ਪੰਚਾਇਤੀ ਰਾਜ ਮੰਤਰਾਲਾ

ਪੰਚਾਇਤੀ ਇਮਾਰਤਾਂ ਦਾ ਨਿਰਮਾਣ

Posted On: 15 SEP 2020 8:03PM by PIB Chandigarh

ਪੰਚਾਇਤ ਰਾਜ ਦਾ ਵਿਸ਼ਾ ਹੈ, ਗ੍ਰਾਮ ਪੰਚਾਇਤਾਂ ਵਿੱਚ ਪੰਚਾਇਤ ਭਵਨ ਪ੍ਰਦਾਨ ਕਰਨਾ ਮੁੱਖ ਰੂਪ ਨਾਲ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਰਾਜਾਂ ਦੁਆਰਾ ਵਿਭਿੰਨ ਸਰੋਤਾਂ ਤੋਂ ਪੰਚਾਇਤ ਭਵਨਾਂ ਦੇ ਨਿਰਮਾਣ ਲਈ ਫੰਡ ਜੁਟਾਉਣ ਦੀ ਉਮੀਦ ਹੈ। ਹਾਲਾਂਕਿ ਰਾਜਾਂ ਦੇ ਯਤਨਾਂ ਦੇ ਪੂਰਕ ਲਈ ਮੰਤਰਾਲਾ ਆਪਣੀ ਅਲੱਗ ਯੋਜਨਾ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੰਚਾਇਤ ਭਵਨਾਂ ਦੇ ਨਿਰਮਾਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਰਾਸ਼ਟਰੀ ਗ੍ਰਾਮ ਪੰਚਾਇਤ ਅਭਿਆਨ (ਆਰਜੀਐੱਸਏ) ਦੀ ਕੇਂਦਰ ਸਪਾਂਸਰ ਯੋਜਨਾ (ਸੀਐੱਸਐੱਸ) ਨੂੰ 2018-19 ਤੋਂ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਸੀਮਤ ਪੱਧਰ ਤੇ ਜੀਪੀ ਭਵਨ ਦੇ ਨਿਰਮਾਣ ਲਈ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਫੰਡ ਪ੍ਰਦਾਨ ਕਰਨ ਦਾ ਪ੍ਰਾਵਧਾਨ ਹੈ। ਪ੍ਰਤੀ ਜੀਪੀ ਭਵਨ ਲਈ 20 ਲੱਖ ਰੁਪਏ ਅਤੇ ਲਗਪਗ 4500 ਜੀਪੀ ਭਵਨਾਂ ਦੇ ਨਿਰਮਾਣ ਨੂੰ ਯੋਜਨਾ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਵਿਭਿੰਨ ਯੋਜਨਾਵਾਂ ਤਹਿਤ ਨਿਰਮਤ ਜੀਪੀ ਭਵਨਾਂ ਦਾ ਵਿਵਰਣ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ ਪੱਧਰ ਤੇ ਬਣਾਏ ਰੱਖਿਆ ਜਾਂਦਾ ਹੈ। ਉਪਲੱਬਧ ਜਾਣਕਾਰੀ ਅਨੁਸਾਰ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 256765 ਜੀਪੀ/ਗ੍ਰਾਮੀਣ ਸਥਾਨਕ ਸਰਕਾਰ (ਆਰਐੱਲਬੀ), 197108 ਜੀਪੀ ਵਿੱਚ ਪੰਚਾਇਤ ਭਵਨ ਹਨ ਅਤੇ 59657 ਜੀਪੀ ਪੰਚਾਇਤ ਭਵਨਾਂ ਦੇ ਬਿਨਾ ਹਨ। ਰਾਜ ਵਾਰ ਵਿਵਰਣ ਅਨੁਲਗ ਵਿੱਚ ਹੈ।

 

ਗ੍ਰਾਮ ਪੰਚਾਇਤ ਭਵਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਰਜੀਏਐੱਸ ਤਹਿਤ ਸੀਮਤ ਸਰੋਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਾਂ ਨੂੰ ਇਹ ਯਕੀਨੀ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜਗਾਰ ਯੋਜਨਾ (ਮਨਰੇਗਾ) ਤਹਿਤ ਫੰਡ/ਸਰੋਤਾਂ ਨੂੰ ਤਬਦੀਲ ਕਰਕੇ ਜੀਪੀ ਭਵਨਾਂ ਦੇ ਨਿਰਮਾਣ ਨੂੰ ਤਰਜੀਹ ਤੇ ਲਿਆ ਜਾਵੇ, 14ਵੇਂ ਵਿੱਤ ਕਮਿਸ਼ਨ ਦੇ ਬਿਨਾ ਖਰਚੇ ਫੰਡ, 15ਵੇਂ ਵਿੱਤ ਕਮਿਸ਼ਨ ਦੇ ਫੰਡ ਅਤੇ ਰਾਜ ਯੋਜਨਾਵਾਂ ਆਦਿ ਤੋਂ ਵੀ ਫੰਡ ਪ੍ਰਾਪਤ ਕਰਨੇ ਤਾਂ ਕਿ ਸਾਲ 2022 ਦੇ ਅੰਤ ਤੱਕ ਅੰਤਰ ਨੂੰ ਪੂਰਾ ਕੀਤਾ ਜਾ ਸਕੇ।

 

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇਹ ਜਾਣਕਾਰੀ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।

 

*******

 

ਅਨੁਲਗ

ਅਨੁਲਗ ਪੰਚਾਇਤ ਭਵਨਾਂ ਦਾ ਰਾਜ ਵਾਰ ਵਿਵਰਣ

 

ਲੜੀ ਨੰਬਰ

ਰਾਜ

ਗ੍ਰਾਮ ਪੰਚਾਇਤ/ਗ੍ਰਾਮੀਣ ਸਥਾਨਕ ਸਰਕਾਰਾਂ

ਆਪਣੇ ਭਵਨ ਵਾਲੀਆਂ ਪੰਚਾਇਤਾਂ

ਆਪਣੇ ਭਵਨ ਤੋਂ ਬਿਨਾ ਵਾਲੀਆਂ ਪੰਚਾਇਤਾਂ

1

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ

70

59

11

2

ਆਂਧਰ ਪ੍ਰਦੇਸ਼

13063

11756

1307

3

ਅਰੁਣਾਚਲ ਪ੍ਰਦੇਸ਼

1785

552

1233

4

ਅਸਾਮ

2199

1905

294

5

ਬਿਹਾਰ

8387

7332

1055

6

ਛੱਤੀਸਗੜ੍ਹ

10963

10963

0

7

ਦਾਦਰਾ ਅਤੇ ਨਗਰ ਹਵੇਲੀ

20

11

9

8

ਦਮਨ ਅਤੇ ਦਿਊ

18

18

0

9

ਗੋਆ

191

101

90

10

ਗੁਜਰਾਤ

14292

14065

227

11

ਹਰਿਆਣਾ

6197

2370

3827

12

ਹਿਮਾਚਲ ਪ੍ਰਦੇਸ਼

3226

3217

9

13

ਜੰਮੂ ਅਤੇ ਕਸ਼ਮੀਰ*

4292

3033

1259

14

ਝਾਰਖੰਡ

4350

4074

276

15

ਕਰਨਾਟਕ

6021

5561

460

16

ਕੇਰਲ

941

938

3

17

ਮੱਧ ਪ੍ਰਦੇਸ਼

22813

22813

0

18

ਮਹਾਰਾਸ਼ਟਰ

27872

24083

3789

19

ਮਣੀਪੁਰ

161

104

57

20

ਮੇਘਾਲਿਆ

1570

0

1570

21

ਮਿਜ਼ੋਰਮ

804

709

95

22

ਨਾਗਾਲੈਂਡ

1262

637

625

23

ਓਡੀਸ਼ਾ

6798

6798

0

24

ਪੁਦੂਚੇਰੀ

108

88

20

25

ਪੰਜਾਬ

13267

5643

7624

26

ਰਾਜਸਥਾਨ

10136

9413

723

27

ਸਿੱਕਮ

185

142

43

28

ਤਮਿਲ ਨਾਡੂ

12524

9873

2651

29

ਤੇਲੰਗਾਨਾ

12769

8379

4390

30

ਤ੍ਰਿਪੁਰਾ

591

535

56

31

ਉੱਤਰ ਪ੍ਰਦੇਸ਼

58761

32444

26317

32

ਉੱਤਰਾਖੰਡ

7789

6190

1599

33

ਪੱਛਮ ਬੰਗਾਲ

3340

3302

38

 

ਕੁੱਲ

256765

197108

59657

*ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਸਮੇਤ

****

 



(Release ID: 1654795) Visitor Counter : 106


Read this release in: English , Manipuri , Telugu