ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ‘ਦੇਖੋ ਅਪਨਾ ਦੇਸ਼’ ਪਹਿਲ ਤਹਿਤ ਦੇਸ਼ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ

Posted On: 14 SEP 2020 6:36PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਦੇਸ਼ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਪ੍ਰਤੀ ਨਾਗਰਿਕਾਂ ਵਿਚ ਜਾਗਰੂਕਤਾ ਪੈਦਾ ਕਰਨ, ਨਾਗਰਿਕਾਂ ਨੂੰ ਦੇਸ਼ ਦੇ ਅੰਦਰ ਵਿਆਪਕ ਤੌਰ 'ਤੇ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਅਤੇ ਟੂਰਿਜ਼ਮ ਦੇ ਖੇਤਰਾਂ ਨੂੰ ਵਧਾਉਣ ਦੇ ਉਦੇਸ਼ ਨਾਲ ਜਨਵਰੀ 2020 ਵਿਚ ਦੇਖੋ ਅਪਨਾ ਦੇਸ਼’ (ਡੀਏਡੀ) ਦੀ ਸ਼ੁਰੂਆਤ ਕੀਤੀ ਹੈ ਜਿਸ ਸਦਕਾ ਸਥਾਨਕ ਆਰਥਿਕਤਾ ਦਾ ਵਿਕਾਸ ਅਤੇ ਸਥਾਨਕ ਪੱਧਰ 'ਤੇ ਨੌਕਰੀਆਂ ਦੀ ਸਿਰਜਣਾ ਹੋ ਸਕੇਗੀ। ਇਹ ਪਹਿਲ 15 ਅਗਸਤ, 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅਨੁਸਾਰ ਹੈ, ਜਿਸ ਵਿੱਚ ਹਰੇਕ ਨਾਗਰਿਕ ਨੂੰ ਸਾਲ 2022 ਤੱਕ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਘੱਟੋ ਘੱਟ 15 ਥਾਵਾਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ।

 

ਇਸ ਪਹਿਲ ਤਹਿਤ ਮੰਤਰਾਲੇ ਦੁਆਰਾ ਡੀਏਡੀ ਦੇ ਸਮੁੱਚੇ ਥੀਮ ਤਹਿਤ ਵੈਬੀਨਾਰਾਂ ਦੀ ਇਕ ਲੜੀ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਦੇਸ਼ ਦੇ ਵੱਖੋ-ਵੱਖਰੇ ਸੱਭਿਆਚਾਰ, ਵਿਰਾਸਤ, ਅਸਥਾਨਾਂ ਅਤੇ ਟੂਰਿਜ਼ਮ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ।  ਇਸ ਪਹਿਲ ਦੇ ਹਿੱਸੇ ਵਜੋਂ ਹੁਣ ਤੱਕ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਨ ਵਾਲੇ 52 ਵੈਬੀਨਾਰ ਆਯੋਜਿਤ ਕੀਤੇ ਗਏ ਹਨ।

 

ਲੋਕ ਜਾਗਰੂਕਤਾ ਪੈਦਾ ਕਰਨ ਲਈ ਮੰਤਰਾਲੇ ਨੇ ਮਾਈਜੀਓਵੀ.ਇਨ ਪਲੇਟਫਾਰਮ 'ਤੇ ਇਕ ਔਨਲਾਈਨ ਡੀਏਡੀ ਪ੍ਰਣ ਅਤੇ ਕੁਇਜ਼ ਵੀ ਅਰੰਭ ਕੀਤੀ ਹੈ।  ਔਨਲਾਈਨ ਪ੍ਰਣ ਅਤੇ ਕੁਇਜ਼ ਭਾਗੀਦਾਰੀ ਲਈ ਸਾਰਿਆਂ ਲਈ ਖੁੱਲ੍ਹੇ ਹਨ।

 

ਮੰਤਰਾਲੇ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈੱਬਸਾਈਟ ਅਤੇ ਘਰੇਲੂ ਭਾਰਤ ਟੂਰਿਜ਼ਮ ਦਫਤਰਾਂ ਦੁਆਰਾ ਡੀਏਡੀ ਦੀ ਪਹਿਲ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

 

ਇਹ ਜਾਣਕਾਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

                  

 ********

 

ਐੱਨਬੀ / ਏਕੇਜੇ



(Release ID: 1654249) Visitor Counter : 88


Read this release in: Gujarati , English , Telugu