ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਰੋਨਾ ਵਾਇਰਸ (SARS – CoV - 2) ਦੇ ਖ਼ਿਲਾਫ਼ ਐਂਟੀਬਾਡੀ ਦੀ ਜਾਂਚ ਦੇ ਲਈ ਸੀਐੱਸਆਈਆਰ - ਸੀਡੀਆਰਆਈ, ਲਖਨਊ ਵਿੱਚ ਸੀਰੋਲੋਜੀਕਲ ਟੈਸਟਿੰਗ

ਸੀਐੱਸਆਈਆਰ - ਸੀਡੀਆਰਆਈ ਇੱਕ ਖੋਜ ਅਧਿਐਨ ਕਰ ਰਿਹਾ ਹੈ ਜਿਸ ਵਿੱਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਐਂਟੀਬਾਡੀ ਲਈ ਲੋਕਾਂ ਦੀ ਜਾਂਚ ਸ਼ਾਮਲ ਹੈ

Posted On: 11 SEP 2020 5:07PM by PIB Chandigarh

ਸੀਐੱਸਆਈਆਰ-ਸੀਡੀਆਰਆਈ (ਕੇਂਦਰੀ ਔਸ਼ਦੀ ਖੋਜ ਸੰਸਥਾਨ) ਇੱਕ ਖੋਜ ਅਧਿਐਨ ਕਰ ਰਿਹਾ ਹੈ ਜਿਸ ਵਿੱਚ ਲੋਕਾਂ ਵਿੱਚ SARS – CoV – 2 ਦੇ ਖ਼ਿਲਾਫ਼ ਐਂਟੀਬਾਡੀ ਦੀ ਜਾਂਚ ਦੇ ਲਈ ਟੈਸਟਿੰਗ ਕੀਤੀ ਜਾ ਰਹੀ ਹੈ ਸੀਰੋਲੋਜੀਕਲ ਟੈਸਟਿੰਗ 9 ਤੋਂ 11 ਸਤੰਬਰ ਤੋਂ ਆਯੋਜਿਤ ਕੀਤੀ ਗਈ ਹੈ ਪਿਛਲੇ 7 ਮਹੀਨਿਆਂ ਤੋਂ ਕੋਰੋਨਾ ਵਾਇਰਸ (ਕੋਵਿਡ-19) ਲਾਗ ਦੀ ਮਹਾਮਾਰੀ ਦੇ ਕਾਰਨ ਭਾਰਤ ਵਿੱਚ 45 ਲੱਖ ਤੋਂ ਵੱਧ ਵਿਅਕਤੀ ਇਸ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ, ਜਿਸ ਦੇ ਨਤੀਜੇ ਵਜੋਂ 76,270 ਤੋਂ ਵੱਧ ਮੌਤਾਂ ਹੋਈਆਂ ਹਨ

https://ci5.googleusercontent.com/proxy/VP_PAD7VxK2v5vhnuwfKZJkkFdphtpgqkRrGd2NatryPhghSmmaNFG2AejvNto0u3eo-CXADcSXYuII7UGp7hiDs43UQsBVGXPOhLb6ibfWni0qHuYLLZ3uG=s0-d-e1-ft#http://static.pib.gov.in/WriteReadData/userfiles/image/image0034VW4.jpg

 

ਸੀਐੱਸਆਈਆਰ - ਸੀਡੀਆਰਆਈ ਦੇ ਇਸ ਰਿਸਰਚ ਦੇ ਨੋਡਲ ਵਿਗਿਆਨੀ ਡਾ. ਸੁਸਾਂਤ ਕਾਰ ਅਤੇ ਡਾ. ਅਮਿਤ ਲਾਹਿਡੀ ਨੇ ਕਿਹਾ ਹੈ ਕਿ ਭਾਰਤ ਵਿੱਚ ਕੀਤੇ ਗਏ ਨਿਦਾਨ ਟੈਸਟ ਕਾਫ਼ੀ ਹੱਦ ਤੱਕ ਲੱਛਣਾਂ ਨੂੰ ਦਿਖਾਉਣ ਵਾਲੇ ਲੋਕਾਂ ਅਤੇ ਉਨ੍ਹਾਂ ਲੋਕਾਂ ਦੇ ਨਾਲ ਨੇੜੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਤੱਕ ਸੀਮਤ ਕਰ ਰਹੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਮਿਊਨਿਟੀ ਟੈਸਟਿੰਗ ਹਾਲੇ ਤੱਕ ਸ਼ੁਰੂ ਨਹੀਂ ਕੀਤੀ ਗਈ ਹੈ ਵੱਖ-ਵੱਖ ਦੇਸ਼ਾਂ ਤੋਂ ਉਪਲਬਧ ਰਿਪੋਰਟਾਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਬਿਨਾਂ ਲੱਛਣ ਵਾਲੇ ਕੇਸ ਹਨ ਜਿਨ੍ਹਾਂ ਦੀ ਟੈਸਟਿੰਗ ਨਹੀਂ ਕੀਤੀ ਗਈ ਹੈ ਇਸ ਤਰ੍ਹਾਂ ਬਿਮਾਰੀ ਦਾ ਬੋਝ ਵਧੇਰੇ ਹੋ ਸਕਦਾ ਹੈ

ਡਾ. ਕਾਰ ਅਤੇ ਡਾ. ਲਾਹਿਡੀ ਨੇ ਇਹ ਵੀ ਦੱਸਿਆ ਕਿ ਰੋਗ ਨਾਲ ਸੰਕ੍ਰਮਿਤ ਵਿਅਕਤੀ ਦਾ ਸ਼ਰੀਰ ਐਂਟੀਬਾਡੀ ਤਿਆਰ ਕਰਦਾ ਹੈ ਜੋ ਉਸਨੂੰ ਭਵਿੱਖ ਵਿੱਚ ਇਸ ਲਾਗ ਤੋਂ ਉਨ੍ਹਾਂ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ ਹਾਲਾਂਕਿ, ਇਹ ਇੱਕ ਨਵਾਂ ਵਾਇਰਸ ਹੈ, ਇਸ ਲਈ ਇਸ ਤਰ੍ਹਾਂ ਦੀ ਐਂਟੀਬਾਡੀ ਤੋਂ ਸੁਰੱਖਿਆ ਦੀ ਮਿਆਦ ਹਾਲੇ ਪਤਾ ਨਹੀਂ ਹੈ ਇਸ ਲਈ ਸੀਰੋਲੋਜੀਕਲ ਟੈਸਟਿੰਗ ਦੇ ਲਈ ਇੱਕ ਲੰਬੀ ਮਿਆਦ ਦੇ ਪੈਨ ਇੰਡੀਆ ਸਰਵੇਲਾਂਸ (ਸਰਭ ਭਾਰਤੀ ਨਿਗਰਾਨੀ) ਬੇਹੱਦ ਮਹੱਤਵਪੂਰਨ ਹੈ ਤਾਂਕਿ ਸੀਰੋਲੋਜੀ ਅਧਾਰਿਤ ਜਾਂਚ ਦੀ ਵਰਤੋਂ ਕਰਕੇ ਨਾ ਸਿਰਫ਼ ਲਾਗ ਦੇ ਬੋਝ ਦਾ ਅੰਦਾਜ਼ਾ ਲਗਾਇਆ ਜਾ ਸਕੇ, ਬਲਕਿ ਨਿਸ਼ਚਤ ਅੰਤਰਾਲ ਤੇ ਨਮੂਨੇ ਇਕੱਠੇ ਕਰਕੇ ਐਂਟੀਬਾਡੀ ਦੀ ਮਾਤਰਾ (ਟਾਈਟਰ) ਦਾ ਵੀ ਮੁੱਲਾਂਕਣ ਕੀਤਾ ਜਾ ਸਕੇ ਇਸ ਨਾਲ ਸਾਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿੱਚ ਵੀ ਸਹਾਇਤਾ ਕਰੇਗੀ ਜੋ ਆਪਣੇ ਪਲਾਜ਼ਮਾ ਨੂੰ ਬਿਮਾਰ ਰੋਗੀਆਂ ਨੂੰ ਦਾਨ ਕਰ ਸਕਦੇ ਹਨ

 

ਪ੍ਰੋਫੈਸਰ ਤਪਸ ਕੇ ਕੁੰਡੂ, ਡਾਇਰੈਕਟਰ ਸੀਐੱਸਆਈਆਰ ਸੀਡੀਆਰਆਈ, ਨੇ ਕਿਹਾ ਕਿ ਪੂਰੇ ਭਾਰਤ ਵਿੱਚ ਜੈਵਿਕ ਨਮੂਨਿਆਂ ਦੇ ਅਧਿਐਨ ਦੇ ਮਾਧਿਅਮ ਤੋਂ ਸਥਾਪਤ ਇਸ ਤਰ੍ਹਾਂ ਦੀ ਜਾਣਕਾਰੀ ਦੇ ਕੋਹਾਰਟ ਵੱਡੇ ਪੈਮਾਨੇ ਤੇ ਰਾਸ਼ਟਰੀ ਸਿਹਤ ਮਿਸ਼ਨ ਦੀ ਸੰਰਚਨਾ ਦੇ ਨਾਲ ਨੈਦਾਨਿਕ ਫ਼ੈਸਲੇ ਲੈਣ ਵਿੱਚ ਸਹਾਇਤਾ ਕਰਨ ਦੇ ਲਈ ਰਾਸ਼ਟਰੀ ਸੰਦਰਭ ਮਾਪਦੰਡਾਂ ਦੇ ਵਿਕਾਸ ਵਿੱਚ ਸਹੂਲਤ ਪ੍ਰਦਾਨ ਕਰੇਗੀ ਨਾਲ ਹੀ ਰਾਸ਼ਟਰੀ ਸਿਹਤ ਸੰਭਾਲ ਨੀਤੀ ਸੰਬੰਧੀ ਨੀਤੀ ਦੇ ਨਿਰਧਾਰਣ ਵਿੱਚ ਮਦਦਗਾਰ ਹੋਵੇਗੀ ਨਾਲ ਹੀ ਇਹ ਨਵਾਂ ਕੋਰੋਨਾ ਵਾਇਰਸ ਕਾਰਨ ਹੋਣ ਵਾਲੇ ਇਨਫੈਕਸ਼ਨ ਤੇ ਕਈ ਅਣਸੁਲਝੇ ਪ੍ਰਸ਼ਨਾਂ ਦੇ ਹੱਲ ਲੱਭਣ ਵਿੱਚ ਵੀ ਸਹਾਇਤਾ ਕਰੇਗੀ

 

ਇਹ ਸੀਰੋਲੋਜੀਕਲ ਟੈਸਟ ਸਾਰੇ ਸੀਐੱਸਆਈਆਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਲਈ ਮੁਫ਼ਤ ਅਤੇ ਮਨਮਰਜ਼ੀ ਦਾ ਸੀ ਸੀਡੀਆਰਆਈ ਡਿਸਪੈਂਸਰੀ ਦੇ ਡਾਕਟਰਾਂ ਡਾ. ਸ਼ਾਲਿਨੀ ਗੁਪਤਾ ਅਤੇ ਡਾ: ਵਿਵੇਕ ਭੋਸਲੇ ਦੀ ਨਿਗਰਾਨੀ ਹੇਠ ਮਨਮਰਜ਼ੀ ਦੇ ਇਸ ਰਿਸਰਚ ਵਿੱਚ ਹਿੱਸਾ ਲੈਣ ਵਾਲੇ ਵਿਅਕਤੀਆਂ ਤੋਂ ਖੂਨ ਦੇ ਨਮੂਨੇ ਇਕੱਠੇ ਕੀਤੇ ਗਏ ਸੀਐੱਸਆਈਆਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਖੂਨ ਦੇ ਨਮੂਨਿਆਂ ਵਿੱਚ ਐਂਟੀ-ਸਾਰਸ-ਸੀਓਵੀ2 ਐਂਟੀਬਾਡੀ ਟਾਈਟਰਸ ਦੀ ਮੌਜੂਦਗੀ ਜਾਂ ਗ਼ੈਰ-ਮੌਜੂਦਗੀ ਦਾ ਮੁੱਲਾਂਕਣ ਸਟਾਫ ਅਤੇ ਕੋਵਿ 2 ਐਂਟੀਬਾਡੀ ਟਾਇਟਰਾਂ ਦੀ ਮੌਜੂਦਗੀ ਜਾਂ ਗ਼ੈਰ- ਮੌਜੂਦਗੀ ਦਾ ਮੁੱਲਾਂਕਣ ਸੀਐੱਸਆਈਆਰ - ਆਈਜੀਆਈਬੀ, ਨਵੀਂ ਦਿੱਲੀ ਵਿੱਚ ਐਲਿਸਾ ਅਧਾਰਿਤ ਜਾਂਚ ਦੇ ਮਾਧਿਅਮ ਨਾਲ ਕੀਤਾ ਜਾਵੇਗਾ ਹੋਰ ਜੀਵ-ਰਸਾਇਣਕ ਮਾਪਦੰਡਾਂ ਦਾ ਅਧਿਐਨ ਵੀ ਕੀਤਾ ਜਾਵੇਗਾ ਜਿਸ ਨਾਲ ਕਾਰਡੀਓ-ਮੈਟਾਬੋਲਿਕ ਰਿਸਕ ਫੈਕਟਰ (ਜੋਖਮ ਕਾਰਕਾਂ) ਅਤੇ ਲਾਗ ਦੀ ਮੁੜ-ਆਉਣ ਦੀ ਸੰਭਾਵਨਾ ਦੇ ਵਿੱਚ ਪਰਸਪਰ ਸੰਬੰਧਾਂ ਦਾ ਪਤਾ ਵੀ ਲਗਾਇਆ ਜਾ ਸਕੇ ਜਿਵੇਂ ਕਿ ਬਹੁਤ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਮੌਤ ਦੇਖੀ ਜਾ ਰਹੀ ਹੈ ਇਹ ਸੀਰੋਲੋਜੀਕਲ ਟੈਸਟ ਪ੍ਰੋਜੈਕਟ, ਸੀਐੱਸਆਈਆਰ ਦੇ ਇੱਕ ਹੋਰ ਅੰਦਰੂਨੀ ਪ੍ਰੋਗਰਾਮ ਫ਼ੀਨੋਮ ਇੰਡੀਆ - ਸਿਹਤ ਨਤੀਜਿਆਂ ਦੇ ਲੰਬੇ ਸਮੇਂ ਦਾ ਅਨੁਭਵ ਸਮੂਹਕ ਅਧਿਐਨਦੇ ਨਾਲ ਚੰਗੀ ਤਰ੍ਹਾਂ ਨਾਲ ਮੇਲ ਹੋ ਕੇ ਵਿਆਪਕ ਨਜ਼ਰੀਏ ਪ੍ਰਦਾਨ ਕਰੇਗਾ।

 

https://ci3.googleusercontent.com/proxy/YSFmZ-49AeoQ6x4h6bipQRLcixYgDlzTjBOf9q99WvcdTUORTeyeQ3pKRkFU2py08ePQolOMvpFR3FbVOk-iWUx-00UK3VOmJPmu5ru5fufvupYzlxMD67hd=s0-d-e1-ft#http://static.pib.gov.in/WriteReadData/userfiles/image/image0046K6V.jpg

 

*****

ਐੱਨਬੀ / ਕੇਜੀਐੱਸ


(Release ID: 1653470) Visitor Counter : 182


Read this release in: English , Urdu , Hindi , Tamil , Telugu