ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਤੇ ਸੈਰ ਸਪਾਟਾ ਮੰਰਤਾਲਾ ਦੇ ਕੇਂਦਰੀ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਦੇ ਇੱਕ ਹਿੱਸੇ ਵਜੋਂ ਸੰਗੀਤ ਸੰਧਿਆ ਦਾ ਉਦਘਾਟਨ ਕੀਤਾ

Posted On: 14 SEP 2020 5:00PM by PIB Chandigarh

ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕੱਲ ਨਵੀਂ ਦਿੱਲੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਦੇ ਇੱਕ ਹਿੱਸੇ ਵਜੋਂ ਸੰਗੀਤ ਸੰਧਿਆ ਦਾ ਉਦਘਾਟਨ ਕੀਤਾ ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਜ ਵੀ ਵਿਸ਼ਵ ਲਈ ਆਦਰਸ਼ ਹਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਾਸੰਗਿਕ ਹਨ

https://static.pib.gov.in/WriteReadData/userfiles/image/image0018GWL.jpg    


ਸੰਗੀਤ ਸੰਧਿਆ ਦਾ ਆਯੋਜਨ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਤਹਿਤ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਵੱਲੋਂ 13 ਸਤੰਬਰ 2020 ਨੂੰ ਆਯੋਜਿਤ ਕੀਤਾ ਗਿਆ ਲੋਕ ਸਭਾ ਮੈਂਬਰ ਅਤੇ ਪ੍ਰਸਿੱਧ ਗਾਇਕ ਸ਼੍ਰੀ ਹੰਸਰਾਜ ਹੰਸ ਨੇ ਆਨੰਦਮਈ ਕੀਰਤਨ ਤੇ ਸੂਫੀਆ ਕਲਾਮ ਨਾਲ ਦਰਸ਼ਕਾਂ ਨੂੰ ਕੀਲ ਲਿਆ ਡਾਕਟਰ ਸਚਿਦਾਨੰਦ ਜੋਸ਼ੀ ਮੈਂਬਰ ਸਕੱਤਰ ਆਈ ਜੀ ਐੱਨ ਸੀ ਨੇ ਆਪਣੇ ਸਵਾਗਤੀ ਸੰਬੋਧਨ ਵਿੱਚ 2019—2020 ਸਾਰਾ ਸਾਲ ਕੀਤੇ ਗਏ ਸਮਾਗਮਾਂ ਦਾ ਵੇਰਵਾ ਦਿੱਤਾ , ਜਿਸ ਵਿੱਚ ਕਾਨਫਰੰਸਾਂ ਦੀ ਲੜੀ , ਭਾਸ਼ਨ , ਪ੍ਰਦਰਸ਼ਨੀਆਂ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਵੀ ਦਰਬਾਰ ਕਰਵਾਏ ਗਏ ਸਨ ਜਿਹਨਾ ਰਾਜਾਂ ਵਿੱਚ ਕਵੀ ਦਰਬਾਰ ਕਰਵਾਏ ਗਏ ਉਹਨਾਂ ਵਿੱਚ ਉੱਤਰ ਪ੍ਰਦੇਸ਼ , ਅਸਾਮ , ਗੁਜਰਾਤ , ਰਾਜਸਥਾਨ ਸ਼ਾਮਲ ਸਨ ਕੁੱਝ ਹੋਰ ਸਮਾਗਮ ਦੁਬਰੀ ਸਾਹਿਬ ਅਸਾਮ , ਵਡੋਦਰਾ , ਗੁਜਰਾਤ , ਅਯੁੱਧਿਆ , ਪਰਿਆਗ ਰਾਜ (ਉੱਤਰ ਪ੍ਰਦੇਸ਼) , ਰਾਜਸਥਾਨ ਦੇ ਜੋਧਪੁਰ , ਪਾਣੀਪਤ ਤੇ ਚੰਡੀਗੜ੍ਹ ਵਿੱਚ ਵੀ ਕਰਵਾਏ ਗਏ ਕੋਵਿਡ 19 ਮਹਾਮਾਰੀ ਦੇ ਲਾਕਡਾਊਨ ਦੌਰਾਨ ਵੀ ਇਹ ਸਮਾਗਮ ਲਗਾਤਾਰ ਕੀਤੇ ਗਏ ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਨਵੀਂਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਹਨ ਆਨਲਾਈਨ ਕਵੀ ਦਰਬਾਰਾਂ ਵਿੱਚ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ 150 ਤੋਂ ਜਿ਼ਆਦਾ ਕਵੀਆਂ ਨੇ ਹਿੱਸਾ ਲਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਖ ਵੱਖ ਪਹਿਲੂਆਂ ਬਾਰੇ ਪ੍ਰੋਫੈਸਰ , ਸੀਨੀਅਰ ਸੋਸ਼ਲ ਵਰਕਰ ਅਤੇ ਸਿੱਖ ਧਰਮ ਦੇ ਵਿਦਵਾਨਾਂ ਵੱਲੋਂ 15 ਤੋਂ ਜਿ਼ਆਦਾ ਆਨਲਾਈਨ ਭਾਸ਼ਨ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦਾ ਸੰਚਾਲਨ ਡਾਕਟਰ ਅਚਲ ਪੰਡਿਆ ਆਈ ਜੀ ਐੱਨ ਸੀ ਦੇ ਕਨਜ਼ਰਵੇਸ਼ਨ ਵਿਭਾਗ ਦੇ ਮੁਖੀ ਨੇ ਕੀਤਾ ਅਤੇ ਡਾਕਟਰ ਅਭਿਜੀਤ ਦਿਕਸਿ਼ਤ ਨੇ ਧੰਨਵਾਦ ਕੀਤਾ ਇਸ ਸਮਾਗਮ ਨੂੰ ਫੇਸਬੁੱਕ ਤੇ ਲਾਈਵ ਅਤੇ ਸਮਾਗਮ ਵਾਲੀ ਜਗ੍ਹਾ ਤੇ ਕੋਵਿਡ 19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ 50 ਲੋਕਾਂ ਨੇ ਸੁਣਿਆ

 

https://twitter.com/i/status/1305172042690433024


ਐੱਨ ਵੀ / ਕੇ ਜੇ /


(Release ID: 1654200) Visitor Counter : 107


Read this release in: English , Urdu , Manipuri , Assamese