ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਅਨੁਸੂਚਿਤ ਜਾਤੀਆਂ ਲਈ ਵਿਕਾਸ ਕਾਰਜ ਯੋਜਨਾ

Posted On: 15 SEP 2020 4:55PM by PIB Chandigarh

ਸਰਕਾਰ ਦੀ ਸਮਾਜਿਕ-ਆਰਥਿਕ ਅਤੇ ਵਿੱਤੀ ਸ਼ਮੂਲੀਅਤ ਰਣਨੀਤੀ ਦੇ ਹਿੱਸੇ ਵਜੋਂ ਇਹ ਸੁਨਿਸ਼ਚਿਤ ਕਰਨਾ ਕਿ ਸਮਾਜ ਦੇ ਸਾਰੇ ਹਿੱਸਿਆਂ, ਖਾਸ ਕਰਕੇ ਅਨੁਸੂਚਿਤ ਜਾਤੀਆਂ ਨੂੰ ਲਾਭ ਮਿਲੇ ਅਤੇ ਉਨ੍ਹਾਂ ਦੇ ਵਿਕਾਸ ਲਈ ਲੋੜੀਂਦੇ ਫੰਡ ਅਲਾਟ ਕੀਤੇ ਜਾਣ, ਅਨੁਸੂਚਿਤ ਜਾਤੀਆਂ ਲਈ ਵਿਕਾਸ ਕਾਰਜ ਯੋਜਨਾ ਦੀ ਧਾਰਨਾ (ਡੀਏਪੀਐੱਸਸੀ)- ਪਹਿਲਾਂ ਐੱਸਸੀ ਜਾਂ ਐੱਸਸੀਐੱਸਪੀ ਦੀ ਭਲਾਈ ਲਈ ਅਲਾਟਮੈਂਟ ਵਜੋਂ ਜਾਣਿਆ ਜਾਂਦਾ ਹੈ) ਨੂੰ ਸਰਕਾਰ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਨਿਸ਼ਾਨਾ ਵਿੱਤੀ ਅਤੇ ਫਿਜ਼ੀਕਲ ਲਾਭ ਨੂੰ ਅਨੁਸੂਚਿਤ ਜਾਤੀਆਂ ਪ੍ਰਾਪਤ ਕਰਨ ਸਕਣ। ਡੀਏਪੀਐੱਸਸੀ ਦੇ ਅਧੀਨ, ਨਿਸ਼ਚਿਤ ਪ੍ਰਤੀਸ਼ਤ ਫੰਡ ਮੰਤਰਾਲੇ/ਵਿਭਾਗ ਦੁਆਰਾ ਵਿਸ਼ੇਸ ਤੌਰ 'ਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ, ਨਿਸ਼ਚਿਤ ਸਕੀਮਾਂ/ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਰੱਖੇ ਗਏ ਹਨ। ਵਿੱਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਅਨੁਸੂਚਿਤ ਜਾਤੀਆਂ ਦੇ ਹਿੱਸੇ ਅਧੀਨ ਫੰਡ ਗੈਰ-ਐੱਸਸੀ  ਹੈੱਡਜ਼ ਨੂੰ ਦੋਬਾਰਾ ਨਹੀਂ ਦਿੱਤੇ ਜਾਂਦੇ। ਇਸ ਤੋਂ ਇਲਾਵਾ, ਬਹੁਤੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਵੀ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਆਪਣੇ ਬਜਟ ਦਾ ਕੁਝ ਹਿੱਸਾ ਨਿਰਧਾਰਤ ਕਰ ਰਹੇ ਹਨ।

 

ਮਰਦਮਸ਼ੁਮਾਰੀ 2011 ਦੇ ਅਨੁਸਾਰ, ਉੱਤਰ ਪ੍ਰਦੇਸ਼ ਸਮੇਤ ਦੇਸ਼ ਵਿੱਚ ਕੁੱਲ ਅਨੁਸੂਚਿਤ ਜਾਤੀਆਂ ਦੀ ਆਬਾਦੀ 20.14 ਕਰੋੜ ਹੈ। ਜੋ ਕਿ ਦੇਸ਼ ਦੀ ਆਬਾਦੀ ਦਾ 16.6% ਹੈ। ਡੀਏਪੀਐੱਸਸੀ ਅਧੀਨ ਰਾਜ-ਅਧਾਰਿਤ ਫੰਡਾਂ ਦਾ ਕੋਈ ਪ੍ਰਬੰਧ ਨਹੀਂ ਹੈ,ਹਾਲਾਂਕਿ ਪਿਛਲੇ ਤਿੰਨ ਸਾਲਾਂ ਅਤੇ ਮੌਜੂਦ ਵਰ੍ਹੇ ਦੌਰਾਨ ਡੀਏਪੀਐੱਸਸੀ ਅਧੀਨ ਵੱਖ-ਵੱਖ ਸਕੀਮਾਂ ਅਧੀਨ ਜਾਰੀ ਕੀਤੇ ਗਏ ਕੁੱਲ ਫੰਡ ਹੇਠ ਲਿਖੇ ਅਨੁਸਾਰ ਹਨ:

 

ਸਾਲ

2017-18

2018-19          

2019-20

2020-21

ਡੀਏਪੀਐੱਸਸੀ

ਐਲੋਕੇਸ਼ਨ

ਕਰੋੜ ਰੁਪਏ ਵਿੱਚ 

52605.81

56618.25

81340.74

83256.62

 

 

ਡੀਏਪੀਐੱਸਸੀ ਐਲੋਕੇਸ਼ਨ ਸਾਲ-ਦਰ-ਸਾਲ ਦੇ ਅਧਾਰ 'ਤੇ ਵਧਦੀ ਜਾ ਰਹੀ ਹੈ ਅਤੇ ਨਿਸ਼ਚਿਤ ਸਕੀਮਾਂ ਅਧੀਨ ਕੁੱਲ ਵੰਡ ਲਈ ਇਸ ਦੀ ਪ੍ਰਤੀਸ਼ਤਤਾ ਮਰਦਮਸ਼ੁਮਾਰੀ 2011 ਦੇ ਅਨੁਸਾਰ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਦੀ ਪ੍ਰਤੀਸ਼ਤ ਨਾਲੋਂ ਵਧੇਰੇ ਹੈ।

 

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਡੀਏਪੀਐੱਸਸੀ ਦੇ ਅਧੀਨ ਵਿੱਤੀ,ਫਿਜ਼ੀਕਲ ਅਤੇ ਨਤੀਜੇ ਦੇ ਟੀਚਿਆਂ ਦੇ ਅਨੁਸਾਰ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਔਨਲਾਈਨ-ਵੈੱਬ-ਪੋਰਟਲ (e-utthaan.gov.in)  ਤਿਆਰ ਕੀਤਾ ਹੈ। ਪ੍ਰੋਗਰਾਮ ਦੀ ਬਿਹਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਵਿਭਾਗਾਂ/ਮੰਤਰਾਲਿਆਂ ਦੁਆਰਾ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਇਸ ਮੰਤਰਾਲੇ ਦੁਆਰਾ ਸਬੰਧਿਤ ਮੰਤਰਾਲਿਆਂ/ਵਿਭਾਗਾਂ ਨਾਲ ਬਾਕਇਦਾ ਮੀਟਿੰਗਾਂ ਵੀ ਕੀਤੀਆਂ ਜਾਂਦੀਆ ਹਨ।

 

ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

                                                   *****

 

ਐੱਨਬੀ/ਐੱਸਕੇ/ਜੇਕੇ


(Release ID: 1654796)
Read this release in: English , Telugu