸੇਵਾਵਾਂ

Posted On: 16 SEP 2020 5:12PM by PIB Chandigarh

ਕੋਵਿਡ–19 ਮਹਾਮਾਰੀ ਫੈਲਣ ਤੋਂ ਰੋਕਥਾਮ ਲਈ, ਰੇਲ ਮੰਤਰਾਲੇ ਨੇ ਰਾਸ਼ਟਰੀ ਪੱਧਰ ਉੱਤੇ ਲੌਕਡਾਊਨ ਸ਼ੁਰੂ ਹੋਣ ਦੇ ਤੁਰੰਤ ਬਾਅਦ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਉਸ ਤੋਂ ਬਾਅਦ ਫਸੇ ਵਿਅਕਤੀਆਂ ਦੀ ਆਵਾਜਾਈ ਦੀ ਆਵਸ਼ਕਤਾ ਨੂੰ ਧਿਆਨ ਚ ਰੱਖਦਿਆਂ ਸ਼੍ਰਮਿਕਸਪੈਸ਼ਲ ਟ੍ਰੇਨਾਂ ਇੱਕ ਮਿਸ਼ਨ ਮੋਡ ਵਿੱਚ ਚਲਾਈਆਂ ਗਈਆਂ ਸਨ। ਇਹ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਉਸ ਵੇਲੇ ਮੰਗ ਉੱਤੇ ਰੇਲਾਂਵਜੋਂ ਚਲਾਈਆਂ ਗਈਆਂ ਸਨ, ਜਦੋਂ ਵੀ ਕਦੇ ਰਾਜ ਸਰਕਾਰਾਂ ਨੇ ਸਰਕਾਰ ਵੱਲੋਂ ਜਾਰੀ ਪ੍ਰੋਟੋਕੋਲ ਤੇ ਦਿਸ਼ਾਨਿਰਦੇਸ਼ਾਂ ਅਨੁਸਾਰ ਇਨ੍ਹਾਂ ਰੇਲਾਂ ਲਈ ਅਜਿਹਾ ਕਰਨ ਦੀ ਲੋੜ ਬਾਰੇ ਕਿਹਾ ਸੀ।  1 ਮਈ, 2020 ਤੋਂ ਲੈ ਕੇ 31 ਅਗਸਤ, 2020 ਤੱਕ 4,621 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਜ ਸਰਕਾਰਾਂ ਦੀਆਂ ਮੰਗਾਂ ਅਨੁਸਾਰ ਚਲਾਈਆਂ ਗਈਆਂ ਸਨ। ਟ੍ਰੇਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਸੀ ਤੇ ਉਨ੍ਹਾਂ ਨਾਲ ਰੇਲਵੇ ਸੁਰੱਖਿਆ ਬਲ’ (RPF) ਵੀ ਮੌਜੂਦ ਰਹੇ ਸਨ ਤੇ ਯਾਤਰਾ ਦੌਰਾਨ ਭੋਜਨ ਤੇ ਪਾਣੀ ਵੀ ਮੁਹੱਈਆ ਕਰਵਾਏ ਗਏ ਸਨ। ਭਾਰਤੀ ਰੇਲਵੇ ਨੇ ਲੌਕਡਾਊਨ ਦੇ ਸਮੇਂ ਦੌਰਾਨ ਖੇਤੀ ਉਤਪਾਦ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਆਪਣੇ ਟਿਕਾਣਿਆਂ ਉੱਤੇ ਪਹੁੰਚਾਉਣ ਲਈ ਪਾਰਸਲ ਰੇਲਾਂ ਵੀ ਚਲਾਈਆਂ ਸਨ। ਰੇਲਵੇਜ਼ ਨੇ ਸਮੁੱਚੇ ਲੌਕਡਾਊਨ ਦੌਰਾਨ ਬਿਜਲੀ ਖੇਤਰ ਲਈ ਕੋਲਾ, ਆਮ ਨਾਗਰਿਕਾਂ ਲਈ ਵਿਭਿੰਨ ਤਰੀਕਿਆਂ ਨਾਲ ਅਨਾਜ, ਖਾਦਾਂ ਆਦਿ ਜ਼ਰੂਰੀ ਵਸਤਾਂ ਦੀ ਉਚਿਤ ਸਪਲਾਈ ਯਕੀਨੀ ਬਣਾਈ ਸੀ।

 

ਹੌਲ਼ੀਹੌਲ਼ੀ ਆਪਣੀਆਂ ਯਾਤਰੀ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਭਾਰਤੀ ਰੇਲਵੇ ਨੇ 12 ਮਈ, 2020 ਤੋਂ 15 ਜੋੜੀਆਂ ਅਤੇ 1 ਜੂਨ, 2020 ਤੋਂ 100 ਜੋੜੀਆਂ ਸਪੈਸ਼ਲ ਟ੍ਰੇਨਾਂ  ਚਲਾਉਣੀਆਂ ਸ਼ੁਰੂ ਕੀਤੀਆਂ ਸਨ।  12 ਸਤੰਬਰ, 2020 ਤੋਂ 43 ਜੋੜੀਆਂ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਹਨ। ਇਸ ਵੇਲੇ, ਸਿਰਫ਼ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਜੋ ਕੋਵਿਡ–19 ਮਹਾਮਾਰੀ ਨਾਲ ਨਿਪਟਣ ਦੀ ਸੁਵਿਧਾ ਲਈ ਰਾਜ ਸਰਕਾਰਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਿਰਫ਼ ਸੀਮਤ ਸਟੇਸ਼ਨਾਂ ਉੱਤੇ ਹੀ ਰੁਕਦੀਆਂ ਹਨ।  

 

ਇਹ ਜਾਣਕਾਰੀ ਰੇਲ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਸੁਆਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

****

 

ਡੀਜੇਐੱਨ/ਐੱਮਕੇਵੀ



(Release ID: 1655311) Visitor Counter : 75


Read this release in: English , Urdu , Tamil