ਰੇਲ ਮੰਤਰਾਲਾ

ਰੇਲਵੇ ਮੰਤਰਾਲੇ ਨੇ 21.09.2020 ਤੋਂ 20 ਜੋੜੀ ਕਲੋਨ ਸਪੈਸ਼ਲ ਟ੍ਰੇਨਾਂ ਦਾ ਐਲਾਨ ਕੀਤਾ

ਟ੍ਰੇਨਾਂ ਲਈ ਏਆਰਪੀ 10 ਦਿਨ ਹੋਵੇਗੀ



19 ਜੋੜੀ ਕਲੋਨ ਟ੍ਰੇਨਾਂ ਹਮਸਫ਼ਰ ਰੇਕਸ ਦੀ ਵਰਤੋਂ ਕਰਦਿਆਂ ਚਲਣਗੀਆਂ ਅਤੇ 1 ਜੋੜੀ ਜਨ ਸ਼ਤਾਬਦੀ ਐਕਸਪ੍ਰੈੱਸ ਦੀ ਵਰਤੋਂ ਨਾਲ ਚੱਲੇਗੀ

Posted On: 15 SEP 2020 8:18PM by PIB Chandigarh

ਖਾਸ ਮਾਰਗਾਂ 'ਤੇ ਯਾਤਰੀਆਂ ਦੀ ਵੱਡੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਮੰਤਰਾਲੇ ਨੇ 21.09.2020 ਤੋਂ 20 ਜੋੜੀ ਕਲੋਨ ਸਪੈਸ਼ਲ ਟ੍ਰੇਨਾਂ (ਹੇਠ ਦਿੱਤੇ ਲਿੰਕ ਵਿੱਚ ਸ਼ਾਮਲ ਕੀਤੀ ਗਈ ਸੂਚੀ ਅਨੁਸਾਰ) ਨੂੰ ਚਲਾਉਣ ਦਾ ਫੈਸਲਾ ਕੀਤਾ ਹੈ।  ਇਹ ਕਲੋਨ ਟ੍ਰੇਨਾਂ ਨੋਟੀਫਾਈਡ ਟਾਈਮਿੰਗ ਤੇ ਚਲਣਗੀਆਂ ਅਤੇ ਪੂਰੀ ਤਰਾਂ ਨਾਲ ਰਿਜ਼ਰਵਡ ਟ੍ਰੇਨਾਂ ਹੋਣਗੀਆਂ ਜਿਨ੍ਹਾਂ ਦੇ ਸਟਾਪੇਜ ਸਿਰਫ ਅਪਰੇਸ਼ਨਲ ਰੁਕਣ ਤੱਕ ਹੀ ਸੀਮਿਤ ਹੋਣਗੇ।

 

 

ਕਲੋਨ ਸਪੈਸ਼ਲ ਦੀਆਂ 19 ਜੋੜੀਆਂ ਹਮਸਫ਼ਰ ਰੇਕਸ ਦੀ ਵਰਤੋਂ ਕਰਕੇ ਚਲਣਗੀਆਂ। ਇੱਕ ਜੋੜੀ ਟ੍ਰੇਨ 04251/04252 ਲਖਨਊ-ਦਿੱਲੀ ਕਲੋਨ ਸਪੈਸ਼ਲ ਜਨ ਸ਼ਤਾਬਦੀ ਐਕਸਪ੍ਰੈੱਸ ਦੇ ਤੌਰ ਤੇ ਚੱਲੇਗੀ। ਹਮਸਫ਼ਰ ਰੇਕ ਦਾ ਕਿਰਾਇਆ ਹਮਸਫ਼ਰ ਟ੍ਰੇਨਾਂ ਵਜੋਂ ਵਸੂਲਿਆ ਜਾਵੇਗਾ ਅਤੇ ਜਨ ਸ਼ਤਾਬਾਦੀ ਰੇਕ ਲਈ, ਕਿਰਾਏ ਜਨ ਸ਼ਤਾਬਾਦੀ ਐਕਸਪ੍ਰੈੱਸ ਵਜੋਂ ਲਏ ਜਾਣਗੇ। ਏਆਰਪੀ (ਅਡਵਾਂਸਡ ਰਿਜ਼ਰਵੇਸ਼ਨ ਪੀਰੀਅਡ) 10 ਦਿਨ ਹੋਵੇਗੀ।

 

 

 ਇਹ ਕਲੋਨ ਸਪੈਸ਼ਲ ਟ੍ਰੇਨਾਂ ਪਹਿਲਾਂ ਤੋਂ ਚਲ ਰਹੀਆਂ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ ਹੋਣਗੀਆਂ।

 

20 ਜੋੜੀ ਕਲੋਨ ਸਪੈਸ਼ਲ ਟ੍ਰੇਨਾਂ ਦਾ ਲਿੰਕ

 

Link of 20 Pairs Clone Special Trains.

 

               

    ********

 

 

 

ਡੀਜੇਐੱਨ / ਐੱਮਕੇਵੀ


(Release ID: 1654751) Visitor Counter : 215


Read this release in: English , Hindi , Telugu