ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੁਦਰਤ ਦੀ ਸੰਭਾਲ਼ ਲਈ ਲੋਕ–ਲਹਿਰ ਬਣਾਉਣ ਦਾ ਸੱਦਾ ਦਿੱਤਾ

ਸਾਡੇ ਵਿਕਾਸ ਦੇ ਆਦਰਸ਼ ਬਾਰੇ ਇਸ ਤਰੀਕੇ ਮੁੜ ਵਿਚਾਰਨ ਦੀ ਲੋੜ ਕਿ ਮਨੁੱਖ ਜਾਤੀ ਤੇ ਕੁਦਰਤ ਇਕੱਠੇ ਰਹਿਣ ਤੇ ਇਕੱਠੇ ਹੀ ਪ੍ਰਫ਼ੁੱਲਤ ਹੋਣ – ਉਪ ਰਾਸ਼ਟਰਪਤੀ


ਹਿਮਾਲਿਆ ਪਰਬਤ ਇੱਕ ਵਡਮੁੱਲੇ ਖ਼ਜ਼ਾਨੇ ਦਾ ਘਰ ਹਨ; ਸਾਨੂੰ ਜ਼ਰੂਰ ਹੀ ਉਨ੍ਹਾਂ ਨੂੰ ਸੰਭਾਲ਼ਣਾ ਚਾਹੀਦਾ ਹੈ – ਉਪ ਰਾਸ਼ਟਰਪਤੀ


ਹਿਮਾਲਿਆ ਪਰਬਤਾਂ ਦੇ ਗਲੇਸ਼ੀਅਰ ਪਿਘਲਣ ਦੀ ਵਧਦੀ ਜਾ ਰਹੀ ਦਰ ਉੱਤੇ ਪ੍ਰਗਟਾਈ ਚਿੰਤਾ


ਜੇ ਅਸੀਂ ਕੁਦਰਤ ਨੂੰ ਅੱਖੋਂ ਪ੍ਰੋਖੇ ਕਰਾਂਗੇ ਜਾਂ ਹੱਦੋਂ ਵੱਧ ਉਸ ਦਾ ਲਾਹਾ ਲਵਾਂਗੇ, ਤਾਂ ਅਸੀਂ ਆਪਣਾ ਭਵਿੱਖ ਖ਼ਤਰੇ ’ਚ ਪਾ ਰਹੇ ਹੋਵਾਂਗੇ– ਉਪ ਰਾਸ਼ਟਰਪਤੀ

ਹਿਮਾਲਿਆ ਪਰਬਤਾਂ ਉੱਤੇ ਵੱਸੇ ਰਾਜਾਂ ਨੂੰ ਅੱਗੇ ਵਧਣ ਲਈ ਆਰਗੈਨਿਕ ਖੇਤੀ ਕਰਨ ਤੇ ਟੂਰਿਜ਼ਮ ਨੂੰ ਚਿਰ–ਸਥਾਈ ਬਣਾਉਣ ਦੇ ਸਰਬੋਤਮ ਰਾਹ ਦਾ ਦਿੱਤਾ ਸੁਝਾਅ


ਹਿਮਾਲਿਅਨ ਦਿਵਸ ਬਾਰੇ ਵੈਬੀਨਾਰ ਨੂੰ ਕੀਤਾ ਸੰਬੋਧਨ

Posted On: 09 SEP 2020 5:45PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਕੁਦਰਤ ਦੀ ਸੰਭਾਲ਼ ਨੂੰ ਲੋਕਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਸਮੂਹ ਨਾਗਰਿਕਾਂ, ਖ਼ਾਸ ਤੌਰ ਤੇ ਨੌਜਵਾਨਾਂ ਨੂੰ ਇਹ ਭਲਾ ਕਾਰਜ ਸਰਗਰਮੀ ਨਾਲ ਕਰਨ ਦੀ ਅਪੀਲ ਕੀਤੀ।

 

ਹਿਮਾਲਿਅਨ ਦਿਵਸਮੌਕੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਡੇ ਵਿਕਾਸ ਦੇ ਉਸ ਆਦਰਸ਼ ਬਾਰੇ ਅਜਿਹੇ ਤਰੀਕੇ ਨਾਲ ਮੁੜ ਵਿਚਾਰਨ ਦਾ ਸੱਦਾ ਦਿੱਤਾ ਕਿ ਮਨੁੱਖ ਜਾਤੀ ਤੇ ਕੁਦਰਤ ਇਕੱਠੇ ਹੀ ਰਹਿਣ ਤੇ ਇਕੱਠੇ ਹੀ ਪ੍ਰਫ਼ੁੱਲਤ ਹੋਣ।

 

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਹਿਮਾਲਿਆ ਪਰਬਤ ਵਡਮੁੱਲੇ ਖ਼ਜ਼ਾਨੇ ਦਾ ਘਰ ਹਨ ਤੇ ਉਨ੍ਹਾਂ ਨੇ ਇਨ੍ਹਾਂ ਪਰਬਤਲੜੀਆਂ ਦੀ ਸੁਰੱਖਿਆ ਤੇ ਸੰਭਾਲ਼ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਸ ਖੇਤਰ ਦੇ ਕੁਦਰਤੀ ਸਰੋਤਾਂ, ਸੱਭਿਆਚਾਰ ਤੇ ਰਵਾਇਤੀ ਗਿਆਨ ਦੇ ਅਧਾਰ ਉੱਤੇ ਸਮੁੱਚੇ ਹਿਮਾਲਾਪਰਬਤਾਂ ਦੀ ਵਿਕਾਸ ਰਣਨੀਤੀ ਉਲੀਕਣ ਦਾ ਸੱਦਾ ਵੀ ਦਿੱਤਾ।

 

ਉਪ ਰਾਸ਼ਟਰਪਤੀ ਨੇ ਹਿਮਾਲਿਆ ਪਰਬਤਾਂ ਦੇ ਸੁਖਾਵੇਂ ਵਾਤਾਵਰਣ ਨੂੰ ਦਰਪੇਸ਼ ਖ਼ਤਰੇ ਕਾਰਨ ਉਨ੍ਹਾਂ ਨੂੰ ਨਿੱਤ ਲਗਦੇ ਜਾ ਰਹੇ ਖੋਰੇ ਵੱਲ ਧਿਆਨ ਦਿਵਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਕਿਸੇ ਵੀ ਹਾਲਤ ਚ ਵਾਤਾਵਰਣ ਨੂੰ ਖ਼ਤਰੇ ਵਿੱਚ ਪਾ ਕੇ ਨਹੀਂ ਹੋਣਾ ਚਾਹੀਦਾ।

 

ਉਨ੍ਹਾਂ ਇਹ ਵੀ ਕਿਹਾ ਕਿ ਨਿਰੰਤਰ ਕੁਦਰਤੀ ਕਰੋਪੀਆਂ ਕੁਦਰਤੀ ਪ੍ਰਤੀ ਸਾਡੀ ਲਾਪਰਵਾਹੀ ਦਾ ਨਤੀਜਾ ਹਨ।

 

ਹਿਮਾਲਿਆ ਪਰਬਤਾਂ ਦੀ ਵਾਤਾਵਰਣਕ, ਆਰਥਿਕ ਤੇ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਪਰਬਤ ਨਾ ਹੋਣ, ਤਾਂ ਭਾਰਤ ਇੱਕ ਖ਼ੁਸ਼ਕ ਮਾਰੂਥਲ ਹੋਣਾ ਸੀ।

 

ਉਨ੍ਹਾਂ ਕਿਹਾ ਕਿ ਪਰਬਤਾਂ ਦੀਆਂ ਇਹ ਲੜੀਆਂ ਨਾ ਸਿਰਫ਼ ਦੇਸ਼ ਨੂੰ ਕੇਂਦਰੀ ਏਸ਼ੀਆ ਤੋਂ ਆਉਣ ਵਾਲੀਆਂ ਠੰਢੀਆਂ ਤੇ ਖ਼ੁਸ਼ਕ ਹਵਾਵਾਂ ਤੋਂ ਬਚਾਉਂਦੀਆਂ ਹਨ, ਸਗੋਂ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਵਰਖਾ ਵੀ ਇਨ੍ਹਾਂ ਕਰਕੇ ਹੀ ਹੁੰਦੀ ਹੈ ਕਿਉਂਕਿ ਇਹ ਲੜੀਆਂ ਮੌਨਸੂਨ ਦੀਆਂ ਪੌਣਾਂ ਲਈ ਇੱਕ ਨਾਕੇ ਵਜੋਂ ਵੀ ਕੰਮ ਕਰਦੀਆਂ ਹਨ।

 

ਹਿਮਾਲਾਪਰਬਤਾਂ ਦੇ ਵਾਤਾਵਰਣ ਵਿੱਚ ਯੋਗਦਾਨ ਨੂੰ ਹੋਰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ 54,000 ਤੋਂ ਵੱਧ ਗਲੇਸ਼ੀਅਰਾਂ ਨਾਲ ਭਰਪੂਰ ਇਹ ਪਰਬਤ ਏਸ਼ੀਆ ਦੀਆਂ 10 ਪ੍ਰਮੁੱਖ ਨਦੀ ਪ੍ਰਣਾਲੀਆਂ ਦਾ ਸਰੋਤ ਹਨ, ਜਿਸ ਨੂੰ ਲਗਭਗ ਅੱਧੀ ਮਨੁੱਖ ਜਾਤੀ ਲਈ ਇੱਕ ਜੀਵਨਰੇਖਾ ਕਿਹਾ ਜਾ ਸਕਦਾ ਹੈ।

 

ਉਨ੍ਹਾਂ ਹਿਮਾਲਿਆ ਪਰਬਤਾਂ ਵਿੱਚ ਪਣਬਿਜਲੀ ਦੀ ਅਥਾਹ ਸੰਭਾਵਨਾ ਵੱਲ ਵੀ ਧਿਆਨ ਖਿੱਚਦਿਆਂ ਕਿਹਾ ਕਿ ਇਹ ਸਵੱਛ ਊਰਜਾ ਦਾ ਇੱਕ ਭਰੋਸੇਯੋਗ ਸਰੋਤ ਬਣ ਸਕਦਾ ਹੈ ਤੇ ਇੰਝ ਕਾਰਬਨ ਨਿਕਾਸੀਆਂ ਵੀ ਘਟਣਗੀਆਂ।

 

ਸੰਸਾਰਕ ਤਪਸ਼ ਕਾਰਨ ਹਿਮਾਲਿਆ ਪਰਬਤਾਂ ਉੱਤੇ ਬਣੇ ਗਲੇਸ਼ੀਅਰ ਪਿਘਲਣ ਦੀ ਵਧਦੀ ਜਾ ਰਹੀ ਰਫ਼ਤਾਰ ਉੱਤੇ ਚਿੰਤਾ ਪ੍ਰਗਟਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਇੱਕ ਅਰਬ ਤੋਂ ਵੱਧ ਲੋਕਾਂ ਉੱਤੇ ਮਾੜਾ ਅਸਰ ਪਵੇਗਾ, ਜਿਹੜੇ ਆਪਣੇ ਪੀਣ, ਸਿੰਜਾਈ ਤੇ ਊਰਜਾ ਦੀਆਂ ਜ਼ਰੂਰਤਾਂ ਹਿਤ ਪਾਣੀ ਲਈ ਇਨ੍ਹਾਂ ਉੱਤੇ ਨਿਰਭਰ ਹਨ।

 

ਉਨ੍ਹਾਂ ਚੇਤਾਵਨੀ ਦਿੱਤੀ,‘ਅਸੀਂ ਕੁਦਰਤ ਦਾ ਇਸ ਕਿਸਮ ਦਾ ਅਪਮਾਨ ਜਾਰੀ ਨਹੀਂ ਰੱਖ ਸਕਦੇ। ਜੇ ਅਸੀਂ ਕੁਦਰਤ ਨੂੰ ਅੱਖੋਂ ਪ੍ਰੋਖੇ ਕਰਾਂਗੇ ਜਾਂ ਉਸ ਦਾ ਹੱਦੋਂ ਵੱਧ ਲਾਹਾ ਲਵਾਂਗੇ, ਤਾਂ ਅਸੀਂ ਆਪਣਾ ਭਵਿੱਖ ਖ਼ਤਰੇ ਵਿੱਚ ਪਾ ਰਹੇ ਹੋਵਾਂਗੇ।

 

ਕੁਦਰਤ ਦੀ ਸੰਭਾਲ਼ ਨੂੰ ਸਾਡਾ ਸੱਭਿਆਚਾਰਦੱਸਦਿਆਂ ਉਨ੍ਹਾਂ ਇੱਕ ਬਿਹਤਰ ਭਵਿੱਖ ਲਈ ਕੁਦਰਤ ਦਾ ਸਤਿਕਾਰ ਕਰਨ ਤੇ ਸੱਭਿਆਚਾਰ ਨੂੰ ਸੰਭਾਲ਼ ਕੇ ਰੱਖਣ ਦੀ ਅਪੀਲ ਕੀਤੀ।

 

ਹਿਮਾਲਿਆ ਪਰਬਤਾਂ ਦੇ ਵਾਤਾਵਰਣਕਵਿਗਿਆਨ ਦੀ ਸੰਭਾਲ਼ ਲਈ ਨੈਸ਼ਨਲ ਮਿਸ਼ਨ ਫ਼ਾਰ ਸਸਟੇਨਿੰਗ ਦਿ ਹਿਮਾਲਿਅਨ ਈਕੋਸਿਸਟਮਅਤੇ ਸਕਿਓਰ ਹਿਮਾਲਿਆਜ਼ਜਿਹੇ ਵਿਭਿੰਨ ਸਰਕਾਰੀ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਸ਼੍ਰੀ ਨਾਇਡੂ ਨੇ ਵਿਕਾਸਾਤਮਕ ਪਹੁੰਚ ਨੂੰ ਚਿਰਸਥਾਈ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਉਪ ਰਾਸ਼ਟਰਪਤੀ ਨੇ ਇਸ ਤੱਥ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਸਾਡਾ ਸਮਾਜ ਆਪਣੀ ਖੇਤੀਬਾੜੀ ਤੇ ਬੁਨਿਆਦੀ ਜ਼ਰੂਰਤਾਂ ਲਈ ਜੰਗਲਾਂ ਉੱਤੇ ਨਿਰਭਰ ਹੈ, ਜਿਸ ਲਈ ਵਿਕਾਸ ਦਾ ਇੱਕ ਅਜਿਹਾ ਮਾਡਲ ਸਿਰਜਣ ਦੀ ਲੋੜ ਹੈ ਕਿ ਜੋ ਆਰਥਿਕ ਗਤੀਵਿਧੀ ਤੇ ਇਸ ਖੇਤਰ ਦੇ ਸ਼ੁੱਧ ਵਾਤਾਵਰਣ ਵਿਚਾਲੇ ਸੰਤੁਲਨ ਕਾਇਮ ਰੱਖ ਸਕੇ।

 

ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਨਾ ਸਿਰਫ਼ ਹਿਮਾਲਿਆ ਪਰਬਤਾਂ ਉੱਤੇ ਵੱਸੇ ਰਾਜਾਂ ਲਈ, ਸਗੋਂ ਉੱਤਰੀ ਭਾਰਤ ਦੇ ਉਨ੍ਹਾਂ ਸਾਰੇ ਰਾਜਾਂ ਦੇ ਭਵਿੱਖ ਲਈ ਅਹਿਮ ਹੈ ਜਿਹੜੇ ਇਨ੍ਹਾਂ ਪਰਬਤਾਂ ਚੋਂ ਨਿਕਲਦੇ ਦਰਿਆਵਾਂ ਉੱਤੇ ਨਿਰਭਰ ਹਨ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਵਾਤਾਵਰਣਕਵਿਗਿਆਨ ਨੂੰ ਖ਼ਤਰੇ ਵਿੱਚ ਦੇਖਦਿਆਂ ਆਰਗੈਨਿਕ ਖੇਤੀ ਅੱਗੇ ਵਧਣ ਦਾ ਸਰਬੋਤਮ ਰਾਹ ਹੋ ਸਕਦਾ ਹੈ ਤੇ ਉਨ੍ਹਾਂ ਸਿੱਕਿਮ, ਮੇਘਾਲਿਆ ਅਤੇ ਉੱਤਰਾਖੰਡ ਜਿਹੇ ਰਾਜਾਂ ਦੀ ਸ਼ਲਾਘਾ ਕੀਤੀ, ਜਿਹੜੇ ਇਸ ਦਿਸ਼ਾ ਵਿੱਚ ਪੁਲਾਂਘਾਂ ਪੁੱਟ ਚੁੱਕੇ ਹਨ।

 

ਉਨ੍ਹਾਂ ਸਰਕਾਰਾਂ, ਵਿਗਿਆਨੀਆਂ ਤੇ ਯੂਨੀਵਰਸਿਟੀਜ਼ ਨੂੰ ਅਪੀਲ ਕੀਤੀ ਕਿ ਉਹ ਆਰਗੈਨਿਕ ਖੇਤੀ ਅਪਣਾਉਣ ਲਈ ਕਿਸਾਨਾਂ ਦੇ ਰਾਹ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਕੋਈ ਹੱਲ ਲੱਭਣ।

 

ਸ਼੍ਰੀ ਨਾਇਡੂ ਨੇ ਹਿਮਾਲਿਆ ਪਰਬਤਾਂ ਵਿੱਚ ਆਰਥਿਕ ਵਿਕਾਸ ਲਈ ਟੂਰਿਜ਼ਮ ਨੂੰ ਮਹੱਤਵਪੂਰਨ ਰਾਹ ਕਰਾਰ ਦਿੰਦਿਆਂ ਕਿਹਾ ਕਿ ਟੂਰਿਜ਼ਮ ਲਈ ਸੁਖਾਵੇਂ ਵਾਤਾਵਰਣ ਉੱਤੇ ਅਧਾਰਿਤ ਪਹੁੰਚ ਅਪਣਾਉਣੀ ਚਾਹੀਦੀ ਹੈ, ਜੋ ਲੰਬਾ ਸਮਾਂ ਚਲਦੀ ਰਹੇ।

 

ਉਪ ਰਾਸ਼ਟਰਪਤੀ ਨੇ ਹਿਮਾਲਿਆ ਪਰਬਤਾਂ ਦੇ ਵਾਤਾਵਰਣਕ ਤੇ ਅਧਿਆਤਮਕ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੈਲਾਨੀ ਇਨ੍ਹਾਂ ਸ਼ਾਹੀ ਪਰਬਤਾਂ ਉੱਤੇ ਕੁਦਰਤੀ ਸੁੰਦਰਤਾ ਵੇਖਣ ਦੇ ਨਾਲਨਾਲ ਪਵਿੱਤਰ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ।

 

ਉਨ੍ਹਾਂ ਜ਼ਿਆਦਾਤਰ ਉੱਚੇ ਹਿਮਾਲਿਆ ਪਰਬਤਾਂ ਵਾਲੇ ਸੈਲਾਨੀ ਕੇਂਦਰਾਂ ਉੱਤੇ ਪ੍ਰਦੂਸ਼ਣ, ਕੂੜਾਕਰਕਟ ਸੁੱਟਣ ਤੇ ਠੋਸ ਕੂੜੇ ਦੀ ਸਮੱਸਿਆ ਬਾਰੇ ਸੈਲਾਨੀਆਂ ਦੇ ਨਾਲਨਾਲ ਸਥਾਨਕ ਨਿਵਾਸੀਆਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇ ਵਾਤਾਵਰਣ ਨੂੰ ਖੋਰਾ ਲਗਦਾ ਹੈ, ਤਾਂ ਸੈਰਸਪਾਟਾ ਵੀ ਪ੍ਰਭਾਵਿਤ ਹੋਵੇਗਾ।

 

ਇਸ ਮੌਕੇ, ਉਨ੍ਹਾਂ ਨੂੰ ਸਿੱਖਿਆ ਮੰਤਰੀ, ਡਾ. ਰਮੇਸ਼ ਪੋਖਰਿਯਾਲ ਨਿਸ਼ੰਕਦੁਆਰਾ ਲਿਖੀ ਸੰਸਦ ਮੇਂ ਹਿਮਾਲਯਨਾਂਅ ਦੀ ਪੁਸਤਕ ਦੀ ਵੀ ਵਰਚੁਅਲੀ ਭੇਟ ਕੀਤੀ ਗਈ।

 

ਉਪ ਰਾਸ਼ਟਰਪਤੀ ਨੇ ਸ਼੍ਰੀ ਅਨਿਲ ਪ੍ਰਕਾਸ਼ ਜੋਸ਼ੀਜੀ ਜਿਹੇ ਗ੍ਰੀਨਕਾਰਕੁੰਨਾਂ ਦੇ ਜਤਨਾਂ ਦੀ ਵੀ ਸ਼ਲਾਘਾ ਕੀਤੀ, ਜੋ ਇਸ ਖੇਤਰ ਵਿੱਚ ਖੇਤੀਬਾੜੀ ਲਈ ਵਾਤਾਵਰਣਕ ਤੌਰ ਉੱਤੇ ਚਿਰਸਥਾਈ ਟੈਕਨੋਲੋਜੀਆਂ ਅਤੇ ਲੋਕਾਂ ਦੀ ਆਜੀਵਿਕਾ ਦੇ ਵਿਕਾਸ ਲਈ ਕੰਮ ਕਰਦੇ ਰਹੇ ਹਨ।

 

ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ਨਿਸ਼ੰਕ’, ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਿਤੇਂਦਰ ਸਿੰਘ, ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਵਿੱਤ ਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ, ਚੀਫ਼ ਆਵ੍ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਸ਼੍ਰੀ ਵਿਜੈ ਰਾਘਵਨ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀ ਰਾਜੀਵ ਕੁਮਾਰ, ‘ਹਿਮਲਯਨ ਐਨਵਾਇਰਨਮੈਂਟਲ ਸਟੱਡੀਜ਼ ਐਂਡ ਕਨਜ਼ਰਵੇਸ਼ਨਦੇ ਬਾਨੀ ਡਾ. ਅਨਿਲ ਪ੍ਰਕਾਸ਼ ਜੋਸ਼ੀ, ਵਿਗਿਆਨ ਵਿਭਾਗ ਦੇ ਸਕੱਤਰ ਸ਼੍ਰੀ ਆਸ਼ੂਤੋਸ਼ ਸ਼ਰਮਾ, ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਸੁਸ਼੍ਰੀ ਰੇਨੂ ਸਵਰੂਪ ਤੇ ਹੋਰਨਾਂ ਪਤਵੰਤੇ ਸੱਜਣਾ ਨੇ ਇਸ ਵੈਬੀਨਾਰ ਵਿੱਚ ਭਾਗ ਲਿਆ।

 

ਭਾਸ਼ਣ ਦਾ ਪੂਰਾ ਮੂਲ–ਪਾਠ ਇਹ ਹੈ: (ਕਿਰਪਾ ਕਰਕੇ ਇਸ ਲਿੰਕ ਉੱਤੇ ਕਲਿੱਕ ਕਰੋ)

 

*********

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1652821) Visitor Counter : 126