ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੋ ਖੋ ਅਤੇ ਕਬੱਡੀ ਨੂੰ ਪ੍ਰੋਤਸਾਹਨ

प्रविष्टि तिथि: 14 SEP 2020 6:04PM by PIB Chandigarh

ਅਮੇਚਿਓਰ ਕਬੱਡੀ ਫੈਡਰੇਸ਼ਨ ਆਵ੍ ਇੰਡੀਆ ਅਤੇ ਖੋਖੋ ਫੈਡਰੇਸ਼ਨ ਆਵ੍ ਇੰਡੀਆ, ਜਿਸ ਨੂੰ ਦੇਸ਼ ਵਿੱਚ ਕਬੱਡੀ ਅਤੇ ਖੋ ਖੋ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਮਾਨਤਾ ਦਿੱਤੀ ਗਈ ਹੈ, ਨੂੰ ਮੰਤਰਾਲੇ ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੀਆਂ ਵੱਖ-ਵੱਖ ਸਕੀਮਾਂ ਅਤੇ ਮੰਤਰਾਲੇ ਦੀਆਂ ਪ੍ਰਵਾਨ ਵਿੱਤੀ ਸਹਾਇਤਾ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਕਬੱਡੀ ਅਤੇ ਖੋ ਖੋ ਦੋਵੇਂ ਉਨ੍ਹਾਂ ਗੇਮਾਂ/ਖੇਡਾਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਗਰੁੱਪ ਸੀਦੇ ਪਦਾਂ ਤੇ ਭਰਤੀ ਲਈ ਹੋਣਹਾਰ ਖਿਡਾਰੀਆਂ ਨੂੰ ਯੋਗ ਬਣਾਉਂਦੀਆਂ ਹਨ।

 

ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਯੁਵਾ ਮਾਮਲੇ ਅਤੇ ਖੇਡ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*****

 

ਐੱਨਬੀ/ਓਜੇਏ/ਯੂਡੀ


(रिलीज़ आईडी: 1654310) आगंतुक पटल : 151
इस विज्ञप्ति को इन भाषाओं में पढ़ें: English , Urdu , Telugu