ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਟੈਕਨੋਲੋਜੀ ਹੀ ਵਧਾਏਗੀ ਸੂਰਜੀ ਊਰਜਾ ਦੀ ਵਰਤੋਂ – ਪ੍ਰਧਾਨ ਮੰਤਰੀ ਦਾ ‘ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸਿਖ਼ਰ ਸੰਮੇਲਨ’ ਵਿੱਚ ਸੰਦੇਸ਼

ਭਾਰਤ ਦੁਆਰਾ ਬੇਹੱਦ ਤੇਜ਼ ਰਫ਼ਤਾਰ ਨਾਲ ਅਖੁੱਟ ਊਰਜਾ ਤੈਨਾਤ; ਸਥਾਪਿਤ ਅਖੁੱਟ ਊਰਜਾ ਦੀ ਸਮਰੱਥਾ ਵਿੱਚ 2.5 ਗੁਣਾ ਤੇ ਸਥਾਪਿਤ ਸੋਲਰ ਸਮਰੱਥਾ ਵਿੱਚ 13 ਗੁਣਾ ਤੋਂ ਵੀ ਜ਼ਿਆਦਾ ਦਾ ਵਾਧਾ

ਭਾਰਤ ਦੁਆਰਾ ISA ਮੈਂਬਰ ਦੇਸ਼ਾਂ ਵਿੱਚ ਐਗਜ਼ਿਮ (EXIM) ਬੈਂਕ ਆਵ੍ ਇੰਡੀਆ ਦੀ ਮਦਦ ਨਾਲ ਮੁਨਾਫ਼ੇਯੋਗ ਸੋਲਰ ਊਰਜਾ ਪ੍ਰੋਜੈਕਟ ਵਿਕਸਿਤ ਕਰਨ ਲਈ ਇੱਕ ‘ਪ੍ਰੋਜੈਕਟ ਤਿਆਰੀ ਸੁਵਿਧਾ’ ਦੀ ਸਥਾਪਨਾ

Posted On: 08 SEP 2020 8:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸਿਖ਼ਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੌਰਾਨ ਇੱਕ ਸੰਦੇਸ਼, ਜਿਸ ਨੂੰ ਇੰਟਰਨੈਸ਼ਨਲ ਸੋਲਰ ਅਲਾਇੰਸ’ (ISA – ਅੰਤਰਰਾਸ਼ਟਰੀ ਸੋਲਰ ਗੱਠਜੋੜ) ਅਸੈਂਬਲੀ ਦੇ ਪ੍ਰਧਾਨ ਅਤੇ ਬਿਜਲੀ ਤੇ ਨਵੀਂ ਤੇ ਅਖੁੱਟ ਊਰਜਾ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਦੁਆਰਾ ਪੜ੍ਹਿਆ ਗਿਆ, ਵਿੱਚ ਅੱਜ ਕਿਹਾ ਕਿ ਸੂਰਜੀ ਊਰਜਾ ਦੀ ਵਰਤੋਂ ਵਿੱਚ ਵਾਧਾ ਕਰਨਾ ਟੈਕਨੋਲੋਜੀ ਦੇ ਹੱਥ ਹੈ। ਟੈਕਨੋਲੋਜੀ ਨਾਲ ਸਬੰਧਿਤ ਪ੍ਰਾਪਤੀਆਂ ਸਦਕਾ ਸੋਲਰ ਬਿਜਲੀ ਦੀ ਕੀਮਤ ਪਹਿਲਾਂ ਹੀ ਵੱਡੇ ਪੱਧਰ ਉੱਤੇ ਘਟੀ ਹੈ। ਲਾਗਤ ਵਿੱਚ ਹੋਰ ਕਮੀ ਨਾਲ ਅਖੁੱਟ ਊਰਜਾ ਦੀ ਵਰਤੋਂ ਤੇ ਵਿਸਤਾਰ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਸਿਖ਼ਰ ਸੰਮੇਲਨ ਨਵੀਆਂ ਟੈਕਨੋਲੋਜੀਆਂ ਵਿਕਸਿਤ  ਕਰਨ ਵਿੱਚ ਮਦਦ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਹ ਸਭ ਲਈ ਉਪਲਬਧ ਹੋਣ।

 

 

ਇੰਟਰਨੈਸ਼ਨਲ ਸੋਲਰ ਅਲਾਇੰਸ’ (ISA) ਅਤੇ ਫਿੱਕੀ (FICCI) ਦੁਆਰਾ ਆਯੋਜਿਤ ਵਰਲਡ ਸੋਲਰ ਟੈਕਨੋਲੋਜੀ ਸਮਿਟ (WSTS – ਵਿਸ਼ਵ ਸੋਲਰ ਟੈਕਨੋਲੋਜੀ ਸਿਖ਼ਰ ਸੰਮੇਲਨ) ਦਾ ਉਦੇਸ਼ ਸੋਲਰ ਟੈਕਨੋਲੋਜੀਆਂ, ਲਾਗਤਕ੍ਰਮ, ਟੈਕਨੋਲੋਜੀ/ਕ੍ਰਮ, ਟੈਕਨੋਲੋਜੀ ਤਬਾਦਲੇ, ਇਸ ਖੇਤਰ ਦੀਆਂ ਚੁਣੌਤੀਆਂ ਤੇ ਚਿੰਤਾਵਾਂ ਦੀਆਂ ਹਾਲੀਆ ਖ਼ਾਸ ਝਲਕੀਆਂ ਨੂੰ ਪੇਸ਼ ਕਰਨ ਤੇ ਉਨ੍ਹਾਂ ਬਾਰੇ ਵਿਚਾਰਵਟਾਂਦਰਾ ਕਰਨ ਲਈ ਉੱਘੇ ਅਕਾਦਮਿਕ ਵਿਗਿਆਨੀਆਂ, ਟੈਕਨੋਲੋਜੀ ਡਿਵੈਲਪਰਸ, ਖੋਜੀਆਂ ਤੇ ਖੋਜਕਾਰਾਂ ਜਿਹੀਆਂ ਪ੍ਰਮੁੱਖ ਸਬੰਧਿਤ ਧਿਰਾਂ ਨੂੰ ਇੱਕ ਥਾਂ ਉੱਤੇ ਇਕੱਠੇ ਕਰਨਾ ਹੈ। WSTS ਦਾ ਮੁੱਖ ਉਦੇਸ਼ ਮੈਂਬਰ ਦੇਸ਼ਾਂ ਨੂੰ ਅਤਿਆਧੁਨਿਕ ਤੇ ਅਗਲੀ ਪੀੜ੍ਹੀ ਦੀਆਂ ਸੋਲਰ ਟੈਕਨੋਲੋਜੀਆਂ ਵਿਸ਼ਵ ਪੱਧਰ ਉੱਤੇ ਪ੍ਰਦਰਸ਼ਿਤ ਕਰਨਾ ਅਤੇ ਫ਼ੈਸਲੇ ਲੈਣ ਵਾਲਿਆਂ ਤੇ ਸਬੰਧਿਤ ਧਿਰਾਂ ਨੂੰ ਮਿਲਣ ਤੇ ਆਪਣੀਆਂ ਖ਼ੁਦ ਦੀਆਂ ਤਰਜੀਹਾਂ ਤੇ ਵੱਡੇ ਸੰਗਠਨ ਲਈ ਰਣਨੀਤਕ ਏਜੰਡੇ ਬਾਰੇ ਵਿਚਾਰਵਟਾਂਦਰਾ ਕਰਨ ਦਾ ਮੌਕਾ ਦੇਣਾ ਹੈ।

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਪੰਜ ਵਰ੍ਹੇ ਪਹਿਲਾਂ, ਵਿਸ਼ਵ ਆਗੂਆਂ ਨੇ ਵਿਸ਼ਵ ਦੇ ਤਾਪਮਾਨ ਵਿੱਚ ਹੋ ਰਹੇ ਵਾਧੇ ਨੂੰ; ਪਥਰਾਟ ਈਂਧਣਾਂ ਉੱਤੇ ਨਿਰਭਰਤਾ ਵਿੱਚ ਹੌਲ਼ੀਹੌਲ਼ੀ ਕਮੀ ਜ਼ਰੀਏ ਰੋਕਣ ਦਾ ਸੰਕਲਪ ਲਿਆ ਸੀ। ਕਾਰਬਨ ਦੀ ਮੌਜੂਦਗੀ ਨੂੰ ਘਟਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਭਾਰਤ ਦੀਆਂ ਪ੍ਰਤੀਵਿਅਕਤੀ ਕਾਰਬਨ ਨਿਕਾਸੀਆਂ ਸਭ ਤੋਂ ਘੱਟ ਹਨ ਪਰ ਅਸੀਂ ਹਾਲੇ ਵੀ ਤੇਜ਼ ਰਫ਼ਤਾਰ ਨਾਲ ਅਖੁੱਟ ਊਰਜਾ ਦੀ ਤਾਇਨਾਤੀ ਉੱਤੇ ਜ਼ੋਰ ਦਿੱਤਾ ਹੋਇਆ ਹੈ।

 

ਭਾਰਤ ਵਿੱਚ ਅਖੁੱਟ ਊਰਜਾ ਦੇ ਸਾਧਨਾਂ ਦੇ ਤੇਜ਼ਰਫ਼ਤਾਰ ਵਾਧੇ ਬਾਰੇ ਬੋਲਦਿਆਂ ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਭਾਰਤ ਨੇ ਅਖੁੱਟ ਊਰਜਾ ਦੀ ਆਪਣੀ ਸਥਾਪਿਤ ਸਮਰੱਥਾ ਵਿੱਚ 2.5 ਗੁਣਾ ਵਾਧਾ ਕੀਤਾ ਹੈ ਤੇ ਆਪਣੀ ਸਥਾਪਿਤ ਸੋਲਰ ਸਮਰੱਥਾ 13 ਗੁਣਾ ਤੋਂ ਵੀ ਜ਼ਿਆਦਾ ਵਧਾਈ ਹੈ। ਸ਼੍ਰੀ ਮੋਦੀ ਨੇ ਕਿਹਾ,‘ਅਖੁੱਟ ਊਰਜਾ ਦੇ ਮਾਮਲੇ ਚ ਸਮੁੱਚੇ ਵਿਸ਼ਵ ਵਿੱਚ ਭਾਰਤ ਦਾ ਰੈਂਕ ਹੁਣ ਚੌਥਾ ਹੈ।

 

ਪ੍ਰਧਾਨ ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ ਅਸੀਂ ਗ਼ੈਰਪਥਰਾਟ ਈਂਧਣਅਧਾਰਿਤ ਬਿਜਲੀ ਉਤਪਾਦਨਾਂ ਵਿੱਚ 134 ਗੀਗਾਵਾਟ ਦਾ ਵਾਧਾ ਕੀਤਾ ਹੈ, ਜੋ ਕੁੱਲ ਬਿਜਲੀ ਉਤਪਾਦਨ ਦਾ ਲਗਭਗ 35% ਹੈ। ਸਾਨੂੰ ਭਰੋਸਾ ਹੈ ਕਿ ਸਾਲ 2022 ਤੱਕ ਅਸੀਂ ਇਸ ਨੂੰ ਵਧਾ ਕੇ 220 ਗੀਗਾਵਾਟ ਕਰ ਲਵਾਂਗੇ। ਅਸੀਂ ਅਖੁੱਟ ਊਰਜਾ ਨੂੰ ਆਪਣੇ ਦੇਸ਼ ਦੇ ਹਰੇਕ ਪਿੰਡ ਤੱਕ ਲਿਜਾਣਾ ਚਾਹੁੰਦੇ ਹਾਂ। ਸਾਡੀ ਸਰਕਾਰ ਨੇ ਕੁਸੁਮਨਾਮ ਦੀ ਇੱਕ ਯੋਜਨਾ ਲਾਗੂ ਕੀਤੀ ਹੈ, ਜਿਸ ਦਾ ਉਦੇਸ਼ ਸਾਡੇ ਖੇਤੀ ਖੇਤਰ ਵਿੱਚ ਡੀਜ਼ਲ ਦੀ ਵਰਤੋਂ ਦੀ ਥਾਂ ਸੋਲਰ ਊਰਜਾ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ, ਅਸੀਂ 28 ਲੱਖ ਸਿੰਜਾਈ ਪੰਪਾਂ ਦਾ ਸੋਲਰੀਕਰਣ (ਸੋਲਰਾਇਜੇਸ਼ਨ) ਕਰਨ ਦਾ ਟੀਚਾ ਤੈਅ ਕੀਤਾ ਹੈ। ਅਜਿਹੀਆਂ ਯੋਜਨਾਵਾਂ ਨਾਲ ਨਾ ਸਿਰਫ਼ ਵਾਤਾਵਰਣ ਨੂੰ ਲਾਭ ਪੁੱਜੇਗਾ, ਸਗੋਂ ਇਸ ਨਾਲ ਸਾਡੇ ਕਿਸਾਨਾਂ ਦੀ ਆਮਦਨ ਵੀ ਵਧੇਗੀ।

 

ISA ਮੈਂਬਰ ਦੇਸ਼ਾਂ ਨੂੰ ਭਾਰਤ ਦੀ ਹਿਮਾਇਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘ਭਾਰਤ ISA ਮੈਂਬਰ ਦੇਸ਼ਾਂ ਨੂੰ ਆਪਣੇ ITEC ਸਿਖਲਾਈ ਪ੍ਰੋਗਰਾਮ ਰਾਹੀਂ ਸਮਰੱਥਾ ਨਿਰਮਾਣ ਮਦਦ ਮੁਹੱਈਆ ਕਰਵਾ ਰਿਹਾ ਹੈ। ਅਸੀਂ ਐਗਜ਼ਿਮ (EXIM) ਬੈਂਕ ਆਵ੍ ਇੰਡੀਆ ਦੀ ਮਦਦ ਨਾਲ ISA ਮੈਂਬਰ ਦੇਸ਼ਾਂ ਵਿੱਚ ਮੁਨਾਫ਼ੇਯੋਗ ਸੋਲਰ ਊਰਜਾ ਪ੍ਰੋਜੈਕਟ ਵਿਕਸਿਤ  ਕਰਨ ਲਈ ਇੱਕ ਪ੍ਰੋਜੈਕਟ ਤਿਆਰੀ ਸੁਵਿਧਾਵੀ ਸਥਾਪਿਤ ਕੀਤੀ ਹੈ।ਉਨ੍ਹਾਂ ਕਿਹਾ ਕਿ ਸਾਲ 2018 ’, ਸਾਡੀ ਸਰਕਾਰ ਨੇ 15 ਦੇਸ਼ਾਂ ਵਿੱਚ 27 ਸੋਲਰ ਪ੍ਰੋਜੈਕਟਾਂ ਦੀ ਕਵਰੇਜ ਲਈ ਲਗਭਗ 1.4 ਅਰਬ ਡਾਲਰ ਕੀਮਤ ਦੇ ਲਾਈਨਜ਼ ਆਵ੍ ਕ੍ਰੈਡਿਟ (LOCs) ਦਾ ਐਲਾਨ ਕੀਤਾ ਸੀ। ਇਹ ਪ੍ਰੋਜੈਕਟ ਲਾਗੂ ਕੀਤੇ ਜਾਣ ਦੇ ਵਿਭਿੰਨ ਪੜਾਵਾਂ ਚ ਹਨ।

 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ,‘ਇੰਟਰਨੈਸ਼ਨਲ ਸੋਲਰ ਅਲਾਇੰਸ, ‘ਇੱਕ ਸ਼ਬਦ ਇੱਕ ਸੂਰਜ ਇੱਕ ਗ੍ਰਿੱਡਦਾ ਹਿੱਸਾ ਹੈ, ਮੇਰਾ ਦ੍ਰਿੜ੍ਹਤਾਪੂਰਬਕ ਮੰਨਣਾ ਹੈ ਕਿ ਇਹ ਪ੍ਰੋਜੈਕਟ ਸਮੁੱਚੀ ਮਨੁੱਖ ਜਾਤੀ ਲਈ ਪਰਿਵਰਤਨਾਤਮਕ ਲਾਭ ਲਿਆ ਸਕਦਾ ਹੈ।

 

ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਕਈ ਮੈਂਬਰ ਦੇਸ਼ਾਂ ਦੇ ਮੰਤਰੀ, ਉੱਚਪੱਧਰੀ ਪਤਵੰਤੇ ਸੱਜਣਾਂ, ਰਾਸ਼ਟਰੀ ਫ਼ੋਕਲ ਪੁਆਇੰਟਸ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ; ਡਿਪਲੋਮੈਟਿਕ ਮਿਸ਼ਨਾਂ ਦੇ ਪ੍ਰਤੀਨਿਧਾਂ, ਇੰਟਰਨੈਸ਼ਨਲ ਸੋਲਰ ਅਲਾਇੰਸ ਭਾਈਵਾਲਾਂ, ਕਾਰੋਬਾਰੀ ਤੇ ਉਦਯੋਗ ਆਗੂਆਂ, ਸੋਲਰ ਪ੍ਰੋਜੈਕਟ ਡਿਵੈਲਪਰਜ਼, ਸੋਲਰ ਨਿਰਮਾਤਾਵਾਂ, ਖੋਜ ਤੇ ਵਿਕਾਸ ਸੰਸਥਾਨਾਂ, ਅਕਾਦਮਿਕ ਤੇ ਥਿੰਕਟੈਂਕਸ, ਸਿਵਲ ਸੁਸਾਇਟੀ, ਅੰਤਰਰਾਸ਼ਟਰੀ ਸੰਗਠਨਾਂ ਤੇ ਦਾਨੀਆਂ, ਗ਼ੈਰਸਰਕਾਰੀ ਤੇ ਸਮਾਜਅਧਾਰਿਤ ਸੰਗਠਨਾਂ, ਅਕਾਦਮਿਕ, ਖੋਜ ਤੇ ਸਿਖਲਾਈ ਸੰਸਥਾਨਾਂ, ਅੰਤਰਰਾਸ਼ਟਰੀ ਮੀਡੀਆ, ਬਹੁਪੱਖੀ ਤੇ ਦੁਵੱਲੀਆਂ ਏਜੰਸੀਆਂ ਦੇ ਪ੍ਰਤੀਨਿਧਾਂ ਸ਼ਾਮਲ ਹੋਣਗੇ।

 

ਸਾਲ 2019 ਦੌਰਾਨ ਲਿਥੀਅਮ ਆਇਓਨ ਬੈਟਰੀਆਂ ਦੀ ਇਨਕਲਾਬੀ ਖੋਜ ਲਈ ਕੈਮਿਸਟ੍ਰੀ ਵਿੱਚ ਨੋਬਲ ਪੁਰਸਕਾਰ ਜੇਤੂ (ਜੌਨ ਬੀ. ਗੁੱਡਐਨਫ਼ ਅਤੇ ਅਕੀਰਾ ਯੋਸ਼ੀਨੋ ਨਾਲ ਸਾਂਝੇ ਤੌਰ ਉੱਤੇ) ਡਾ. ਐੱਮ. ਸਟੈਨਲੇ ਵ੍ਹਿਟਿੰਘਮ ਅਤੇ ਸ਼੍ਰੀ ਬਰਨਾਰਡ ਪਿਕਾਰਡ, ਸੋਲਰ ਇੰਪਲਸ ਫ਼ਾਊਂਡੇਸ਼ਨ ਸਵਿਟਜ਼ਰਲੈਂਡ ਦੇ ਬਾਨੀ ਤੇ ਚੇਅਰਮੈਨ ਨੇ ਵਰਚੁਅਲ ਤੌਰ ਤੇ ਇਸ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ।

 

ਭਾਰਤ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਸ਼੍ਰੀ ਪ੍ਰਧਾਨ ਨੇ ਐਲਾਨ ਕੀਤਾ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਜਨਤਕ ਖੇਤਰ ਦੇ ਪੰਜ ਅਦਾਰੇ (PSUs) ਕਾਰਪੋਰੇਟ ਭਾਈਵਾਲਾਂ ਵਜੋਂ ਇੰਟਰਨੈਸ਼ਨਲ ਸੋਲਰ ਅਲਾਇੰਸ’ (ISA) ਦੀ ਕੁਲੀਸ਼ਨ ਫ਼ਾਰ ਸਸਟੇਨੇਬਲ ਕਲਾਈਮੇਟ ਐਕਸ਼ਨ’ (ISA-CSCA) ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਤੇਲ ਤੇ ਕੁਦਰਤੀ ਗੈਸ ਨਿਗਮ ਲਿਮਿਟੇਡ (ONGC), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਅਤੇ ਗੈਸ ਅਥਾਰਟੀ ਆਵ੍ ਇੰਡੀਆ ਲਿਮਿਟੇਡ (GAIL ਇੰਡੀਆ) ISA ਦੇ ਕੋਰ ਫ਼ੰਡ ਵਿੱਚ ਯੋਗਦਾਨ ਪਾਉਣਗੇ।

 

30 ਨਵੰਬਰ, 2015 ਨੂੰ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਫ਼ਰਾਂਸ ਦੇ ਤਤਕਾਲੀਨ ਰਾਸ਼ਟਰਪਤੀ ਦੁਆਰਾ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਦੀ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਕਾਨਫ਼ਰੰਸ ਵਿੱਚ ਕੀਤੀ ਗਈ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ ਲੈ ਕੇ ਪੁੱਟੀਆਂ ਗਈਆਂ ਪੁਲਾਂਘਾਂ ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਨਵੇਂ ਅੰਤਰਸਰਕਾਰੀ ਅੰਤਰਰਾਸ਼ਟਰੀ ਸੰਗਠਨ ਵਜੋਂ, ਜਿਸ ਦਾ ਮੁੱਖ ਦਫ਼ਤਰ ਭਾਰਤ ਵਿੱਚ ਹੈ, ਇੰਟਰਨੈਸ਼ਨਲ ਸੋਲਰ ਅਲਾਇੰਸ ਨਾ ਸਿਰਫ਼ ਬਹੁਪੱਖਵਾਦ ਵਿੱਚ ਭਾਰਤ ਦੇ ਦ੍ਰਿੜ੍ਹ ਵਿਸ਼ਵਾਸ ਦੀ ਸ਼ਾਹਦੀ ਭਰਦਾ ਹੈ, ਸਗੋਂ ਇੱਕ ਬਿਹਤਰ, ਟਿਕਾਊ ਤੇ ਪ੍ਰਦੂਸ਼ਣਮੁਕਤ ਭਵਿੱਖ ਲਈ ਵੀ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਇਹ ਦੂਰਦ੍ਰਿਸ਼ਟੀ ਤੇ ਦ੍ਰਿੜ੍ਹ ਵਿਸ਼ਵਾਸ ਪ੍ਰਗਟਾਉਂਦਾ ਹੈ ਕਿ ਸਾਡੀਆਂ ਊਰਜਾ ਜ਼ਰੂਰਤਾਂ ਦੇ ਇੱਕ ਸਾਂਝੇ ਹੱਲ ਲਈ ਸੂਰਜ ਦੇ ਲਾਭ ਦੀ ਵਰਤੋਂ ਇਸ ਗ੍ਰਹਿ ਦੇ ਲੋਕਾਂ ਦੁਆਰਾ ਇਕਜੁੱਟ ਹੋ ਕੇ ਕੀਤੀ ਜਾ ਸਕਦੀ ਹੈ।

 

ਇੰਟਰਨੈਸ਼ਨਲ ਸੋਲਰ ਅਲਾਇੰਸ’ (ISA) ਇੱਕ ਸੰਧੀਅਧਾਰਿਤ ਅੰਤਰਰਾਸ਼ਟਰੀ ਅੰਤਰਸਰਕਾਰੀ ਸੰਗਠਨ ਹੈ। ISA ਦੀ ਸ਼ੁਰੂਆਤ ਭਾਰਤ ਤੇ ਫ਼ਰਾਂਸ ਨੇ ਸਾਂਝੇ ਤੌਰ ਉੱਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਮੌਜੂਦਗੀ ਵਿੱਚ CoP21 ਦੌਰਾਨ ਕੀਤੀ ਗਈ ਸੀ। ਪੈਰਿਸ ਐਲਾਨਨਾਮਾ ਇਹ ਸਥਾਪਿਤ ਕਰਦਾ ਹੈ ਕਿ ISA ਇੱਕ ਅਜਿਹਾ ਗੱਠਜੋੜ ਹੈ ਜੋ ਆਪਣੇ ਮੈਂਬਰ ਦੇਸ਼ਾਂ ਵਿੱਚ ਸੋਲਰ ਊਰਜਾ ਦੇ ਪ੍ਰੋਤਸਾਹਨ ਨੂੰ ਸਮਰਪਿਤ ਹੈ। ਇਸ ਸੰਗਠਨ ਦੇ ਮੁੱਖ ਉਦੇਸ਼ਾਂ ਵਿੱਚ 1,000 ਗੀਗਾਵਾਟ ਦੀ ਸੋਲਰ ਸਮਰੱਥਾ ਸਥਾਪਿਤ ਕਰਨਾ ਤੇ ਸਾਲ 2030 ਤੱਕ ਸੋਲਰ ਊਰਜਾ ਦੇ ਖੇਤਰ ਵਿੰਚ 1,000 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨਾ ਸ਼ਾਮਲ ਹਨ। ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਉਦੇਸ਼ ਮੈਂਬਰ ਦੇਸ਼ਾਂ ਨੂੰ ਕੁੱਲ ਮੰਗ ਤੇ ਵੱਡੇ ਪੱਧਰ ਦੀਆਂ ਅਰਥਵਿਵਸਥਾਵਾਂ ਦਾ ਅਨੁਭਵ ਕਰਨ ਲਈ ਇਕਜੁੱਟ ਕਰਨਾ ਹੈ, ਤਾਂ ਜੋ ਸੋਲਰ ਐਪਲੀਕੇਸ਼ਨਾਂ ਦੀਆਂ ਲਾਗਤਾਂ ਵਿੱਚ ਕਮੀ ਆਵੇ, ਵੱਡੇ ਪੱਧਰ ਉੱਤੇ ਮੌਜੂਦਾ ਸੋਲਰ ਟੈਕਨੋਲੋਜੀਆਂ ਤੈਨਾਤ ਕਰਨ ਵਿੱਚ ਸੁਵਿਧਾ ਹੋਵੇ ਅਤੇ ਸੋਲਰ ਖੋਜ ਤੇ ਵਿਕਾਸ ਅਤੇ ਸਮਰੱਥਾ ਵਿੱਚ ਆਪਸੀ ਤਾਲਮੇਲ ਦਾ ਪ੍ਰੋਤਸਾਹਨ ਵਧੇ।  ISA ਦਾ ਮੁੱਖ ਦਫ਼ਤਰ ਭਾਰਤੀ ਰਾਜ ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਵਿੱਚ ਸਥਿਤ ਹੈ। ਸ਼੍ਰੀ ਉਪੇਂਦਰ ਤ੍ਰਿਪਾਠੀ ਇਸ ਦੇ ਡਾਇਰੈਕਟਰ ਜਨਰਲ ਹਨ।

 

****

 

ਆਰਸੀਜੇ/ਐੱਮ



(Release ID: 1652508) Visitor Counter : 259


Read this release in: English , Urdu , Hindi , Manipuri