ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ‘ਪੰਜਾਬ-ਇੱਕ ਇਤਿਹਾਸਿਕ ਦ੍ਰਿਸ਼ਟੀਕੋਣ’ ਨਾਮ ਦਾ ਵੈਬੀਨਾਰ ਕਰਾਇਆ

Posted On: 08 SEP 2020 7:20PM by PIB Chandigarh

ਟੂਰਿਜ਼ਮ ਮੰਤਰਾਲੇ ਦੀ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਵਿੱਚ ਸਿਰਲੇਖ ਪੰਜਾਬ-ਇੱਕ ਇਤਿਹਾਸਿਕ ਦ੍ਰਿਸ਼ਟੀਕੋਣਤਹਿਤ 05 ਸਤੰਬਰ 2020 ਨੂੰ ਰਾਜ ਦੇ ਇਤਿਹਾਸ ਅਤੇ ਪ੍ਰਮੁੱਖ ਟੂਰਿਜ਼ਮ ਸਥਾਨਾਂ ਦੀ ਯਾਤਰਾ ਤੇ ਹਿੱਸਾ ਲੈਣ ਵਾਲਿਆਂ ਦਾ ਵਿਰਾਸਤ-ਏ-ਖਾਲਸਾ ਅਜਾਇਬ ਘਰ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਜੋ ਪੰਜਾਬ ਅਤੇ ਸਿੱਖ ਧਰਮ ਦੀ ਸੱਭਿਆਚਾਰ ਅਤੇ ਪਰੰਪਰਾ ਦੇ 550 ਸਾਲ ਅਤੇ ਸਭ ਤੋਂ ਵੱਡੇ ਮਨੁੱਖੀ ਪ੍ਰਵਾਸ ਅਤੇ ਵੰਡ ਦੀ ਯਾਦ ਤੇ ਦੁਨੀਆ ਦਾ ਪਹਿਲਾ ਅਜਾਇਬ ਘਰ ਹੈ ਜੋ ਵਾਸਤੂਕਲਾ ਦਾ ਇੱਕ ਅਜੂਬਾ ਹੈ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਭਾਰਤ ਦੀ ਖੁਸ਼ਹਾਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਉਪਰਾਲਾ ਹੈ।

ਸ਼ਹਿਰੀ ਯੋਜਨਾਬੰਦੀ ਦੇ ਵਿਸ਼ਾਲ ਅਨੁਭਵ ਵਾਲੇ ਸਿਵਲ ਇੰਜਨੀਅਰ ਸ਼੍ਰੀ ਹਰਜਾਪ ਸਿੰਘ ਔਜਲਾ, ਯੂਨੀਵਰਸਿਟੀ ਇੰਸਟੀਟਿਊਟ ਆਵ੍ ਹੋਟਲ ਐਂਡ ਟੂਰਿਜ਼ਮ ਮੈਨੇਜਮੈਂਟ, ਪੰਜਾਬ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਡਾ. ਲਿਪੀਕਾ ਕੌਰ ਗੁਲੀਆਣੀ, ਦ ਪਾਰਟੀਸ਼ਨ ਮਿਊਜ਼ੀਅਮ/ਦ ਆਰਟ ਐਂਡ ਕਲਚਰ ਹੈਰੀਟੇਜ ਟਰੱਸਟ ਦੀ ਚੇਅਰਪਰਸਨ ਸ਼੍ਰੀਮਤੀ ਕਿਸ਼ਵਰ ਦੇਸਾਈ ਅਤੇ ਸਹਾਇਕ ਪ੍ਰੋਫੈਸਰ ਸ਼੍ਰੀ ਜਸਵਿੰਦਰ ਸਿੰਘ ਨੇ ਪੇਸ਼ਕਾਰੀ ਦਿੱਤੀ। ਵੈਬੀਨਾਰ ਵਿੱਚ ਪੰਜਾਬ ਦੇ ਆਕਰਸ਼ਕ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਈ ਪ੍ਰਾਚੀਨ ਯਾਦਗਾਰਾਂ, ਗੁਰਦੁਆਰਿਆਂ, ਮੰਦਿਰਾਂ, ਆਸ਼ਰਮਾਂ, ਸ਼ਾਂਤ ਝੀਲਾਂ, ਪਵਿੱਤਰ ਮੰਦਿਰਾਂ, ਅਜਾਇਬ ਘਰਾਂ ਅਤੇ ਵਣ ਜੀਵ ਰੱਖਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

 

IMG_20200908_181218.jpg

 

 

ਸ਼੍ਰੀ ਜਸਵਿੰਦਰ ਸਿੰਘ ਨੇ ਜੇਹਲਮ, ਚੇਨਾਬ, ਰਾਵੀ, ਸਤਲੁਜ ਅਤੇ ਬਿਆਸ ਨਦੀਆਂ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਅਰਥ ਪੰਜ ਦਰਿਆਵਾਂ ਦੀ ਧਰਤੀਦੱਸਦਿਆਂ ਨਾਲ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ੇਰ-ਏ-ਪੰਜਾਬ ਦੇ ਰੂਪ ਵਿੱਚ ਜਾਣੇ ਜਾਣ ਵਾਲੇ ਫਰੰਟੀਅਰ ਵਿੱਚੋਂ ਜ਼ਿਆਦਾਤਰ ਤੇ ਕਬਜ਼ਾ ਕਰ ਲਿਆ ਗਿਆ ਸੀ ਅਤੇ ਫਿਰ ਜਦੋਂ 1849 ਵਿੱਚ ਇਸ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਸੀ ਤਾਂ ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੁਆਰਾ ਇਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਗਿਆ ਸੀ।

 

ਪੰਜਾਬ ਨੂੰ ਤਿੰਨ ਹਿੱਸਿਆਂ-ਮਾਝਾ, ਦੋਆਬਾ ਅਤੇ ਮਾਲਵਾ ਵਿੱਚ ਵੰਡਿਆ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਤਿਓਹਾਰ-ਤੀਜ, ਲੋਹੜੀ, ਬਸੰਤ ਪੰਚਮੀ, ਵਿਸਾਖੀ ਅਤੇ ਹੋਲਾ ਮਹੱਲਾ ਹਨ ਜਿਨ੍ਹਾਂ ਦਾ ਜਸ਼ਨ ਕਿਸਾਨੀ ਜੀਵਨ ਨੂੰ ਦਰਸਾਉਂਦਾ ਹੈ। ਭੰਗੜਾ ਪੰਜਾਬ ਦਾ ਰਵਾਇਤੀ ਨ੍ਰਿਤ ਹੈ ਅਤੇ ਕਿਸਾਨ ਦੇ ਰੋਜ਼ਾਨਾ ਜੀਵਨ ਨੂੰ ਦਰਸਾਉਂਦਾ ਹੈ। ਇਤਿਹਾਸਿਕ ਰੂਪ ਨਾਲ ਪੰਜਾਬ ਨੇ ਆਰੀਆਂ, ਫ਼ਾਰਸੀਆਂ, ਯੂਨਾਨੀਆਂ, ਅਫ਼ਗਾਨਾਂ ਅਤੇ ਮੰਗੋਲਾਂ ਸਮੇਤ ਕਈ ਨਸਲਾਂ ਦੀ ਮੇਜ਼ਬਾਨੀ ਕੀਤੀ ਹੈ, ਇਸ ਪ੍ਰਕਾਰ ਇੱਕ ਖੁਸ਼ਹਾਲ ਸਾਕਾਰ ਵਿਰਾਸਤ ਹੈ। ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ ਅਤੇ ਗਿੱਧਾ ਹਨ। 

 

ਪੰਜਾਬ ਦਾ ਦੱਖਣ-ਪੂਰਬੀ ਸ਼ਹਿਰ ਪਟਿਆਲਾ ਇੱਕ ਸਮੇਂ ਜੱਟ ਸਿੱਖ ਸਰਦਾਰ ਬਾਬਾ ਆਲਾ ਸਿੰਘ ਅਧੀਨ ਸਥਾਪਿਤ ਇੱਕ ਰਿਆਸਤ ਸੀ। ਉਨ੍ਹਾਂ ਨੇ ਕਿਲ੍ਹੇ ਦੀ ਨੀਂਹ ਰੱਖੀ ਅਤੇ ਹੁਣ ਕਿਲ੍ਹਾ ਮੁਬਾਰਕ ਜਾਂ ਕਿਸਮਤਵਾਲਾ ਮਹੱਲ ਦੇ ਆਸ-ਪਾਸ ਦੇ ਖੇਤਰ ਵਿੱਚ ਸਥਿਤ ਹੈ। ਪ੍ਰਮੁੱਖ ਟੂਰਿਜ਼ਮ ਆਕਰਸ਼ਣਾਂ ਵਿੱਚ ਕਾਲੀ ਮੰਦਿਰ, ਬਾਰਾਦਰੀ ਗਾਰਡਨ, ਸ਼ੀਸ਼ ਮਹੱਲ, ਗੁਰਦੁਆਰਾ ਦੂਖ ਨਿਵਾਰਨ, ਕਿਲ੍ਹਾ ਮੁਬਾਰਕ ਆਦਿ ਹਨ। ਇਹ ਸ਼ਹਿਰ ਪਟਿਆਲਾ ਪੱਗ (ਸ਼ਾਹੀ ਪੱਗ), ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ।

 

ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਗੋਲਡਨ ਟੈਂਪਲ ਹੈ, ਦੁਨੀਆ ਭਰ ਦੇ ਸ਼ਰਧਾਲੂਆਂ ਲਈ ਇਹ ਇੱਕ ਪ੍ਰਮੁੱਖ ਤੀਰਥ ਸਥਾਨ ਹੈ, ਨਾਲ ਹੀ ਨਾਲ ਇੱਕ ਮਕਬੂਲ ਟੂਰਿਜ਼ਮ ਆਕਰਸ਼ਣ ਵੀ ਹੈ। ਅੰਮ੍ਰਿਤ ਸਰੋਵਰ (ਅੰਮ੍ਰਿਤ ਦਾ ਤਲਾਬ) ਦਾ ਨਿਰਮਾਣ ਤੀਜੇ ਗੁਰੂ, ਗੁਰੂ ਅਮਰ ਦਾਸ ਨੇ 1570 ਵਿੱਚ ਸ਼ੁਰੂ ਕੀਤਾ ਸੀ ਅਤੇ ਚੌਥੇ ਗੁਰੂ, ਗੁਰੂ ਰਾਮ ਦਾਸ ਦੁਆਰਾ ਪੂਰਾ ਕੀਤਾ ਗਿਆ ਸੀ। ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅਰਜਨ ਦੇਵ ਨੇ 1588 ਵਿੱਚ ਇਸ ਦੀ ਨੀਂਹ ਰੱਖਣ ਲਈ ਸੂਫੀ ਸੰਤ ਮੀਆਂ ਮੀਰ ਨੂੰ ਸੱਦਣ ਦੇ ਬਾਅਦ ਇਸ ਇਮਾਰਤ ਦਾ ਕੰਮ ਸ਼ੁਰੂ ਕੀਤਾ।

 

ਤਿੰਨ ਸਾਲ ਬਾਅਦ ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਪੂਰਾ ਹੋ ਗਿਆ। ਸਰਬਵਿਆਪੀ ਭਾਈਚਾਰੇ ਅਤੇ ਸਰਵ ਸਮਾਵੇਸ਼ੀ ਲੋਕਾਚਾਰ ਦੇ ਸਿੱਖ ਧਰਮ ਦੇ ਮੂਲ ਸਿਧਾਂਤ ਨਾਲ ਗੋਲਡਨ ਟੈਂਪਲ ਨੂੰ ਸਾਰੀਆਂ ਦਿਸ਼ਾਵਾਂ ਤੋਂ ਪਹੁੰਚਿਆ ਜਾ ਸਕਦਾ ਹੈ। ਮਹੱਤਵਪੂਰਨ ਟੂਰਿਜ਼ਮ ਆਕਰਸ਼ਣਾਂ ਵਿੱਚ ਜਲਿਆਂਵਾਲਾ ਬਾਗ, ਵੰਡ ਅਜਾਇਬ ਘਰ, ਗੋਬਿੰਦਗੜ੍ਹ ਕਿਲ੍ਹਾ ਅਤੇ ਵਾਘਾ ਬਾਰਡਰ ਹਨ।

 

ਗੁਰਦੁਆਰੇ ਵਿੱਚ ਲੰਗਰ ਦੀ ਧਾਰਨਾ ਪ੍ਰਸਿੱਧ ਹੈ, ਜਿੱਥੇ ਧਰਮ, ਜਾਤ, ਲਿੰਕ, ਆਰਥਿਕ ਸਥਿਤੀ ਜਾਂ ਜਾਤਪਾਤ ਦੇ ਭੇਦ ਦੇ ਬਿਨਾ ਹਰ ਕਿਸੇ ਨੂੰ ਮੁਫ਼ਤ ਭੋਜਨ ਪਰੋਸਿਆ ਜਾਂਦਾ ਹੈ। ਢਾਬਿਆਂ ਵਿੱਚ ਵੀ ਭੋਜਨ ਪਰੋਸਿਆ ਜਾਂਦਾ ਹੈ ਅਤੇ ਪ੍ਰਸਿੱਧ ਵਿਅੰਜਨ ਹਨ ਬਟਰ ਚਿਕਨ, ਬਟਰ ਨਾਨ, ਸ਼ਾਹੀ ਭੜਥਾ, ਮਾਂਹ ਦੀ ਦਾਲ, ਤੰਦੂਰੀ ਚਿਕਨ, ਲੱਸੀ ਆਦਿ।

 

ਫਤਹਿਗੜ੍ਹ ਸਾਹਿਬ ਸ਼ਹਿਰ ਦਾ ਸਿੱਖਾਂ ਲਈ ਵਿਸ਼ੇਸ਼ ਮਹੱਤਵ ਹੈ। ਸ਼ਬਦ ਫਤਹਿਗੜ੍ਹਜਿਸ ਦਾ ਅਰਥ ਹੈ ਜਿੱਤ ਦਾ ਸ਼ਹਿਰਅਤੇ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ 1719 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਨੇ ਇਸ ਖੇਤਰ ਨੂੰ ਜਿੱਤ ਲਿਆ ਸੀ ਅਤੇ ਮੁਗਲ ਕਿਲ੍ਹੇ ਨੂੰ ਨਸ਼ਟ ਕਰ ਦਿੱਤਾ। ਬੰਦਾ ਸਿੰਘ ਬਹਾਦਰ ਨੇ ਸ਼ਹਿਰ ਵਿੱਚ ਸਿੱਖ ਸ਼ਾਸਨ ਦੀ ਸਥਾਪਨਾ ਅਤੇ ਮੁਗਲ ਸ਼ਾਸਨ ਦੇ ਅੱਤਿਆਚਾਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਜਿਸ ਨੇ ਦਹਿਸ਼ਤ ਅਤੇ ਅਨਿਆਂ ਫੈਲਾਇਆ ਹੋਇਆ ਸੀ।

 

ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਟੋਡਰ ਮੱਲ ਨੇ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦਾ ਦਾਹ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ ਜਿਨ੍ਹਾਂ ਦਾ ਨਾਮ ਸਾਹਿਬਜ਼ਾਦਾ ਫਤਹਿ ਸਿੰਘ (1699 ਵਿੱਚ ਪੰਜ ਸਾਲ ਤੋਂ ਘੱਟ ਉਮਰ ਸੀ) ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਸਿਰਫ਼ ਅੱਠ ਸਾਲ ਤੋਂ ਜ਼ਿਆਦਾ ਦੀ ਉਮਰ) ਸੀ। ਮੁਗਲ ਅਧਿਕਾਰੀਆਂ ਦੁਆਰਾ ਉਨ੍ਹਾਂ ਨੂੰ ਆਪਣਾ ਧਰਮ ਨਾ ਬਦਲਣ ਕਾਰਨ ਸ਼ਹੀਦ ਕਰ ਦਿੱਤਾ ਗਿਆ ਸੀ। ਇੱਕ ਅਨੁਮਾਨ ਲਗਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਸੰਸਕਾਰ ਲਈ ਜ਼ਰੂਰੀ ਜ਼ਮੀਨ ਖਰੀਦਣ ਲਈ ਘੱਟ ਤੋਂ ਘੱਟ 78000 ਸੋਨੇ ਦੇ ਸਿੱਕਿਆਂ ਦੀ ਜ਼ਰੂਰਤ ਸੀ। ਦੀਵਾਨ ਨੇ ਸਿੱਕਿਆਂ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਦੇ ਸੰਸਕਾਰ ਲਈ ਜ਼ਰੂਰੀ ਜ਼ਮੀਨ ਦਾ ਟੁਕੜਾ ਖਰੀਦਿਆ। ਉਸ ਨੂੰ ਸੋਨੇ ਦੇ ਸਿੱਕਿਆਂ ਨਾਲ ਜ਼ਮੀਨ ਦੇ ਉਸ ਟੁਕੜੇ ਨੂੰ ਸ਼ਬਦੀ ਅਰਥਾਂ ਵਿੱਚ ਸੋਨੇ ਦੀ ਕਾਰਪੈੱਟਕਿਹਾ ਗਿਆ। ਉਨ੍ਹਾਂ ਨੇ ਤਿੰਨ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਅਤੇ ਇੱਕ ਕਲਸ਼ ਵਿੱਚ ਰਾਖ ਪਾਈ ਜਿਸ ਨੂੰ ਉਨ੍ਹਾਂ ਨੇ ਖਰੀਦੀ ਹੋਈ ਜ਼ਮੀਨ ਵਿੱਚ ਦਫ਼ਨਾ ਦਿੱਤਾ।

 

ਸ਼੍ਰੀਮਤੀ ਲਿਪੀਕਾ ਗੁਲਆਣੀ ਨੇ ਵਿਰਾਸਤ-ਏ-ਖਾਲਸਾ ਦੀ ਪੇਸ਼ਕਾਰੀ ਦਿੱਤੀ। ਵਿਰਾਸਤ-ਏ-ਖਾਲਸਾ ਦੇ ਨਿਰਮਾਣ ਨੂੰ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਮਨਾਉਣ ਲਈ 1999 ਵਿੱਚ ਸ਼ੁਰੂ ਕੀਤਾ ਗਿਆ ਸੀ, 6500 ਵਰਗ ਮੀਟਰ ਵਿੱਚ ਫੈਲਿਆ ਹਾਲ ਹੀ ਵਿੱਚ ਸ਼ੁਰੂ ਹੋਇਆ ਵਿਰਾਸਤ-ਏ-ਖਾਲਸਾ ਅਜਾਇਬ ਘਰ ਹੱਥਾਂ ਨਾਲ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਅਤੇ ਨਵੀਨ ਤਕਨੀਕ ਦਾ ਉਪਯੋਗ ਕਰਦੇ ਹੋਏ ਪੰਜਾਬ ਅਤੇ ਸਿੱਖ ਧਰਮ ਦੀ ਇੱਕ ਯਾਦਗਾਰ ਕਹਾਣੀ ਦੱਸਦਾ ਹੈ। ਉੱਘੇ ਵਾਸਤੂਕਾਰ ਮੋਸ਼ੇ ਸੇਫਦੀ ਦੁਆਰਾ ਡਿਜ਼ਾਈਨ ਕੀਤਾ ਗਿਆ ਇਹ ਕਹਾਣੀ ਨੂੰ ਦਰਸਾਉਣ ਵਾਲਾ ਦੁਨੀਆ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਅਜਾਇਬ ਘਰ ਹੈ ਅਤੇ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੱਭਿਆਚਾਰਕ ਅਤੇ ਇਤਿਹਾਸਿਕ ਅਜਾਇਬ ਘਰ ਦੇ ਰੂਪ ਵਿੱਚ ਇੱਕ ਹੀ ਭਾਈਚਾਰੇ ਨੂੰ ਸਮਰਪਿਤ ਕੀਤਾ ਗਿਆ ਹੈ। ਇਮਾਰਤਾਂ ਦੇ ਦੋ ਕਾਰਜਾਤਮਕ ਰੂਪ ਨਾਲ ਏਕੀਕ੍ਰਿਤ ਸੈੱਟ ਦੇ ਰੂਪ ਵਿੱਚ ਕਲਪਨਾ ਕੀਤੀ ਗਈ ਹੈ, ਪੱਛਮੀ ਕੰਪਲੈਕਸ ਜੋ ਸ਼ਹਿਰ ਲਈ ਪ੍ਰਵੇਸ਼ ਦੁਆਰ ਦਾ ਨਿਰਮਾਣ ਕਰਦਾ ਹੈ, 165 ਮੀਟਰ ਦੇ ਪੁਲ ਤੇ ਪੂਰਬੀ ਕੰਪਲੈਕਸ ਪੈਦਲ ਯਾਤਰੀਆਂ ਨੂੰ ਸਵਿਧਾ ਪ੍ਰਦਾਨ ਕਰਦਾ ਹੈ। ਰਿਫਲੈਕਟਰ ਪੂਲ ਦੀ ਇੱਕ ਲੜੀ ਦੋਵਾਂ ਕੰਪਲੈਕਸਾਂ ਵਿਚਕਾਰ ਆਰਕੇਡਿਡ ਵਾਕਵੇਅ ਅਤੇ ਬਗੀਚਿਆਂ ਵਿਚਕਾਰ ਇੱਕ ਵਿਸ਼ਾਲ ਵਾਟਰ ਬਾਡੀ ਬਣਾਉਂਦਾ ਹੈ। ਜਨਤਕ ਸੁਵਿਧਾਵਾਂ ਅਤੇ ਇੱਕ ਕੈਫੇਟੇਰੀਆ ਪੁਲ ਦੇ ਅਧਾਰ ਤੇ ਸਥਿਤ ਹੈ।

 

ਸ਼੍ਰੀਮਤੀ ਕਿਸ਼ਵਰ ਦੇਸਾਈ ਨੇ ਵੰਡ ਅਜਾਇਬ ਘਰ ਤੇ ਪੇਸ਼ਕਾਰੀ ਦਿੱਤੀ ਜੋ ਗੋਲਡਨ ਟੈਂਪਲ ਤੋਂ ਪੰਜ ਮਿੰਟ ਦੀ ਪੈਦਲ ਦੂਰੀ ਤੇ ਸਥਿਤ ਹੈ। ਭਾਰਤ ਦਾ ਵੰਡ ਉਪਮਹਾਦੀਪ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇੱਕ ਰਹੀ ਹੈ। ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡਾ ਪ੍ਰਵਾਸ ਸੀ ਅਤੇ 20 ਮਿਲੀਅਨ ਤੱਕ ਲੋਕ ਪ੍ਰਭਾਵਿਤ ਹੋਏ ਸਨ। ਜੀਵਨ ਅਤੇ ਸੰਪਤੀ ਦੇ ਵਿਆਪਕ ਨੁਕਸਾਨ ਦੇ ਬਾਵਜੂਦ 70 ਸਾਲ ਬਾਅਦ ਗੰਭੀਰ ਰੂਪ ਨਾਲ ਧਿਆਨ ਵਿੱਚ ਆਇਆ ਕਿ ਉਨ੍ਹਾਂ ਸਾਰੇ ਲੱਖਾਂ ਲੋਕਾਂ ਨੂੰ ਯਾਦ ਕਰਨ ਲਈ ਦੁਨੀਆ ਵਿੱਚ ਕਿਧਰੇ ਵੀ ਕੋਈ ਅਜਾਇਬ ਘਰ ਜਾਂ ਯਾਦਗਾਰ ਮੌਜੂਦ ਨਹੀਂ ਹੈ। ਵੰਡ ਅਜਾਇਬ ਘਰ ਜਾਂ ਪੀਪੁਲਜ਼ ਮਿਊਜ਼ੀਅਮ ਦਾ ਉਦੇਸ਼ ਇਸ ਖਾਈ ਨੂੰ ਭਰਨਾ ਹੈ ਅਤੇ ਉਨ੍ਹਾਂ ਲੋਕਾਂ ਦੀ ਅਵਾਜ਼ ਦੇ ਮਾਧਿਅਮ ਨਾਲ ਕਹਾਣੀ ਦੱਸਣਾ ਹੈ ਜੋ ਸਮੇਂ ਨਾਲ ਮੌਜੂਦ ਰਹਿੰਦੀ ਹੈ। ਅਜਾਇਬ ਘਰ 17 ਅਗਸਤ 2017 ਨੂੰ ਖੋਲ੍ਹਿਆ ਗਿਆ ਸੀ। ਜਦੋਂ ਅਜਾਇਬ ਘਰ ਨੂੰ 2017 ਵਿੱਚ ਖੋਲ੍ਹਿਆ ਗਿਆ ਤਾਂ ਬਹੁਤ ਸਾਰੇ ਲੋਕ ਆਪਣੀਆਂ ਕਹਾਣੀਆਂ, ਚਿੱਠੀਆਂ, ਕਲਾਵਾਂ ਆਦਿ ਸਾਂਝੀਆਂ ਕਰਨ ਲਈ ਅੱਗੇ ਆਏ।

 

ਸ਼੍ਰੀ ਹਰਜਾਪ ਸਿੰਘ ਔਜਲਾ ਨੇ ਪੰਜਾਬ ਦੇ ਵਿਭਿੰਨ ਸਰਕਟਾਂ ਨੂੰ ਪ੍ਰੋਤਸਾਹਨ ਦੇਣ ਅਤੇ ਜ਼ਿਆਦਾ ਟੂਰਿਜ਼ਮ ਨੂੰ ਆਕਰਸ਼ਿਤ ਕਰਨ ਲਈ ਬੁਨਿਆਦੀ ਢਾਂਚਾ ਸੁਵਿਧਾਵਾਂ ਨੂੰ ਵਿਕਸਿਤ ਕਰਨ ਦੇ ਮਹੱਤਵ ਤੇ ਰੋਸ਼ਨੀ ਪਾਈ।

 

ਐਡੀਸ਼ਨਲ ਡਾਇਰੈਕਟਰ ਜਨਰਲ ਰੁਪਿੰਦਰ ਬਰਾੜ ਨੇ ਵੈਬੀਨਾਰ ਦੀ ਸਮਾਪਤੀ ਕਰਦਿਆਂ ਯਾਤਰਾ ਦੇ ਮਹੱਤਵ ਅਤੇ ਸਥਾਨਾਂ, ਪਕਵਾਨਾਂ, ਸੱਭਿਆਚਾਰ ਅਤੇ ਵਿਰਾਸਤ ਦੀ ਖੋਜ ਤੇ ਜ਼ੋਰ ਦਿੱਤਾ।

 

ਦੇਖੋਅਪਨਾਦੇਸ਼ ਵੈਬੀਨਾਰ ਸੀਰੀਜ਼ ਨੈਸ਼ਨਲ ਈ ਗਵਰਨੈਂਸ ਵਿਭਾਗ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਇੱਕ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured   ਤੇ ਦਿਖਾਏ ਗਏ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਉਪਲੱਬਧ ਹਨ।

 

ਅਗਲਾ ਵੈਬੀਨਾਰ ਜਿਸ ਦਾ ਸਿਰਲੇਖ ਬੁੱਧ ਦੇ ਨਕਸ਼ੇ ਕਦਮਾਂ ਤੇ’ 12 ਸਤੰਬਰ 2020 ਨੂੰ ਸਵੇਰੇ 11.00 ਵਜੇ ਨਿਰਧਾਰਿਤ ਕੀਤਾ ਗਿਆ ਹੈ।

 

*****

 

ਐੱਨਬੀ/ਏਕੇਜੇ/ਓਏ



(Release ID: 1652483) Visitor Counter : 142


Read this release in: English , Urdu , Hindi