ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਬੈਡਮਿੰਟਨ ਸਟਾਰ ਚਿਰਾਗ ਸ਼ੈੱਟੀ ਨੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਮੁੰਬਈ ਦੁਆਰਾ ਆਯੋਜਿਤ ਫਿੱਟ ਇੰਡੀਆ ਫ੍ਰੀਡਮ ਰਨ ਈਵੈਂਟ ਵਿੱਚ ਹਿੱਸਾ ਲੈਣ ਦੇ ਫਾਇਦਿਆਂ ਨੂੰ ਉਜਾਗਰ ਕੀਤਾ

Posted On: 11 SEP 2020 9:08PM by PIB Chandigarh

ਮੁੰਬਈ ਵਿੱਚ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ)  ਦੇ ਖੇਤਰੀ ਕੇਂਦਰ ਦੁਆਰਾ ਸ਼ੁੱਕਰਵਾਰ ਨੂੰ ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਨਾਲ ਇੱਕ ਔਨਲਾਈਨ ਗੱਲਬਾਤ ਆਯੋਜਤ ਕੀਤੀ ਗਈ। ਪਿਛਲੇ ਮਹੀਨੇ ਵਰਚੁਅਲ ਨੈਸ਼ਨਲ ਸਪੋਰਟਸ ਅਵਾਰਡਸ ਵਿੱਚ ਅਰਜੁਨ ਅਵਾਰਡ ਪ੍ਰਾਪਤ ਕਰਨ ਵਾਲੇ ਸਟਾਰ ਸ਼ਟਲਰ ਨੇ ਮੌਜੂਦਾ ਚਲ ਰਹੇ ਫਿੱਟ ਇੰਡੀਆ ਫ੍ਰੀਡਮ ਰਨ ਦੀ ਮਹੱਤਤਾ 'ਤੇ ਗੱਲਬਾਤ ਕੀਤੀ।

 

 

 

ਖੇਡ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਗਿਆ, ਇਹ ਦੇਸ਼-ਵਿਆਪੀ ਸਭ ਤੋਂ ਵੱਡਾ ਈਵੈਂਟ ਹੈ ਜੋ ਕਿ 14 ਅਗਸਤ ਨੂੰ ਕੇਂਦਰੀ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੁਆਰਾ ਸ਼ੁਰੂ ਕੀਤਾ ਗਿਆ ਸੀ।  2 ਅਕਤੂਬਰ ਤੱਕ ਚਲਣ ਵਾਲੀ ਇਸ ਦੌੜ ਵਿੱਚ ਸਾਰੇ ਖੇਤਰਾਂ ਦੇ ਖਿਡਾਰੀ ਅਤੇ ਗ਼ੈਰ-ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਸਭ ਦੁਆਰਾ ਸਰਾਹਿਆ ਜਾ ਰਿਹਾ ਹੈ।

 

ਚਿਰਾਗ ਨੇ ਕਿਹਾ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਨਾ ਸਿਰਫ ਸਰੀਰਕ, ਬਲਕਿ ਮਾਨਸਿਕ ਲਾਭਾਂ ਲਈ ਵੀ ਇੱਕ ਉੱਦਮ ਹੈ।  ਆਮ ਲੋਕਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਸ਼ਾਨਦਾਰ ਸਫਲਤਾ ਬਣਾਉਣਾ ਚਾਹੀਦਾ ਹੈ। ਦੌੜਨਾ ਬਹੁਤ ਹੱਦ ਤੱਕ ਤੁਹਾਡੇ ਲਈ ਮਦਦਗਾਰ ਹੈ।

 

ਸ਼ਟਲਰ ਨੇ ਇਹ ਵੀ ਕਿਹਾ ਕਿ ਦੌੜ ਨਾਲ ਸਬੰਧਿਤ ਕੁਝ ਪੂਰਵ-ਧਾਰਨਾਵਾਂ ਨੂੰ ਬਦਲ ਦੇਣਾ ਚਾਹੀਦਾ ਹੈ। ਚਿਰਾਗ ਨੇ ਅੱਗੇ ਕਿਹਾ ਲੋਕਾਂ ਦੀ ਇਹ ਧਾਰਣਾ ਹੈ ਕਿ ਭੱਜਣ ਤੋਂ ਬਾਅਦ ਉਹ ਥੱਕ ਜਾਣਗੇ, ਪਰ ਦੌੜ ਲਗਾਉਣ ਤੋਂ ਬਾਅਦ ਮੈਨੂੰ ਜੋ ਮਹਿਸੂਸ ਹੁੰਦਾ ਹੈ ਉਹ ਇਹ ਹੈ ਕਿ ਮੈਂ ਆਪਣੇ ਘਰ ਆਉਣ ਤੋਂ ਬਾਅਦ ਹਮੇਸ਼ਾ ਸਚਮੁਚ ਮੁੜ ਸੁਰਜੀਤ ਮਹਿਸੂਸ ਕੀਤਾ ਹੈ।  ਇੱਕ ਆਮ ਵਿਅਕਤੀ ਨੂੰ ਵੀ ਅਪਣੇ ਕੰਮ ਦੇ ਸਥਾਨ ਤੇ ਪਹੁੰਚਣ ਤੋਂ ਬਾਅਦ ਇਹ ਇੱਕ ਵਾਧੂ ਊਰਜਾ ਪ੍ਰਦਾਨ ਕਰਦਾ ਹੈ। ਇਸ ਤੋਂ ਤੁਹਾਨੂੰ ਦੋਵੇਂ- ਸਰੀਰਕ ਤਾਕਤ ਮਿਲਦੀ ਹੈ ਅਤੇ ਮਾਨਸਿਕ ਸ਼ਾਂਤੀ ਵਧੱਦੀ ਹੈ।

 

 ਬੈੱਡਮਿੰਟਨ ਦੇ ਮੈਦਾਨ ਵਿੱਚ ਸਤਵਿਕ ਰੈਂਕੀਰੈੱਡੀ ਨਾਲ ਸ਼ਾਨਦਾਰ ਸਾਂਝੇਦਾਰੀ ਕਰਨ ਵਾਲੇ 23 ਸਾਲਾ ਖਿਡਾਰੀ ਨੇ ਇਕ ਇਮਾਨਦਾਰ ਸੱਚਾਈ ਦੱਸੀ।  2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਨੇ ਦੱਸਿਆ ਮਹਾਨ ਸ਼ਖਸੀਅਤਾਂ ਤੁਹਾਨੂੰ ਕੁਝ ਹੱਦ ਤਕ ਦੌੜਨ ਲਈ ਪ੍ਰੇਰਿਤ ਕਰ ਸਕਦੀਆਂ ਹਨ।  ਪਰ ਇਹ ਉਤਸ਼ਾਹ ਅੰਦਰੋਂ ਹੀ ਆਉਣਾ ਹੈ। ਤੁਹਾਨੂੰ ਕੁਝ ਦਿਨਾਂ ਦੀ ਦੌੜ ਤੋਂ ਬਾਅਦ ਹੀ ਅੰਦਰੋਂ ਪ੍ਰਾਪਤ ਕੀਤੀ ਖੁਸ਼ੀ ਨੂੰ ਮਹਿਸੂਸ ਕਰਨਾ ਹੋਏਗਾ। ਨਾਲ ਹੀ, ਦੌੜਨ ਲਈ ਤੁਹਾਨੂੰ ਇੱਕ ਸਹੀ ਖੁਰਾਕ ਵੀ ਲੈਣੀ ਪਏਗੀ।

 

 

                                                                         ******

 

ਐੱਨਬੀ / ਓਏ


(Release ID: 1653518) Visitor Counter : 138


Read this release in: English , Urdu , Hindi , Tamil , Telugu