ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਐੱਸਸੀਜ਼,ਓਬੀਸੀਜ਼, ਈਬੀਸੀਜ਼ ਅਤੇ ਕਮਜ਼ੋਰ ਵਰਗਾਂ ਦੇ ਲਈ ਓਵਰਸੀਜ਼ ਸਕਾਲਰਸ਼ਿਪ
Posted On:
15 SEP 2020 4:53PM by PIB Chandigarh
ਭਾਰਤ ਸਰਕਾਰ ਓਵਰਸੀਜ਼ ਸਟਡੀਜ਼ ਦੇ ਲਈ ਦੋ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ:
1. ਅਨੁਸੂਚਿਤ ਜਾਤੀ ਆਦਿ ਦੇ ਉਮੀਦਵਾਰਾਂ ਦੇ ਲਈ ਰਾਸ਼ਟਰੀ ਓਵਰਸੀਜ਼ ਸਕਾਲਪਸ਼ਿਪ, ਜਿਸ ਦੇ ਤਹਿਤ ਅਨੁਸੂਚਿਤ ਜਾਤੀਆਂ, ਡੀਨੋਟੀਫਾਈਡ ਨੋਮਾਡਿਕਸ ਅਤੇ ਸੈਮੀ ਨੋਮਾਡਿਕਸ ਕਬੀਲੇ, ਬੇਜ਼ਮੀਨੇ ਖੇਤੀ ਮਜ਼ਦੂਰਾਂ ਅਤੇ ਰਵਾਇਤੀ ਕਾਰੀਗਰਾਂ ਦੀਆ ਸ਼੍ਰੇਣੀਆਂ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਮਾਸਟਰ ਪੱਧਰ ਦੇ ਕੋਰਸਾਂ ਵਿੱਚ ਉੱਚ ਪੜ੍ਹਾਈ ਕਰਨ ਅਤੇ ਪੀਐੱਚਡੀ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਹਰ ਸਾਲ ਫੰਡਾਂ ਦੀ ਉਪਲੱਬਧਤਾ ਦੇ ਅਧੀਨ ਸੌ ਅਵਾਰਡ ਉਪਲੱਬਧ ਹੁੰਦੇ ਹਨ। ਮਹਿਲਾ ਉਮੀਦਵਾਰਾਂ ਲਈ 30% ਰੱਖੇ ਗਏ ਹਨ। ਇਹ ਸਕੀਮ ਸੰਸਥਾਵਾਂ ਦੁਆਰਾ ਅਸਲ ਵਸੀਲਿਆਂ ਅਨੁਸਾਰ ਵਸੂਲੀ ਜਾਂਦੀ ਟਿਊਸ਼ਨ ਫੀਸ ਦੀ ਅਦਾਇਗੀ,ਵਾਸਤਵਿਕ, ਰੱਖ-ਰਖਾਅ ਭੱਤਾ,ਹਵਾਈ ਯਾਤਰਾ,ਵੀਜ਼ਾ ਫੀਸ,ਬੀਮਾ ਪ੍ਰੀਮੀਅਮ, ਸਲਾਨਾ ਸੰਕਟਕਾਲੀਨ ਭੱਤਾ,ਆਕਸਮਿਕ ਯਾਤਰਾ ਭੱਤੇ ਦੇ ਅਨੁਸਾਰ ਅਦਾ ਕੀਤੀ ਜਾਂਦੀ ਹੈ।
2. ਡਾ. ਅੰਬੇਡਕਰ ਸੈਂਟਰਲ ਸੈਕਟਰ ਸਕੀਮ, ਹੋਰ ਪਿਛੜੇ ਵਰਗਾਂ (ਓਬੀਸੀਜ਼) ਅਤੇ ਆਰਥਿਕ ਤੌਰ 'ਤੇ ਪਿਛੜੇ ਵਰਗਾਂ (ਈਬੀਸੀਜ਼) ਦੇ ਓਵਰਸੀਜ਼ ਸਟਡੀਜ਼ ਲਈ ਵਿੱਦਿਅਕ ਕਰਜ਼ਿਆਂ 'ਤੇ ਵਿਆਜ਼ ਸਬਸਿਡੀ, ਜਿਸ ਦੇ ਤਹਿਤ ਓਬੀਸੀ/ਈਬੀਸੀ ਵਿਦਿਆਰਥੀਆਂ ਦੁਆਰਾ ਓਵਰਸੀਜ਼ ਸਟਡੀਜ਼ ਸਿੱਖਿਆ ਕਰਜ਼ੇ 'ਤੇ ਵਿਆਜ਼ ਸਬਸਿਡੀ ਦਿੱਤੀ ਜਾਂਦੀ ਹੈ ਅਰਥਾਤ ਨੌਕਰੀ ਦੀ ਮਿਆਦ ਭਾਵ ਕੋਰਸ ਦੀ ਮਿਆਦ,ਨੌਕਰੀ ਮਿਲਣ ਤੋ ਇੱਕ ਸਾਲ ਜਾਂ ਛੇ ਮਹੀਨੇ ਬਾਅਦ, ਜੋ ਵੀ ਪਹਿਲਾਂ ਹੋਵੇ।
ਦੋਵਾਂ ਯੋਜਨਾਵਾਂ ਦੇ ਨਿਯਮ/ ਪਾਤਰਤਾ ਮਾਪਦੰਡ ਹੇਠ ਦਿੱਤੇ ਅਨੁਸਾਰ ਹਨ:
1) ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਰਾਸ਼ਟਰੀ ਓਵਰਸੀਜ਼: ਸੰਭਾਵਿਤ ਅਵਾਰਡੀ, ਪੁਰਸਕਾਰ ਚੋਣ ਸਾਲ ਦੇ 1 ਅਪ੍ਰੈਲ ਨੂੰ 35 ਸਾਲ ਤੋਂ ਵੱਧ ਉਮਰ ਦੇ ਨਹੀਂ ਹੋਣੇ ਚਾਹੀਦੇ। ਵਿਦੇਸ਼ਾਂ ਵਿੱਚ ਮਾਸਟਰਜ਼ ਡਿਗਰੀ ਲਈ ਵਜ਼ੀਫਾ ਦੇਣ ਦੇ ਮਾਮਲੇ ਵਿੱਚ ਘੱਟੋ-ਘੱਟ ਲੋੜੀਂਦੀ ਪਾਤਰਤਾ 60% ਅੰਕਾਂ ਨਾਲ ਗਰੇਜ਼ੂਏਸ਼ਨ ਡਿਗਰੀ ਹੈ ਜਦੋਂ ਕਿ ਪੀਐੱਚਡੀ ਲਈ ਘੱਟੋ-ਘੱਟ ਲੋੜੀਂਦੀ ਪਾਤਰਤਾ 60% ਅੰਕਾਂ ਨਾਲ ਮਾਸਟਰ ਡਿਗਰੀ ਹੈ।ਸਾਰੇ ਸਰੋਤਾਂ ਤੋਂ ਉਮੀਦਵਾਰ ਦੀ ਕੁੱਲ ਪਰਿਵਾਰਕ ਆਮਦਨ ਪ੍ਰਤੀ ਸਾਲ 8.00 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।ਇੱਕੋ ਮਾਪਿਆਂ/ਸਰਪ੍ਰਸਤਾਂ ਦੇ ਵੱਧ ਤੋ ਵੱਧ ਦੋ ਬੱਚੇ ਯੋਗ ਹਨ।
2) ਡਾ. ਅੰਬੇਡਕਰ ਸੈਂਟਰਲ ਸੈਕਟਰ ਸਕੀਮ, ਹੋਰ ਪਿਛੜੇ ਵਰਗਾਂ (ਓਬੀਸੀਜ਼) ਅਤੇ ਆਰਥਿਕ ਤੌਰ 'ਤੇ ਪਿਛੜੇ ਵਰਗਾਂ ਦੇ ਲਈ ਓਵਰਸੀਜ਼ ਸਟਡੀਜ਼ ਲਈ ਵਿੱਦਿਅਕ ਕਰਜ਼ਿਆਂ 'ਤੇ ਵਿਆਜ਼ ਸਬਸਿਡੀ ਲਈ, ਓਬੀਸੀ ਅਤੇ ਈਬੀਸੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਮਾਸਟਰ,ਐੱਮ ਫਿਲ ਜਾਂ ਪੀਐੱਚਡੀ ਲਈ ਸਾਰੇ ਸਰੋਤਾਂ (ਮਾਪਿਆਂ ਅਤੇ ਸਵੈ ਰੋਜ਼ਗਾਰ) ਤੋਂ ਆਮਦਨੀ ਓਬੀਸੀ ਅਤੇ ਈਬੀਸੀ ਲਈ ਪ੍ਰਤੀ ਸਾਲ 8.00 ਲੱਖ ਰੁਪਏ ਦੀ ਕਰੀਮੀ ਲੇਅਰ ਦੀ ਸੀਮਾ ਤੋਂ ਵੱਧ ਨਹੀ ਹੋਣੀ ਚਾਹੀਦੀ।
ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁੱਜਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਐੱਸਕੇ/ਜੇਕੇ
(Release ID: 1654808)